ਫਰੈਂਕਫੋਰਟ ਦੀਆਂ ਸੰਗਤਾਂ 'ਚ ਖੁਸ਼ੀ ਦੀ ਲਹਿਰ: ਨਵੇਂ ਸਰੂਪਾਂ ਦੀ ਆਮਦ, ਬਿਰਧ ਸਰੂਪਾਂ ਨੂੰ ਅਗਲੀ ਸੇਵਾ ਲਈ ਭੇਂਟ
- ਧਾਰਮਿਕ/ਰਾਜਨੀਤੀ
- 09 Oct, 2025 12:59 AM (Asia/Kolkata)
ਫਰੈਂਕਫੋਰਟ,ਨਜ਼ਰਾਨਾ ਟਾਈਮਜ਼ ਗੁਰਭੇਜ ਸਿੰਘ ਅਨੰਦਪੁਰੀ
ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਅੱਜ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ਗੁਰਦੁਆਰਾ ਗੁਰੂ ਨਾਨਕ ਗਰੀਬ ਨਿਵਾਜ਼, ਹੇਜ਼, ਲੰਡਨ ਇੰਗਲੈਂਡ ਦੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਵਿਸ਼ੇਸ਼ ਪਾਲਕੀ ਸਾਹਿਬ ਦੀ ਗੱਡੀ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਨਵੇਂ ਸਰੂਪ ਲਿਆਂਦੇ ਗਏ।
ਜਿੰਨ੍ਹਾਂ ਦਾ ਸਮੂੰਹ ਫਰੈਂਕਫੋਰਟ ਦੀਆਂ ਸੰਗਤਾਂ, ਪ੍ਰਬੰਧਕ ਕਮੇਟੀ, ਗ੍ਰੰਥੀ ਸਾਹਿਬਾਨ ਅਤੇ ਹਾਜ਼ਰ ਗੁਰਮਤਿ ਟ੍ਰੇਨਿੰਗ ਕੈਂਪ ਦੇ ਸਮੂੰਹ ਵਿਦਿਆਰਥੀਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ, ਸੁਸਾਇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤਿ ਸਤਿਕਾਰ ਨਾਲ ਪਾਵਨ ਸ਼ਰੂਪ ਪਾਲਕੀ ਸਾਹਿਬ ਵਾਲੀ ਗੱਡੀ ਤੋਂ ਸੁਖ ਆਸਨ ਅਸਥਾਨ ਤੱਕ ਲਿਆਂਦੇ ਗਏ ਅਤੇ ਬਿਰਾਜਮਾਨ ਕੀਤੇ ਗਏ।
ਇਸਦੇ ਨਾਲ ਹੀ ਜੋ ਗੁਰਦੁਆਰਾ ਸਾਹਿਬ ਵਿਖੇ ਬਿਰਧ ਹੋ ਚੁੱਕੇ ਸਰੂਪ ਅਤੇ ਗੁਟਕਾ ਸਾਹਿਬ ਸੁਸਾਇਟੀ ਨੂੰ ਅਤਿ ਸਤਿਕਾਰ ਨਾਲ ਭੇਂਟ ਕਰ ਦਿੱਤੇ ਗਏ ਤਾਂ ਜੋ ਇਹਨਾਂ ਦੀ ਸੇਵਾ ਹੋ ਸਕੇ। ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਗਲੈਂਡ ਤੋਂ ਆਈ ਸੰਗਤ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। ਸਮੂੰਹ ਸੰਗਤਾਂ ਨੇ ਬੜੇ ਸਤਿਕਾਰ ਨਾਲ ਪਾਲਕੀ ਸਾਹਿਬ ਨੂੰ ਵਿਦਾਇਗੀ ਦਿੱਤੀ ਗਈ।
ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜਾਨਚੀ ਭਾਈ ਕਰਨੈਲ ਸਿੰਘ ਪ੍ਰਦੇਸੀ, ਭਾਈ ਸਤਨਾਮ ਸਿੰਘ ਲੰਗਰ ਇੰਚਾਰਜ, ਪ੍ਰਚਾਰਕ ਭਾਈ ਗੁਰਭੇਜ ਸਿੰਘ ਆਨੰਦਪੁਰੀ, ਗ੍ਰੰਥੀ ਭਾਈ ਚਮਕੌਰ ਸਿੰਘ ਸਭਰਾ, ਭਾਈ ਗੁਰਨਿਸ਼ਾਨ ਸਿੰਘ ਪੱਟੀ, ਭਾਈ ਲਖਵੀਰ ਸਿੰਘ, ਸਮੂੰਹ ਸੰਗਤਾਂ ਅਤੇ ਕੈਂਪ ਦੇ ਵਿਦਿਆਰਥੀ ਹਾਜ਼ਰ ਸਨ।
Leave a Reply