LADC ਨੀਤੀ ਦੇ ਵਿਰੋਧ ਵਿੱਚ ਭੁੱਖ ਹੜਤਾਲ ਲਗਾਤਾਰ ਜਾਰੀ; ਸੀਨੀਅਰ ਅਤੇ ਨੌਜਵਾਨ ਵਕੀਲਾਂ ਨੇ ਇਕਜੁੱਟ ਹੋ ਕੇ ਸੰਘਰਸ਼ ਨੂੰ ਦਿੱਤੀ ਹੋਰ ਮਜ਼ਬੂਤੀ
- ਰਾਜਨੀਤੀ
- 27 Jul, 2026 07:18 PM (Asia/Kolkata)
ਕਪੂਰਥਲਾ, 27 ਜੁਲਾਈ 2026 , ਗੌਰਵ ਮੜੀਆ
ਲੀਗਲ ਏਡ ਡਿਫੈਂਸ ਕਾਊਂਸਲ (LADC) ਨੀਤੀ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ ਵੱਲੋਂ ਸਾਂਝੀ ਐਕਸ਼ਨ ਕਮੇਟੀ (JAC) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਐਡਵੋਕੇਟ ਐੱਸ ਐੱਸ ਮੱਲ੍ਹੀ ਦੀ ਅਗਵਾਈ ਚ ਚੱਲ ਰਿਹਾ ਸੰਘਰਸ਼ ਅੱਜ ਵੀ ਪੂਰੇ ਜੋਸ਼ ਅਤੇ ਏਕਤਾ ਨਾਲ ਜਾਰੀ ਰਿਹਾ। ਬਾਰ ਦੇ ਮੈਂਬਰਾਂ ਨੇ ਦੁਹਰਾਇਆ ਕਿ ਜਦੋਂ ਤੱਕ ਮੌਜੂਦਾ LADC ਨੀਤੀ ਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਅਤੇ “ਨੋ ਵਰਕ” ਅੰਦੋਲਨ ਨਿਰੰਤਰ ਜਾਰੀ ਰਹੇਗਾ।
ਅੱਜ ਦੀ ਭੁੱਖ ਹੜਤਾਲ ਵਿੱਚ ਸ੍ਰੀ ਸੁਰੇਸ਼ ਕਾਲੀਆ ਜੀ (ਸਾਬਕਾ ਪ੍ਰਧਾਨ), ਸ੍ਰੀ ਸੁਰੇਸ਼ ਚੋਪੜਾ ਜੀ (ਸਾਬਕਾ ਸਕੱਤਰ), ਸ੍ਰੀ ਦਰਸ਼ਨ ਸਿੰਘ ਜੀ (ਸਾਬਕਾ ਸਕੱਤਰ), ਸ੍ਰੀ ਗੁਲਸ਼ਨ ਲਾਲ ਸ਼ਰਮਾ ਜੀ, ਸ੍ਰੀ ਡੇਵਿਡ ਜੌਨ ਜੀ, ਸ੍ਰੀ ਅਕਸ਼ਤ ਕਾਲੀਆ ਜੀ, ਸ੍ਰੀ ਜਸਮੀਤ ਮਠਾਰੂ ਜੀ, ਸ੍ਰੀ ਅੰਤਰਜੋਤ ਸਿੰਘ ਕੰਗ ਜੀ, ਐਡਵੋਕੇਟ ਦੀਪਿਕਾ ਸ਼ੀਤਲ, ਐਡਵੋਕੇਟ ਪੂਜਾ ਨੇਗੀ ਅਤੇ ਐਡਵੋਕੇਟ ਮਨਪ੍ਰੀਤ ਕੌਰ (ਜੂਨੀਅਰ ਐਡਵੋਕੇਟ ਅਮਰਪਾਲ ਜੀ) ਨੇ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਭੁੱਖ ਹੜਤਾਲ ’ਤੇ ਬੈਠ ਕੇ ਸੰਘਰਸ਼ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ।
ਇਸ ਤੋਂ ਇਲਾਵਾ ਹੇਠ ਲਿਖੇ ਸੀਨੀਅਰ ਅਤੇ ਸਾਥੀ ਐਡਵੋਕੇਟ ਸਾਹਿਬਾਨ ਭੁੱਖ ਹੜਤਾਲ ਸਥਾਨ ’ਤੇ ਪਹੁੰਚੇ ਅਤੇ ਭੁੱਖ ਹੜਤਾਲ ’ਤੇ ਬੈਠੇ ਸਾਥੀਆਂ ਦਾ ਹੌਸਲਾ ਵਧਾਉਂਦਿਆਂ ਆਪਣੇ ਪੂਰਨ ਸਮਰਥਨ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਆਪਣੇ ਸਵੈ-ਸਨਮਾਨ, ਸੁਤੰਤਰਤਾ ਅਤੇ ਪੇਸ਼ੇ ਦੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗਾ ਅਤੇ LADC ਨੀਤੀ ਦੀ ਪੂਰੀ ਵਾਪਸੀ ਤੱਕ ਇਹ ਸੰਘਰਸ਼ ਪੂਰੀ ਦ੍ਰਿੜਤਾ ਨਾਲ ਜਾਰੀ ਰਹੇਗਾ।
ਸਮਰਥਨ ਦੇਣ ਵਾਲੇ ਪ੍ਰਮੁੱਖ ਸਾਥੀਆਂ ਵਿੱਚ: ਐਡਵੋਕੇਟ ਹੈਰੀ ਸ਼ਰਮਾ, ਐਡਵੋਕੇਟ ਜੇ. ਜੇ. ਐਸ. ਅਰੋੜਾ,ਐਡਵੋਕੇਟ ਰਾਜਬੀਰ ਬਾਵਾ ,ਐਡਵੋਕੇਟ ਸੰਦੀਪ ਸਿੰਘ ਵਾਲੀਆ ,ਐਡਵੋਕੇਟ ਮਨਦੀਪ ਤੇਜ਼ੀ ,ਐਡਵੋਕੇਟ ਐਮ. ਆਰ. ਕਾਲੀਆ , ਐਡਵੋਕੇਟ ਐੱਨ. ਐੱਸ. ਨੂਰ ,ਐਡਵੋਕੇਟ ਪਰਮਜੀਤ ਸਿੰਘ ਲਿਧੜ , ਐਡਵੋਕੇਟ ਐੱਸ. ਪੀ. ਐੱਸ. ਖਿੰਡਾ , ਐਡਵੋਕੇਟ ਦਰਸ਼ਨ ਸਿੰਘ , ਐਡਵੋਕੇਟ ਸੁਖਮਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਸਾਥੀ ਐਡਵੋਕੇਟ ਸਾਹਿਬਾਨ ਸ਼ਾਮਲ ਸਨ।
ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ ਨੇ ਸਮੂਹ ਵਕੀਲ ਭਾਈਚਾਰੇ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਵੱਲੋਂ ਮਿਲ ਰਹੇ ਲਗਾਤਾਰ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਅਪੀਲ ਕੀਤੀ ਕਿ ਇਸ ਜਾਇਜ਼ ਅਤੇ ਲੋਕਤਾਂਤਰਿਕ ਸੰਘਰਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਰ ਵਰਗ ਆਪਣਾ ਸਹਿਯੋਗ ਜਾਰੀ ਰੱਖੇ।
Leave a Reply