ਨਸ਼ੇ ਦੇ ਸੰਬੰਧ ਵਿੱਚ ਸਰਕਾਰਾਂ ਆਪਣਾ ਗਵਾਚ ਚੁਕਾ ਵਿਸ਼ਵਾਸ ਮੁੜ ਬਹਾਲ ਕਰਨ --: ਇੰਜੀ ਗੁਰਬਖਸ਼ ਸਿੰਘ ਸ਼ੇਰਗਿੱਲ
- ਰਾਜਨੀਤੀ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਜ ਆਪਣੀ ਟਾਂਗਰਾ ਫ਼ੇਰੀ ਦੌਰਾਨ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿੱਚ ਸਰਕਾਰਾਂ ਆਪਣਾ ਵਿਸ਼ਵਾਸ ਗੁਆ ਚੁੱਕੀਆ ਹਨ। ਲਗਾਤਾਰ ਲਾਰੇ, ਝੂਠ ਦਰ ਝੂਠ ਸੁਨਣ ਤੋਂ ਬਾਅਦ ਲੋਕ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਤੇ ਵਿਸ਼ਵਾਸ ਨਹੀਂ ਕਰ ਰਹੇ। ਉਹ ਹਰ ਕਿਸੇ ਨੂੰ ਝੂਠਾ ਸਮਝ ਰਹੇ ਹਨ। ਬਹੁਤੇ ਲੀਡਰਾਂ ਨੇ ਤਾਕਤ ਦੇ ਨਸ਼ੇ ਵਿੱਚ,ਨਸ਼ਿਆਂ ਦੀ ਵਗਦੀ ਗੰਗਾ ਚ' ਹੱਥ ਵੀ ਧੋਤੇ ਹਨ ਅਤੇ ਉਹ ਦੂਜਿਆਂ/ਵਿਰੋਧੀਆਂ ਨੂੰ ਕੋਸਣ ਵਿੱਚ ਵੀ ਸਭ ਤੋਂ ਅਗੇ ਹਨ।
ਇੰਜ ਸ਼ੇਰਗਿੱਲ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ਾ ਪਹਿਲਾਂ ਯੂਨੀਵਰਸਿਟੀਆਂ ਦੇ ਹੋਸਟਲਾਂ, ਫਿਰ ਕਾਲਜਾਂ, ਸੀਨੀਅਰ ਸੈਕੰਡਰੀ ਸਕੂਲਾਂ ਅਤੇ ਹੁਣ ਐਲੀਮੈਂਟਰੀ ਸਕੂਲਾਂ ਵਿੱਚ ਵੀ ਆਪਣੇ ਪੈਰ ਪਸਾਰ ਰਿਹਾ ਹੈ। ਸਰਕਾਰ ਦੇ ਗੁਪਤ ਵਿਭਾਗ ਦੀਆਂ ਫਾਈਲਾਂ ਕੌਣ ਵੇਖੇਗਾ।
ਇਕ ਸਵਾਲ ਦੇ ਜਵਾਬ ਵਿੱਚ ਇੰਜ ਸ਼ੇਰਗਿੱਲ ਨੇ ਕਿਹਾ ਕਿ ਜ਼ਿਆਦਾ ਦੁਖ ਉਦੋਂ ਹੁੰਦਾ ਜਦੋਂ ਪਿੰਡਾਂ ਅਤੇ ਕਸਬਿਆਂ ਵਿੱਚ ਬਹੁਤ ਸਾਰੇ ਸਾਡੇ ਧਾਰਮਿਕ ਸਥਾਨ ਵੀ ਇਸ ਦੇ ਵਲੇਵੇਂ ਵਿੱਚ ਆ ਗਏ। ਅਸੀਂ
ਅਧਿਕਾਰ ਸੰਘਰਸ਼ ਪਾਰਟੀ ਦੇ ਪਲੇਟਫਾਰਮ ਤੋਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਗਰੀਬੀ, ਮਹਿੰਗਾਈ,ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਤੋਂ ਵੀ ਭੈੜੀ ਅਲਾਮਤ ਨਸ਼ਿਆਂ ਦੇ ਵਿਰੁੱਧ ਲਾਮਬੰਦੀ ਕੀਤੀ ਜਾਵੇ ਤਾਂ ਕਿ ਜਵਾਨੀ ਨੂੰ ਬਚਾਇਆ ਜਾ ਸਕੇ।
Leave a Reply