ਕੀ ‘ਸਤਲੁਜ’ ਨੂੰ ਬੈਨ ਕਰਕੇ ਇਤਿਹਾਸ ਨੂੰ ਚੁੱਪ ਕਰਾਇਆ ਜਾ ਸਕਦਾ ਹੈ?

ਕੀ ‘ਸਤਲੁਜ’ ਨੂੰ ਬੈਨ ਕਰਕੇ ਇਤਿਹਾਸ ਨੂੰ ਚੁੱਪ ਕਰਾਇਆ ਜਾ ਸਕਦਾ ਹੈ?

ਪੰਜਾਬ 'ਚ ਇੰਡੀਅਨ ਸਟੇਟ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸ਼ਹੀਦ ਕੀਤੇ ਬੱਚੇ, ਬੁੱਢੇ, ਨੌਜਵਾਨਾਂ ਅਤੇ ਮਾਵਾਂ-ਭੈਣਾਂ ਦੀਆਂ ਲਾਵਾਰਸ ਲਾਸ਼ਾਂ ਨੂੰ ਲੱਭ ਕੇ ਪੂਰੇ ਅੰਕੜਿਆਂ ਸਮੇਤ ਇੰਟਰਨੈਸ਼ਨਲ ਪੱਧਰ 'ਤੇ ਯੂਐਨਓ 'ਚ ਪੇਸ਼ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫਿਲਮ 'ਸਤਲੁਜ' ਨੂੰ ਬੈਨ ਕਰਨਾ ਹਿੰਦੂਤਵ ਕੋਝੀ ਸਾਜਿਸ਼…

ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨ, ਬੱਚੇ ਬੁੱਢਿਆ ਦੀਆਂ ਲਵਾਰਿਸ ਲਾਸ਼ਾਂ 'ਚ ਖਾੜਕੂ ਸਿੱਖ ਸੰਘਰਸ਼ ਸੀਨੀ. ਜੁਝਾਰੂ ਆਗੂ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਸ਼ਹੀਦ ਮਾਤਾ ਗੁਰਮੇਲ ਕੌਰ ਦੀ ਲਾਸ਼ ਸੀ ਸ਼ਾਮਲ…

ਸਿੱਖ ਇਤਿਹਾਸ ਗਵਾਹ ਪੰਜਾਬ ਦੀ ਨੌਜਵਾਨੀ ਨੂੰ ਪਹਿਲਾਂ ਗੋਲੀਆਂ ਅਤੇ ਹੁਣ ਜਾਨਲੇਵਾ ਚੱਟੇ ਵਰਗੇ ਕੈਮੀਕਲ ਨਸ਼ਿਆਂ ਨਾਲ ਕੀਤਾ ਜਾ ਰਿਹਾ ਤਬਾਹ…

-ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) 

ਚੰਡੀਗੜ੍ਹ 7 ਜੁਲਾਈ : ਪੰਜਾਬ ਵਿੱਚ 1980 ਤੋਂ 1992 ਦੇ ਦਹਾਕੇ ਵਿੱਚ ਪੰਜਾਬ ਵਿੱਚ ਖਾੜਕੂ ਸਿੱਖ ਸੰਘਰਸ਼ ਦੌਰਾਨ ਪੰਜਾਬ ਪੁਲਿਸ ਵੱਲੋਂ ਬਹੁਤ ਸਾਰੇ ਬੇਕਸੂਰ ਲੋਕਾਂ ਅਤੇ ਖਾਸ ਲੱਗਭਗ 15 ਕੁਝ ਸਾਲਾਂ ਦੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਸੀਆਰਪੀ ਅਤੇ ਸੁਰੱਖਿਆ ਫੋਰਸਾਂ ਦੇ ਮੁਲਾਜ਼ਮਾਂ ਵੱਲੋਂ ਗ੍ਰਿਫਤਾਰ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਦਿੱਤਾ ਜਾਂਦਾ ਸੀ। ਖਾਸ ਗੱਲ ਇਹ ਵੀ ਹੈ ਕਿ ਸੁਰੱਖਿਆ ਬਲਾਂ ਵੱਲੋਂ ਜਿਨਾ ਲੋਕਾਂ ਅਤੇ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਜਾਂਦਾ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਵਿਅਕਤੀ ਅੱਜ ਕਦੇ ਵਾਪਸ ਨਹੀਂ ਆਏ। ਇਸ ਤੋਂ ਇਹ ਸਪਸ਼ਟ ਹੁੰਦਾ ਸੀ ਕਿ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਖਤਮ ਕੀਤਾ ਜਾ ਗਿਆ। 

ਉਹਨਾਂ ਨੇ ਪੁਲਿਸ ਵੱਲੋਂ ਕੀਤੇ ਗਈਆਂ ਗੈਰ ਕਾਨੂੰਨੀ ਗਿਰਿਫਤਾਰੀਆਂ ਅਤੇ ਫਰਜੀ ਪੁਲਿਸ ਮੁਕਾਬਲਿਆਂ ਦਾ ਪਰਦਾਫਾਸ਼ ਕੀਤਾ। ਉਹਨਾਂ ਨੇ ਅੰਮ੍ਰਿਤਸਰ ਅਤੇ ਤਰਨ ਤਾਰ ਜ਼ਿਲੇ ਨਾਲ ਸੰਬੰਧਿਤ 6 ਹਜਾਰ 17 ਲਾਸ਼ਾਂ ਦੀ ਜਿਨ੍ਹਾਂ ਨੂੰ ਵੱਖ-ਵੱਖ ਪੁਲਿਸ ਅਧਿਕਾਰੀਆਂ ਵੱਲੋਂ ਲਵਾਰਸ ਕਹਿ ਕੇ ਸਾੜ ਦਿੱਤੇ ਗਿਆ ਸੀ। ਜਦੋਂ ਅੰਮ੍ਰਿਤਸਰ ਦੇ ਨੇੜੇ ਪਿੰਡਾਂ ਵਿੱਚੋਂ ਪੁਲਿਸ ਵੱਲੋਂ ਇੱਕ ਇੱਕ ਨੌਜਵਾਨ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾਂਦਾ ਸੀ ਤਾਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਇਸ ਬਾਰੇ ਭਿਣਕ ਪਈ ਜਦੋਂ ਉਦੋਂ ਬੈਂਕ ਵਿੱਚ ਮੁਲਾਜ਼ਮ ਸੀ ਨੇ ਪੰਜਾਬ ਦੇ ਪਿੰਡ ਪਿੰਡ ਜਾ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨ, ਬੱਚੇ ਬੁੱਢਿਆ ਦੀਆਂ ਲਾਸ਼ਾਂ ਦੀ ਸ਼ਨਾਖਤ ਕਰਵਾ ਦਿੱਤੀ ! ਇਹਨਾਂ ਲਾਸ਼ਾਂ ਵਿੱਚ ਜਿਆਦਾਤਰ ਨੌਜਵਾਨ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੀ ਸੀ। ਇਸ ਤੋਂ ਇਲਾਵਾ ਬਾਬਾ ਗੁਰਬਚਨ ਸਿੰਘ ਮਨੋਚਾਹਲ ਦੀ ਮਾਤਾ ਦੀ ਲਾਸ਼ ਵੀ ਇਨ੍ਹਾਂ ਲਾਸਾਂ ਵਿੱਚ ਸ਼ਾਮਲ ਸੀ। ਲਵਾਰਸ ਲਾਸ਼ਾਂ ਦਾ ਮਸਲਾ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੈਲੰਜ ਕੀਤਾ ਅਤੇ ਲਵਾਰਸ ਲਾਸਾਂ ਅਤੇ ਗੁੰਮ ਹੋਏ ਵਿਅਕਤੀਆਂ ਬਾਰੇ ਪੰਜਾਬ ਪੁਲਿਸ ਦੇ ਮੁਖੀ ਕੇਪੀਐਸ ਗਿੱਲ ਅਤੇ ਤੇ ਤਰਨ ਤਾਰਨ ਦੇ ਐਸਐਸਪੀ ਅਜੀਤ ਸਿੰਘ ਸੰਧੂ ਨੂੰ ਆਹਮੋ ਸਾਹਮਣੇ ਬੈਠ ਪ੍ਰੈਸ ਕਾਨਫਰੰਸ ਵਿੱਚ ਆ ਕੇ ਜਵਾਬ ਦੇਣ ਲਈ ਵੀ ਚੈਲਜ ਕੀਤਾ ਗਿਆ! ਇਸ ਕਰਕੇ ਜਸਵੰਤ ਸਿੰਘ ਖਾਲੜਾ ਪੰਜਾਬ ਪੁਲਿਸ ਦੇ ਮੁਖੀ ਕੇਪੀਐਸ ਗਿੱਲ ਅਤੇ ਝੂਠੇ ਪੁਲਿਸ ਮੁਕਾਬਲੇ ਕਰ ਰਹੇ ਪੁਲਿਸ ਅਫਸਰਾਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ। ਉਸ ਵੇਲੇ ਤਰਨ ਤਰਨ ਦੇ ਐਸਐਸਪੀ ਅਜੀਤ ਸਿੰਘ ਸੰਧੂ ਦੀ ਟੀਮ ਮੈਂਬਰਾਂ ਨੇ 6 ਸਤੰਬਰ 1995 ਨੂੰ ਅੰਮ੍ਰਿਤਸਰ ਜਦੋਂ ਉਹ ਆਪਣੀ ਗੱਡੀ ਧੋ ਰਹੇ ਸਨ। ਉਸ ਸਮੇਂ ਉਹਨਾਂ ਨੂੰ ਅਗਵਾਹ ਕਰ ਲਿਆ ਅਤੇ 48 ਦਿਨ ਜਸਵੰਤ ਸਿੰਘ ਖਾਲੜਾ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਤੇ ਬਹੁਤ ਤਸ਼ੱਦਦ ਕੀਤਾ ਗਿਆ। ਇਸ ਸੰਬੰਧ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣੀ ਟੀਮ ਨਾਲ ਸੈਕਟਰ 18 ਵਿਖੇ ਅਜੀਤ ਸਿੰਘ ਸੰਧੂ ਜੋ ਉਸ ਵੇਲੇ ਐਸਐਸਪੀ ਤਰਨ ਤਰਨ ਸਨ ਨੂੰ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਗੈਰ ਕਾਨੂਨੀ ਤੌਰ ਤੇ ਗ੍ਰਿਫਤਾਰ ਕੀਤੇ ਗਏ ਖਾਲੜਾ ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ। ਉਸ ਸਮੇਂ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਹੋਇਆ ਸੀ। ਉਹਨਾਂ ਨੇ ਖਾਲੜਾ ਸਾਹਿਬ ਗ੍ਰਿਫਤਾਰੀ ਸਬੰਧੀ ਕਿਹਾ ਕਿ ਮੈਂ ਜਸਵੰਤ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ। ਤਰਨ ਤਰਨ ਦੇ ਪੁਲਿਸ ਮੁਖੀ ਅਜੀਤ ਸਿੰਘ ਸੰਧੂ ਸਨ ਉਹਨਾਂ ਨੇ ਆਪਣੇ ਪਿੰਡ ਮਾਨਾ ਵਾਲਾ ਵਿਖੇ ਜਸਵੰਤ ਸਿੰਘ ਖਾਲੜਾ ਨੂੰ ਕੇਪੀਐਸ ਗਿੱਲ ਸਾਹਮਣੇ ਪੇਸ਼ ਕੀਤਾ ਤੇ ਝੂਠੇ ਪੁਲਿਸ ਮੁਕਾਬਲੇ ਅਤੇ ਲਵਾਰਸ ਲਾਸਾਂ ਦੇ ਮਾਮਲਿਆਂ ਨੂੰ ਵਾਪਸ ਲੈਣ ਲਈ ਕਿਹਾ ਪ੍ਰੰਤੂ ਜਸਵੰਤ ਸਿੰਘ ਖਾਲੜਾ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਉਸ ਤੇ ਕੁਝ ਸਮੇਂ ਬਾਅਦ ਹੀ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਵੱਢ ਕੇ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ। ਮੌਤ ਤੋਂ ਬਾਅਦ ਪੁਲਿਸ ਵੱਲੋਂ ਪੁਲਿਸ ਮੁਖੀ ਕੇਪੀ ਐਸ ਗਿੱਲ ਦੀ ਅਗਵਾਈ ਵਿੱਚ ਜਸਨ ਮਨਾਏ ਗਏ। ਇਥੇ ਦੱਸਣਯੋਗ ਗੱਲ ਇਹ ਹੈ ਕਿ ਜਸਵੰਤ ਸਿੰਘ ਖਾਲੜਾ ਨੇ ਕਿਹਾ ਸੀ ਕਿ ਅਜੀਤ ਸਿੰਘ ਸੰਧੂ ਐਸਐਸਪੀ ਮੈਨੂੰ ਸ਼ਹੀਦ ਕਰੇਗਾ ਅਤੇ ਆਪ ਆਤਮ ਹੱਤਿਆ ਕਰੇਗਾ। ਜਿਸ ਦੀ ਸੱਚਾਈ ਸਾਰੇ ਜੱਗ ਸਾਹਮਣੇ ਹੋਈ। ਖਾਲੜੇ ਦੇ ਕੇਸ ਵਿੱਚ ਜੋ ਸੀਬੀਆਈ ਵੱਲੋਂ ਜਾਂਚ ਕੀਤੀ ਗਈ। ਉਸ ਵਿੱਚ ਕੇਪੀਐਸ ਗਿੱਲ ਅਤੇ ਅਜੀਤ ਸਿੰਘ ਸੰਧੂ ਅਤੇ ਉਸ ਦੀ ਟੀਮ ਦੇ ਪੁਲਿਸ ਅਫਸਰਾਂ ਨੂੰ ਇਸ ਕਤਲ ਦਾ ਜਿੰਮੇਵਾਰ ਠਹਿਰਾਇਆ ਸੀ। ਜਿਸ ਦਾ ਮੌਕੇ ਦਾ ਗਵਾਹ ਪੰਜਾਬ ਪੁਲਿਸ ਦਾ ਐਸਪੀਓ ਕੁਲਦੀਪ ਸਿੰਘ ਬੁਚੜ ਇਸ ਤੋਂ ਇਲਾਵਾ ਜਸਵੰਤ ਸਿੰਘ ਖਾਲੜਾ ਦੇ ਦੋ ਗਵਾਹਾਂ ਵੱਲੋਂ ਗਵਾਹੀ ਦਿੱਤੀ ਗਈ। ਇਸ ਸੰਬੰਧ ਵਿੱਚ ਸੀਬੀਆਈ ਅਦਾਲਤ ਵੱਲੋਂ ਪੰਜ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਸਵੰਤ ਸਿੰਘ ਖਾਲੜੇ ਦੇ ਗਵਾਹਾਂ 'ਤੇ ਪਰਮਰਾਜ ਸਿੰਘ ਉਮਰਾਨੰਗਲ ਨੇ ਝੂਠੇ ਕੇਸ ਦਰਜ ਕਰਾਏ ਤੇ ਗਵਾਹੀ ਨਾ ਦੇਣ ਲਈ ਦਬਾਅ ਪਾਇਆ। ਪ੍ਰੰਤੂ ਮਾਨਯੋਗ ਅਦਾਲਤ ਨੇ ਗਵਾਹਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਤੇ ਪਰਮਰਾਜ ਸਿੰਘ ਉਮਰਾਂਨੱਗਲ ਨੂੰ ਭਾਰੀ ਜੁਰਮਾਨਾ ਵੀ ਕੀਤਾ। ਪ੍ਰੰਤੂ ਭਾਈ ਜਸਵੰਤ ਸਿੰਘ ਖਾਲੜ ਦੇ ਅਸਲ ਕਾਤਲਾਂ ਨੂੰ ਸਹੀ ਤਰੀਕੇ ਨਾਲ ਇਨਸਾਫ ਨਹੀਂ ਮਿਲਿਆ। ਇਸ ਸੰਬੰਧ ਵੀ ਪਿਛਲੇ ਕਈ ਲਗਭਗ ਛੇ ਸਾਲਾਂ ਤੋਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਜੀਵਨ 'ਤੇ ਪੰਜਾਬੀ ਕਲਾਕਾਰ ਅਤੇ ਐਕਟਰ ਦਲਜੀਤ ਦੋਸਾਂਝ ਵੱਲੋਂ ਬਣਾਈ 'ਸਤਲੁਜ' ਫਿਲਮ ਰਿਲੀਜ਼ ਕੀਤੀ ਗਈ ਸੀ। ਉਸ ਨੂੰ ਵੇਖਣ ਲਈ ਲੋਕਾਂ ਵਿੱਚ ਭਾਰੀ ਉਤਸਾਹ ਸੀ। ਪ੍ਰੰਤੂ ਕੇਂਦਰ ਸਰਕਾਰ ਵੱਲੋਂ 5ਜੀ ਚੱਲ ਰਹੀ 'ਸਤਲੁਜ' ਫਿਲਮ 'ਤੇ ਬੈਨ ਲਾ ਕੇ ਸਿੱਖਾਂ ਨਾਲ ਧੱਕਾ ਕਰ ਰਹੀ। ਖਾਲਸਾ ਪੰਥ ਦਾ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਜਨਮ ਪਿੰਡ ਖਾਲੜਾ, ਜ਼ਿਲ੍ਹਾ ਤਰਨ ਤਰਨ ਵਿਖੇ ਦੋ ਨਵੰਬਰ 1952 ਨੂੰ ਮਾਤਾ ਮੁਖਤਿਆਰ ਕੌਰ ਤੇ ਕੁੱਖੋ ਹੋਇਆ ਉਹਨਾਂ ਦਾ ਪਿਤਾ ਦਾ ਨਾਮ ਗੁਰਨਾਮ ਸਿੰਘ ਜੋ ਕਿ ਖੇਤੀਬੜੀ ਦਾ ਕੰਮ ਕਰਦਾ ਸੀ। ਸਹੀਦ ਭਾਈ ਜਸਵੰਤ ਸਿੰਘ ਖਾਲੜਾ ਪੰਜਾਬ ਐਂਡ ਸਿੰਧ ਬੈਂਕ ਵਿਖੇ ਨੌਕਰੀ ਕਰਦਾ ਸੀ। ਜਿਨਾਂ ਨੇ ਝੂਠੇ ਭੂਤ ਮੁਕਾਬਲਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਪੁਲਿਸ ਰਾਹੀਂ ਮਹਾਰਾਜਾ ਜਾ ਰਹੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਲਈ ਆਪਣੀ ਜਾਨ ਕਰਦੇ ਨੇ ਪਾ ਕੇ ਕੌਮਾਂਤਰੀ ਪੱਧਰ ਤੇ ਇਹ ਸਪਸ਼ਟ ਕਰ ਦਿੱਤਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਅਤੇ 25 ਹਜਾਰ ਦੇ ਕਰੀਬ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਨੌਜਵਾਨਾਂ ਬੱਚੇ ਬੁੱਢਿਆਂ ਅਤੇ ਮਾਵਾਂ ਦੀਆਂ ਲਾਸ਼ਾਂ ਦੇ ਅੰਕੜੇ ਪੂਰੀ ਦੁਨੀਆਂ ਦੇ ਸਾਹਮਣੇ ਲਿਆਂਦੇ। ਜਿਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਨਾ ਪੰਜਾਬ ਦੇ ਹਰ ਨਾਗਰਿਕ ਦਾ ਫਰਜ ਬਣਦਾ ਹੈ ਅਤੇ ਭਾਈ ਜਸਵਤ ਸਿੰਘ ਖਾਲੜਾ ਜਿਹਦੇ ਜੀਵਨ ਉੱਤੇ ਲਿਖਿਆ ਗਈਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ ਅਤੇ ਆਤਕ ਬਣਾਈਆਂ ਜਾ ਰਹੀਆਂ ਫਿਲਮ ਨੂੰ ਪੰਜਾਬ ਦੇ ਬੱਚੇ ਬੱਚੇ ਨੂੰ ਵੇਖਣਾ ਚਾਹੀਦਾ ਹੈ ਤਾਂ ਕਿ ਨਵੀਂ ਪੀੜੀ ਨੂੰ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਅਤੇ ਸਿੱਖ ਕੌਮ ਉਤੇ ਆਜਾਦ ਭਾਰਤ ਦੀਆਂ ਫੌਜਾਂ ਵੱਲੋਂ ਕੀਤੇ ਗਏ ਤਸ਼ੱਦਦ ਜੋ ਅੱਜ ਵੀ ਜਾਰੀ ਹੈ ਬਾਰੇ ਪੂਰੀ ਜਾਣਕਾਰੀ ਮਿਲ ਸਕੇ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.