ਮੰਡੀਆਂ ਵਿੱਚ ਖਰੀਦ ਬੰਦ ਹੋਣ ਨਾਲ ਰੁਲ ਰਹੇ ਕਿਸਾਨਾਂ ਦੀ ਸਾਰ ਲਵੇ ਸਰਕਾਰ - ਸ ਗੁਰਪ੍ਰਤਾਪ ਸਿੰਘ ਵਡਾਲਾ।*
- ਰਾਜਨੀਤੀ
- (Asia/Kolkata)
ਚੰਡੀਗੜ੍ਹ-: 13 ਨਵੰਬਰ ,ਮੰਗਤ ਸਿੰਘ
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੋਸ਼ ਲਾਇਆ ਕਿ ਸਰਕਾਰ ਆਪਣਾ ਖਰੀਦ ਕੋਟਾ ਪੂਰਾ ਕਰਕੇ ਖਰੀਦ ਬੰਦ ਕਰ ਚੁੱਕੀ ਹੈ। ਪਰ ਕਿਸਾਨ ਆਪਣੀ ਫਸਲ ਲੈ ਕੇ ਅਜੇ ਵੀ ਮੰਡੀਆਂ ਵਿੱਚ ਰੁਲ ਰਹੇ ਹਨ, ਜਿੰਨਾ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਕਿਹਾ ਕਿ ਖਰੀਦ ਵੇਲੇ ਲਿਮਟ ਲਗਾਉਣਾ ਅਸਲ ਵਿਚ ਕਿਸਾਨਾਂ ਨਾਲ ਧੋਖਾ ਕਰਨ ਦੇ ਤੁੱਲ ਹੈ। ਕਿਉਂਕਿ ਵੱਧ ਝਾੜ ਅਤੇ ਮੁਨਾਫੇ ਦੀ ਆਸ ਵਿੱਚ ਕਿਸਾਨ ਜਿਆਦਾ ਫਸਲ ਬੀਜ ਦੇ ਹਨ। ਜੇ ਸਰਕਾਰ ਨੇ ਆਪਣਾ ਕੋਟਾ ਪੂਰਾ ਕਰਕੇ ਤੁਰਦੇ ਬਣਨਾ ਹੈ ਤਾਂ ਬਚਦੀ ਫਸਲ ਨੂੰ ਕਿਸ ਦੇ ਹਵਾਲੇ ਛੱਡਿਆ ਜਾਵੇ, ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ। ਬਿਆਨ ਦੇ ਅਖੀਰ ਵਿੱਚ ਸ ਵਡਾਲਾ ਨੇ ਮੰਗ ਕੀਤੀ ਕਿ ਸਰਕਾਰ ਨੂੰ ਖਰੀਦ ਸ਼ੁਰੂ ਕਰਵਾ ਕੇ ਮੰਡੀਆਂ ਵਿੱਚ ਪਹੁੰਚਿਆ ਝੋਨੇ ਦਾ ਦਾਣਾ ਦਾਣਾ ਖਰੀਦਣਾ ਚਾਹੀਦਾ ਹੈ। ਤਾਂ ਜੋ ਮਿਹਨਤ ਨਾਲ ਪੈਦਾ ਕੀਤੀ ਕਿਸਾਨਾਂ ਦੀ ਫਸਲ ਰੁਲਦੀ ਨਾ ਰਹੇ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
Leave a Reply