ਅਜੀਤ ਨਗਰ ਪਾਰਕ ਵਿੱਚ ਤੁਲਸੀ ਦੇ ਬੂਟੇ ਲਗਾਏ ਗਏ

ਅਜੀਤ ਨਗਰ ਪਾਰਕ ਵਿੱਚ ਤੁਲਸੀ ਦੇ ਬੂਟੇ ਲਗਾਏ ਗਏ

ਕਪੂਰਥਲਾ 3 ਅਗਸਤ ਗੌਰਵ ਮੜੀਆ 

(ਯੂ.ਪੀ.ਆਈ.) ਮਹਾਰਾਜਾ ਰਣਜੀਤ ਸਿੰਘ ਪਾਰਕ ਅਜੀਤ ਨਗਰ ਕਪੂਰਥਲਾ ਵਿਖੇ ਸਮਾਜ ਸੇਵਕ ਡਾ.ਐਚ. ਐਸ. ਬਾਵਾ ਅਤੇ ਉਹਨਾ ਦੇ ਸਾਥੀਆਂ ਵਲੋਂ ਵਾਤਾਵਰਨ ਨੂੰ ਸੁਖਾਵਾਂ ਬਣਾਉਣ ਲਈ ਤੁਲਸੀ ਦੇ ਬੂਟਿਆਂ ਸਮੇਤ ਕਈ ਕਿਸਮ ਦੇ ਬੂਟੇ ਲਗਾਏ ਗਏ ਹਨ। ਸੋਸਾਇਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਕਿਉਂ ਜੋ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਸਾਡੇ ਆਲੇ ਦੁਆਲੇ ਦੇ ਬੂਟੇ ਅਤੇ ਪੇੜਾਂ ਦਾ ਬਹੁਤ ਮਹੱਤਵਪੂਰਨ ਰੋਲ ਹੈ ਇਹ ਸਾਡੇ ਆਲੇ ਦੁਆਲੇ ਦੇ ਮਾਹੌਲ ਨੂੰ ਸਾਫ ਸੁਥਰਾ ਰੱਖਦੇ ਹਨ ਅਤੇ ਸਾਨੂੰ ਸਾਹ ਲੈਣ ਲਈ ਸ਼ੁੱਧ ਆਕਸੀਜਨ ਦਿੰਦੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਪੇੜ - ਬੂਟੇ ਲਗਾਏ ਜਾਣ ਤਾਂ ਕਿ ਵਾਤਾਵਰਨ ਸ਼ੁੱਧ ਅਤੇ ਸੁਖਾਵਾਂ ਬਣ ਸਕੇ ਅਤੇ ਆਪਣੇ ਸਮਾਜ ਦੀ ਮਦਦ ਕੀਤੀ ਜਾ ਸਕੇ ਇਸ ਸਬੰਧ ਵਿੱਚ ਮਹਾਰਾਜਾ ਰਣਜੀਤ ਸਿੰਘ ਪਾਰਕ ਅਜੀਤ ਨਗਰ ਕਪੂਰਥਲਾ ਵਿਖੇ ਅਜੀਤ ਨਗਰ ਵੈਲਫੇਅਰ ਸੋਸਾਇਟੀ ਕਪੂਰਥਲਾ ਦੇ ਚੇਅਰਮੈਨ ਅਤੇ ਸਮਾਜ ਸੇਵਕ ਡਾ.ਐਚ. ਐਸ. ਬਾਵਾ, ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸਕੱਤਰ ਮੱਖਣ ਸਿੰਘ, ਸੂਬੇਦਾਰ ਸੁੱਚਾ ਸਿੰਘ ਸਕੱਤਰ, ਅੰਜੂ ਬਾਲਾ, ਕੈਪਟਨ ਲਾਲ ਸਿੰਘ, ਅਜੇਪਾਲ ਸਿੰਘ, ਕਪੂਰ ਜੀ ,ਮਾਸਟਰ ਜੀ,ਮਾਸਟਰ ਪਰਮਜੀਤ , ਸਰਤਾਜ, ਗੁਰਦਿਤ ਸਿੰਘ, ਮਨਸੀਰਤ ਕੌਰ, ਅਰਸ਼ਵਿੰਦਰ ਸਿੰਘ , ਬਲਕਾਰ ਸਿੰਘ ਤਹਿਸੀਲਦਾਰ, ਮਨੀਸ਼ ਕੁਮਾਰ , ਕੁਲਦੀਪ ਕੁਮਾਰ, ਸੁਨੀਤਾ ਰਾਣੀ, ਮਧੂ ਵਾਲੀਆ, ਰਾਜਵਿੰਦਰ ਕੌਰ, ਜਸਬੀਰ ਕੌਰ, ਪਰਵੀਨ, ਪਿੰਕੀ ,ਚੰਦਰਕਲਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਭਾਗ ਲਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.