ਮਹਾਰਾਣੀ ਜ਼ਿੰਦ ਕੌਰ ਦੀ ਛਾਤੀ 'ਤੇ ਸਿਰ ਰੱਖ ਕੇ ਖਾਲਸਾ ਰਾਜ ਦਾ ਆਖਰੀ ਸੰਸਥਾਪਕ ਮਹਾਰਾਜਾ ਦਲੀਪ ਸਿੰਘ ਰੋਇਆ ਸੀ ਬੱਚਿਆਂ ਵਾਂਗੂੰ : ਬਾਪੂ ਗੁਰਚਰਨ ਸਿੰਘ
- ਰਾਜਨੀਤੀ
- 01 Aug, 2026 04:38 PM (Asia/Kolkata)
ਚੰਡੀਗੜ੍ਹ 1 ਅਗਸਤ (ਮੰਗਤ ਸਿੰਘ ਸੈਦਪੁਰ ) : ਖਾਲਸਾ ਰਾਜ ਦਾ ਜਦੋਂ 01 ਅਗਸਤ 1863 ਨੂੰ ਆਖਰੀ ਬੁਝਣ ਲੱਗਿਆ ਤਾਂ ਇਹ ਆਮ ਹੀ ਹੈ ਕਿ ਦੀਵੇ ਦੀ ਜੋਤ ਜ਼ਰਾ ਵਧੇਰੇ ਰੋਸ਼ਨ ਹੋ ਜਾਇਆ ਕਰਦੀ ਹੈ, ਖਾਲਸਾ ਪੰਥ ਦੀ ਆਖਰੀ ਮਹਾਰਾਣੀ ਮਰਨ ਕਿਨਾਰੇ ਪਈ ਮਹਾਰਾਣੀ ਜਿੰਦਾਂ ਦੀ ਹਾਲਤ ਵੀ ਇਦਾਂ ਦੀ ਹੀ ਸੀ ਜੋ ਆਖਰੀ ਪਲਾਂ ਕੁਝ ਚਿਰ ਵਾਸਤੇ ਸੰਭਲ ਗਈ। ਦਲੀਪ ਸਿੰਘ ਉਸ ਦੀ ਛਾਤੀ ਤੇ ਸਿਰ ਰੱਖ ਕੇ ਬੱਚਿਆਂ ਵਾਂਗ ਰੋ ਰਿਹਾ ਸੀ, ਜਿੰਦਾਂ ਨਿਸੱਤੇ ਹੋ ਰਹੇ ਹੱਥ ਨਾਲ ਪੁੱਤਰ ਦਾ ਸਿਰ ਪਲੋਸਦੀ ਹੋਈ ਬੋਲੀ ਬੇਟੇ ਦਲੀਪ ! ਤੂੰ ਨਹੀਂ ਜਾਣਦਾ ਤੇਰੇ ਵਾਸਤੇ ਮੇਰੇ ਦਿਲ ਵਿੱਚ ਕਿੰਨੀਆਂ ਰੀਝਾਂ ਸਨ, ਰੱਬ ਸਾਖੀ ਏ ਜੋ ਮੈਂ ਤੇਰੇ ਵਾਸਤੇ ਜਫਰ ਜਾਲੇ ਨੇ ਤੂੰ ਅਜੇ ਨੌਂ ਮਹੀਨੇ ਚੋਵੀ ਦਿਨ ਦਾ ਸੀ ਜਦ ਤੇਰੇ ਪਿਤਾ ਜੀ ਮੈਨੂੰ ਸਦਾ ਦਾ ਛਲ ਦੇ ਗਏ। ਤੇਰੇ ਲਈ ਮੈਂ ਰੰਡੇਪਾ ਕੱਟਣਾ ਪਰਵਾਨ ਕਰ ਲਿਆ ਨਹੀਂ ਤਾਂ ਬਾਕੀ ਰਾਣੀਆਂ ਵਾਂਗ ਮੈਂ ਵੀ ਮਹਾਰਾਜ ਨਾਲ ਸਤੀ ਹੋ ਜਾਂਦੀ। ਲਾਲ ! ਪੰਜ ਸਾਲ ਤੇ ਗਿਆਰਾਂ ਦਿਨ ਦਾ ਸੈਂ ਤੂੰ ਜਦ ਕਿਸਮਤ ਨੇ ਤੈਨੂੰ ਪੰਜਾਬ ਦਾ ਬਾਦਸ਼ਾਹ ਬਣਾ ਦਿੱਤਾ, ਮੈਂ ਆਪਣੇ ਹੱਥੀਂ ਤੇਰੇ ਸਿਰ ਤੇ ਤਾਜ ਸਜਾਅ ਕੇ ਤੈਨੂੰ ਲਾਹੌਰ ਦੇ ਤਖ਼ਤ ਉਤੇ ਬੈਠਣ ਵਾਸਤੇ ਭੇਜਿਆ ਕਰਦੀ ਸਾਂ। ਤੇਰੇ ਨਿਕੇ ਨਿਕੇ ਕਦਮਾਂ ਨਾਲ ਮੇਰੀਆਂ ਵੱਡੀਆਂ ਵੱਡੀਆਂ ਰੀਝਾਂ ਨਚਿਆ ਕਰਦੀਆਂ ਸਨ, ਮੈਂ ਸੋਚਿਆ ਕਰਦੀ ਸਾਂ ਜਦ ਮੇਰਾ ਦਲੀਪ ਜਵਾਨ ਹੋ ਕੇ ਸਹੀ ਅਰਥਾਂ ਵਿੱਚ ਰਾਜ ਭਾਗ ਸੰਭਾਲੇਗਾ ਤਾਂ ਮੈਂ ਜਿੰਦਗੀ ਦਾ ਸਫ਼ਰ ਮੁਕਾ ਕੇ ਅੰਤ ਦੀ ਵਾਰ ਪੁੱਤਰ ਦੇ ਮੋਢਿਆਂ ਤੇ ਆਪਣੇ ਸਿਰਤਾਜ ਦੇ ਚਰਨਾਂ ਵਿੱਚ ਪਹੁੰਚਾਂਗੀ। ਸ਼ੇਰੇ ਪੰਜਾਬ ਦੇ ਖੱਬੇ ਹੱਥ ਜਿੰਦਾ ਦੀ ਮਡ਼ੀ ਹੋਵੇਗੀ ਜਿਸ ਨੂੰ ਮੇਰਾ ਲਾਲ ਹੀਰਿਆਂ ਮੋਤੀਆਂ ਨਾਲ ਮਡ਼ ਦੇਵੇਗਾ, ਪੰਜਾਬ ਦੀ ਉਸ ਸ਼ਾਨ ਨੂੰ ਦੇਖ ਕੇ ਲੋਕ ਆਗਰੇ ਦਾ ਤਾਜ ਵੀ ਭੁਲ ਜਾਣਗੇ। ਪਰ ਚੰਨ ਜਿਸ ਰੀਝ ਦੇ ਪੂਰੇ ਹੋਣ ਦਾ ਸਮਾਨ ਹੀ ਨੀ ਰਿਹਾ ਉਸ ਦਾ ਜੁਬਾਨ 'ਤੇ ਲਿਆਉਣ ਦਾ ਕੀ ਲਾਭ ?
ਪਰ ਇਕ ਸਧਰ ਹੈ ਜੋ ਮੈਂ ਅੰਦਰ ਲੈਕੇ ਨਹੀਂ ਮਰਨਾਂ ਚਾਹੁੰਦੀ, ਇਹ ਪੰਜ ਸੇਰ ਮਿੱਟੀ ਪੰਜਾਬ ਦੀ ਅਮਾਨਤ ਹੈ। ਵੇਖੀਂ ਕਿਤੇ ਗੈਰਾਂ ਦੇ ਦੇਸ਼ ਵਿੱਚ ਰੁਲਦੀ ਨਾ ਰਹਿ ਜਾਏ। ਮੇਰੇ ਸਵਾਸ ਪੂਰੇ ਹੋਣ ਤੱਕ ਮੇਰੀ ਅਰਥੀ ਨੂੰ ਏਥੋਂ ਚੁੱਕ ਲਂਈ ਤੇ ਪੰਜਾਬ ਅੱਪਡ਼ੀਂ ਅਤੇ ਲਾਹੌਰ ਵਿੱਚ ਗੁਰਦਵਾਰਾ ਡੇਹਰਾ ਸਾਹਿਬ ਸਾਹਮਣੇ ਜਾ ਧਰੀਂ। ਜਿਸ ਵੇਲੇ ਤੂੰ ਮੇਰਾ ਸਿਰ ਸ਼ੇਰੇ-ਏ-ਪੰਜਾਬ ਦੇ ਚਰਨਾਂ ਵਿੱਚ ਧਰ ਕੇ ਅਰਦਾਸ ਕਰ ਰਿਹਾ ਹੋਵੇਂਗਾ, ਮੇਰੀਆਂ ਸੱਧਰਾਂ ਅਸਮਾਨ ਤੋਂ ਬੂੰਦਾਂ ਬਣ ਕੇ ਮਹਾਰਾਜ ਦੀ ਸਮਾਧ ਤੇ ਬਰਸ ਰਹੀਆਂ ਹੋਣਗੀਆਂ। ਚੰਨ ! ਇਕ ਹੋਰ ਵੀ ਪੱਕੀ ਕਰਨਾ ਚਾਹੁੰਦੀ ਹਾਂ ਮਰਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਦੀਆਂ ਦੋ ਬੂੰਦਾਂ ਆ ਜਾਇਆ ਕਰਦੀਆਂ ਨੇ, ਲੋਕ ਉਸ ਦੀਆਂ ਪਲਕਾਂ ਬੰਦ ਕਰ ਦੇਂਦੇ ਨੇ ਤੇ ਉਹ ਆਖਰੀ ਹੰਝੂ ਧਰਤੀ ਤੇ ਢਹਿ ਕੇ ਫ਼ਨਾਹ ਹੋ ਜ਼ਾਇਆ ਕਰਦੇ ਨੇ। ਪਰ ਮੇਰੇ ਲਾਲ! ਮੇਰੇ ਨਾਲ ਇਹ ਅਨਰਥ ਨਾ ਕਰੀਂ, ਮਤਾ ਮੋਈ ਜਿੰਦਾਂ ਦੇ ਹੰਝੂ ਇਸ ਬੇਗਾਨਿਆਂ ਦੀ ਧਰਤੀ ਤੇ ਢਹਿ ਕੇ ਉਸ ਨਿਰਦਈ ਅੰਗਰੇਜ ਅੱਗੇ ਫਰਿਆਦ ਕਰਨ ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ਼ ਨਹੀਂ ਕੀਤਾ। ਇਹ ਮੇਰੀ ਅੰਤਿਮ ਭੇਟਾ ਹੈ ਮੇਰੇ ਸਰਤਾਜ ਵਾਸਤੇ ਲੈ ਜਾਈਂ, ਦੋ-ਚਾਰ ਹਟਕੋਰੇ ਆਏ ਤੇ ਜਿੰਦਾਂ ਪੂਰੀ ਹੋ ਗਈ। ਸਿੱਖ ਖਾਲਸਾ ਰਾਜ ਗ਼ਦਾਰ ਡੋਗਰਿਆਂ ਦੀਆਂ ਗਦਾਰੀਆਂ ਕਰਕੇ ਅੰਗਰੇਜ਼ੀ ਹਕੂਮਤ ਦੇ ਅਧੀਨ ਹੋ ਗਿਆ। ਇਸ ਤੋਂ ਬਾਅਦ ਮਹਾਰਾਣੀ ਜਿੰਦਾਂ ਨੇ ਬਹੁਤ ਦੁੱਖ ਝੱਲੇ ਤੇ ਅਖ਼ੀਰ ਮੌਤ ਨੂੰ ਵੀ ਮਹਾਰਾਣੀ 'ਤੇ ਤਰਸ ਆ ਗਿਆ। ਅੰਗਰੇਜ਼ ਹਕੂਮਤ ਨੇ ਮਹਾਰਾਣੀ ਦੀ ਦੇਹ ਨੂੰ ਪੰਜਾਬ ਲੈ ਜਾਣ ਦੀ ਆਗਿਆ ਨਾ ਦਿੱਤੀ, ਬੰਬਈ ਦੇ ਨੇੜੇ ਨਰਬਦਾ ਨਦੀ ਦੇ ਕੰਢੇ ਮਹਾਰਾਣੀ ਦਾ ਸਿਵਾ ਬਲ ਰਿਹਾ ਸੀ। ਮਹਾਰਾਣੀ ਦੀ ਵਿਭੂਤੀ ਨਰਮਦਾ ਨਦੀ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਸਮੁੰਦਰ ਵਲ ਜਾ ਰਹੀ ਸੀ ਤੇ ਉਸਦੀ ਆਤਮਾ ਆਪਣੇ ਉਜੜੇ ਪੰਜਾਬ ਉੱਤੇ ਝਾਤੀ ਮਾਰਨ ਵਾਸਤੇ ਉੱਡੀ ਜਾਂਦੀ ਸੀ। ਮਹਾਰਾਜਾ ਦਲੀਪ ਸਿੰਘ ਮਾਂ ਦੇ ਚਰਨਾਂ ਵਲ ਖੜਾ ਹੰਝੂ ਵਹਾ ਰਿਹਾ ਸੀ, ਉਹਦੇ ਅੰਗਰੇਜ਼ ਰਖਵਾਲੇ ਵਾਪਸ ਜਾਣ ਨੂੰ ਕਾਹਲੇ ਪੈ ਰਹੇ ਸਨ। ਮਹਾਰਾਣੀ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ ਸੀ, ਦਲੀਪ ਸਿੰਘ ਨੂੰ ਮਜਬੂਰਨ ਮਘਦੇ ਅੰਗਿਆਰ ਨਦੀ ਵਿੱਚ ਪ੍ਰਵਾਹ ਕੇ ਵਾਪਸ ਮੁੜ ਗਿਆ। ਖਾਸ ਗੱਲ ਇਹ ਹੈ ਕਿ ਅੱਜ ਖੇਰੂ ਖੇਰੂ ਹੋਏ ਖਾਲਸਾ ਪੰਥ ਨੂੰ ਨਾ ਖਾਲਸਾ ਰਾਜ ਕਾਇਮ ਕਰਨ ਦੀ ਚਿੰਤਾ ਹੈ ਅਤੇ ਨਾ ਹੀ ਬਾਬਾ ਬੰਦਾ ਸਿੰਘ ਬਹਾਦਰ ਵਾਂਗੂੰ ਦੁਸ਼ਮਣਾਂ ਕੋਲੋਂ ਸਿੱਖ ਕੌਮ ਉਤੇ ਕੀਤੇ ਜਾਵਕ ਜੁਰਮਾ ਦੇ ਬਦਲਾ ਲੈਣ ਦੀ ਬੱਦਲਾਂ ਲੈ ਕੇ ਖਾਲਸਾ ਰਾਜ ਸਥਾਪਿਤ ਕਰਨ ਦੀ ਚਿੰਤਾ ਹੈ ਕੇਵਲ ਤੇ ਕੇਵਲ ਸਿੱਖ ਸੰਸਥਾਵਾਂ ਨੂੰ ਆਰਥਿਕ ਪੱਖੋਂ ਲੁੱਟਣ ਅਤੇ ਉਹਨਾਂ ਦਾ ਵਿਰੋਧ ਕਰਨਾ ਵਾਲੇ ਸਿੱਖ ਜਥੇਬੰਦੀਆਂ ਉੱਤੇ ਖਾਸ ਕਰਕੇ ਨੌਜਵਾਨਾਂ ਉੱਤੇ ਤਸ਼ੱਦਦ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਅਤੇ ਸਿੱਖ ਵਿਰੋਧ ਆਰਐਸਐਸ ਵਰਗੀਆਂ ਸਿੱਖ ਵਿਰੋਧੀ ਜਥੇਬੰਦੀਆਂ ਨਾਲ ਅੰਦਰੂਨੀ ਗੰਢਤ ਕਰਕੇ ਕੇਵਲ ਤੇ ਕੇਵਲ ਆਪਣਾ ਹੀ ਗੁੰਡਾਗਰਦੀ ਨੂੰ ਪੰਜਾਬ ਦੇ ਵਿੱਚ ਕਾਇਮ ਰੱਖਣ ਲਈ ਯਾਰੀਆਂ ਨਿਭਾਉਣ ਲਈ ਪੰਜਾਬ ਦੀ ਆਰਥਿਕਤਾ ਨੂੰ ਕੇਂਦਰ ਵੱਲੋਂ ਲੁੱਟਣ ਲਈ ਖੁੱਲ ਦੇਣ ਵਾਲਾ ਹੀ ਪੰਜਾਬ ਦੇ ਗਦਾਰ ਲੀਡਰਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕਾਇਮ ਕਰਨ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਗਿਆ ਜਦੋਂ ਕਿ ਖਾਲਸਾ ਰਾਜ ਦੇ ਆਖਰੀ ਮਹਾਰਾਣੀ ਜਿੰਦ ਕੌਰ ਨੇ ਅੰਗਰੇਜ਼ਾਂ ਦੀ ਈਨ ਨਾ ਮੰਨਦੇ ਹੋਇਆ ਅਤੇ ਕੋਈ ਵੀ ਸਹੂਲਤ ਨਾ ਲੈਦੇ ਆ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਵਿੱਚ ਸਮਰਪਿਤ ਹੁੰਦਿਆਂ ਅੰਤਿਮ ਸਵਾਰ ਸਵਾਸ ਤਿਆਗੇ ਅਤੇ ਆਪਣੇ ਖਾਲਸਾ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਪ੍ਰਤੀ ਸੁਚੇਤ ਕੀਤਾ ਅਤੇ ਉਹਨਾਂ 'ਤੇ ਵਿਸ਼ਵਾਸ ਨਾ ਕਰਨ ਦਾ ਆਖਰੀ ਸਵਾਸਾਂ ਰਾਹੀਂ ਸੰਦੇਸ਼ ਦਿੱਤਾ। ਬਹੁਤ ਵੱਡਾ ਸਵਾਲ ਇਹ ਹੈ ਕਿ ਖਾਲਸਾ ਪੰਥ ਦੀ ਆਖਰੀ ਮਹਾਰਾਣੀ ਜਿੰਦ ਕੌਰ ਨੂੰ ਗੁਲਾਮ ਕਰਨ ਕਰਾਉਣ ਵਾਲੇ ਡੋਗਰਿਆਂ ਦੀ ਅੱਜ ਗਿਣਤੀ ਬਹੁਤ ਵੱਧ ਚੁੱਕੀ ਹੈ। ਇਸ ਲਈ ਖੇਰੂ-ਖੇਰੂ ਹੋਈ ਪੰਥਕ ਸ਼ਕਤੀ ਨੂੰ ਖਾਸ ਕਰਕੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ ਤਹਿਤ ਲਗਾਏ ਗਏ ਕੌਮੀ ਇਨਸਾਫ ਮੋਰਚੇ ਦੇ ਪਲੇਟਫਾਰਮ 'ਤੇ ਇਕੱਤਰ ਹੋ ਕੇ ਅਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਰਾਜਨੀਤਿਕ ਦਲ ਰਾਹੀਂ ਪੰਜਾਬ ਦੇ ਵਿੱਚ ਖਾਲਸਾ ਰਾਜ ਕਾਇਮ ਕਰਨ ਲਈ ਇੱਕਜੁੱਟ ਹੋਣਾ ਜਰੂਰੀ ਹੈ ਤਾਂ ਕਿ ਕੇਂਦਰੀ ਸ਼ਾਸਕਾਂ ਵੱਲੋਂ ਭਾਰਤੀ ਸੁਰੱਖਿਆ ਫੋਰਸਾਂ ਰਾਹੀਂ ਸਿੱਖ ਕੌਮ ਗੁਲਾਮ ਬਣਾ ਕੇ ਰੱਖਣ ਦੇ ਏਜੰਡਿਆਂ ਦਾ ਮੁਕਾਬਲਾ ਕਰਦਿਆਂ ਖਾਲਸਾ ਪੰਥ ਅਤੇ ਖਾਲਸਾ ਰਾਜ ਆਜ਼ਾਦ ਹੋ ਕੇ ਦੇਸ਼ ਪੰਜਾਬ ਵਿੱਚ ਆਜ਼ਾਦੀ ਮਾਣ ਸਕਣ। ਇਸ ਪ੍ਰਤੀ ਕਿਹੜੀਆਂ-ਕਿਹੜੀਆਂ ਪੰਥਕ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਸੁਚੇਤ ਹੋ ਕੇ ਕੌਮੀ ਇਨਸਾਫ ਮੋਰਚੇ ਦੀ ਫਲੋਟ ਫਾਰਮ 'ਤੇ ਇਕੱਤਰ ਹੋਣਗੀਆਂ । ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਖਾਲਸਾ ਰਾਜ ਅਤੇ ਪੰਥਕ ਕੁਰਬਾਨੀਆਂ ਦਾ ਮੁੱਲ ਪਾਉਣ ਲਈ ਸਵਾਰਥੀ ਪੰਥਕ ਜਥੇਬੰਦੀਆਂ ਨੂੰ ਕੌਮੀ ਇਨਸਾਫ ਮੋਰਚੇ ਦੇ ਪਲੇਟਫਾਰਮ ਤੇ ਇਕੱਤਰ ਹੋਣ ਲਈ ਜਰੂਰ ਸੋਚਣਾ ਚਾਹੀਦਾ
Leave a Reply