ਪੰਜਾਬ ਸਰਕਾਰ ਨੇ ਮੁੱਖ ਮੰਤਰੀ ਖੇਡ ਗਰਾਊਂਡ ਮੁਹਿੰਮ ਤਹਿਤ ਪਿੰਡ ਨਗਾਰੀ ਸਣੇ 1000 ਖੇਡ ਗਰਾਉਂਡ ਕੀਤੇ ਪੰਜਾਬੀਆਂ ਨੂੰ ਕੀਤੇ ਸਮਰਪਿਤ : ਵਿਧਾਇਕ ਕੁਲਵੰਤ ਸਿੰਘ
- ਰਾਜਨੀਤੀ
- (Asia/Kolkata)
35 ਲੱਖ ਦੀ ਲਾਗਤ ਨਾਲ ਬਣੇ ਖੇਡ ਗਰਾਊਂਡ ਵਿਖੇ ਖਿਡਾਰੀ ਦਿਨ ਤੋਂ ਇਲਾਵਾ ਰਾਤ ਵੇਲੇ ਵੀ ਕਰ ਸਕਦੇ ਪ੍ਰੈਕਟਿਸ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਨਵੰਬਰ ( ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਉਦਘਾਟਨ ਕਰਕੇ ਪੂਰੇ ਪੰਜਾਬ ਨੂੰ 1000 ਖੇਡ ਮੈਦਾਨ ਲੋਕ ਅਰਪਣ ਕਰਨ ਦੀ ਲੜੀ ਦੇ ਤਹਿਤ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਮੋਹਾਲੀ ਵਿਧਾਨ ਸਭਾ ਹਲਕੇ ਦੇ ਅਧੀਨ ਪੈਂਦੇ ਪਿੰਡ ਨਗਾਰੀ ਵਿਖੇ -ਮੁੱਖ ਮੰਤਰੀ ਖੇਡ ਗਰਾਊਂਡ ਯੋਜਨਾ ਤਹਿਤ 35 ਲੱਖ ਰੁਪਏ ਦੀ ਲਾਗਤ ਨਾਲ 1.95 ਏਕੜ ਦੇ ਵਿੱਚ ਬਣੇ ਖੇਡ ਗਰਾਉਂਡ ਦਾ ਉਦਘਾਟਨ ਕੀਤਾ। ਵਿਧਾਇਕ ਕੁਲਵੰਤ ਸਿੰਘ ਹੋਰਾਂ ਸਪਸ਼ਟ ਕੀਤਾ ਕਿ ਜਿਵੇਂ ਕਿ ਖੇਡ ਪ੍ਰੇਮੀ ਸਭ ਜਾਣਦੇ ਹਨ ਕਿ ਜਿੱਥੇ ਫੁਟਬਾਲ ਦਾ ਗਰਾਊਂਡ ਹੁੰਦਾ, ਉੱਥੇ ਲਗਭਗ ਸਭਨਾ ਖੇਡਾਂ ਹੀ ਸਮੇਂ-ਸਮੇਂ ਸਿਰ ਖੇਡੀਆਂ ਜਾ ਸਕਦੀਆਂ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਇਸ ਖੇਡ ਗਰਾਊਂਡ ਦੇ ਵਿੱਚ ਹਾਈ ਮਾਸਕ ਲਾਈਟਾਂ ਨਾਲ ਉਪਲਬਧ ਕਰਵਾਈਆਂ ਗਈਆਂ ਹਨ। ਖਿਡਾਰੀ ਦਿਨ ਤੋਂ ਇਲਾਵਾ ਰਾਤ ਵੇਲੇ ਵੀ ਪ੍ਰੈਕਟਿਸ ਕਰ ਸਕਦੇ ਹਨ। ਇਹ ਲਾਈਟਾਂ ਨੈਸ਼ਨਲ-ਅੰਤਰਰਾਸ਼ਟਰੀ ਪੱਧਰ ਦੀਆਂ ਗਰਾਊਂਡਾਂ ਦੇ ਵਿੱਚ ਲਗਾਈਆਂ ਜਾਂਦੀਆਂ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਖੇਡ ਗਰਾਊਂਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਖੇਡ ਗਰਾਊਂਡ ਦੇ ਸ਼ੁਰੂ ਹੋਣ ਦੇ ਨਾਲ ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਖਾਸ ਕਰਕੇ ਮੈਂ ਪਿੰਡ ਨਿਵਾਸੀਆਂ ਅਤੇ ਪੰਚਾਇਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਇਸ ਖੇਡ ਗਰਾਊਂਡ ਬਣਾਉਣ ਦੇ ਲਈ ਜਗਹਾ ਮੁਹਈਆ ਕਰਵਾਈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਚਾਇਤ ਮੈਂਬਰਾਂ ਨੇ ਜਰਾ ਜਿੰਨਾ ਵੀ ਇਹ ਨਹੀਂ ਸੋਚਿਆ ਕਿ ਉਹ ਇਸ ਜਗ੍ਹਾ ਨੂੰ ਕਿਸੇ ਹੋਰ ਕੰਮ ਲਈ ਇਸਤੇਮਾਲ ਕਰੀਏ। ਉਹਨਾਂ ਨੇ ਇਹੀ ਵੱਡੀ ਗੱਲ ਸਮਝੀ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਵਧੀਆ ਖੇਡ ਗਰਾਊਂਡ ਤਿਆਰ ਕਰਵਾਈਏ ਤਾਂ ਕਿ ਉਹ ਆਪਣੀ ਖੇਡ-ਕਲਾ ਨੂੰ ਇਸ ਨਾਲ ਖੇਡ ਗਰਾਉਂਡ ਦੇ ਵਿੱਚ ਨਿਖਾਰ ਕੇ ਆਪਣਾ, ਆਪਣੇ ਮਾਤਾ- ਪਿਤਾ, ਆਪਣੇ ਕੋਚਿਸ ਦਾ, ਅਤੇ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰ ਸਕਣ। ਨੌਜਵਾਨ ਪੀੜੀ ਸਿਹਤ ਪੱਖੋਂ ਸਹੀ ਹੋਵੇਗੀ, ਠੀਕ ਹੋਵੇਗੀ ,ਤੰਦਰੁਸਤ ਹੋਵੇਗੀ ,ਤਾਂ ਉਹ ਆਰਥਿਕ ਤੌਰ 'ਤੇ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਵਧੀਆ ਢੰਗ ਨਾਲ ਕਰ ਸਕੇਗੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾ ਦੱਸਿਆ ਕਿ ਨਗਾਰੀ ਪਿੰਡ ਸਹਿਤ ਇਲਾਕੇ ਦੇ ਲੋਕਾਂ ਦੀ ਬੜੀ ਪੁਰਾਣੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਇਹ ਸਭ ਕੁਝ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਕੀਤਾ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਕਿਹਾ ਕਿ ਨਗਾਰੀ ਵਿਖੇ ਬਣਾਏ ਗਏ ਇਸ ਖੇਡ ਗਰਾਊਂਡ ਦੇ ਵਿੱਚ ਵਾਲੀਬਾਲ, ਫੁਟਬਾਲ ਸੰਬੰਧਿਤ ਖਿਡਾਰੀ ਪ੍ਰੈਕਟਿਸ ਕਰ ਸਕਣਗੇ ਅਤੇ ਆਪਣੀ ਖੇਡ ਕਲਾ ਨੂੰ ਨਿਖਾਰਨਗੇ। ਖੇਡ ਗਰਾਉਂਡ ਦੇ ਨਾਲ ਹੀ ਟੋਇਲਟਸ, ਹਾਈ ਮਾਸਕ ਲਾਈਟਾਂ, ਬਲੈਕ ਲਾਈਟ ਚੇਨ, ਫੇਸਿੰਗ ਗੇਟ ਬੋਰਵੈਲ ਆਦਿ ਸੁਵਿਧਾਵਾਂ ਦੀ ਉਪਲਬਧ ਰਹਿਣਗੀਆਂ। ਇਸ ਮੌਕੇ ਤੇ ਚੇਤਨ ਸ਼ਰਮਾ ਸਰਪੰਚ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ ਵੈਦਵਾਨ, ਪਰਮਜੀਤ ਸਿੰਘ ਚੌਹਾਨ, ਕਰਮਾ ਪੁਰੀ ਸਰਪੰਚ ਗੋਵਿੰਦਗੜ, ਜਗਤਾਰ ਸਿੰਘ ਮੈਂਬਰ ਪੰਚਾਇਤ ਗੜਾਣਾ, ਰਾਜਿੰਦਰ ਪ੍ਰਸਾਦ ਸ਼ਰਮਾ , ਅਮਰੀਕ ਸਿੰਘ, ਛੱਜੂ ਸਿੰਘ, ਦਲਵੀਰ ਸਿੰਘ, ਦਵਿੰਦਰ ਸਿੰਘ, ਮਨੀਸ਼ ਸ਼ਰਮਾ, ਜੱਸਾ ਸਿੰਘ ਨੰਬਰਦਾਰ, ਮਾਸਟਰ ਮਲਕੀਤ ਸਿੰਘ ਵੀ ਹਾਜ਼ਰ ਸਨ।
Leave a Reply