ਭਾਈ ਅੰਮ੍ਰਿਤਪਾਲ ਸਿੰਘ ਨਾਲ ਹੀ ਨਹੀਂ , ਪੂਰੀ ਸਿੱਖ ਕੌਮ ਨਾਲ ਹੋ ਰਿਹਾ ਹੈ ਧੱਕਾ
- ਅੰਤਰਰਾਸ਼ਟਰੀ
- (Asia/Kolkata)
ਇੰਡੀਅਨ ਸਟੇਟ ਨੂੰ ਡਰ ਇੱਕੱਲੇ ਭਾਈ ਅੰਮ੍ਰਿਤਪਾਲ ਸਿੰਘ ਕੋਲੋਂ ਹੀ ਨਹੀਂ ਬਲਕਿ ਗੁਰੂ ਜੀ ਦੀ ਬਖ਼ਸ਼ਿਸ਼ ਕੀਤੀ ਹੋਈ ਦਾਤ ਕੋਲੋਂ ਅਤੇ ਪੂਰੇ ਸੰਸਾਰ ਵਿੱਚ ਹੀ ਵਸਦੀ ਸਿੱਖ ਕੌਮ ਕੋਲੋਂ ਡਰ ਲੱਗ ਰਿਹਾ ਹੈ । ਝੂਠ ਹਮੇਸ਼ਾਂ ਹੀ ਸੱਚ ਕੋਲੋਂ ਡਰਦਾ ਹੀ ਆਇਆ ਹੈ। ਬਾਕੀ ਸ਼ੇਰਾਂ ਦੇ ਕਦੇ ਵੀ ਝੁੰਡ ਨਹੀਂ ਹੁੰਦੇ ਤੇ ਨਾ ਹੀ ਸ਼ੇਰਾਂ ਦੀਆਂ ਕਦੇ ਡਾਰਾਂ ਹੀ ਹੁੰਦੀਆਂ ਨੇ। ਝੁੰਡ ਹਮੇਸ਼ਾਂ ਗਿੱਦੜਾਂ ਦੇ ਹੁੰਦੇ ਹਨ ਅਤੇ ਡਾਰਾਂ ਹਮੇਸ਼ਾਂ ਘੁੱਗੀਆਂ ਅਤੇ ਕਬੂਤਰਾਂ ਦੀਆਂ ਹੁੰਦੀਆਂ ਹਨ ।
ਸ਼ੇਰ ਕਦੇ ਸਾਜਿਸ਼ਾਂ ਵੀ ਨਹੀਂ ਕਰਦੇ ਹੁੰਦੇ, ਸ਼ੇਰ ਹਮੇਸ਼ਾਂ ਮੋਕਾ ਵੇਖ ਕੇ ਸਿੱਧਾ ਵਾਰ ਹੀ ਕਰਦਾ ਹੁੰਦਾ ਹੈ, ਸਾਜਿਸ਼ਾਂ ਹਮੇਸ਼ਾਂ ਸੁਆਨ (ਕੁੱਤੇ ) ਕਰਦੇ ਹੁੰਦੇ ਹਨ , ਜਿਸ ਤਰ੍ਹਾਂ ਸਾਜਿਸ਼ ਰਚ ਕੇ ਅਜਨਾਲਾ ਠਾਣੇ ਦੇ ਘਿਰਾਓ ਦਾ ਬਹਾਨਾ ਬਣਾ ਕੇ ਸਮੇਤ ਸਾਥੀਆਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਉੱਪਰ ਐਨ ਐਸ ਏ ਲਗਾ ਕੇ ਤੇ 2500 ਮੀਲ ਪੰਜਾਬ ਤੋਂ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਤਾੜ ਦਿੱਤਾ ਗਿਆ ਸੀ ।
ਅੱਜ ਪੰਜਾਬ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਹੀ ਸਿੱਖ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਇੱਕ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਦਸ ਸਾਲ ਦੁਬਈ ਰਹਿ ਕੇ ਆਪਣੇ ਚੱਲਦੇ ਹੋਏ ਕਾਰੋਬਾਰ ਨੂੰ ਬਾਈ ਦੀਪ ਸਿੱਧੂ ਦੀ ਲੀਹ ਤੇ ਚਲਦਿਆਂ ਹੋਇਆਂ ਛੱਡ ਕੇ ਜਿਸ ਤਰ੍ਹਾਂ ਦੀਪ ਸਿੱਧੂ ਆਪਣਾ ਕਰੋੜਾਂ ਦਾ ਕਾਰੋਬਾਰ ਬੰਬਈ ਤੋਂ ਛੱਡ ਕੇ ਪੰਜਾਬ ਆ ਗਿਆ ਸੀ ਏਸੇ ਤਰ੍ਹਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤਾ। ਖੁਦ ਅੰਮ੍ਰਿਤ ਛਕਿਆ ਅਤੇ ਛੇ ਮਹੀਨਿਆਂ ਵਿੱਚ ਹੀ ਹਜ਼ਾਰਾਂ ਨੋਜਵਾਨਾਂ ਨੂੰ ਅੰਮ੍ਰਿਤਧਾਰੀ ਬਣਾਇਆ, ਜਿਸ ਤੋਂ ਇੰਡੀਅਨ ਸਟੇਟ ਬੌਖਲਾਹਟ ਵਿੱਚ ਆ ਗਈ ਸੀ
ਕਿਉਂਕਿ ਇੰਡੀਅਨ ਸਟੇਟ ਚਾਹੁੰਦੀ ਹੈ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਰਹੇ ਅਤੇ ਆਪਣੇ ਹੱਕਾਂ ਅਤੇ ਕੌਮੀ ਆਜ਼ਾਦੀ ਦੀ ਗੱਲ ਹੀ ਨਾ ਕਰੇ । ਏਸ ਕਰਕੇ ਅੱਜ ਚੋਣਾਂ ਦੇ ਮਹੌਲ ਵਿੱਚ ਵੀ ਪੰਜਾਬ ਦਾ ਹਰ ਭਾਈਚਾਰਾ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਭਾਵ ਕਿ ਸੱਚ ਦੇ ਨਾਲ ਖੜ੍ਹਾ ਵਿਖਾਈ ਦੇ ਰਿਹਾ ਹੈ। ਕੁੱਝ ਕੁ ਕਾਲੀਆਂ ਬਿੱਲੀਆਂ ਨੂੰ ਛੱਡ ਕੇ ਹਰ ਕੋਈ ਹੀ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਨੂੰ ਪੰਜਾਬ ਵਿੱਚ ਵੇਖਣਾ ਚਾਹੁੰਦਾ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਤੌਰ ਮੁੱਖ ਮੰਤਰੀ ਪੰਜਾਬ ਵੇਖਣਾ ਚਾਹੁੰਦਾ ਅਤੇ ਅਸੀਂ ਵੀ ਵੇਖਣਾ ਚਾਹੁੰਦੇ ਹਾਂ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply