ਕੀ ਸਿੱਖ ਕੌਮ ਬ੍ਰਾਹਮਣ ਦੇ ਬੁਣੇ ਹੋਏ ਚੱਕਰਵਿਊ ਨੂੰ ਤੋੜ ਸਕੇਗੀ ?

ਕੀ ਸਿੱਖ ਕੌਮ ਬ੍ਰਾਹਮਣ ਦੇ ਬੁਣੇ ਹੋਏ ਚੱਕਰਵਿਊ ਨੂੰ ਤੋੜ ਸਕੇਗੀ ?

ਇਕੱਲਾ ਤੰਦ ਨਹੀਂ ਉਲਝਿਆ, ਉੱਲਝੀ ਪਈ ਹੈ ਤਾਣੀ । ਇਹ ਪੰਜਾਬੀ ਦੀ ਬਹੁਤੀ ਪੁਰਾਣੀ ਕਹਾਵਤ ਹੈ। ਇਕੱਲਾ ਤੰਦ  ਉੱਲਝ ਜਾਵੇ ਤਾਂ ਸੌਖਿਆਂ ਹੀ ਨਿੱਕਲ ਜਾਂਦਾ ਹੈ, ਲੇਕਿਨ ਜੋ ਸਿੱਖ ਕੌਮ ਦੀ ਤਾਣੀ ਨੂੰ ਬ੍ਰਾਹਮਣ ਅਤੇ ਸਿੱਖਾਂ ਦੇ ਘਰਾਂ ਵਿੱਚ ਹੀ ਜਨਮੇ ਹੋਏ ਗਦਾਰ ਸਿਆਸੀ ਅਤੇ ਧਾਰਮਿਕ ਨੇਤਾਵਾਂ ਨੇ , ਝੋਲੀ ਚੁੱਕਾਂ ਨੇ ਚੌਧਰਾਂ ਕੁਰਸੀਆਂ ਅਤੇ ਪੈਸੇ ਦੇ ਲਾਲਚੀਆਂ ਨੇ , ਸਿੱਖ ਡੇਰੇਦਾਰਾਂ ਨੇ ਅਤੇ ਛੋਟੀਆਂ ਛੋਟੀਆਂ ਖੈਰਾਤਾਂ ਦੇ ਲਾਲਚੀਆਂ ਨੇ ਜਿਸ ਤਰ੍ਹਾਂ ਉੱਲਝਾ ਦਿੱਤਾ, ਹੁਣ ਉੱਸ ਨੂੰ ਸੁਲਝਾਉਣਾ ਕੋਈ ਖਾਲਾ ਜੀ ਵਾੜਾ ਨਹੀਂ ਹੈ। 

ਗੱਲਾਂ ਕੌੜੀਆਂ ਜਰੂਰ ਹੋਣਗੀਆਂ ਲੇਕਿਨ ਸੱਚੀਆਂ ਹੋਣਗੀਆਂ। ਬ੍ਰਾਹਮਣ ਤੋਂ ਭਾਵ ਸਾਡੀ ਬ੍ਰਾਹਮਣ ਜਾਤ ਨਾਲ ਜਾਂ ਹਿੰਦੂ ਧਰਮ ਨਾਲ ਕੋਈ ਨਫਰਤ ਨਹੀਂ ਹੈ, ਅਸੀਂ ਹਰ ਧਰਮ ਜਾਤ ਅਤੇ ਬਰਾਦਰੀ ਦਾ ਬਰਾਬਰ ਸਤਿਕਾਰ ਕਰਦੇ ਹਾਂ। ਸਿੱਖ ਧਰਮ ਅਤੇ ਪੰਜਾਬ ਨਾਲ ਦਗਾ ਕਮਾਉਣ ਵਾਲੇ ਗਦਾਰੀ ਕਰਨ ਵਾਲੇ ਕਿਸੇ ਸਿੱਖ ਨੂੰ ਵੀ ਅਸੀਂ ਨਹੀਂ ਬਖਸ਼ਾਂਗੇ । ਇਹ ਪਿੱਛਲਾ ਅੱਜ ਤੱਕ ਦਾ ਇਤਿਹਾਸ ਵੀ ਵੇਖ ਲਓ ਕਿ ਓਥੇ ਬੇਅੰਤ ਬੁੱਚੜ ਵਰਗੇ ਕਈ ਹੋਰ ਸਿੱਖਾਂ ਨੂੰ ਵੀ ਹੁਣ ਤੱਕ ਸੋਧਾ ਲੱਗ ਚੁੱਕਾ ਹੈ। ਏਥੇ ਚੜ੍ਹ ਕੇ ਆਏ ਲਈ ਤੇਗ ਅਤੇ ਨਿਵ ਕੇ ਆਏ ਲਈ ਦੇਗ ਹਰ ਵੇਲੇ ਹਾਜ਼ਰ ਰਹਿੰਦੀ ਸੀ , ਰਹਿੰਦੀ ਹੈ ਅਤੇ ਭਵਿੱਖ ਵਿੱਚ ਵੀ ਰਹੇਗੀ। 

