ਵਾਰਸ ਪੰਜਾਬ ਜਥੇਬੰਦੀ ਵੱਲੋਂ ਚੰਡੀਗੜ੍ਹ ਵਿੱਚ ਉੱਘੇ ਵਿਦਵਾਨਾਂ ਦੀ ਇੱਕ ਮੀਟਿੰਗ 25 ਅਗਸਤ ਨੂੰ।

ਵਾਰਸ ਪੰਜਾਬ ਜਥੇਬੰਦੀ ਵੱਲੋਂ ਚੰਡੀਗੜ੍ਹ ਵਿੱਚ ਉੱਘੇ ਵਿਦਵਾਨਾਂ ਦੀ ਇੱਕ ਮੀਟਿੰਗ 25 ਅਗਸਤ ਨੂੰ।

ਹਰ ਖੇਤਰ ਦੇ ਵਿਦਵਾਨਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਦਾ ਸੱਦਾ।
 ਬਾਪੂ ਤਰਸੇਮ ਸਿੰਘ ਸਮਾਗਮ ਦੀ ਅਗਵਾਈ ਕਰਨਗੇ।
2027 ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ ਇੱਕ ਵਿਸ਼ਾਲ vision documents ਤਿਆਰ ਹੋਵੇਗਾ।
ਕਰਮਜੀਤ ਸਿੰਘ ਚੰਡੀਗੜ੍ਹ।
ਸੀਨੀਅਰ ਪੱਤਰਕਾਰ 

ਚੰਡੀਗੜ੍ਹ , "ਵਾਰਸ ਪੰਜਾਬ ਦੇ" ਪਾਰਟੀ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਉੱਘੇ ਵਿਦਵਾਨਾਂ ਦੀ ਇੱਕ ਮੀਟਿੰਗ 25 ਅਗਸਤ ਨੂੰ ਚੰਡੀਗੜ੍ਹ ਵਿੱਚ ਸੱਦੀ ਹੈ ਜਿਸ ਦਾ ਉਦੇਸ਼ ਵਿਦਵਾਨਾਂ ਦੇ ਸੁਝਾਵਾਂ ਅਤੇ ਵਿਚਾਰਾਂ ਦੇ ਆਧਾਰ ਉੱਤੇ ਇੱਕ ਅਜਿਹੀ ਅਹਿਮ ਦਸਤਾਵੇਜ਼ ਤਿਆਰ ਕਰਨੀ ਹੈ ਜੋ ਪੰਜਾਬ ਦੇ ਭਵਿੱਖ ਨੂੰ ਹਰ ਪਹਿਲੂ ਤੋਂ ਇੱਕ ਨਵੀਂ ਸੇਧ ਪ੍ਰਦਾਨ ਕਰੇਗੀ।
ਇਹ ਮੀਟਿੰਗ ਚੰਡੀਗੜ੍ਹ ਦੇ 35 ਸੈਕਟਰ ਵਿਚ ਕਿਸਾਨ ਭਵਨ ਵਿੱਚ ਰੱਖੀ ਗਈ ਹੈ ਜੋ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਲੋੜ ਪੈਣ ਤੇ ਦੋ ਸੈਸ਼ਨਾਂ ਵਿੱਚ ਵਿਦਵਾਨਾਂ ਦੇ ਵਿਚਾਰ ਲਏ ਜਾਣਗੇ। ਇਹ ਬਿਆਨ "ਵਾਰਸ ਪੰਜਾਬ ਦੇ"ਜਥੇਬੰਦੀ ਦੇ ਨੇਤਾ ਗੰਗਵੀਰ ਰਠੌਰ ਵੱਲੋਂ ਜਾਰੀ ਕੀਤਾ ਗਿਆ ਹੈ। 
ਦਿਲਚਸਪ ਗੱਲ ਇਹ ਹੈ ਕਿ ਮੀਟਿੰਗ ਵਿੱਚ ਉੱਘੇ ਇਤਿਹਾਸਕਾਰ, ਕਲਾਕਾਰ,ਆਰਥਿਕ ਵਿਗਿਆਨੀ, ਖੇਤੀ ਮਾਹਰ,ਸਮਾਜ ਵਿਗਿਆਨੀ, ਉਘੇ ਪੱਤਰਕਾਰ,ਸੋਸ਼ਲ ਮੀਡੀਆ ਉੱਤੇ ਕੰਮ ਕਰ ਰਹੇ ਸਰਗਰਮ ਇਨਫਲੂਐਂਸਰ,ਰਾਜਨੀਤਿਕ ਮਾਹਰ, ਵਿਦਿਆਰਥੀ ਆਗੂ,ਵਾਤਾਵਰਨ ਮਾਹਰ, ਧਾਰਮਿਕ ਪ੍ਰਚਾਰਕ ਅਤੇ ਕਿਸਾਨ ਆਗੂ ਸ਼ਾਮਿਲ ਹੋ ਰਹੇ ਹਨ।
