ਪੰਜਾਬ 'ਚ ਸਿਆਸਤ ਪੱਖੋਂ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਕੋਈ ਨਹੀਂ ਬਚਾ ਸਕਦਾ...ਆਪ' ਆਗੂ ਬਲਤੇਜ ਪੰਨੂ

ਪੰਜਾਬ 'ਚ ਸਿਆਸਤ ਪੱਖੋਂ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਕੋਈ ਨਹੀਂ ਬਚਾ ਸਕਦਾ...ਆਪ' ਆਗੂ ਬਲਤੇਜ ਪੰਨੂ

ਕਾਂਗਰਸ ਨੇ 1984 ਦੇ ਦੋਸ਼ੀਆਂ ਨੂੰ ਸੁਰੱਖਿਆ ਦੇ ਕੇ ਸਿੱਖਾਂ ਦੇ ਜਖਮਾਂ 'ਤੇ ਛਿੜਕਿਆ ਲੂਣ ਹੁਣ ਸਚਿਨ ਪਾਇਟਲ ਆ ਰਿਹਾ ਪੰਜਾਬੀਆਂ ਤੋਂ ਵੋਟਾਂ ਮੰਗਣ 

ਚੰਡੀਗੜ੍ਹ 15 ਸਤੰਬਰ (ਮੰਗਤ ਸਿੰਘ ਸੈਦਪੁਰ) : ਦਿੱਲੀ ਦੀਆਂ ਸੜਕਾਂ 'ਤੇ ਸਿੱਖਾਂ ਦਾ ਲਹੂ ਵਹਾਉਣ ਵਾਲੀ ਕਾਂਗਰਸ ਪਾਰਟੀ ਕਿਸ ਨੈਤਿਕਤਾ ਨਾਲ ਅੱਜ ਪੰਜਾਬੀਆਂ ਤੋਂ ਵੋਟਾਂ ਮੰਗ ਰਹੀ ਹੈ? 1984 ਵਿੱਚ ਜੋ ਹਸ਼ਰ ਕਾਂਗਰਸ ਨੇ ਸਿੱਖਾਂ ਦਾ ਕੀਤਾ, ਉਸ ਦਾ ਦਾਗ ਕਦੇ ਧੋਤਾ ਨਹੀਂ ਜਾ ਸਕਦਾ। ਸਚਿਨ ਪਾਇਲਟ ਪੰਜਾਬ ਵਿੱਚ ਪ੍ਰਚਾਰ ਕਰਨ ਤੋਂ ਪਹਿਲਾਂ ਦੇਸ਼ ਨੂੰ ਇਹ ਸਪੱਸ਼ਟ ਕਰਨ ਕਿ 1984 ਦੇ ਕਤਲੇਆਮ ਦੇ ਪਿੱਛੇ ਕਿਹੜੇ-ਕਿਹੜੇ ਕਾਂਗਰਸੀ ਨੇਤਾ ਸ਼ਾਮਲ ਸਨ, ਉਹਨਾਂ ਨੂੰ ਅੱਜ ਤੱਕ ਬਚਾਇਆ ਕਿਉਂ ਗਿਆ, ਅਤੇ ਕਾਂਗਰਸ ਉਹਨਾਂ ਨੂੰ ਆਪਣੇ ਆਈਡੀਅਲ ਨੇਤਾ ਮੰਨਣਾ ਕਦੋਂ ਬੰਦ ਕਰੇਗੀ ?...ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਦੇ ਪੰਜਾਬ ਦੌਰੇ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੇ ਕਾਂਗਰਸੀ ਨੇਤਾ ਖੁਦ ਨੂੰ ਮਲਾਹ ਦੱਸ ਕੇ ਮੁੱਖ ਮੰਤਰੀ ਬਣਨ ਦੇ ਸੁਪਨੇ ਵੇਖਦੇ ਸਨ, ਉਹਨਾਂ ਨੇ ਕਾਂਗਰਸ ਦੀ ਬੇੜੀ ਪੂਰੀ ਤਰ੍ਹਾਂ ਡੋਬ ਦਿੱਤੀ ਹੈ। ਹੁਣ ਉਸ ਡੁੱਬਦੀ ਹੋਈ ਬੇੜੀ ਨੂੰ ਬਚਾਉਣ ਲਈ ਹਵਾਈ ਜਹਾਜ਼ ਦਾ 'ਪਾਇਲਟ' ਉਤਾਰਿਆ ਗਿਆ ਹੈ। ਪੰਨੂ ਨੇ ਕਿਹਾ ਕਿ ਸਚਿਨ ਪਾਇਲਟ ਦਾ ਪੰਜਾਬ ਆਉਣ 'ਤੇ ਜੀ ਆਇਆਂ ਨੂੰ, ਪਰ ਪੰਜਾਬ ਦੇ ਲੋਕਾਂ ਨੂੰ ਵੋਟਾਂ ਦਾ ਵਾਸਤਾ ਪਾਉਣ ਤੋਂ ਪਹਿਲਾਂ ਉਹਨਾਂ ਨੂੰ ਕਾਂਗਰਸ ਦੇ ਗੁਨਾਹਾਂ ਦੇ ਜਵਾਬ ਦੇਣੇ ਪੈਣਗੇ।...ਪੰਨੂ ਨੇ ਅੱਗੇ ਕਿਹਾ ਕਿ ਦਿੱਲੀ ਦੀਆਂ ਸੜਕਾਂ 'ਤੇ ਸਿੱਖਾਂ ਦਾ ਲਹੂ ਵਹਾਉਣ ਵਾਲੀ ਕਾਂਗਰਸ ਪਾਰਟੀ ਕਿਸ ਨੈਤਿਕਤਾ ਨਾਲ ਅੱਜ ਪੰਜਾਬੀਆਂ ਤੋਂ ਵੋਟਾਂ ਮੰਗ ਰਹੀ ਹੈ? 1984 ਵਿੱਚ ਜੋ ਹਸ਼ਰ ਕਾਂਗਰਸ ਨੇ ਸਿੱਖਾਂ ਦਾ ਕੀਤਾ, ਉਸ ਦਾ ਦਾਗ ਕਦੇ ਧੋਤਾ ਨਹੀਂ ਜਾ ਸਕਦਾ। ਸਚਿਨ ਪਾਇਲਟ ਪੰਜਾਬ ਵਿੱਚ ਪ੍ਰਚਾਰ ਕਰਨ ਤੋਂ ਪਹਿਲਾਂ ਦੇਸ਼ ਨੂੰ ਇਹ ਸਪੱਸ਼ਟ ਕਰਨ ਕਿ 1984 ਦੇ ਕਤਲੇਆਮ ਦੇ ਪਿੱਛੇ ਕਿਹੜੇ-ਕਿਹੜੇ ਕਾਂਗਰਸੀ ਨੇਤਾ ਸ਼ਾਮਲ ਸਨ। ਉਹਨਾਂ ਨੂੰ ਅੱਜ ਤੱਕ ਬਚਾਇਆ ਕਿਉਂ ਗਿਆ, ਅਤੇ ਕਾਂਗਰਸ ਉਹਨਾਂ ਨੂੰ ਆਪਣੇ ਆਈਡੀਅਲ ਨੇਤਾ ਮੰਨਣਾ ਕਦੋਂ ਬੰਦ ਕਰੇਗੀ ?ਬਲਤੇਜ ਪੰਨੂ ਨੇ ਸਚਿਨ ਪਾਇਲਟ ਨੂੰ ਸਿੱਧੇ ਸਵਾਲ ਕਰਦਿਆਂ ਪੁੱਛਿਆ ਕਿ ਕਾਂਗਰਸ ਨੇ ਹਮੇਸ਼ਾ ਘੱਟ ਗਿਣਤੀਆਂ ਨਾਲ ਧੱਕਾ ਕਿਉਂ ਕੀਤਾ ਅਤੇ 1984 ਦੇ ਸ਼ਰੇਆਮ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਆਪਣੀ ਹਿੱਕ ਨਾਲ ਲਾ ਕੇ ਕਿਉਂ ਰੱਖਿਆ? ਉਹਨਾਂ ਕਿਹਾ ਕਿ 1984 ਦੇ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਕਮਲਨਾਥ ਵਰਗੇ ਨੇਤਾਵਾਂ ਨੂੰ ਕਾਂਗਰਸ ਨੇ ਹਮੇਸ਼ਾ ਪੂਰੀ ਸੁਰੱਖਿਆ ਅਤੇ ਸਰਪ੍ਰਸਤੀ ਦਿੱਤੀ। ਅੱਜ ਵੀ ਕਾਂਗਰਸੀ ਆਗੂ ਇਹਨਾਂ ਕਾਤਲਾਂ ਨੂੰ ਆਪਣੇ ਆਦਰਸ਼ ਨੇਤਾ ਕਿਉਂ ਮੰਨਦੇ ਹਨ ?

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.