ਸੰਤ ਜਰਨੈਲ ਸਿੰਘ ਨੇ ਸਿਖ ਕੌਮ ਲਈ ਸੰਘਰਸ਼ ਲੜਦਿਆਂ ਸ਼ਹੀਦੀ ਪਾਈ ਉਹ ਸਾਰੀ ਕੌਮ ਦੇ ਸ਼ਹੀਦ ਹਨ ਕਿਸੇ ਇੱਕ ਸੰਸਥਾ ਪਾਰਟੀ ਦੇ ਨਹੀਂ
- ਧਾਰਮਿਕ/ਰਾਜਨੀਤੀ
- 03 Jun, 2025 06:18 PM (Asia/Kolkata)
ਟਾਂਗਰਾ , 3 ਜੂਨ , ਸੁਰਜੀਤ ਸਿੰਘ ਖਾਲਸਾ
ਸ੍ਰੀ ਅਕਾਲ ਤਖਤ ਅੰਮ੍ਰਿਤਸਰ 6 ਜੂਨ ਕੌਮ ਲਈ ਸੰਘਰਸ਼ ਲੜਦਿਆਂ ਸ਼ਹੀਦੀ ਪਾਉਣ ਵਾਲੇ ਸੰਤ ਜਰਨੈਲ ਸਿੰਘ ਸਮੇਤ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ 6 ਜੂਨ ਨੂੰ ਸ਼ਹੀਦੀ ਪ੍ਰੋਗਰਾਮ ਵਿੱਚ ਇਲਾਕੇ ਦੀਆਂ ਸੰਗਤਾਂ ਵੱਧ ਤੋਂ ਵੱਧ ਅਕਾਲ ਤਖਤ ਤੇ ਪਹੁੰਚਣਗੀਆਂ| ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਦੁਆਰਾ ਸੰਤਸਰ ਜੱਬੋਵਾਲ ਵਿਖੇ ਇੱਕ ਰੱਖੀ ਗਈ ਮੀਟਿੰਗ ਵਿੱਚ ਇਲਾਕੇ ਦੇ ਪੰਚ ਸਰਪੰਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਧਾਰਮਿਕ ਆਗੂਆਂ ਨੇ ਬੋਲਦਿਆ ਕਿਹਾ ਕਿ ਅਕਾਲ ਤਖਤ ਤੇ ਸਮੁੱਚੀ ਸਿੱਖ ਕੌਮ ਨੂੰ ਇੱਕ ਜੁੱਟ ਹੋ ਕੇ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ ਹੈ ਉਥੇ ਕਿਸੇ ਤਰ੍ਹਾਂ ਦਾ ਵਿਵਾਦ ਖੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਸੰਤ ਜਰਨੈਲ ਸਿੰਘ ਜੀ ਕੌਮ ਲਈ ਸੰਘਰਸ਼ ਲੜਦਿਆਂ ਸ਼ਹੀਦ ਹੋਏ ਹਨ ਤੇ ਉਹ ਸਾਰੀ ਕੌਮ ਦੇ ਸਾਂਝੇ ਹਨ ਇਸ ਕਰਕੇ ਕੇਵਲ ਇੱਕ ਅਕਾਲ ਤਖਤ ਦੇ ਉੱਤੇ ਬਿਨਾਂ ਕਿਸੇ ਵਾਦ ਵਿਵਾਦ ਤੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਣੀ ਚਾਹੀਦੀ ਹੈ| ਇਲਾਕੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ 6 ਜੂਨ ਨੂੰ ਅਕਾਲ ਤਖਤ ਸਾਹਿਬ ਵਿਖੇ ਪਹੁੰਚਣਗੀਆਂ| ਇਸ ਸਮੇਂ ਪ੍ਰਮੁੱਖ ਆਗੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਟਾਂਗਰਾ ਸੁਖਰਾਜ ਸਿੰਘ ਮੁੱਛਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਲਕਾਰ ਸਿੰਘ ਪਲਵਿੰਦਰ ਸਿੰਘ ਖਜਾਲਾ ਰਸ਼ਪਾਲ ਸਿੰਘ ਬੰਬੇ ਵਾਲਾ ਸਰਦੂਲ ਸਿੰਘ ਗੁਰਭੇਜ ਸਿੰਘ ਗੁਰਮੇਜ ਸਿੰਘ ਜਰਨੈਲ ਸਿੰਘ ਤਰਸਿਕਾ ਪ੍ਰਭ ਦਿਆਲ ਸਿੰਘ ਸਰਜਾ ਸਾਬਕਾ ਸਰਪੰਚ ਯੁੱਧਵੀਰ ਸਿੰਘ ਸਰਜਾ ਜਰਨੈਲ ਸਿੰਘ ਤਰਸਿਕਾ ਗੁਰਮੇਜ ਸਿੰਘ ਤੇਜਿੰਦਰ ਸਿੰਘ ਸਰਪੰਚ ਬੇਰੀਆਂਵਾਲਾ ਸੁਖਵਿੰਦਰ ਸਿੰਘ ਸਰਪੰਚ ਸੰਗਰਾਵਾਂ ਗੁਰਵਿੰਦਰ ਸਿੰਘ ਖਾਸਾ ਜੱਬੋਵਾਲ ਜਸਪਾਲ ਸਿੰਘ ਸੈਦੋਲੇਹਲ ਨਵਰਾਜ ਸਿੰਘ ਸਰਦੂਲ ਸਿੰਘ ਆਦਿ ਆਗੂ ਹਾਜ਼ਰ ਸਨ|
Leave a Reply