ਕਰੀਬ 40 ਵਿਦਵਾਨਾਂ ਦੀ ਸੂਚੀ ਵਿੱਚ ਕੇ ਬੀਐਸ ਸਿੱਧੂ ਆਈਏਐਸ, ਬਲਦੀਪ ਸਿੰਘ ਸੰਧੂ ਆਈਆਰਐਸ, ਅਰਵਿੰਦਰ ਪਾਲ ਸਿੰਘ ਏਡੀਸੀ, ਕਾਹਨ ਸਿੰਘ ਪੰਨੂ, ਸਵਰਨ ਸਿੰਘ ਬੋਪਾਰਾਏ, ਦਵਿੰਦਰ ਸ਼ਰਮਾ, ਡਾਕਟਰ ਹਰਸ਼ਿੰਦਰ ਕੌਰ,ਪ੍ਰੋਫੈਸਰ ਰਣਜੀਤ ਸਿੰਘ ਧਨੋਆ, ਪ੍ਰੋਫੈਸਰ ਰਜਿੰਦਰ ਕੌਰ, ਡਾਕਟਰ ਕੇਜੇ ਸਿੰਘ, ਡਾਕਟਰ ਗੁਰਵਿੰਦਰ ਸਿੰਘ ਬਾਜਵਾ, ਡਾਕਟਰ ਪਿਆਰੇ ਲਾਲ ਗਰਗ, ਗੁਰਪ੍ਰੀਤ ਸਿੰਘ ਮਡਿਆਣੀ,ਅਮਨਦੀਪ ਸਿੰਘ ਬੈਂਸ, ਜਸਕੀਰਤ ਸਿੰਘ ਪੀਏਸੀ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਡਾਕਟਰ  ਸੁਖਦਿਆਲ ਸਿੰਘ,ਸਤਨਾਮ ਸਿੰਘ ਬਹਿਰੂ, ਜਗਜੀਤ ਸਿੰਘ ਡਲੇਵਾਲ,ਸਰਵਨ ਸਿੰਘ ਪੰਧੇਰ,ਸੁਰਜੀਤ ਸਿੰਘ ਫੂਲ,ਗੁਰਵਿੰਦਰ ਸ਼ਰਮਾ, ਹਰਜਿੰਦਰ ਸਿੰਘ ਮਾਝੀ, ਰਵਿੰਦਰ ਸਿੰਘ ਬਿੱਲਾ ਧਾਲੀਵਾਲ, ਅਸ਼ਮੀਤ ਸਿੰਘ ਸੱਥ, ਕੁੰਵਰ ਜੰਗਵੀਰ ਸਿੰਘ, ਜਸਪਾਲ ਸਿੰਘ ਢਿੱਲੋਂ,ਜਸਟਿਸ ਆਰ ਐਸ ਸੋਢੀ, ਜਸਟਿਸ ਰਣਜੀਤ ਸਿੰਘ, ਕੰਵਰ ਸੰਧੂ, ਰਾਕੇਸ਼ ਸ਼ਾਂਤੀ ਦੂਤ, ਰਮਨ ਐਸਐਫਐਸ, ਪ੍ਰੋਫੈਸਰ ਦਵਿੰਦਰ ਸਿੰਘ,ਡਾਕਟਰ ਲਖਬੀਰ ਸਿੰਘ, ਨਵਜੋਤ ਕੌਰ ਸਿੱਧੂ ਜਲੰਧਰ ,  ਮਨਦੀਪ ਡੀਪ ਟਾਕ,ਪੰਜਾਬ ਸਿਆਂ, ਗੁਰਚੇਤ ਚਿੱਤਰਕਾਰ, ਸੰਗਦਿਲ 47,ਸਟਾਲਨਵੀਰ ਸਿੰਘ, ਘੁੱਦਾ ਸਿੰਘ, ਸਿਕੰਦਰ ਸਿੰਘ ਢੁਡੀਕੇ,ਪੱਤਰਕਾਰ ਸੁਖਦੇਵ ਸਿੰਘ, ਪ੍ਰੋਫੈਸਰ ਰੌਣਕੀ ਰਾਮ, ਡਾਕਟਰ ਰਿਮਲਜੋਤ ਸਿੰਘ, ਡਾ.ਗੁਰਦਰਸ਼ਨ ਸਿੰਘ ਢਿੱਲੋਂ, ਗੁਰਤੇਜ ਸਿੰਘ ਸਾਬਕਾ ਆਈਏਐਸ,ਸਮਿਤਾ ਕੌਰ,ਪੱਤਰਕਾਰ ਜਗਤਾਰ ਸਿੰਘ, ਪਵਨ ਸ਼ਰਮਾ ਅਤੇ ਕਰਨਲ ਜਸਜੀਤ ਸਿੰਘ ਸ਼ਾਮਿਲ ਹਨ।.
