ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ 'ਸੰਘਰਸ਼ੀ ਪੈਂਡੇ' ਕਿਤਾਬ ਦੀ ਸ਼ਲਾਘਾ
- ਰਾਜਨੀਤੀ
- (Asia/Kolkata)
ਫ਼ਤਹਿਗੜ੍ਹ ਸਾਹਿਬ, 2 ਅਕਤੂਬਰ (ਕੁਲਵਿੰਦਰ ਸਿੰਘ ਚੰਦੀ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ (ਤੁਗਲਵਾਲਾ) ਵੱਲੋਂ ਆਪਣੀ ਲਿਖੀ ਪੁਸਤਕ "ਸੰਘਰਸ਼ ਹੀ ਪੈਂਡੇ" ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੀਡੀਆ ਸਲਾਹਕਾਰ ਸਰਦਾਰ ਇਕਬਾਲ ਸਿੰਘ ਟਿਵਾਣਾ ਅਤੇ ਯੂਥ ਮੀਡੀਆ ਦੇ ਇੰਚਾਰਜ ਸਰਦਾਰ ਅਮਰਿੰਦਰ ਸਿੰਘ ਜੋਰਾ ਨੂੰ ਸਤਿਕਾਰ ਸਹਿਤ ਭੇਂਟ ਕੀਤੀ।
'ਸੰਘਰਸ਼ੀ ਪੈਂਡੇ' ਪੁਸਤਕ ਸਿੱਖ ਸੰਘਰਸ਼ ਨਾਲ ਜੁੜੇ 1978 ਤੋਂ 1995 ਤੱਕ ਦੇ ਦੌਰ ਦੀਆਂ ਯਾਦਾਂ ਅਤੇ ਘਟਨਾਵਾਂ ਨੂੰ ਕਲਮਬੱਧ ਕਰਨ ਦਾ ਯਤਨ ਕੀਤਾ ਹੈ। ਪ੍ਰਕਾਸ਼ਿਤ ਜਾਣਕਾਰੀ ਅਨੁਸਾਰ 360 ਪੰਨਿਆਂ ਦੀ ਇਸ ਪੁਸਤਕ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ( ਬਾਬਾ ਨੰਦ ) ਅਤੇ ਬੀਬੀ ਕੁਲਵਿੰਦਰ ਕੌਰ ਖਾਲਸਾ ਦੇ ਸੰਘਰਸ਼ਮਈ ਜੀਵਨ ਦੇ ਨਾਲ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹੀਦਾਂ ਅਤੇ ਉਸ ਸਮੇਂ ਨਾਲ ਸਬੰਧਤ ਹੋਰ ਘਟਨਾਵਾਂ ਦਾ ਵੀ ਜ਼ਿਕਰ ਹੈ। ਇਸ ਵਿੱਚ ਕੁਝ ਹੱਥ ਲਿਖਤ ਡਾਇਰੀਆਂ ਅਤੇ ਚਿੱਠਿਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਦਾ ਸੰਪਾਦਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਕੀਤਾ ਗਿਆ ਹੈ ਅਤੇ ਖਾਲਸਾ ਫਤਹਿਨਾਮਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਪੁਸਤਕ ਨੂੰ 22 ਜੁਲਾਈ 2026 ਨੂੰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਵੱਲੋਂ ਜਾਰੀ ਕੀਤਾ ਗਿਆ ਸੀ। ਉਸ ਮੌਕੇ ਮਾਨ ਸਾਹਿਬ ਨੇ ਇਸ ਪੁਸਤਕ ਨੂੰ ਉਸ ਦੌਰ ਦੇ ਇਤਿਹਾਸ ਨੂੰ ਸੰਭਾਲਣ ਵਾਲਾ ਦਸਤਾਵੇਜ਼ ਦੱਸਦਿਆਂ ਲੇਖਿਕਾ ਅਤੇ ਸੰਪਾਦਕ ਦੇ ਯਤਨਾਂ ਦੀ ਭਰਪੂਰ ਸਲਾਗਾ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੀਬੀ ਕੁਲਵਿੰਦਰ ਕੌਰ ਖਾਲਸਾ ਵੱਲੋਂ ਆਪਣੇ ਅਨੁਭਵ ਅਤੇ ਇਤਿਹਾਸਿਕ ਯਾਦਾਂ ਨੂੰ ਪੁਸਤਕ ਦੇ ਰੂਪ 'ਚ ਸੰਭਾਲਣ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਹੈ। ਅਜਿਹੀਆਂ ਲਿਖਤਾਂ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਵਾਉਣ ਅਤੇ ਵੱਖ ਵੱਖ ਇਤਿਹਾਸਕ ਤਜਰਬਿਆਂ ਨੂੰ ਲਿਖਤੀ ਰੂਪ ਵਿੱਚ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
Leave a Reply