26 ਜਨਵਰੀ ਨੂੰ ਕਾਲ਼ੇ ਦਿਨ ਵਜੋਂ ਮਨਾਉਣ ਸਿੱਖ

26 ਜਨਵਰੀ ਨੂੰ ਕਾਲ਼ੇ ਦਿਨ ਵਜੋਂ ਮਨਾਉਣ ਸਿੱਖ

26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ । ਓਸ ਸਮੇਂ ਤੋਂ ਹੀ ਪੂਰੇ ਭਾਰਤ ਵਿੱਚ 26 ਜਨਵਰੀ ਨੂੰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਲੇਕਿਨ ਏਸ ਦਿਨ ਸਿੱਖ ਕੌਮ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਵਿੱਚ ਨੂੜੀ ਗਈ ਸੀ । ਭਾਰਤ ਦਾ ਸੰਵਿਧਾਨ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨਦਾ । ਭਾਰਤ ਦੇ ਸੰਵਿਧਾਨ ਦੀ ਧਾਰਾ 25 ਬੀ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ ਹੈ, ਸਿੱਖ ਸਿਰਫ਼ ਕੇਸਾਧਾਰੀ ਹਿੰਦੂ ਹੀ ਹਨ । ਸਿੱਖਾਂ ਦੇ ਵਿਆਹ ਵੀ ਹਿੰਦੂ ਮੈਰਿਜ ਐਕਟ ਤਹਿਤ ਹੀ ਰਜਿਸਟਰ ਕੀਤੇ ਜਾਂਦੇ ਹਨ । ਕਦੇ ਕਦੇ ਸਿੱਖਾਂ ਦੇ ਅਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਜੀ ਗੱਲ ਚੱਲਦੀ ਹੈ, ਪਰ ਉੱਹ ਗੱਲ ਸਿਰਫ਼ ਗੱਲ ਹੀ ਹੁੰਦੀ ਹੈ । ਗਵਾਂਡੀ ਦੇਸ਼ ਪਾਕਿਸਤਾਨ ਵਿੱਚ ਸਿੱਖਾਂ ਦੇ ਵਿਆਹ ਅਨੰਦ ਮੈਰਿਜ ਐਕਟ ਅਧੀਨ ਰਜਿਸਟਰ ਹੁੰਦੇ ਹਨ । ਆਸਟਰੀਆ ਦੇਸ਼ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾਕੇ ਆਸਟਰੀਆ ਦੇ ਸਿੱਖਾਂ ਨੇ ਇਤਿਹਾਸ ਰਚਿਆ ਹੈ । ਪਰ ਭਾਰਤ ਵਿੱਚ ਸਿੱਖ ਧਰਮ ਨੂੰ ਅੱਜ ਤੱਕ ਵੀ ਇੱਕ ਵੱਖਰੇ ਧਰਮ ਵਜੋਂ ਮਾਨਤਾ ਨਹੀਂ ਦਿੱਤੀ ਗਈ । ਹਰ ਸਾਲ 26 ਜਨਵਰੀ ਨੂੰ ਜਗਾਹ ਜਗਾਹ ਤਿਰੰਗਾ ਝੰਡਾ ਲਹਿਰਿਆ ਜਾਂਦਾ ਹੈ । ਇਸ ਤਿਰੰਗੇ ਝੰਡੇ ਨੂੰ ਸਿੱਖ ਖੂਨੀ ਤਿਰੰਗਾ ਕਹਿੰਦੇ ਹਨ । ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਉੱਪਰ ਹਮਲਾ ਕਰਨ ਤੋਂ ਬਾਅਦ ਜਿਸ ਤਰਾਂ ਇੱਕ ਦੇਸ਼ ਦੂਜੇ ਦੇਸ਼ ਉੱਤੇ ਹਮਲਾ ਕਰਕੇ ਉੱਥੇ ਆਪਣੇ ਦੇਸ਼ ਦਾ ਝੰਡਾ ਝੁਲਾ ਦਿੰਦਾ ਹੈ, ਏਸੇ ਤਰ੍ਹਾਂ ਹੀ ਭਾਰਤ ਦੇਸ਼ ਨੇ ਪੰਜਾਬ ਦੇਸ਼ ਉੱਪਰ ਹਮਲਾ ਕਰਕੇ ਸ੍ਰੀ ਦਰਬਾਰ ਸਾਹਿਬ ਜੀ ਦੀ ਸਿਖਰਲੀ ਮੰਜ਼ਿਲ ਉੱਪਰੋਂ ਸਿੱਖਾਂ ਦਾ ਕੇਸਰੀ ਨਿਸ਼ਾਨ ਸਾਹਿਬ ਉੱਤਾਰ ਕੇ ਆਪਣੀ ਜਿੱਤ ਦੀ ਖੁਸ਼ੀ ਵਿੱਚ ਏਹੀ ਖੂਨੀ ਤਿਰੰਗਾ ਲਗਾ ਦਿੱਤਾ ਸੀ । ਭਾਰਤ ਦੇ ਸੰਵਿਧਾਨ ਅਤੇ ਭਾਰਤ ਦੇ ਖ਼ੂਨੀ ਤਿਰੰਗੇ ਨੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ, ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਸਿੱਖਾਂ ਦੇ ਦੇ ਗੁਰਦੁਆਰਿਆਂ ਉੱਪਰ ਟੈਂਕਾਂ ਤੋਪਾਂ ਹਵਾਈ ਜਹਾਜ਼ਾਂ ਨਾਲ ਹਮਲੇ ਕੀਤੇ ਹਨ । ਸਿੱਖਾਂ ਨੂੰ ਕਤਾਰਾਂ ਵਿੱਚ ਖੜ੍ਹੇ ਕਰਕੇ ਗੋਲੀਆਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ , ਸਿੱਖਾਂ ਦਾ ਅਕਾਲ ਤਖਤ ਸਾਹਿਬ ਢਾਹਿਆ ਹੈ , ਹਰਿਮੰਦਰ ਸਾਹਿਬ ਜੀ ਵਿੱਚ 300 ਤੋਂ ਵੱਧ ਗੋਲੀਆਂ ਮਾਰੀਆਂ ਹਨ , ਦੋ ਲੱਖ ਤੋਂ ਉੱਪਰ ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਹੈ, ਸਿੱਖ ਬੱਚੀਆਂ ਅਤੇ ਬੀਬੀਆਂ ਦੇ ਬਲਾਤਕਾਰ ਕੀਤੇ ਹਨ , ਸਿੱਖ ਰਾਇਫਰੈਂਸ ਲਾਇਬਰੇਰੀ ਨੂੰ ਪਹਿਲਾਂ ਲੁੱਟਿਆ ਅਤੇ ਫੇਰ ਅੱਗ ਲਗਾ ਕੇ ਸਾੜਿਆ ਹੈ । ਏਸ ਅਧੂਰੇ ਸੰਵਿਧਾਨ ਦੀਆਂ ਵੀ ਧੱਜੀਆਂ ਉੜਾ ਕੇ ਨਵੰਬਰ 1984 ਵਿੱਚ ਭਾਰਤ ਦੇ ਤਿੰਨ ਸੌ ਤੋਂ ਵੀ ਵੱਧ ਸ਼ਹਿਰਾਂ ਵਿੱਚ 50,000 ਤੋਂ ਵੀ ਵੱਧ ਸਿੱਖਾਂ ਦਾ ਕਤਲ ਕੀਤਾ ਗਿਆ, ਗਲਾਂ ਵਿੱਚ ਟਾਇਰ ਪਾ ਕੇ ਜਿਊਂਦੇ ਸਿੱਖਾਂ ਨੂੰ ਸਾੜਿਆ ਗਿਆ ਅਤੇ ਹਿੰਦੂਆਂ ਵਲੋਂ ਸਿੱਖਾਂ ਦੀ ਲਾਸ਼ਾਂ ਦੇ ਕੋਲ ਖੜ੍ਹੇ ਹੋ ਕੇ ਢੋਲ ਵਜਾ ਵਜਾ ਕੇ ਭੰਗੜੇ ਪਾਏ ਗਏ ਅਤੇ ਲਲਕਾਰੇ ਮਾਰੇ ਗਏ । ਗੁਰਦਵਾਰਿਆਂ ਨੂੰ ਅੱਗਾਂ ਲਗਾਈਆਂ ਗਈਆਂ । ਪਹਿਲਾਂ ਸਿੱਖ ਮਰਦਾਂ ਦੇ ਸਾਹਮਣੇ ਉੱਹਨਾਂ ਦੀਆਂ ਔਰਤਾਂ ਦੇ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਂਦੇ ਫੇਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ । ਏਸੇ ਹੀ ਖੂਨੀ ਤਿਰੰਗੇ ਵਿੱਚ ਲਿਪਟ ਕੇ ਸਾਡੇ ਸਿੱਖ ਫੌਜੀਆਂ ਦੀਆਂ ਲਾਸ਼ਾਂ ਸਾਡੇ ਹਵਾਲੇ ਕੀਤੀਆਂ ਜਾਂਦੀਆਂ ਹਨ । ਹੁਣ ਸਿੱਖ ਫੌਜੀਆਂ ਨੂੰ ਵੀ ਚਾਹੀਦਾ ਹੈ ਕਿ ਝੂਠੀ ਸਰਕਾਰ ਦੀ ਨੌਕਰੀ ਛੱਡ ਕੇ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਨੌਕਰੀ ਕਰਨ । ਨਵੰਬਰ 1984 ਵਿੱਚ ਉੱਹਨਾਂ ਸਿੱਖ ਫੌਜੀ ਅਫਸਰਾਂ ਦੇ ਘਰਾਂ ਉੱਪਰ ਵੀ ਹਮਲੇ ਹੋਏ ਜਿਨ੍ਹਾਂ ਨੇ ਭਾਰਤ ਨੂੰ 1962 , 1965 , 1971 ਦੀਆਂ ਜੰਗਾਂ ਜਿੱਤ ਕੇ ਦਿੱਤੀਆਂ ਹਨ । ਹਿੰਦੋਸਤਾਨ ਲਈ ਦੁਨੀਆਂ ਭਰ ਵਿੱਚ ਵਸਦਾ ਹਰ ਸਿੱਖ ਹੀ ਅੱਤਵਾਦੀ ਹੈ ਅਤੇ ਖਾਲਿਸਤਾਨੀ ਹੈ । ਉੱਹ ਭਾਵੇਂ ਮੋਨਾ ਹੋਵੇ ਸਹਿਜਧਾਰੀ ਹੋਵੇ ਜਾਂ ਫੇਰ ਅੰਮਿਤਧਾਰੀ ਹੋਵੇ । ਏਸ ਕਰਕੇ ਸਿੱਖ ਖੁਦ ਹੀ ਆਪਣੇ ਆਪਣੇ ਆਪ ਨੂੰ ਖਾਲਿਸਤਾਨੀ ਸਮਝ ਲੈਣ ਤਾਂ ਵਧੀਆ ਗੱਲ ਹੋਵੇਗੀ । ਜਾਂ ਫੇਰ ਹਿੰਦੋਸਤਾਨ ਕੋਲੋਂ ਠੱਪਾ ਲਗਵਾ ਕੇ ਫੇਰ ਹੀ ਖਾਲਿਸਤਾਨੀ ਬਣਨਾ ਹੈ, ਏਹ ਫੈਸਲਾ ਸਿੱਖਾਂ ਨੇ ਕਰਨਾ ਹੈ । ਏਸ ਕਰਕੇ 26 ਜਨਵਰੀ ਅਤੇ 15 ਅਗਸਤ ਸਿੱਖਾਂ ਲਈ ਕਾਲੇ ਦਿਨ ਸਨ ਕਾਲੇ ਦਿਨ ਹਨ ਅਤੇ ਕਾਲੇ ਦਿਨ ਹੀ ਰਹਿਣਗੇ । ਹਿੰਦੋਸਤਾਨ ਨਾਲ ਰਹਿ ਕੇ ਸਿੱਖਾਂ ਨੂੰ ਸਿਵਾਏ ਜਲਾਲਤ , ਜੇਹਲਾਂ ਅਤੇ ਝੂਠੇ ਪੁਲੀਸ ਮੁਕਾਬਲਿਆਂ ਤੋਂ ਹੋਰ ਕੁੱਝ ਵੀ ਨਹੀਂ ਮਿਲੇਗਾ ਜੀ । ਹੁਣ ਪੁਰਾਣੇ ਰੋਣੇ ਧੋਣੇ ਬੰਦ ਕਰਕੇ ਕਿ ਸਾਡੇ ਨਾਲ ਆਹ ਹੋਇਆ ਤੇ ਔਹ ਹੋਇਆ, ਅੱਗੇ ਵੱਲ ਨੂੰ ਵਧਣ ਵਾਰੇ ਸੋਚਣਾ ਸ਼ੁਰੂ ਕਰੀਏ ਜੀ । ਉੱਹਨਾਂ ਨੇ ਤਾਂ ਦੋ ਵੀ ਕਰਨਾ ਹੈ ਅੱਜ ਵੀ ਕਰੀ ਦਾ ਰਹੇ ਹਨ , ਲੇਕਿਨ ਅਸੀਂ ਕੀ ਕਰ ਰਹੇ ਹਾਂ? ਸੋਚਣਾ ਤਾਂ ਹੁਣ ਇਹ ਪੈਣਾ ਹੈ । ਸਾਰੀ ਉੱਮਰ ਕੁੱਟ ਹੀ ਖਾਣੀ ਹੈ ਜਾਂ ਇਹਨਾਂ ਨੂੰ ਕੋਈ ਮੋੜਵਾਂ ਜਵਾਬ ਵੀ ਦੇਣਾ ਹੈ । ਹੱਥਾਂ ਬਾਝ ਕਰਾਰਿਆਂ ਵੈਰੀ ਨਾ ਹੁੰਦੇ ਮਿੱਤ । ਏਸ ਕਰਕੇ ਸਾਨੂੰ ਵੀ ਅਤੇ ਤੁਹਾਨੂੰ ਸਭਨਾਂ ਨੂੰ ਵੀ ਆਪਣੇ ਆਪ ਨੂੰ ਤਕੜੇ ਕਰਨ ਦੀ ਲੋੜ ਹੈ । ਸਾਡਾ ਕੰਮ ਸਿਰਫ ਲਿਖਣ ਤੱਕ ਹੀ ਸੀਮਿਤ ਨਹੀਂ ਹੈ ਜੀ । ਬਾਕੀ ਗੁਰੂ ਕਿਰਪਾ ਕਰੇ ਤਾਂ ਕੋਈ ਵੱਡੀਆਂ ਸੇਵਾਵਾਂ ਵੀ ਕਰ ਸਕੀਏ । ਸਾਡੇ ਲਈ ਅਰਦਾਸਾ ਕਰੋ ਕਿ ਮੋਹ ਮਾਇਆ ਤੋਂ ਖਹਿੜਾ ਛੁੱਟ ਜਾਵੇ ਅਤੇ ਕੌਮ ਲਈ ਕੁੱਝ ਕਰ ਸਕੀਏ ਜੀ ਪਿਆਰੇ ਸਿੱਖੋ ਅਤੇ ਸਿੱਖਣੀਓ । 
 

     ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.