ਅਧਿਕਾਰ ਸ਼ੰਘਰਸ਼ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਹੁੰਦਿਅ ਵਡੀ ਗਿਣਤੀ ਵਿਚ ਲੋਕ ਸ਼ਾਮਲ ਹੋ ਹੇ ਹਨ - ਗੁਰਬਖਸ਼ ਸਿੰਘ ਸੇਰਗਿਲ
- ਰਾਜਨੀਤੀ
- 05 Oct, 2025 06:01 PM (Asia/Kolkata)
ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ
ਅਧਿਕਾਰ ਸ਼ੰਘਰਸ਼ ਪਾਰਟੀ ਦੀ ਮੀਟਿੰਗ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਦਫਤਰ ਸੁਖਦੇਵ ਸਿੰਘ ਰਾਜਾਸ਼ਾਸ਼ੀ ਜਿਲਾ ਪ੍ਰਧਾਨ ਦੀ ਅਗਵਾਈ ਹੇਠ ਹੋਈ ਪੰਡੋਰੀ ਵੜੈਚ ਤੋਂ ਸਾਬਕਾ ਮੈਂਬਰ ਪੰਚਾਇਤ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਵੱਡੇ ਕਾਫਲੇ ਨਾਲ ਪਿੰਡ ਦੇ ਮੋਹਤਬਰ ਲੋਕਾਂ ਨੇ ਅਧਿਕਾਰ ਸ਼ੰਘਰਸ਼ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਹੁੰਦਿਆ,ਪ੍ਰੇਮ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ ਬਿਲਾ,ਅਮਰੀਕ ਸਿੰਘ, ਨੰਬਰਦਾਰ ਅਨੂਪ ਸਿੰਘ ਨੇ ਪਾਰਟੀ ਜਾਇਨ ਕੀਤੀ। ਨਵੀ ਟੀਮ ਨੂੰ ਸੰਬੋਧਨ ਕਰਦਿਆ ਇੰਜ ਸ਼ੇਰਗਿੱਲ ਨੇ ਕਿਹਾ ਕਿ ਰਵਾਇਤੀ ਪਾਰਟੀਆ ਨੇ 78 ਸਾਲ ਲੋਕਾਂ ਨੂੰ ਝੂਠੇ ਲਾਰੇ ਲਾਕੇ,ਗਰੀਬ ਵਰਗ ਨੂੰ ਮੂਰਖ ਬਣਾਕੇ ਗਲੀਆਂ ਨਾਲੀਆਂ ਅਤੇ ਮਕਾਨਾ ਦੀਆ ਛੱਤਾਂ ਬਦਲਣ ਤੱਕ ਸੀਮਤ ਰੱਖਿਆ,ਪਰ ਇਹ ਸਮਲਾ ਵੀ ਹੱਲ ਨਹੀ ਹੋ ਸਕਿਆ। ਪੰਜਾਬ ਅਤੇ ਕੇਂਦਰ ਸਰਕਾਰ ਦੀ ਕਰਜਾ ਲੈਕੇ ਕੰਮ ਚਲਾਉਣ ਦੀ ਨੀਤੀ ਦਾ ਅਧਿਕਾਰ ਸ਼ੰਘਰਸ਼ ਪਾਰਟੀ ਸਖਤ ਨਿੰਦਾ ਕਰਦੀ ਹੈ। ਮਾੜੇ ਪ੍ਰਬੰਧਾਂ ਕਾਰਨ ਦੇਸ਼ ਨੂੰ ਆਰਥਿਕ ਤੌਰ ਕੰਮਜੋਰ ਕਰ ਦਿੱਤਾ ਹੈ। ਜਿਲਾ ਪ੍ਰਧਾਨ ਸੁਖਦੇਵ ਸਿੰਘ ਨੇ 2027 ਦੀਆ ਚੋਣਾ ਲਈ ਪਾਰਟੀ ਵਰਕਰਾ ਨੂੰ ਰਾਤ ਦਿਨ ਇਕ ਕਰਕੇ ਰਾਜ ਪ੍ਰਬੰਧ ਆਪਣੇ ਹੱਥ ਲੈਣ ਲਈ ਪ੍ਰੇਰਿਤ ਕੀਤਾ। ਯੂਥ ਆਗੂ ਨਿਸ਼ਾਨ ਸਿੰਘ ਅਤੇ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ ਨੇ ਸਭ ਨੂੰ ਸੋਸਲ ਮੀਡੀਆ ਨਾਲ ਜੁੜਨ ਲਈ ਕਿਹਾ। ਮੀਟਿੰਗ ਵਿੱਚ ਹਾਜ਼ਰ ਰਾਜ,ਅੰਮ੍ਰਿਤਪਾਲ ਸਿੰਘ, ਨਿਰਵੈਰ ਸਿੰਘ, ਪ੍ਰੇਮ ਸਿੰਘ, ਰਵਿੰਦਰ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ ਸ਼ਾਮਲ ਹੋਏ।
ਮੀਟਿੰਗ ਵਿੱਚ ਕੁਲਵੰਤ ਸਿੰਘ ਵਣੀਏਕੇ ਮੀਤ ਪ੍ਰਧਾਨ ਹਲਕਾ ਰਾਜਾਸ਼ਾਸ਼ੀ ਨੇ ਸਭ ਦਾ ਧੰਨਵਾਦ ਕੀਤਾ।
Leave a Reply