ਇੰਡੀਅਨ ਸਟੇਟ ਦੇ ਮੱਥੇ ਉੱਤੇ ਕਲੰਕ ਜੂਨ 1984 ਦਾ ਘੱਲੂਘਾਰਾ
- ਧਾਰਮਿਕ/ਰਾਜਨੀਤੀ
- 30 May, 2026 06:03 PM (Asia/Kolkata)
ਇੰਡੀਅਨ ਸਟੇਟ ਦੇ ਮੱਥੇ ਉੱਤੇ ਕਲੰਕ ਜੂਨ 1984 ਦਾ ਘੱਲੂਘਾਰਾ
ਸ੍ਰੀ ਅਨੰਦਪੁਰ ਸਾਹਿਬ ਜੀ ਦੇ ਮਤੇ ਅਤੇ ਪੰਜਾਬ ਨੂੰ ਵੱਧ ਅਧਿਕਾਰਾਂ ਅਤੇ ਪੰਜਾਬ ਦੀਆਂ ਹੋਰ ਹੱਕੀ ਮੰਗਾਂ ਲਈ ਉੱਠੀਆਂ ਆਵਾਜਾਂ ਨੂੰ ਇੰਡੀਅਨ ਸਟੇਟ ਅਤੇ ਉੱਸ ਸਮੇਂ ਦੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਆਪਣੇ ਹੀਲੇ ਵਸੀਲੇ ਵਰਤ ਕੇ ਅੱਤਵਾਦ ਵੱਖਵਾਦ ਉਗਰਵਾਦ ਅਤੇ ਦੇਸ਼ ਧਰੋਹ ਵਰਗੇ ਲੇਬਲ ਲਗਾ ਸਿੱਖ ਕੌਮ ਨੂੰ ਆਪਣੇ ਵਿਕਾਊ ਮੀਡੀਏ ਰਾਹੀਂ ਪੂਰੇ ਹਿੰਦੋਸਤਾਨ ਵਿੱਚ ਬਦਨਾਮ ਕਰਨਾ ਸ਼ੁਰੂ ਕਰਨ ਸ਼ੁਰੂ ਕਰ ਦਿੱਤਾ ਸੀ । ਜਿਸ ਕਾਰਨ ਸਿੱਖ ਕੌਮ ਅਤੇ ਹਿੰਦ ਸਰਕਾਰ ਵਿਚਾਲੇ ਟਕਰਾਅ ਵਧਣਾ ਸ਼ੁਰੂ ਹੋ ਗਿਆ ਸੀ।
ਸਭ ਤੋਂ ਪਹਿਲਾਂ ਬਲਦੀ ਉੱਪਰ ਤੇਲ ਪਾਉਣ ਲਈ ਨਕਲੀ ਨਿਰੰਕਾਰੀ ਗੁਰਬਚਨੇ ਪਾਪੀ ਨੂੰ ਥਾਪੜਾ ਦੇ ਕੇ ਸੰਨ 1978 ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ ਗਿਆ ਜਿਸ ਨੇ ਕਿਹਾ ਸੀ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸਨ ਤਾਂ ਮੈਂ ਹੁਣ ਸੱਤ ਸਿਤਾਰੇ ਸਾਜਾਂਗਾ । ਸਿੱਖ ਪਹਿਲਾਂ ਹੀ ਨਕਲੀ ਨਿਰੰਕਾਰੀਆਂ ਦੀਆਂ ਸਿੱਖ ਵਿਰੋਧੀ ਹਰਕਤਾਂ ਤੋਂ ਖਫਾ ਸਨ । ਬਾਕੀ ਪੰਜਾਬ ਦਾ ਜਨਸੰਘ ਲਾਣਾ ਜਿਸ ਨੂੰ ਅੱਜ ਕੱਲ ਆਰ ਐਸ ਐਸ ਅਤੇ ਬੀ ਜੇ ਪੀ ਕਿਹਾ ਜਾਂਦਾ ਹੈ ਉੱਹ ਵੀ ਉੱਸ ਨਕਲੀ ਨਿਰੰਕਾਰੀ ਗੁਰਬਚਨੇ ਦੀ ਪਿੱਠ ਉੱਪਰ ਖੜ੍ਹਾ ਸੀ ਅਤੇ ਅੰਦਰਖਾਤੇ ਗਦਾਰ ਏ ਆਜਮ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਗੁਰਬਚਨੇ ਨਰਕਧਾਰੀ ਦੇ ਨਾਲ ਹੀ ਸਹਿਮਤ ਸੀ ਅਤੇ ਉੱਸ ਸਮੇਂ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦਾ ਮੁੱਖ ਮੰਤਰੀ ਵੀ ਸੀ । ਨਿਰੰਕਾਰੀਆਂ ਨੂੰ ਸਿੱਖ ਵਲੋਂ ਸ਼ਾਂਤਮਈ ਰੋਕਣ ਜਾਣਾ ਅਤੇ ਨਿਰੰਕਾਰੀਆਂ ਵੱਲੋਂ ਗੁੰਡਾਗਰਦੀ ਕਰਦਿਆਂ 13 ਸਿੱਖਾਂ ਨੂੰ ਸ਼ਹੀਦ ਕਰ ਦੇਣਾ 78 ਸਿੱਖਾਂ ਨੂੰ ਜਖਮੀ ਕਰ ਦੇਣਾ ਇਹ ਸਿੱਖ ਕੌਮ ਲਈ ਇੱਕ ਅਸਹਿ ਸੱਟ ਸੀ , ਓਸ ਵੇਲੇ ਦੇ ਦਮਦਮੀ ਟਕਸਾਲ ਦੇ ਮੁੱਖੀ ਮਰਦ ਏ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਲਈ ਇੱਕ ਬਹੁਤ ਹੀ ਵੱਡਾ ਚੈਲੇਂਜ ਵੀ ਸੀ । ਅਖੰਡ ਕੀਰਤਨ ਜਥੇ ਦੇ ਸਿੰਘਾਂ ਲਈ ਵੀ ਇਹ ਇੱਕ ਬਹੁਤ ਵੱਡਾ ਚੈਲੇਂਜ ਸੀ ।
ਖੈਰ ਦੁਨਿਆਵੀ ਵਿਕਊ ਅਤੇ ਝੂਠੀਆਂ ਹਿੰਦੋਸਤਾਨੀ ਅਦਾਲਤਾਂ ਵਿੱਚ ਨਿਰੰਕਾਰੀ ਕਾਂਡ ਦਾ ਕੇਸ ਚੱਲਿਆ ਪਰ ਸਿੱਖਾਂ ਨੂੰ ਹਾਰ ਦਾ ਮੂੰਹ ਹੀ ਵੇਖਣਾ ਪਿਆ । ਫੇਰ ਸਿੱਖਾਂ ਨੇ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸਾਹਿਬ, ਸ਼ਹੀਦ ਭਾਈ ਕਾਬਲ ਸਿੰਘ ਜੀ ਵਰਗਿਆਂ ਨੇ ਨਰਕਧਾਰੀ ਗੁਰਬਚਨੇ ਨੂੰ ਉੱਸ ਦੇ ਆਸ਼ਰਮ ਵਿੱਚ ਹੀ ਸੋਧਾ ਲਗਾ ਕੇ ਖਾਲਸਾਈ ਰਵਾਇਤਾਂ ਅਨੁਸਾਰ ਇਨਸਾਫ ਲਿਆ ਗਿਆ ਸੀ । ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵਲੋਂ ਹੀ ਬਣਾਈ ਬੱਬਰ ਖਾਲਸਾ ਜਥੇਬੰਦੀ ਵੱਲੋਂ ਅਨੇਕਾਂ ਹੀ ਨਰਕਧਾਰੀਆਂ ਨੂੰ ਗੱਡੀ ਚਾਹੜ ਕੇ ਆਪਣੇ ਸ਼ਹੀਦ ਹੋਏ ਭਰਾਵਾਂ ਦਾ ਬਦਲਾ ਵੀ ਲਿਆ ਗਿਆ ਅਤੇ ਨਕਲੀ ਨਿਰੰਕਾਰੀਆਂ ਦਾ ਕੂੜਪਰਚਾਰ ਵੀ ਪੰਜਾਬ ਵਿੱਚੋਂ ਬੰਦ ਕਰਵਾਇਆ ।
ਜਦੋਂ 13 ਅਪ੍ਰੈਲ 1978 ਵਾਲੇ ਦਿਨ ਸ਼ਹੀਦ ਹੋਏ ਸਿੰਘਾਂ ਦਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਅਤੇ ਅਰਦਾਸਾ ਸੋਧਿਆ ਕਿ ਵਾਹਿਗੁਰੂ ਦੀ ਸਾਨੂੰ ਸ਼ਕਤੀ ਬਖਸ਼ਿਸ਼ ਕਰਿਓ ਕਿ ਅਸੀਂ ਆਪਣੇ ਸ਼ਹੀਦਾਂ ਦਾ ਬਦਲ ਜਰੂਰ ਲੈ ਸਕੀਏ ਉੱਸ ਦਿਨ ਤੋਂ ਹੀ ਸੰਤ ਭਿੰਡਰਾਂਵਾਲਿਆਂ ਦੀ ਲੋਕ ਪ੍ਰੀਯਤਾ ਵਧਣੀ ਸ਼ੁਰੂ ਹੋ ਗਈ ਸੀ ।
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਆਪਣੇ ਬੀਰ ਰਸੀ ਪਰਚਾਰ ਵਿੱਚ ਤੇਜੀ ਲਿਆਂਦੀ । ਪਿੰਡ ਪਿੰਡ ਸ਼ਹਿਰ ਸ਼ਹਿਰ ਕਸਬੇ ਕਸਬੇ ਵਿੱਚ ਜਾ ਕਰਕੇ ਕਰਕੇ ਸੰਤਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਅੰਮ੍ਰਿਤ ਛਕਾਉਣ ਦੀ ਲਹਿਰ ਨੂੰ ਪਰਚੰਡ ਕੀਤਾ ਤਾਂ ਇੰਡੀਅਨ ਸਟੇਟ ਅਤੇ ਸਿੱਖ ਗਦਾਰ ਲਾਣੇ ਦੇ ਢਿੱਡਾਂ ਵਿੱਚ ਪੀੜਾਂ ਉੱਠਣ ਲੱਗ ਪਈਆਂ ਸਨ ।
1978 ਤੋਂ ਲੈ ਕਰਕੇ ਸੰਨ 1982 ਤੱਕ ਬਹੁਤ ਕੁੱਝ ਵਾਪਰ ਚੁੱਕਾ ਸੀ । ਸੰਨ 1982 ਦੇ ਜੁਲਈ ਮਹੀਨੇ ਵਿੱਚ ਸੰਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਅਰਦਾਸ ਸੋਧ ਕੇ ਧਰਮਯੁੱਧ ਮੋਰਚਾ ਲਗਾ ਦਿੱਤਾ ਸੀ ਜਿਸ ਨੂੰ ਤਕਰੀਬਨ ਸਾਰੀ ਹੀ ਸਿੱਖ ਕੌਮ ਦਾ ਸਮਰਥਨ ਸੀ ਸਿਰਫ ਇੱਕ ਗਦਾਰ ਲਾਣੇ ਨੂੰ ਛੱਡ ਕੇ । ਇਹ ਧਰਮਯੁੱਧ ਮੋਰਚਾ ਲੱਗਣ ਨਾਲ ਇੰਡੀਆ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਬਦਨਾਮੀ ਹੋ ਰਹੀ ਸੀ । ਸੰਤ ਜਰਨੈਲ ਸਿੰਘ ਸਿੰਘ ਜੀ ਭਿੰਡਰਾਵਾਲੇ ਅਪਣੀਆਂ ਰੋਜ਼ਾਨਾ ਦੀਆਂ ਤਕਰੀਰਾਂ ਵਿੱਚ ਹਿੰਦੋਸਤਾਨ ਦੀ ਉੱਸ ਵੇਲੇ ਦੀ ਇੰਦਰਾ ਗਾਂਧੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਵਾਰੇ ਬੜਾ ਹੀ ਵਿਸਥਾਰ ਪੂਰਵਕ ਅਤੇ ਦਲੀਲਾਂ ਨਾਲ ਸੰਗਤਾਂ ਨੂੰ ਦੱਸਿਆ ਕਰਦੇ ਸਨ ।
ਆਖਰਕਾਰ ਦੇਸ਼ ਦੀ ਪਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸਿੱਖਾਂ ਦੇ ਓਸ ਵੇਲੇ ਦੇ ਗਦਾਰ ਲੀਡਰਾਂ ਨੇ ਰਲ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਖਤਮ ਕਰਨ ਜਾਨੋਂ ਮਾਰਨ ਅਤੇ ਹਮੇਸ਼ਾ ਲਈ ਹੀ ਉੱਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਠਾਣ ਲਈ ਸੀ ।
ਇੰਦਰਾ ਗਾਂਧੀ ਦਾ ਪਿਛੋਕੜ ਤਾਂ ਜਾ ਕੇ ਗੰਗੂ ਬ੍ਰਾਹਮਣ ਨਾਲ ਮਿਲਦਾ ਸੀ । ਉੱਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਿਰਫ਼ ਅਤੇ ਸਿਰਫ ਮੋਹਰਾ ਬਣਾ ਕੇ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਮਾਰਨ ਅਤੇ ਖਤਮ ਕਰਨ ਦੀ ਵਿਉਂਤ ਬਣਾਈ ਬੈਠੀ ਸੀ । ਸਿੱਖਾਂ ਨਾਲ ਨਫਰਤ ਨਾਲ ਉੱਹ ਨੱਕੋ ਨੱਕ ਭਰੀ ਪਈ ਸੀ ਅਤੇ ਕੁੱਝ ਕੁ ਸੁਹਿਰਦ ਹਿੰਦੂਆਂ ਨੂੰ ਛੱਡ ਕੇ ਬਾਕੀ ਦੀ ਸਾਰੀ ਦੀ ਸਾਰੀ ਹਿੰਦੂ ਕੌਮ ਵੀ ਇੰਦਰਾ ਗਾਂਧੀ ਪਰਧਾਨ ਮੰਤਰੀਆਂ ਦੀ ਪਿੱਠ ਉੱਪਰ ਖਲੋਤੀ ਸੀ ।
ਆਖਰਕਾਰ 3 ਜੂਨ 1984 ਦਾ ਦਿਨ ਚੁਣ ਕੇ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਅਤੇ ਉੱਹਨਾਂ ਦੀ ਹਮਾਇਤੀ ਬੀਜੇਪੀ ਪਾਰਟੀ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਸਨ । ਦੂਜੇ ਪਾਸੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਿੰਘ ਜੀ ਦੇ ਨਾਦੀ ਪੁੱਤਰਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਭਾਈ ਅਮਰੀਕ ਸਿੰਘ ਜੀ ਬਾਬਾ ਠਾਹਰਾ ਸਿੰਘ ਜੀ ਜਨਰਲ ਸੁਬੇਗ ਸਿੰਘ ਜੀ ਨੇ ਆਪਣੀ ਖਾਲਸਾਈ ਫੌਜ ਨੂੰ ਪੂਰਾ ਚੰਡ ਦਿੱਤਾ ਸੀ ।
