ਦੁਨੀਆ ਦੀ ਤੀਜੀ ਤੇ ਇਟਲੀ ਦੀ ਸਭ ਤੋਂ ਬਜ਼ੁਰਗ ਔਰਤ ਦਾਦੀ ਲੌਰੀਨਾ ਨੇ ਮਨਾਇਆ 116ਵਾਂ ਜਨਮ ਦਿਨ

ਦੁਨੀਆ ਦੀ ਤੀਜੀ ਤੇ ਇਟਲੀ ਦੀ ਸਭ ਤੋਂ ਬਜ਼ੁਰਗ ਔਰਤ ਦਾਦੀ ਲੌਰੀਨਾ ਨੇ ਮਨਾਇਆ 116ਵਾਂ ਜਨਮ ਦਿਨ

ਇਟਲੀ , ਨਜ਼ਰਾਨਾ ਟਾਈਮਜ ਬਿਊਰੋ - ਇਟਲੀ ਸਿਰਫ਼ ਆਪਣੇ ਇਤਿਹਾਸ, ਇਤਿਹਾਸਕ ਇਮਾਰਤਾਂ, ਫੈਸ਼ਨ ਦੀ ਦੁਨੀਆ ਦੀ ਮਹਾਰਾਣੀ, ਕਾਰਾਂ ਦੀ ਦੁਨੀਆ ਦੀ ਸਿਰਮੌਰ ਨਿਰਮਾਤਾ, ਪਾਸਤੇ ਤੇ ਪਿੱਜ਼ੇ ਦੀ ਮਾਂ ਹੀ ਨਹੀਂ ਹੈ, ਸਗੋਂ ਇਟਲੀ ਦਾ ਵਾਤਾਵਰਣ, ਮੌਸਮ ਤੇ ਇੱਥੋਂ ਦਾ ਪੌਸ਼ਟਿਕ ਭੋਜਨ ਵੀ ਦੁਨੀਆ ਭਰ ਵਿੱਚ ਮੋਹਰਲੀ ਕਤਾਰ ਵਿੱਚ ਗਿਣਿਆ ਜਾਂਦਾ ਹੈ ਅਤੇ ਇਸ ਪੌਸ਼ਟਿਕ ਭੋਜਨ ਤੇ ਖੁਸ਼ ਮਿਜ਼ਾਜ ਮੌਸਮ ਦੀ ਬਦੌਲਤ ਇੱਥੋਂ ਦੇ ਲੋਕਾਂ ਦਾ ਜੀਵਨ ਖੁਸ਼ਹਾਲ ਤੇ ਲੰਬਾ ਹੁੰਦਾ ਹੈ।

ਇਟਲੀ ਦੇ ਬਹੁਤੇ ਬਾਸ਼ਿੰਦੇ ਆਪਣੇ ਜਨਮ ਦਿਨ ਦਾ 100ਵਾਂ ਕੇਕ ਵੀ ਕੱਟਦੇ ਹਨ ਤੇ ਇਸ ਕਾਰਵਾਈ ਵਿੱਚ ਇਟਲੀ ਦੇ ਕਰੋੜਾਂ ਲੋਕਾਂ ਵਿੱਚੋਂ ਪਹਿਲੇ ਨੰਬਰ 'ਤੇ ਆਉਂਦੀ ਹੈ 116 ਸਾਲਾ ਦਾਦੀ ਲੂਚੀਆ ਲਾਓਰਾ ਸਨਜੇਨੀਤੋ ਜਿਸ ਨੂੰ ਉਹਨਾਂ ਦੇ ਪਿਆਰ ਕਰਨ ਵਾਲੇ ਦਾਦੀ ਲੌਰੀਨਾ ਦੇ ਨਾਮ ਨਾਲ ਵੀ ਬੁਲਾਉਂਦੇ ਹਨ। ਦਾਦੀ ਲੌਰੀਨਾ ਨੇ ਹਾਲ ਹੀ ਵਿੱਚ ਆਪਣਾ 116ਵਾਂ ਜਨਮ ਦਿਨ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਮਨਾਇਆ, ਜਿਸ ਵਿੱਚ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਵੀ ਦਾਦੀ ਨੂੰ 116ਵੇਂ ਜਨਮ ਦਿਨ ਦੀ ਵਧਾਈ ਦੇਣ ਪਹੁੰਚੇ। 22 ਨਵੰਬਰ 1910 ਨੂੰ ਇਟਲੀ 'ਚ ਜਨਮੀ ਦਾਦੀ ਲੂਚੀਆ ਲਾਓਰਾ ਸਨਜੇਨੀਤੋ ਇਟਲੀ ਦੀ ਸਭ ਤੋਂ ਲੰਬੀ ਉਮਰ 116 ਸਾਲ ਹੋਣ ਵਾਲੀ ਦਾਦੀ ਦਾ ਮਾਣ ਹਾਸਿਲ ਕਰਦੀ ਹੈ, ਉੱਥੇ ਉਹ ਦੁਨੀਆ ਦੀ ਤੀਜੀ ਸਭ ਤੋਂ ਵਧੇਰੇ ਉਮਰ ਵਾਲੀ ਔਰਤ ਦਾ ਰਿਕਾਰਡ ਬਣਾਉਂਦੀ ਹੈ ਜਿਹੜੀ ਕਿ ਸੂਬਾ ਕੰਪਾਨੀਆ ਦੇ ਜ਼ਿਲ੍ਹਾ ਅਵੈਲੀਨੋ ਦੇ ਸ਼ਹਿਰ ਸਤੂਰਨੋ ਵਿਖੇ ਰਹਿਣ ਬਸੇਰਾ ਕਰਦੀ ਹੈ।

ਦਾਦੀ ਲੌਰੀਨਾ ਨੇ ਆਪਣੀ 115 ਸਾਲਾਂ ਜ਼ਿੰਦਗੀ ਵਿੱਚ 2 ਵਿਸ਼ਵ ਯੁੱਧ, ਸਪੈਨਿਸ਼ ਫਲੂ ਮਹਾਮਾਰੀ, ਵਿਨਾਸ਼ਕਾਰੀ ਇਰਪੀਨੀਆ ਭੂਚਾਲ ਅਤੇ ਹਾਲ ਹੀ ਵਿੱਚ ਕੋਵਿਡ 19 ਮਹਾਮਾਰੀ ਤੋਂ ਸਹੀ ਸਲਾਮਤ ਬਚਣ ਵਾਲੀ ਦਾਦੀ ਲੌਰੀਨਾ ਦੀ ਯਾਦਦਾਸ਼ਤ, ਨਿਰਮਤਾ ਤੇ ਪਰਿਵਾਰਕ ਵਿਰਾਸਤ ਨੂੰ ਸੰਭਾਲ ਕੇ ਰੱਖਣ ਸੰਜੀਦਗੀ ਸਭ ਨੂੰ ਹੈਰਾਨ ਕਰਦੀ ਹੈ। ਉਸ ਦੇ ਜੀਵਨ ਦੀਆਂ ਯਾਦਾਂ ਅਤੇ ਸੂਝ-ਬੂਝ ਇੱਕ ਵਿਸ਼ਾਲ ਵਿਰਾਸਤ ਹੈ। ਉਹ ਇੱਕ ਸਿਆਣੀ, ਸਰਲ, ਨਿਮਰ ਅਤੇ ਪਰਿਵਾਰ ਦੀ ਦੇਖਭਾਲ ਅਤੇ ਰਿਸ਼ਤਿਆਂ ਦੀ ਕਦਰ ਕਰਨ ਵਾਲੀ ਔਰਤ ਹੈ। ਉਸ ਨੂੰ ਪਰਿਵਾਰ ਦੀ ਵਿਸੇ਼ਸਤਾ, ਸਤਿਕਾਰ, ਏਕਤਾ ਅਤੇ ਉਦਾਰਤਾ ਦਾ ਡੂੰਘੀ ਨਾਲ ਪਤਾ ਹੈ। ਸ਼ਾਇਦ ਇਸ ਲਈ ਹੀ ਅੱਜ ਉਸ ਦੀਆਂ ਪੋਤੀਆਂ-ਪੋਤੇ, ਦੋਹਤੇ-ਦੋਹਤੀਆਂ ਤੇ ਹੋਰ ਰਿਸ਼ਤੇਦਾਰ ਉਸ ਨੂੰ ਫੁੱਲਾਂ ਵਾਂਗਰ ਰੱਖ ਰਹੇ ਹਨ ਜਿਸ ਨੂੰ ਦੇਖ ਦਾਦੀ ਲੌਰੀਨਾ ਬਾਗੋ-ਬਾਗ ਹੈ। ਉਸ ਦੇ 116ਵੇਂ ਜਨਮ ਦਿਨ ਮੌਕੇ ਸ਼ਹਿਰ ਦੇ ਮੇਅਰ ਨੇ ਜਨਮ ਦਿਨ ਦੀ ਵਧਾਈ ਦਿੰਦਿਆਂ ਦਾਦੀ ਲੌਰੀਨਾ ਨੂੰ ਇਟਾਲੀਅਨ ਭਾਈਚਾਰੇ ਦਾ ਮਾਣ ਦੱਸਿਆ ਹੈ ਜਿਸ ਲਈ ਉਹ ਇਟਲੀ ਨੂੰ ਲੱਕੀ ਸਮਝਦੇ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.