14 ਜੁਲਾਈ ਨੂੰ ਹਰੀਕੇ ਵਿਖੇ ਹੋ ਰਹੇ ਅਰਦਾਸ ਸਮਾਗਮ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਨਸ਼ਿਆਂ, ਬੇਅਦਬੀਆਂ ਵਿੱਚ ਸ਼ਾਮਿਲ ਧਿਰਾਂ ਦਾ ਹੋਵੇ ਸਮਾਜਕ ਬਾਈਕਾਟ- ਖਾਲੜਾ ਮਿਸ਼ਨ

14 ਜੁਲਾਈ ਨੂੰ ਹਰੀਕੇ ਵਿਖੇ ਹੋ ਰਹੇ ਅਰਦਾਸ ਸਮਾਗਮ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਨਸ਼ਿਆਂ, ਬੇਅਦਬੀਆਂ ਵਿੱਚ ਸ਼ਾਮਿਲ ਧਿਰਾਂ ਦਾ ਹੋਵੇ ਸਮਾਜਕ ਬਾਈਕਾਟ- ਖਾਲੜਾ ਮਿਸ਼ਨ

ਕਾਂਗਰਸ, ਭਾਜਪਾ, ਬਾਦਲਕਿਆਂ ਤੋਂ ਬਾਅਦ ਆਮ ਪਾਰਟੀ ਬੇਨਕਾਬ- ਖਾਲੜਾ ਦੇ ਕਾਤਲ ਡੀ.ਐਸ.ਪੀ.
ਜਸਪਾਲ ਸਿੰਘ ਨੂੰ ਕੀਤਾ ਅਜ਼ਾਦ- ਖਾਲੜਾ ਮਿਸ਼ਨ

ਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ -ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ 14 ਜੁਲਾਈ ਨੂੰ ਹਰੀਕੇ ਪੱਤਣ ਵਿਖੇ ਹੋ ਰਹੇ ਅਰਦਾਸ ਸਮਾਗਮ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਨਸ਼ਿਆਂ, ਬੇਅਦਬੀਆਂ ਦੇ ਦੋਸ਼ੀ ਧਿਰਾਂ (ਕਾਂਗਰਸ, ਭਾਜਪਾ, ਬਾਦਲਕਿਆਂ, ਕੇਜਰੀਵਾਲਕਿਆਂ) ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਲਈ ਅਤੇ ਫੌਜੀ ਹਮਲੇ ਦੀ ਪੜ੍ਹਤਾਲ ਲਈ ਕਮਿਸ਼ਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਿੱਖਾਂ ਦੀ ਕੁਲਨਾਸ਼ ਦਾ ਸੱਚ ਸਾਹਮਣੇ ਆ ਸਕੇ ਅਤੇ ਸਿੱਖੀ ਨਾਲ ਵੈਰ ਕਮਾ ਰਹੀਆਂ ਧਿਰਾਂ ਨੰਗੀਆਂ ਹੋ ਸਕਣ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ, ਝੂਠੇ ਮੁਕਾਬਲੇ, ਨਵੰਬਰ-84 ਕਤਲੇਆਮ, ਮੰਨੂਵਾਦੀਆਂ ਦਾ ਸਿੱਖੀ ਉੱਪਰ ਯੋਜਨਾਬੱਧ ਹਮਲਾ ਸੀ ਅਤੇ ਇਹ ਹਮਲਾ ਸਿੱਖੀ ਨਾਲ ਸਦੀਆਂ
ਪੁਰਾਣਾ ਵੈਰ ਕੱਢਣ ਲਈ ਸੀ। ਇਹ ਹਮਲਾ ਸਰਬੱਤ ਦੇ ਭਲੇ, ਹਲੇਮੀ ਰਾਜ ਦੇ ਸੰਦੇਸ਼ ਉੱਪਰ ਸੀ। ਇਹ ਹਮਲਾ ਨਿਮਾਣਿਆਂ, ਨਿਤਾਣਿਆਂ ਨਾਲ ਖਲੋਣ ਤੇ ਗਰੀਬ ਦੀ ਬਾਂਹ ਫੜਨ ਦੇ ਸੰਦੇਸ਼ 'ਤੇ ਸੀ। ਜਥੇਬੰਦੀ ਨੇ ਕਿਹਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ, ਕੇ.ਪੀ.ਐਸ. ਗਿੱਲ ਗੁਪਤ ਮੁਲਾਕਾਤਾਂ ਕਰਕੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਉਂਦਾ
ਰਿਹਾ। ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਭਾਜਪਾ ਕਿਉਂ ਜੂਨ-84 ਦੇ ਫੌਜੀ ਹਮਲੇ ਅਤੇ ਸਿੱਖਾਂ ਦੀ ਕੁਲਨਾਸ਼ ਦੇ ਹੱਕ ਵਿੱਚ ਖੜੀ ਹੋਈ? ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕੇ.ਪੀ.ਐਸ. ਗਿੱਲ ਵਰਗੇ ਦੁਸ਼ਟ ਅਫਸਰਾਂ ਦੀ ਭਾਜਪਾ ਨੇ ਕਿਵੇਂ ਪੁਸ਼ਤਪਨਾਹੀ ਕੀਤੀ?
ਕਿਉਂ ਭਾਜਪਾ ਨੇ ਸਿੱਖਾਂ ਦੀ ਕੁਲਨਾਸ਼ ਦੇ ਮਹਾਂਦੋਸ਼ੀ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਭਾਰਤ ਰਤਨ ਦਿੱਤਾ? ਸੱਚ  ਸਾਹਮਣੇ ਆਉਣਾ ਚਾਹੀਦਾ ਹੈ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਕੋਲ ਪੇਸ਼ ਕਰਾਏ 21 ਸਿੱਖ ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਖਤਮ ਕਰ ਦਿੱਤੇ ਗਏ? ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਕਾਤਲ ਕਾਂਗਰਸ ਪਾਰਟੀ ਦੇ ਨਾਲ ਖਲੋਕੇ ਝੂਠੇ ਮੁਕਾਬਲਿਆਂ ਦੇ
ਦੋਸ਼ੀਆਂ ਨੂੰ ਬਾਦਲਕਿਆਂ, ਆਮ ਪਾਰਟੀ ਨੇ ਉੱਚੇ ਅਹੁੱਦੇ ਦਿੱਤੇ? ਉਨ੍ਹਾਂ ਕਿਹਾ ਕਿ ਆਮ ਪਾਰਟੀ ਖਾਲੜਾ ਸਾਹਿਬ ਦੇ ਕਾਤਲ ਡੀ.ਐਸ.ਪੀ. ਜਸਪਾਲ ਨੂੰ ਜ਼ੇਲ੍ਹ ਵਿੱਚੋਂ ਅਜ਼ਾਦ ਕਰਕੇ ਕਾਂਗਰਸ, ਭਾਜਪਾ, ਬਾਦਲਕਿਆਂ ਵਾਂਗ ਨੰਗੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਰਾਜ ਕਰਦੀਆਂ ਸਭ ਪਾਰਟੀਆਂ ਨੇ ਕਾਤਲਾਂ ਦਾ ਸਾਥ ਦਿੱਤਾ ਹੈ ਅਤੇ ਗੁਰਾਂ ਦੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ
ਪੰਜਾਬ ਵਾਸੀਆਂ ਨੂੰ ਚਾਹੀਦਾ ਹੈ ਕਿ ਕਾਤਲ ਲੁਟੇਰੀਆਂ ਪਾਰਟੀਆਂ ਕਾਂਗਰਸ, ਭਾਜਪਾ, ਬਾਦਲਕਿਆਂ, ਕੇਜਰੀਵਾਲਕਿਆਂ ਨੂੰ ਮੂੰਹ ਨਾ ਲਾਉਣ ਅਤੇ ਇੰਨ੍ਹਾਂ ਦੇ ਗੁਰੂ ਘਰਾਂ ਵਿੱਚ ਸਨਮਾਨ ਨਾ ਕਰਨ। ਇਸ ਮੌਕੇ ਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ,
ਹਰਮਨਦੀਪ ਸਿੰਘ, ਸਤਵਿੰਦਰ ਸਿੰਘ, ਬਲਦੇਵ ਸਿੰਘ ਸਾਘਣਾ, ਬੌਬੀ ਕੁਮਾਰ, ਸਤਵੰਤ ਸਿੰਘ ਮਾਣਕ, ਗੋਪਾਲ ਸਿੰਘ ਖਾਲੜਾ, ਜਸਬੀਰ ਸਿੰਘ ਨੌਸ਼ਿਹਰਾ, ਬਾਬਾ ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰਨ, ਦਲਬੀਰ ਸਿੰਘ ਭਿਲੋਵਾਲ, ਸੁਖਦੇਵ ਸਿੰਘ ਤਰਨ ਤਾਰਨ, ਕਾਬਲ ਸਿੰਘ ਜੋਧਪੁਰ, ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.