ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਡਿਟ ਪੂਲ ਕਲੋਨੀ ਸੈਕਟਰ 41-ਬੀ 'ਚ ਕੀਤਾ ਓਪਨ ਏਅਰ ਜਿਮ ਦਾ ਉਦਘਾਟਨ...

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਡਿਟ ਪੂਲ ਕਲੋਨੀ ਸੈਕਟਰ 41-ਬੀ 'ਚ ਕੀਤਾ ਓਪਨ ਏਅਰ ਜਿਮ ਦਾ ਉਦਘਾਟਨ...

ਚੰਡੀਗੜ੍ਹ, 9 ਸਤੰਬਰ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਸ਼ ਅੱਜ ਆਪਣੇ ਵਾਰਡ ਅਧੀਨ ਸੈਕਟਰ 41 ਬੀ ਸਥਿਤ ਆਡਿਟ ਪੂਲ ਕਾਲੋਨੀ ਵਿੱਚ ਵੀ ਮਕਾਨ ਨੰਬਰ 1374 ਦੇ ਸਾਹਮਣੇ ਵਾਲੇ ਪਾਰਕ ਵਿੱਚ ਓਪਨ ਏਅਰ ਜਿਮਨਾਸਟਿਕਸ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਿਹਤ ਦੀ ਤੰਦਰੁਸਤੀ ਵਾਸਤੇ ਸਹੂਲਤ ਦਿੱਤੀ ਗਈ। ਇਸ ਮੌਕੇ ਗੱਲਬਾਤ ਦੌਰਾਨ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਅੱਜ ਦਾ ਦਿਨ ਆਡਿਟ ਪੂਲ ਕਲੋਨੀ ਵਾਸੀਆਂ ਦੇ ਲਈ ਇਹ ਬਹੁਤ ਖੁਸ਼ੀ ਦਾ ਦਿਨ ਹੈ। ਇਹ ਜਿਮ ਸਾਡੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਨਸ਼ਿਆਂ ਅਤੇ ਮਾੜੀਆਂ ਆਦਤਾਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਸਿਹਤ ਵੱਲ ਜੋੜੇਗਾ। ਉਨ੍ਹਾਂ ਨੇ ਕਾਲੋਨੀ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਰੋਜ਼ਾਨਾ ਇੱਥੇ ਆ ਕੇ ਕਸਰਤ ਕਰਨ ਦਾ ਪ੍ਰਣ ਕਰਨ ਅਤੇ ਇਸ ਜਿਮ ਦੀਆਂ ਮਸ਼ੀਨਾਂ ਦੀ ਸਾਂਭ-ਸੰਭਾਲ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਕਰੀਏ। ਇਸ ਮੌਕੇ ਬਹਾਦਰ ਸਿੰਘ, ਸੰਤ ਲਾਲ, ਜਗਦੀਸ਼ ਲਾਲ, ਸਤਬੀਰ ਸਿੰਘ, ਸੁਦਰਸ਼ਨ ਕੁਮਾਰ, ਅਮਿਤ ਲੱਧੜ, ਰਾਕੇਸ਼, ਇਕਬਾਲ ਸਿੰਘ, ਸੋਨੂ ਸ਼ਰਮਾ ਆਦਿ ਵੀ ਹਾਜ਼ਰ ਸਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.