ਸ਼੍ਰੀ ਜੇ.ਪੀ. ਸ਼ਰਮਾ ਜੀ ਦੇ ਜਾਣ ਨਾਲ, ਨਾ ਪੂਰਾ ਹੋਣ ਵਾਲਾ ਘਾਟਾ ਪਿਆ - ਡਾ.ਬਾਵਾ, ਰਾਜਪੂਤ

ਸ਼੍ਰੀ ਜੇ.ਪੀ. ਸ਼ਰਮਾ ਜੀ ਦੇ ਜਾਣ ਨਾਲ, ਨਾ ਪੂਰਾ ਹੋਣ ਵਾਲਾ ਘਾਟਾ ਪਿਆ - ਡਾ.ਬਾਵਾ, ਰਾਜਪੂਤ

ਕਪੂਰਥਲਾ 2 ਜੁਲਾਈ ਗੌਰਵ ਮੜੀਆ 
ਬਹੁਤ ਹਰਮਨ ਪਿਆਰੇ ਅਤੇ ਪ੍ਰਸਿੱਧ ਸਮਾਜ ਸੇਵਕ ਸ਼੍ਰੀ ਜੇ.ਪੀ.ਸ਼ਰਮਾ ਜੀ ਜੋ ਕਿ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾ ਦੀ ਰਸਮ ਕਿਰਿਆ ਅਤੇ ਸ਼ਰਧਾਂਜ਼ਲੀ ਸਮਰੋਹ ਮਿਲਨ ਪੈਲੇਸ ਕਪੂਰਥਲਾ ਵਿਖੇ ਕਰਵਾਇਆ ਗਿਆ। ਇਸ ਮੋਕੇ ਤੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਟੀਮ ਪਹੁੰਚੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਧਾਨ ਕਿਸ਼ੋਰ ਰਾਜਪੂਤ ਅਤੇ ਡਾਇਰੈਕਟਰ ਡਾ.ਐਚ.ਐਸ.ਬਾਵਾ ਨੇ ਕਿਹਾ ਕਿ ਸ਼੍ਰੀ ਜੇ.ਪੀ.ਸ਼ਰਮਾ ਜੀ ਦੇ ਜਾਣ ਨਾਲ, ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਊਧਮ ਸਿੰਘ ਨਗਰ, ਕਪੂਰਥਲਾ ਦੇ ਵਸਨੀਕ ਸਨ ਅਤੇ ਪ੍ਰੈਸ ਕਲੱਬ ਦੇ ਲੀਗਲ ਅਡਵਾਈਜ਼ਰ ਐਡਵੋਕੇਟ ਚੰਦਰ ਸ਼ੇਖਰ, ਅੰਤਰਰਾਸ਼ਟਰੀ ਅੰਪਾਇਰ ਰਿਪੁਦਮਨ ਸ਼ਰਮਾ ਦੇ ਪਿਤਾ ਸਨ। ਇਸ ਮੋਕੇ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਭਾਜਪਾ ਨੇਤਾ ਉਮੇਸ਼ ਸ਼ਾਰਦਾ, ਰਾਜੇਸ਼ ਪਾਸੀ, ਪੁਰਸ਼ੋਤਮ ਪਾਸੀ ਅਤੇ ਚੇਤਨ ਸੂਰੀ, ਕਾਂਜਲੀ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸ਼ਰਮਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਐਸ.ਐਸ.ਮੱਲੀ, ਅਸ਼ੋਕ ਗੋਗਨਾ, ਤਰਲੋਚਨ ਸਿੰਘ ਚਾਹਲ, ਨਵਜੀਤ ਸਿੰਘ ਰਾਜੂ, ਸੂਬੇਦਾਰ ਸੁੱਚਾ ਸਿੰਘ, ਨਰੇਸ਼ ਕੱਦ, ਸੁਰਿੰਦਰ ਕੁਮਾਰ, ਅਮਨ ਸਚਦੇਵਾ, ਵਕੀਲ ਪਿਊਸ਼ ਮਨਚੰਦਾ, ਭੁਪਿੰਦਰ ਸਿੰਘ ਸੱਤੀ, ਹਰਵੰਤ ਸਚਦੇਵਾ, ਮਨੂਦੇਵ ਗੌਤਮ, ਪਵਨ ਕਾਲੀਆ; ਕੌਂਸਲਰ ਕੁਲਦੀਪ ਸਿੰਘ; ਡਾ. ਰਣਬੀਰ ਕੌਸ਼ਲ, ਨਵਜੀਤ ਸਿੰਘ ਰਾਜੂ, ਸੂਬੇਦਾਰ ਕੁਲਵੰਤ ਸਿੰਘ, ਸਤਿੰਦਰਪਾਲ ਸ਼ਰਮਾ, ਸ਼ਾਮ ਸੁੰਦਰ ਅਗਰਵਾਲ, ਨਰੇਸ਼ ਸੇਠੀ, ਕੁਲਵੰਤ ਸਿੰਘ ਬਾਜਵਾ, ਰਘੂਨਾਥ ਸ਼ਰਮਾ, ਰਾਕੇਸ਼ ਨੀਤੂ, ਸੰਦੀਪ ਪੰਡਿਤ, ਅਤੇ ਅਸ਼ੋਕ ਗੁਪਤਾ, ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਗਠਨਾਂ ਦੇ ਨਾਲ-ਨਾਲ ਸਮਾਜ ਸੇਵਾ ਸਮੂਹਾਂ ਦੇ ਪ੍ਰਤੀਨਿਧੀ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.