ਜਥੇਬੰਦੀ ਦੇ ਰੂਹੇ ਰਵਾਂ ਅਤੇ ਡਿਬਰੂਗੜ ਜੇਲ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਮੈਂਬਰ ਦੇ ਪਿਤਾ ਬਾਪੂ ਤਰਸੇਮ ਸਿੰਘ ਤੋਂ ਇਲਾਵਾ ਵਾਰਸ ਪੰਜਾਬ ਪਾਰਟੀ ਦੇ ਉੱਘੇ ਨੇਤਾ ਵੀ ਸ਼ਾਮਿਲ ਹੋ ਰਹੇ ਹਨ।
ਜਿਨਾਂ ਵਿਸ਼ਿਆਂ ਉੱਤੇ ਵਿਦਵਾਨ ਆਪਣੇ ਵਿਚਾਰ ਪ੍ਰਗਟ ਕਰਨਗੇ ਉਹਨਾਂ ਵਿੱਚ ਨਸ਼ੇ,ਪਰਵਾਸ, ਵਸੋਂ ਤਬਦੀਲੀ ਵਾਤਾਵਰਨ ਤੇ ਜਲ ਸੰਕਟ, ਬੇਰੁਜ਼ਗਾਰੀ, ਕਿਸਾਨੀ ਸੰਕਟ, ਉੱਜੜ ਰਹੀ ਸਨਅਤ ਅਤੇ ਵਪਾਰ, ਫਿਰੌਤੀ ਸੱਭਿਆਚਾਰ, ਗੈਰ ਮਿਆਰੀ ਸਿੱਖਿਆ ਅਤੇ ਸਿਹਤ ਪ੍ਰਬੰਧ ਆਦਿ ਸ਼ਾਮਿਲ ਹਨ। ਸੂਤਰਾਂ ਅਨੁਸਾਰ ਇਹੋ ਜਿਹੇ ਇਹੋ ਜਿਹੀਆਂ ਮੀਟਿੰਗਾਂ ਅਗਲੇ ਕੁਝ ਦਿਨਾਂ ਵਿੱਚ ਹੋਰ ਵੀ ਕੀਤੀਆਂ ਜਾਣਗੀਆਂ ਤਾਂ ਜੋ ਪੰਜਾਬ ਨਾਲ ਭਖਦੇ ਮੁੱਦਿਆਂ ਨੂੰ ਲੈ ਕੇ ਇੱਕ ਸਰਬ ਪੱਖੀ ਤੇ ਭਰਵੀਂ ਦਸਤਾਵੇਜ਼ ਤਿਆਰ ਹੋਵੇ।
ਦਿਲਚਸਪ ਗੱਲ ਹੈ ਕਿ ਇਹ ਸੱਦਾ ਪੱਤਰ ਦੇਣ ਸਮੇਂ ਕਿਸੇ ਇੱਕ ਖਾਸ ਧਿਰ ਦੇ ਵਿਦਵਾਨਾਂ ਨੂੰ ਨਹੀਂ ਬਲਕਿ ਸਾਰੀਆਂ ਧਿਰਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਥੋਂ ਤੱਕ ਕੇ ਕੁਝ ਖੱਬੇ ਪੱਖੀ ਵਿਦਿਆਰਥੀ ਆਗੂ ਵੀ ਇਸ ਵਿੱਚ ਸ਼ਾਮਿਲ ਹੋ ਰਹੇ ਹਨ। ਇਉ ਜਾਪਦਾ ਹੈ ਕਿ 2027 ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਵਾਰਸ ਪੰਜਾਬ ਜਥੇਬੰਦੀ ਦੀ ਅਗਵਾਈ ਵਿੱਚ ਇੱਕ ਵੱਡਾ ਫਰੰਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਜੇ ਅਜਿਹਾ ਹੋ ਗਿਆ ਤਾਂ ਪੰਜਾਬ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.