ਰਜਨੀ ਉਰਫ ਬੱਬੂ ਨੇ ਸੌਂਹਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਤੇ ਬਿਸਤ ਦੁਆਬ ਨਹਿਰ ਚ ਛਾਲ ਮਾਰਕੇ ਕੀਤਾ ਆਪਣੀ ਜ਼ਿੰਦਗੀ ਦਾ ਅੰਤ
- ਅਪਰਾਧ
- 03 Aug, 2026 02:00 PM (Asia/Kolkata)
ਅੱਪਰਾ, 3 ਅਗਸਤ (ਤੀਰਥ ਸਿੰਘ ਮੈਂਗੜ੍ਹਾ)- ਬੀਤੇ ਦਿਨ ਪਿੰਡ ਚੱਕ ਸਾਹਬੂ ਦੀ ਲੜਕੀ ਰਜਨੀ ਉਰਫ ਬੱਬੂ ਪੁੱਤਰੀ ਸ੍ਰੀ ਮੋਹਨ ਲਾਲ ਜੋ ਕਿ ਪਿੰਡ ਹੰਸਰੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰੀਬ 8ਕੁ ਮਹੀਨੇ ਵਿਆਹੀ ਗਈ ਸੀ, ਨੇ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਵਿਆਹੁਤਾ ਨੇ ਆਪਣੀ ਜੀਵਨ ਲੀਲਾ ਦਾ ਅੰਤ ਕਰਨ ਤੋਂ ਕੁਝ ਮਿੰਟ ਪਹਿਲਾਂ ਵੀਡੀਓ ਬਣਾ ਕੇ ਆਪਣੇ ਸਹੁਰੇ ਪਰਿਵਾਰ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਲੜਕੀ ਦੇ ਪਿਤਾ ਮੋਹਣ ਲਾਲ ਪੁੱਤਰ ਖੁਸ਼ੀ ਰਾਮ ਨੇ ਦੱਸਿਆ ਕਿ ਉਸਦੀ ਧੀ ਰਜਨੀ ਉਰਫ ਬੱਬੂ ਦਾ ਵਿਆਹ ਪਰਵਿੰਦਰ ਕੁਮਾਰ ਪੁੱਤਰ ਰਾਮ ਲਾਲ ਵਾਸੀ ਪਿੰਡ ਹਾਂਸਰੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ 8 ਮਹੀਨੇ ਪਹਿਲਾਂ ਹੋਇਆ ਸੀ। ਇਹ ਰਜਨੀ ਦੀ ਦੂਜਾ ਵਿਆਹ ਸੀ। ਪਹਿਲੇ ਵਿਆਹ ਤੋਂ ਉਸਦਾ 7 ਸਾਲ ਦਾ ਬੇਟਾ ਵੀ ਹੈ, ਜੋ ਕਿ ਆਪਣੇ ਨਾਨਕਿਆਂ ਪਾਸ ਹੀ ਰਹਿੰਦਾ ਹੈ। ਪਰਵਿੰਦਰ ਕੁਮਾਰ ਵਿਆਹ ਤੋਂ 1 ਮਹੀਨੇ ਬਾਅਦ ਹੀ ਇਟਲੀ ਚਲੇ ਗਿਆ। ਪਰ 3 ਮਹੀਨੇ ਬਾਅਦ ਹੀ ਉਸਨੇ ਰਜਨੀ ਨਾਲ ਫੋਨ ’ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸਤੋਂ ਬਾਅਦ ਘਰ ’ਚ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਅਤੇ ਰਜਨੀ ਨੂੰ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਬੀਤੇ ਦਿਨ ਰਜਨੀ ਨੇ ਆਪਣੀ ਜਰਮਨੀ ਚ ਰਹਿੰਦੀ ਭੈਣ ਰਮਨਦੀਪ ਨੂੰ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਉਸਨੂੰ ਬਹੁਤ ਹੀ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਖੁਦਕਸ਼ੀ ਤੋਂ ਪਹਿਲਾਂ ਵਾਲੀ ਵੀਡੀਓ ਵੀ ਭੇਜੀ। ਇਸ ਵੀਡੀਓ ’ਚ ਰਜਨੀ ਨੇ ਆਪਣੇ ਪਤੀ, ਸੱਸ-ਸਹੁਰਾ ਅਤੇ ਜੇਠ-ਜੇਠਾਨੀ ’ਤੇ ਤੰਗ ਪ੍ਰੇਸ਼ਾਨ ਕਰਨ ਅਤੇ ਮਾਨਸਿਕ ਉਤਪੀੜਨਦੇ ਦੋਸ਼ ਲਗਾਏ ਹਨ ਅਤੇ ਨਹਿਰ ’ਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਵਾਰੇ ਕਿਹਾ ਹੈ। ਰਮਨਦੀਪ ਨੇ ਜਦੋਂ ਆਪਣੇ ਮਾਤਾ ਪਿਤਾ ਨੂੰ ਫੋਨ ’ਤੇ ਸਾਰੀ ਗੱਲ ਦੱਸੀ ਤਾਂ ਸਾਰਾ ਪਰਿਵਾਰ ਹੱਕਾ ਬੱਕਾ ਰਹਿ ਗਿਆ ਅਤੇ ਤੁਰੰਤ ਹੀ ਰਜਨੀ ਦਾ ਭਰਾ ਹਰਨੇਕ ਲਾਲ ਤੇ ਭਰਜਾਈ ਦਲਜੀਤ ਕੌਰ ਜੋ ਕਿ ਹੰਸਰੋਂ ਦੇ ਨਜ਼ਦੀਕੀ ਪਿੰਡ ਕਰਿਆਮ ਵਿਖ਼ੇ ਰਹਿੰਦੇ ਹਨ ਰਜਨੀ ਦੇ ਸਹੁਰਾ ਘਰ ਪਹੁੰਚੇ। ਉਸ ਸਮੇਂ ਰਜਨੀ ਦਾ ਸਾਰਾ ਸਹੁਰਾ ਪਰਿਵਾਰ ਘਰ ’ਚ ਹੀ ਜਿਨ੍ਹਾਂ ਨੂੰ ਬੱਬੂ ਦੇ ਘਰ ਨਾ ਹੋਣ ਦਾ ਕੋਈ ਫਿਕਰ ਨਹੀਂ ਸੀ ਹਰਨੇਕ ਉਨ੍ਹਾਂ ਕੋਲੋਂ ਆਪਣੀ ਭੈਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਉਸਨੂੰ ਕੋਈ ਜਵਾਬ ਨਹੀਂ ਦਿੱਤਾ। ਹਰਨੇਕ ਲਾਲ ਨੇ ਨਹਿਰ ਦੇ ਆਸ ਪਾਸ ਆਪਣੀ ਭੈਣ ਦੀ ਭਾਲ ਸ਼ੁਰੂ ਕਰ ਦਿੱਤੀ ਕਿਉਂ ਕਿ ਉਸਦੀ ਭੈਣ ਬੱਬੂ ਨੇ ਆਪਣੀ ਵੀਡੀਓ ਵਿੱਚ ਨਹਿਰ ਵਿੱਚ ਛਾਲ ਮਾਰਨੇ ਦੀ ਗੱਲ ਆਖੀ ਸੀ ।

ਨਜ਼ਦੀਕੀ ਪਿੰਡ ਸਕੋਹਪੁਰ ਵਿਖੇ ਨਹਿਰ ’ਚੋਂ ਰਜਨੀ ਦਾ ਮ੍ਰਿਤਕ ਸਰੀਰ ਮਿਲ ਗਿਆ। ਉਹਨਾਂ ਨੇ 112 ਨੰਬਰ ’ਤੇ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਸਤਨਾਮ ਸਿੰਘ ਥਾਣਾ ਮੁਖੀ ਪੁਲਿਸ ਥਾਣਾ ਔੜ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਮੋਹਣ ਲਾਲ ਦੇ ਬਿਆਨਾਂ ਦੇ ਅਧਾਰ ’ਤੇ ਰਜਨੀ ਦੇ ਸਹੁਰਾ ਪਰਿਵਾਰ ਦੇ 5 ਮੈਂਬਰਾਂ ਪਤੀ ਪਰਵਿੰਦਰ ਕੁਮਾਰ, ਸਹੁਰਾ ਰਾਮ ਲਾਲ, ਸੱਸ ਗੁਰਬਖਸ਼ ਕੌਰ ਬਖਸ਼ੋ, ਜੇਠਾਨੀ ਸਰਬਜੀਤ ਕੌਰ ਅਤੇ ਜੇਠ ਮਨਜੀਤ ਰਾਮ ਦੇ ਖਿਲਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਰਜਨੀ ਦਾ ਮ੍ਰਿਤਕ ਸਰੀਰ ਪੋਸਟ ਮਾਰਟਮ ਉਪਰੰਤ ਉਸਦੇ ਪੇਕਾ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ।
Leave a Reply