ਇੰਦਰਾ ਗਾਂਧੀ ਨੂੰ ਆਪਣੀਆਂ ਤਨਖ਼ਾਹਾਂ ਲੈਣ ਵਾਲੀਆਂ ਫੌਜਾਂ ਅਤੇ ਆਧੁਨਿਕ ਹਥਿਆਰਾਂ ਉੱਤੇ ਮਾਣ ਸੀ ਅਤੇ ਗੁਰੂ ਕੇ ਲਾਲਾਂ ਨੂੰ ਆਪਣੇ ਗੁਰੂ ਜੀ ਦੇ ਉੱਤੇ ਅਤੇ ਖਾਲਸਾਈ ਸਪਿਰਟ ਦੇ ਉੱਪਰ ਮਾਣ ਸੀ ।
ਤਕਰੀਬਨ ਸਭ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਇਹ ਜੰਗ ਹੁਣ ਟਲਣ ਵਾਲੀ ਨਹੀਂ ਹੈ । ਨਾਲ ਦੀ ਨਾਲ ਸੰਤ ਜਰਨੈਲ ਸਿੰਘ ਜੀ ਵੀ ਸੰਗਤਾਂ ਏਸ ਆਸਾਵੀਂ ਜੰਗ ਵਾਰੇ ਜਾਗਰੂਕ ਕਰੀ ਜਾ ਰਹੇ ਸਨ । ਆਖਰਕਾਰ ਉੱਹ ਅਭਾਗਾ ਦਿਨ 1 ਜੂਨ 1984 ਦਾ ਆਣ ਪੁੱਜਾ ਸੀ ਜਿਸ ਦਿਨ ਇੰਡੀਅਨ ਸਟੇਟ ਅਤੇ ਹਿੰਦੂਵਾਦੀ ਮਾਨਸਿਕਤਾ ਦੇ ਨਾਲ ਭਰੀ ਹੋਈ ਦੇਸ਼ ਦੀ ਹੰਕਾਰੀ ਪ੍ਰਧਾਨ ਮੰਤਰੀ ਦੇ ਹੁਕਮਾਂ ਉੱਤੇ ਪਹਿਲੀ ਗੋਲੀ ਸਿੱਖਾਂ ਦੇ ਮਕੱਦਸ ਅਸਥਾਨ ਸਿੱਖਾਂ ਦੇ ਮੱਕੇ ਸਿੱਖੀ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਵੱਲ ਨੂੰ ਪਹਿਲੀ ਗੋਲੀ ਚਲਾਈ ਗਈ ਸੀ ।
ਜੂਨ 1984 ਦਾ ਘੱਲੂਘਾਰਾ ਸਿੱਖ ਕੌਮ ਉੱਪਰ ਇੰਡੀਅਨ ਸਟੇਟ ਵਲੋਂ ਕੀਤੇ ਉੱਦੋਂ ਤੱਕ ਦੇ ਜੁਲਮਾਂ ਦੀ ਇੰਤਹਾ ਸੀ , ਸਿੱਖਰ ਸੀ , ਅੱਤ ਸੀ ਅਤੇ ਅੰਤ ਸੀ । ਅਗਰ ਇੰਡੀਅਨ ਸਟੇਟ ਨੇ ਸਿਰਫ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂ ਅਤੇ ਉੱਹਨਾਂ ਦੇ ਸਾਥੀਆਂ ਨੂੰ ਹੀ ਫੜਨਾ ਮਾਰਨਾ ਸੀ ਜਾਂ ਦਰਬਾਰ ਸਾਹਿਬ ਵਿੱਚੋਂ ਬਾਹਰ ਕੱਢਣਾ ਸੀ ਤਾਂ ਉੱਸ ਲਈ ਹੋਰ ਵੀ ਬਹੁਤ ਸਾਰੇ ਤਰੀਕੇ ਅਪਣਾਏ ਜਾ ਸਕਦੇ ਸਨ । ਨਹੀਂ ਨਹੀਂ ਇਹ ਤਾਂ ਬ੍ਰਾਹਮਣਵਾਦੀ ਵਿਚਾਰਧਾਰਾ ਅਤੇ ਸਿੱਖ ਵਿਚਾਰਧਾਰਾ ਦੀ ਲੜਾਈ ਦਾ ਸਿਖਰ ਸੀ । ਬ੍ਰਹਾਮਣਵਾਦੀ ਵਿਚਾਰਧਾਰਾ ਦੀ ਅਗਵਾਈ ਇੰਦਰਾ ਗਾਂਧੀ ਕਰ ਰਹੀ ਸੀ , ਸਿੱਖ ਵਿਚਾਰਧਾਰਾ ਦੀ ਅਗਵਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਰ ਰਹੇ ਸਨ । ਖੈਰ ਭਾਰਤੀ ਹਕੂਮਤ ਨੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਜ਼ਾਦ ਭਾਰਤ ਵਿੱਚ ਹੀ ਰਹਿ ਰਹੀ ਅਤੇ ਭਾਰਤ ਨੂੰ ਹੀ ਆਜ਼ਾਦ ਕਰਵਾਉਣ ਵਾਲੀ ਸਿੱਖ ਕੌਮ ਉੱਤੇ ਇੱਕ ਜੂਨ 1984 ਤੋਂ ਲੈ ਕਰਕੇ 10 ਜੂਨ 1984 ਤੱਕ ਅੰਤਾਂ ਕਹਿਰ ਵਰਤਾਇਆ । ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਾਲਿਆਂ ਸਮੇਤ ਅਨੇਕਾਂ ਜੰਗਜੂ ਯੋਧੇ ਸ਼ਹੀਦ ਕਰ ਦਿੱਤੇ, ਨਿਰਦੋਸ਼ ਸਿੱਖ ਸੰਗਤਾਂ ਬੱਚੇ ਬੱਚੀਆਂ ਨੌਜਵਾਨਾ ਬਜ਼ੁਰਗ ਸ਼ਹੀਦ ਕਰ ਦਿੱਤੇ । ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਸਮੇਤ ਅਨੇਕਾਂ ਹੋਰ ਗੁਰਧਾਮਾਂ ਨੂੰ ਵੀ ਢਹਿ-ਢੇਰੀ ਕਰ ਦਿੱਤਾ ਅਤੇ ਗੁਰੂ ਕੇ ਲਾਲਾਂ ਜੰਗਜੂ ਯੋਧਿਆਂ ਨੇ ਮੁੱਠੀ ਭਰ ਹੁੰਦਿਆਂ ਹੋਇਆਂ ਅਤੇ ਸੀਮਤ ਜਿਹੇ ਹਥਿਆਰਾਂ ਨਾਲ ਭਾਰਤ ਦੀ ਹੰਕਾਰੀ ਰਾਣੀ ਇੰਦਰਾ ਗਾਂਧੀ ਅਤੇ ਅਤੇ ਉੱਸ ਦੀਆਂ ਹੰਕਾਰੀ ਫੌਜਾਂ ਨੂੰ ਉੱਹ ਲੋਹੇ ਦੇ ਚਣੇ ਚਬਾਏ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਹਿੰਦੋਸਤਾਨ ਯਾਦ ਰੱਖੇਗਾ ।
ਅਸਲ ਵਿੱਚ ਇੰਦਰਾ ਗਾਂਧੀ ਸਿੱਖਾਂ ਉੱਪਰ ਇਤਨਾ ਜੁਲਮ ਕਰਕੇ ਸਿੱਖਾਂ ਨੂੰ ਹਮੇਸ਼ਾਂ ਲਈ ਦਬਾ ਕੇ ਅਤੇ ਡਰਾ ਕੇ ਰੱਖਣਾ ਚਾਹੁੰਦੀ ਸੀ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਸੀ । ਪਰ ਮੈਨੂੰ ਲੱਗਦਾ ਹੈ ਕਿ ਉੱਹ ਹੰਕਾਰੀ ਔਰਤ ਸਿੱਖਾਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਫ਼ ਨਹੀਂ ਸੀ । ਇਸ ਤਰ੍ਹਾਂ ਦੇ ਜ਼ੁਲਮ ਤਾਂ ਸਿੱਖਾਂ ਉੱਪਰ ਬਾਬਰ ਤੋਂ ਲੈ ਕੇ ਬਹਾਦਰ ਸ਼ਾਹ ਤੱਕ ਮੁਗਲ ਅਤੇ ਉਨ੍ਹਾਂ ਤੋਂ ਬਾਅਦ ਅੰਗਰੇਜ਼ ਅਤੇ ਅੰਗਰੇਜ਼ਾਂ ਤੋਂ ਬਾਅਦ ਇੰਦਰਾ ਗਾਂਧੀ ਦਾ ਪਿਓ ਜਵਾਹਰ ਲਾਲ ਨਹਿਰੂ ਵਰਗੇ ਵੀ ਕਰਕੇ ਚਲੇ ਗਏ ਸਨ । ਲੇਕਿਨ ਜੂਨ 1984 ਦੇ ਘੱਲੂਘਾਰੇ ਦਾ ਅੰਤ ਵੀ ਫੇਰ ਭਾਰਤ ਦੀ ਹੰਕਾਰੀ ਰਾਣੀ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਜੀ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਨੇ ਸੋਧਾ ਲਗਾ ਕੇ ਹੀ ਕੀਤਾ ਸੀ । ਉੱਸ ਦੇ ਹੰਕਾਰੀ ਫੌਜੀ ਜਰਨੈਲ ਜਨਰਲ ਵੈਦਿਆ ਦਾ ਅੰਤ ਵੀ ਫੇਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਨੇ ਪੂਨੇ ਵਿਖੇ ਕੀਤਾ ਸੀ ।
ਏਸ ਕਰਕੇ ਇਹ ਇੱਕ ਨਾ ਭੁੱਲਣ ਅਤੇ ਨਾ ਹੀ ਬਖਸ਼ਣਯੋਗ ਘੱਲੂਘਾਰਾ ਹੈ ਜੂਨ 1984 ਦਾ ਨੀਲਾ ਤਾਰਾ ਅਪਰੇਸ਼ਨ, ਇਹ ਇੱਕ ਸਦੀਆਂ ਤੱਕ ਰਿਸਦਾ ਰਹਿਣ ਵਾਲਾ ਜਖ਼ਮ ਹੈ ਜਿਸ ਨੂੰ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਭੁੱਲਾ ਨਹੀਂ ਸਕਣਗੀਆਂ । ਸ੍ਰੀ ਦਰਬਾਰ ਸਾਹਿਬ ਜੀ ਦੀ ਹਦੂਦ ਦੇ ਅੰਦਰ ਬਣੀ 1984 ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਅਤੇ ਸ਼ਹੀਦੀ ਗੈਲਰੀ ਇੰਡੀਅਨ ਸਟੇਟ ਦੇ ਮੱਥੇ ਉੱਪਰੋਂ ਕਦੇ ਵੀ ਨਾ ਮਿਟਣ ਨਾ ਮਿਟਣ ਵਾਲਾ ਕਲੰਕ ਹਨ । ਹਰ ਇੱਕ ਸਿੱਖ ਜੋ ਵੀ ਅਤੇ ਜਦੋਂ ਵੀ ਦਰਬਾਰ ਸਾਹਿਬ ਜੀ ਵਿਖੇ ਜਾਂਦਾ ਹੈ ਉੱਹ ਆਪਣੇ ਬੱਚਿਆਂ ਨੂੰ ਇਹਨਾਂ ਦੋ ਥਾਂਵਾਂ ਉੱਪਰ ਵੀ ਜਰੂਰ ਜ਼ਰੂਰ ਜਰੂਰ ਲੈ ਕੇ ਜਾਵੇ ਜੀ ।