ਬ੍ਰਹਾਮਣ ਤੋਂ ਹੈ ਹਿੰਦੂ ਸ਼ਾਸਕ ਜੋ ਕਿ ਸੰਨ 1947 ਤੋਂ ਹੀ ਹਿੰਦੋਸਤਾਨ ਦਾ ਫਰੀ ਵਿੱਚ ਹੀ ਰਾਜਾ ਬਣਿਆ ਬੈਠਾ ਹੈ।ਫਰੀ ਵਿੱਚ ਦਾ ਭਾਵ ਹੈ ਕਿ ਬਿਨਾਂ ਕਿਸੇ ਕੁਰਬਾਨੀ ਕੀਤਿਆਂ ਹੀ ਸਿੱਖਾਂ ਸ਼ੇਰਾਂ ਦੀਆਂ ਮਾਰਾਂ ਉੱਤੇ ਇਹ ਗਿੱਦੜ ਬ੍ਰਾਹਮਣ ਹਿੰਦੋਸਤਾਨ ਦੇ ਰਾਜੇ ਬਣੇ ਸਨ । ਦੂਜੇ ਨੰਬਰ ਉੱਤੇ ਕੁਰਬਾਨੀਆਂ ਕਰਨ ਵਾਲੇ ਸਨ ਬੰਗਾਲੀ ਲੋਕ । ਏਹਨਾਂ ਬ੍ਰਾਹਮਣਾਂ ਨੇ ਤਾਂ ਗੋਰਿਆਂ ਦੀਆਂ ਰੱਜ ਕੇ ਚਾਪਲੂਸੀਆਂ ਕੀਤੀਆਂ ਅਤੇ ਗੋਰੀਆਂ ਮੇਮਾਂ ਦੇ ਨਾਲ ਗੁੱਲਸ਼ਰਲੇ ਹੀ ਉੱਡਾਏ ਸਨ । ਸਭ ਕੁੱਝ ਗੂਗਲ ਉੱਪਰ ਪਿਆ ਹੋਇਆ ਹੈ। 

ਖੈਰ। ਅੱਜ ਹਰ ਸਿੱਖ ਸੰਸਥਾ ਵਿੱਚ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਆਰ ਐਸ ਐਸ ਘੁੱਸਪੈਠ ਕਰ ਚੁੱਕੀ ਹੈ ਅਤੇ ਅੱਗੇ ਨੂੰ ਵਧਦੀ ਹੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ, ਤਖਤਾਂ ਦਾ ਪ੍ਰਬੰਧਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਜਗ੍ਹਾ ਹੀ ਆਰ ਐਸ ਐਸ ਕਾਬਜ ਹੋ ਚੁੱਕੀ ਹੈ। ਇਹ ਇੱਕ ਗੰਭੀਰ ਤੋਂ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈ ਕਿ 3300 ਲਿਖਾਰੀ ਆਰ ਐਸ ਐਸ ਨੇ ਲਗਾਇਆ ਹੈ ਜਿਹਨਾਂ ਦਾ ਕੰਮ ਸਿੱਖਾਂ ਮੁਸਲਮਾਨਾਂ ਅਤੇ ਇਸਾਈਆਂ ਦੇ ਇਤਿਹਾਸ ਵਿੱਚ ਮਿਲਾਵਟ ਕਰਨੀ , ਇਤਿਹਾਸ ਨੂੰ ਵਿਗਾੜਨਾ , ਸਿੱਖ ਗੁਰੂਆਂ, ਸਿੱਖ ਯੋਧਿਆਂ, ਸਿੱਖ ਸਾਧੂ ਸੰਤਾਂ ਨੂੰ ਨੀਵੇਂ ਵਿਖਾਉਣਾ ਅਤੇ ਹਿੰਦੂ ਅਖੌਤੀ ਯੋਧਿਆਂ ਨੂੰ ਉੱਚੇ ਵਿਖਾਉਣਾ । 
ਚੜ੍ਹਦੀ ਚੜ੍ਹਦੀ ਕਲਾ ਕਰੀ ਜਾਓ , ਪਰ ਕੋਈ ਚੜ੍ਹਦੀ ਕਲਾ ਨਹੀਂ ਹੈ, ਜਦੋਂ ਹੋ ਜਾਵੇਗੀ ਫੇਰ ਗੱਲ ਕਰਾਂਗੇ। ਕੁੱਝ ਨਹੀਂ ਹੁੰਦਾ, ਸਭ ਕੁੱਝ ਠੀਕ ਠਾਕ ਹੈ, ਇਹ ਵੀ ਬੜਾ ਵੱਡਾ ਝੂਠ ਹੈ ਤੇ ਬਹੁਤ ਕੁੱਝ ਮਾੜਾ ਹੋ ਵੀ ਰਿਹਾ ਹੈ ਤੇ ਬਹੁਤ ਕੁੱਝ ਮਾੜਾ ਹੋਣ ਵਾਲਾ ਵੀ ਹੈ, ਇਹ ਗੱਲ ਆਪਣੀਆਂ ਡਾਇਰੀਆਂ ਉੱਤੇ ਨੋਟ ਵੀ ਕਰ ਲਿਓ । 

ਪੰਜਾਬ ਵਿਚੋਂ ਸਿੱਖ ਵਸੋਂ ਘਟ ਰਹੀ ਹੈ, ਸਿੱਖ ਆਬਾਦੀ ਵੀ ਘਟ ਰਹੀ ਹੈ, ਬੱਚੇ ਸਾਡੇ ਉੱਚੇਰੀ ਵਿੱਦਿਆ ਨਹੀਂ ਪੜ੍ਹ ਰਹੇ , ਪਿੰਡ ਪਿੰਡ ਤਾਂ ਹੁਣ ਪਿੱਛੇ ਰਹਿ ਗਿਆ ਹੈ,ਚਿੱਟਾ ਘਰ ਘਰ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਹੈ, ਪੰਜਾਬ ਦੀਆਂ ਕੁੜੀਆਂ ਅਤੇ ਬੱਚਿਆਂ ਦੇ ਵੀ ਚਿੱਟੇ ਦੇ ਆਦੀ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ, ਪਰਵਾਸ ਭਾਵ ਕਿ ਜਹਾਜ ਫੜੋ ਤੇ ਵਿਦੇਸ਼ਾਂ ਨੂੰ ਭੱਜ ਆਓ ਇਹ ਵੀ ਚਿੰਤਾ ਦਾ ਵਿਸ਼ਾ ਹੈ ! ਇਹ ਹਾਲਾਤ ਆਪਣੇ ਆਪ ਹੀ ਨਹੀਂ ਬਣੇ , ਇਹ ਸਰਕਾਰਾਂ ਵਲੋਂ ਬਣਾਏ ਗਏ ਹਨ । 

ਮੋਰਚਾ ਸਾਡਾ ਕੋਈ ਵੀ ਕਾਮਯਾਬ ਨਹੀਂ ਹੁੰਦਾ। ਕਿਸਾਨੀ ਮੋਰਚੇ ਵਾਲੇ ਅੱਧ ਲੈ ਕੇ ਹੀ ਜੈਕਾਰੇ ਛੱਡਦੇ ਘਰਾਂ ਨੂੰ ਆ ਗਏ ਸਨ , ਪੰਦਰਾਂ ਦਿਨ ਜਾਂ ਇੱਕ ਮਹੀਨਾ ਹੋਰ ਬਹਿ ਜਾਂਦੇ ਤਾਂ ਐਮ ਐਸ ਪੀ ਵੀ ਮਿਲ ਜਾਣੀ ਸੀ , ਪਰ ਅੰਦਰਖਾਤੇ ਚੜ੍ਹਾਵੇ ਵੀ ਚੜ੍ਹੇ ਅਤੇ ਬ੍ਰਾਹਮਣ ਨੇ ਧਮਕੀਆਂ ਵੀ ਦਿੱਤੀਆਂ। ਬਰਗਾੜੀ ਮੋਰਚਾ ਵੀ ਫੇਹਲ ਹੋਇਆ, ਮੋਹਾਲੀ ਮੋਰਚਾ ਵੀ ਹਾਲੇ ਕਿਸੇ ਤਣ ਪੱਤਣ ਨਹੀਂ ਲੱਗਾ ਹੈ। 

ਨਿਸ਼ਾਨਾ ਕੀ ਹੈ, ਪਹੁੰਚਣਾ ਕਿੱਥੇ ਹੈ, ਪਹੁੰਚਣਾ ਕਿਵੇਂ ਹੈ ਕੋਈ ਪਤਾ ਨਹੀਂ। ਰੋਡ ਮੈਪ ਕੋਈ ਨਹੀਂ, ਜਥੇਬੰਦਕ ਢਾਂਚਾ ਕੋਈ ਨਹੀਂ, ਕਿਉਂਕਿ ਬ੍ਰਾਹਮਣ ਹਰ ਜਗਾਹ ਹੀ ਘੁੱਸਪੈਠ ਕਰ ਚੁੱਕਿਆ ਹੈ। ਖਾਲਿਸਤਾਨ ਦੀ ਗੱਲ ਨਾ ਕਰੋ ਜੀ , ਖਾਲਿਸਤਾਨ ਦੇ ਝੰਡੇ ਨਾ ਲਹਿਰਾਓ ਜੀ । ਪੰਜਾਬੀ ਭਾਸ਼ਾ ਨੂੰ ਹੀ ਪੰਜਾਬ ਵਿੱਚ ਦੁਰਕਾਰਿਆ ਜਾ ਰਿਹਾ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਵੀ , ਨਿੱਜੀ ਅਤੇ ਸਰਕਾਰੀ ਅਦਾਰਿਆਂ ਵਿੱਚ ਵੀ । ਸਿੱਖਾਂ ਤੇ ਕਕਾਰਾਂ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਚੰਡੀਗੜ੍ਹ ਖੋਹ ਲਿਆ, ਭਾਖੜਾ ਬਿਆਸ ਮੈਨੇਜਮੈਂਟ ਖੋਹ ਲਈ , ਪੰਜਾਬੀ ਬਾਹਰਲੇ ਸੂਬੇ ਵਿੱਚ ਜਮੀਨ ਨਹੀਂ ਖਰੀਦ ਸਕਦੇ, ਪੰਜਾਬੀਆਂ ਦੀ ਦੂਜੇ ਸੂਬਿਆਂ ਵਿੱਚ ਵੋਟ ਨਹੀਂ ਬਣ ਸਕਦੀ। 

ਪੰਜਾਬ ਦੇ ਦਰਵਾਜ਼ੇ ਖੁੱਲ੍ਹੇ ਹਨ , ਪਰਵਾਸੀ ਧੜਾਧੜ ਪੰਜਾਬ ਵਿੱਚ ਵਸਾਏ ਜਾ ਰਹੇ ਹਨ , ਉਨ੍ਹਾਂ ਦੀਆਂ ਵੋਟਾਂ ਵੀ ਬਣਾਈਆਂ ਜਾ ਰਹੀਆਂ ਹਨ। ਕੋਈ ਵੀ ਰੋਕਣ ਵਾਲਾ ਨਹੀਂ ਹੈ, ਕਿਉਂਕਿ ਪੰਜਾਬ ਅਨਾਥ ਹੋ ਚੁੱਕਿਆ ਹੈ, ਜੀ ਹਾਂ ਪੰਜਾਬ ਦਾ ਅੱਜ ਸਹੀ ਮਾਅਨਿਆਂ ਵਿੱਚ ਕੋਈ ਵੀ ਵਾਲੀ ਵਾਰਿਸ ਨਹੀਂ ਹੈ। ਮੈਦਾਨ ਖਾਲੀ ਪਿਆ ਹੋਇਆ ਹੈ, ਅਤੇ ਦੁਸ਼ਮਣ ਸਾਡੀ ਹਿੱਕ ਉੱਤੇ ਚੜ੍ਹ ਕੇ ਨੱਚ ਰਹੇ ਹਨ , ਸਾਡੀਆਂ ਪੱਗਾਂ ਤੇ ਚੁੰਨੀਆਂ ਲਾਹ ਰਹੇ ਹਨ, ਸਾਡੇ ਬੱਚਿਆਂ ਨੂੰ ਜਾਨੋਂ ਹੀ ਮਾਰ ਦਿੰਦੇ, ਬੇਅਦਬੀਆਂ ਕਰਦੇ ਹਨ । ਲੁੱਟਾਂ ਖੋਹਾਂ ਕਰਦੇ ਹਨ , ਬਦਮਾਸ਼ੀ ਕਰਦੇ ਹਨ । 

ਆਖਰਕਾਰ ਏਹ ਸਿੱਖ ਕੌਮ ਦੀ ਉੱਲਝੀ ਹੋਈ ਤਾਣੀ ਨੂੰ ਕੌਣ ਆ ਕੇ ਸੁਲਝਾਵੇਗਾ? ਇਹ ਕਿਵੇਂ ਸੁਲਝੇਗੀ? ਸਾਡਾ ਭਵਿੱਖ ਕੀ ਹੋਵੇਗਾ? ਇਹ ਸਵਾਲ ਦੁਨੀਆਂ ਭਰ ਵਿੱਚ ਬੈਠੇ ਹਰ ਸਿੱਖ ਮਰਦ ਬੀਬੀ ਅਤੇ ਬੱਚੇ ਦੇ ਦਿਮਾਗ਼ ਘੁੰਮਦੇ ਹੀ ਰਹਿੰਦੇ ਹਨ, ਫਰਕ ਏਨਾ ਕੁ ਹੀ ਕਿ ਅਸੀਂ ਕਾਗਜ਼ ਉੱਤੇ ਲਿਖ ਦਿੰਦੇ ਹਾਂ। ਕਈ ਵਾਰੀ ਸਾਰੀ ਕੌਮ ਦਾ ਦਰਦ ਇੱਕ ਜਾਣੇ ਦੇ ਮੂੰਹੋਂ ਹੀ ਨਿੱਕਲ ਰਿਹਾ ਹੁੰਦਾ ਹੈ। ਜਿਵੇਂ ਕਿਸੇ ਸਮੇਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ, ਬਾਈ ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮੂੰਹੋਂ ਨਿਕਲਿਆ ਹੋਇਆ ਹੈ, ਏਵੇਂ ਹੀ ਅੱਜ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ, ਪਰਮਜੀਤ ਸਿੰਘ ਮੰਡ, ਪਰਮਜੀਤ ਸਿੰਘ ਗਾਜੀ, ਸਰਬਜੀਤ ਸਿੰਘ ਘੁਮਾਣ, ਅਜਮੇਰ ਸਿੰਘ, ਰਣਬੀਰ ਸਿੰਘ ਬੈਂਸਤਾਨੀ , ਸਿਮਰਨਜੀਤ ਸਿੰਘ ਮਾਨ ਆਦਿ ਹੋਰ ਅਨੇਕਾਂ ਹੀ ਸਿੱਖਾਂ ਦੇ ਮੂੰਹੋਂ ਵੀ ਨਿੱਕਲ ਰਿਹਾ ਹੈ। 

ਉੱਹ ਕਿਹੜਾ ਸਮਾਂ ਹੋਵੇਗਾ, ਜਦ ਅਸੀਂ ਵੀ ਆਜ਼ਾਦ ਹੋਵਾਂਗੇ। 

ਜਦ ਸਭ ਕੁੱਝ ਹੀ ਆਪਣਾ ਹੋਵੇਗਾ, ਅਤੇ ਅਸੀਂ ਵੀ ਖੁਸ਼ਹਾਲ ਹੋਵਾਂਗੇ। 

ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.