ਗ੍ਰੇਸ ਇੰਟਰਨੈਸ਼ਨਲ ਵਲੋਂ ਆਕਲੈਂਡ ਵਿਖੇ ਸਟੱਡੀ ਤੇ ਮਾਈਗ੍ਰੇਸ਼ਨ ਮੇਲਾ ਕੱਲ੍ਹ - ਮੰਦਿਰਾ ਰਿਮਲ
- ਅੰਤਰਰਾਸ਼ਟਰੀ
- (Asia/Kolkata)
ਨਿਊਜ਼ੀਲੈਂਡ,ਆਕਲੈਂਡ ( ਤਰਨਜੋਤ ਸਿੰਘ ) ਗ੍ਰੇਸ ਇੰਟਰਨੈਸ਼ਨਲ ਐਜੂਕੇਸ਼ਨ ਅਤੇ ਮਾਈਗ੍ਰੇਸ਼ਨ ਦੀ ਆਕਲੈਂਡ ਸਥਿਤ ਬ੍ਰਾਂਚ ਦੀ 20 ਵੀਂ ਵਰ੍ਹੇਗੰਢ ਮੌਕੇ ਗ੍ਰੇਸ ਸਟੱਡੀ ਅਤੇ ਮਾਈਗ੍ਰੇਸ਼ਨ ਮੇਲਾ ਲਗਾਇਆ ਜਾ ਰਿਹਾ ਹੈ । ਗ੍ਰੇਸ ਸਟੱਡੀ ਅਤੇ ਮਾਈਗ੍ਰੇਸ਼ਨ ਮੇਲਾ 2026 ਬਾਰੇ ਜਾਣਕਾਰੀ ਦਿੰਦਿਆਂ ਬ੍ਰਾਂਚ ਡਾਇਰੈਕਟਰ ਮੰਦਿਰਾ ਰਿਮਲ ਨੇ ਦਸਿਆ ਕਿ 9 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 12 ਵਜੇ ਤੋਂ ਸ਼ਾਮ 4 ਵਜੇ ਤਕ 205 ਕੁਈਨ ਸਟ੍ਰੀਟ ਆਕਲੈਂਡ ਵਿਖੇ ਵੱਖ ਵੱਖ ਕਾਲਜ ਅਤੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਵਿਦਿਆਰਥੀਆਂ ਨੂੰ ਭਵਿੱਖ ਬਾਰੇ ਜਾਣਕਾਰੀ ਦੇਣਗੇ ਨਾਲ ਹੀ ਨਿਊਜ਼ੀਲੈਂਡ ਵਿੱਚ ਰਹਿਣ ਲਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਵੀ ਸਹੀ ਮਾਰਗਦਰਸ਼ਨ ਕਰਵਾਇਆ ਜਾਵੇਗਾ । ਇਸ ਦੌਰਾਨ ਮੇਲੇ ਵਿੱਚ ਆਉਣ ਵਾਲੇ ਸਾਰੇ ਲੋਕਾਂ ਲਈ ਲੱਕੀ ਕੂਪਨ ਵੀ ਕੱਢੇ ਜਾਣਗੇ ।ਉਹਨਾਂ ਭਾਈਚਾਰੇ ਅਤੇ ਹੋਰਨਾਂ ਮੁਲਕਾਂ ਤੋਂ ਪ੍ਰੈਸ ਕਰਕੇ ਆਏ ਵਿਦਿਆਰਥੀਆਂ ਅਤੇ ਮਾਈਗ੍ਰੇਸ਼ਨ ਸਬੰਧੀ ਜਾਣਕਾਰੀ ਲੈਣ ਵਾਲੇ ਲੋਕਾਂ ਨੂੰ ਇਸ ਮੌਕੇ ਦਾ ਫਾਇਦਾ ਲੈਣ ਲਈ ਉਹਨਾਂ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਪੱਤਰ ਦਿੱਤਾ ਹੈ ।
Leave a Reply