ਸੋ ਖਾਲਸਾ ਜੀ ਅੱਜ ਆਪਾਂ ਸੰਨ 2026 ਦੇ ਵਿੱਚ ਜੀਅ ਰਹੇ ਹਾਂ । ਹੁਣ ਇੱਥੋਂ ਤੱਕ ਪਹੁੰਚਦਿਆਂ ਬਹੁਤ ਕੁੱਝ ਬਦਲ ਚੁੱਕਾ ਹੈ । ਪਿੱਛਲੇ 40-50 ਸਾਲਾਂ ਵਿੱਚ ਮਾਨੋ ਕਿ ਜੁੱਗ ਹੀ ਪਲਟ ਗਿਆ ਹੈ । ਪੁਰਾਣਾ ਬਹੁਤ ਕੁੱਝ ਅਲੋਪ ਹੀ ਹੋ ਗਿਆ ਹੈ । ਇੰਡੀਅਨ ਸਟੇਟ ਅਤੇ ਬ੍ਰਾਹਮਣਵਾਦ ਪਹਿਲਾਂ ਨਾਲੋਂ ਵੀ ਜਿਆਦਾ ਜੋਰ ਲੱਗਿਆ ਹੋਇਆ ਹੈ ਕਿ ਪੰਜਾਬ ਨੂੰ ਅਤੇ ਸਿੱਖਾਂ ਖਤਮ ਕਰਨ ਲਈ । ਏਸ ਕਰਕੇ ਸਿੱਖ ਕੌਮ ਨੂੰ ਬਹੁਤ ਹੀ ਚੁਸਤ ਫੁਰਤ ਰਹਿਣ ਦੀ ਲੋੜ ਹੈ । ਅਸੀਂ ਧਾਰਮਿਕ ਸਮਾਜਿਕ ਰਾਜਨੀਤਕ ਆਰਥਿਕ ਅਤੇ ਸੱਭਿਆਚਾਰਕ ਹਰ ਖੇਤਰ ਵਿੱਚ ਆਪਣੇ ਆਪ ਨੂੰ ਤਕੜਿਆਂ ਕਰਕੇ ਰੱਖਣਾ ਹੈ । ਖਾਸ ਕਰਕੇ ਧਾਰਮਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ । ਧਰਮ ਵਿੱਚ ਅਸੀਂ ਫਿਰ ਵੀ ਤਕੜੇ ਹਾਂ ਮਜ਼ਬੂਤ ਹਾਂ ਕੱਟੜ ਹਾਂ ਪਰ ਰਾਜਨੀਤੀ ਵਿੱਚ ਸਾਡਾ ਹੱਥ ਢਿੱਲਾ ਹੈ । ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਅਤੇ ਸਿੱਖਾਂ ਲਈ ਇੱਕ ਪਰਖ ਦੀ ਘੜੀ ਤੋਂ ਘੱਟ ਨਹੀਂ ਹੈ । ਪੰਜਾਬ ਵਿੱਚ ਵਸਦੇ ਸਿੱਖ ਵੋਟਰਾਂ ਨੂੰ ਪੰਥਕ ਅਤੇ ਖੇਤਰੀ ਪਾਰਟੀਆਂ ਨੂੰ ਜਿਤਾ ਕਰਕੇ ਅਤੇ ਖਾਸ ਕਰਕੇ ਭਾਈ ਅੰਮ੍ਰਿਤਪਾਲ ਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਜੀ ਮਾਨ ਜੀ ਦੀ ਪਾਰਟੀ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਾ ਚਾਹੀਦਾ ਹੈ । ਬਾਕੀ ਸਿੱਖ ਅਤੇ ਪੰਥਕ ਰਾਜਨੀਤਿਕ ਪਾਰਟੀਆਂ ਨੂੰ ਵੀ ਹੁਣ ਇਕੱਠੇ ਹੋਣ ਦੀ ਲੋੜ ਹੈ । ਬਾਕੀ ਖਾਲਿਸਤਾਨ ਦੀ ਪ੍ਰਾਪਤੀ ਦੀ ਲੜਾਈ ਹਾਲੇ ਬਹੁਤ ਲੰਬੇਰੀ ਹੈ, ਸਤਿਗੁਰੂ ਕਿਰਪਾ ਕਰਨ ਤਾਂ ਕੁੱਝ ਵੀ ਹੋ ਸਕਦਾ । ਇੱਕ ਇੱਕ ਪੌਡਾ ਚੜ੍ਹ ਕੇ ਹੀ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply