ਪਰਾਲੀ ਨੂੰ ਅਗ ਨਾ ਲਗਾਉਣ ਲਈ ਜਾਗਰੂਕ ਕੀਤਾ

ਪਰਾਲੀ ਨੂੰ ਅਗ ਨਾ ਲਗਾਉਣ ਲਈ  ਜਾਗਰੂਕ ਕੀਤਾ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੁਸਾਂਝ ਜੀ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਤਰਸਿੱਕਾ ਵੱਲੋ ਵੱਖ ਵੱਖ ਸਕੂਲਾਂ ਵਿਚ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕਤਾ ਪੈਦਾ ਕਰਨ ਲਈ ਪ੍ਰਤੀਯੋਗਤਾਵਾਂ ਕਰਵਾਈਆ ਗਈਆ ।ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ਼ ਵਿਖੇ ਪਰਾਲੀ ਜਾਗਰੂਕਤਾ ਸੰਬੰਧੀ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆਂ ।ਜਿਸ ਵਿਚ ਡਾ. ਰਮਿੰਦਰ ਕੌਰ ਕੇ ਵੀ ਕੇ ਕ੍ਰਿਸ਼ੀ ਵਿਿਗਆਨੀ , ਖੇਤੀਬਾੜੀ ਵਿਕਾਸ ਅਫਸਰ ਤਰਸਿੱਕਾ ਸਤਵਿੰਦਰਬੀਰ ਸਿੰਘ, ਹਰਉਪਿੰਦਰਜੀਤ ਸਿੰਘ, ਸਕੂਲ ਹੈਡਮਿਸਟ੍ਰੈਸ ਮੈਡਮ ਵਿੰਮੀ ਭਾਟੀਆਂ ਜੀ ,ਮੈਡਮ ਮਨਜੀਤ ਕੌਰ, ਮਨਦੀਪ ਕੌਰ ਨੇ ਸਕੂਲ ਵਿਿਦਆਂਰਥੀਆਂ ਨੂੰ ਇਨਾਮ ਵੰਡੇ ਅਤੇ ਪਰਾਲੀ ਸਾੜਨ ਨਾਲ ਹੋ ਰਹੇ ਨੁਕਸਾਨ ਬਾਰੇ ਜਾਗਰੂਕ ਕਰਵਾਇਆ ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਸਕੂਲ ਵੱਲੋ ਦਿੱਤੇ ਸਹਿਯੋਗ ਲਈ ਵਿਸੇਸ਼ ਧੰਨਵਾਦ ਵੀ ਕੀਤਾ ਗਿਆਂ । ਇਸ ਮੌਕੇ ਮੈਡਮ ਸਪਨਾ ਸ਼ਰਮਾ, ਟੀਚਰ ਅਮਨਦੀਪ ਕੌਰ, ਰਾਜਬੀਰ ਸਿੰਘ, ਹਰਜੀਤ ਸਿੰਘ, ਜੋਬਨਪ੍ਰੀਤ ਸਿੰਘ, ਰਾਜਬੀਰ ਕੌਰ, ਵਿਭਾਗ ਵੱਲੋ ਬੀ ਟੀ ਐਮ ਬਲਜਿੰਦਰ ਸਿੰਘ, ਅਮਰਜੀਤ ਸਿੰਘ, ਰਵਿੰਦਰ ੁਸਿੰਘ ਆਦਿ ਹਾਜ਼ਰ ਸਨ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.