ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਤੇ ਜਾਗਰੂਕਤਾ ਨਾਲ ਕੀਤਾ ਜਾ ਰਿਹਾ ਲੈਸ

ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਤੇ ਜਾਗਰੂਕਤਾ ਨਾਲ ਕੀਤਾ ਜਾ ਰਿਹਾ ਲੈਸ

ਪਰਾਲੀ ਦੇ ਪ੍ਰਦੂਸ਼ਣ ਮੁਕਤ ਪੰਜਾਬ ਲਈ ਖੇਤੀਬਾੜੀ ਵਿਭਾਗ ਦੀ ਜ਼ਮੀਨੀ ਪੱਧਰ ’ਤੇ ਵੱਡੀ ਪਹਿਲਕਦਮੀ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਪੰਜਾਬ ਵਿੱਚ ਇਸ ਵੇਲੇ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁਕਾ ਹੈ। ਵਾਢੀ ਦੇ ਇਸ ਸੀਜ਼ਨ ਦੌਰਾਨ ਵੱਡੀ ਮਾਤਰਾ ਵਿੱਚ ਝੋਨੇ ਦੀ ਰਹਿੰਦ-ਖੂਹੰਦ (ਪਰਾਲੀ) ਪੈਦਾ ਹੁੰਦੀ ਹੈ ।ਅਤੇ ਇਸ ਪਰਾਲੀ ਦਾ ਵਾਤਾਵਰਨ ਪੱਖੀ ਅਤੇ ਵਿਗਿਆਨਕ ਪ੍ਰਬੰਧਨ ਕਰਨਾ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਚਾਉਣਾ ਅਤੇ ਇਸਦੇ ਨਾਲ ਹੀ ਹਵਾ ਨੂੰ ਜ਼ਹਿਰੀਲੀ ਹੋਣ ਤੋਂ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੀ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਿਹਾ ਹੈ । ਇਹ ਜਾਣਕਾਰੀ ਪਿੰਡ ਡੇਹਰੀਵਾਲ ਵਿਖੇ ਡਾ. ਸਤਵਿੰਦਰਬੀਰ ਸਿੰਘ ਕੋਟਲਾ ਨੇ ਦਿੰਦਿਆਂ ਦੱਸਿਆ ਕਿ ਖੇਤਾਂ ਵਿੱਚ ਡਟੇ ਅਧਿਕਾਰੀ, ਲੁਆਈ ਦੇ ਸਮੇਂ ਤੋਂ ਹੀ ਜਾਗਰੂਕਤਾ ਮੁਹਿੰਮ ਸ਼ੁਰੂ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਨੂੰ ਠੱਲ੍ਹ ਪਾਉਣ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲਗਾਤਾਰ ਕਾਰਜ਼ਸ਼ੀਲ ਹਨ । ਪਰਾਲੀ ਨੂੰ ਅੱਗ ਲਗਾਉਣ ਤੋ ਰੋਕਣ ਲਈ ਜਾਗਰੂਕਤਾ ਮੁਹਿੰਮ ਝੋਨੇ ਦੀ ਲੁਆਈ ਦੇ ਸਮੇਂ ਤੋਂ ਹੀ ਆਰੰਭ ਦਿੱਤੀ ਗਈ ਸੀ। ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਵਿਸ਼ੇਸ਼ ਕਿਸਾਨ ਬੈਠਕਾਂ, ਪਿੰਡ ਪੱਧਰੀ ਜਾਗਰੂਕਤਾ ਕੈਂਪ ਅਤੇ ਨੁੱਕੜ ਨਾਟਕਾਂ ਰਾਹੀਂ ਕਿਸਾਨਾਂ ਨੂੰ ਧੂੰਏਂ ਦੇ ਮਾਰੂ ਪ੍ਰਭਾਵਾਂ ਬਾਰੇ ਚੇਤੰਨ ਕੀਤਾ ਗਿਆ। ਇਸ ਤੋਂ ਇਲਾਵਾ, ਸਕੂਲੀ ਵਿਦਆਰਥੀਆਂ ਰਾਹੀਂ ਜਾਗਰੂਕਤਾ ਰੈਲੀਆਂ ਅਤੇ ਪਿੰਡਾਂ ਦੀਆਂ ਮੁੱਖ ਕੰਧਾਂ 'ਤੇ ਆਕਰਸ਼ਕ ਪੇਂਟਿੰਗਾਂ ਰਾਹੀਂ ਅਤੇ ਪ੍ਰਚਾਰ ਵੈਨਾਂ ਚਲਾ ਕੇ "ਪਰਾਲੀ ਸੰਭਾਲੋ, ਵਾਤਾਵਰਨ ਬਚਾਓ" ਦਾ ਸੁਨੇਹਾ ਹਰ ਘਰ ਤੱਕ ਪਹੁੰਚਾਇਆ ਗਿਆ ਹੈ।ਖੇਤੀਬਾੜੀ ਵਿਕਾਸ ਅਫਸਰ ਅਤੇ ਹੋਰ ਅਧਿਕਾਰੀ ਲਗਾਤਾਰ ਛੁੱਟੀ ਵਾਲੇ ਦਿਨ ਵੀ ਨਿਰੰਤਰ ਕਿਸਾਨਾਂ ਤੱਕ ਪਹੁੰਚ ਕਰ ਰਹੇ ਹਨ ।ਕਰੋੜਾਂ ਰੁਪਏ ਦੀ ਸਬਸਿਡੀ ਅਤੇ ਪਿੰਡ ਪੱਧਰ ’ਤੇ ਮਸ਼ੀਨਰੀ ਦੀ ਉਪਲਬਧਤਾ ਮੁੱਖ ਖੇਤੀਬਾੜੀ ਅਫਸਰ ਡਾ. ਅਮਰਜੀਤ ਸਿੰਘ ਦੁਸਾਂਝ ਨੇ ਦੱਸਿਆ ਕਿ ਕਿਸਾਨਾਂ ’ਤੇ ਆਰਥਿਕ ਬੋਝ ਪਾਏ ਬਿਨਾਂ ਪਰਾਲੀ ਦੇ ਨਿਪਟਾਰੇ ਲਈ ਖੇਤੀਬਾੜੀ ਵਿਭਾਗ ਵਲੋਂ ਕਰੋੜਾਂ ਰੁਪਏ ਦੀ ਬਜਟ ਰਾਸ਼ੀ ਸਬਸਿਡੀ ਵਜੋਂ ਆਧੁਨਿਕ ਖੇਤੀ ਮਸ਼ੀਨਰੀ ਜਿਵੇਂ ਕਿ ਸੁਪਰ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ ਅਤੇ ਬੇਲਰ ਖਰੀਦਣ ਲਈ ਜਾਰੀ ਕੀਤੀ ਗਈ ਹੈ। ਵਿਭਾਗ ਨੇ ਇਹ ਪੂਰੀ ਤਰ੍ਹਾਂ ਯਕੀਨੀ ਬਣਾਇਆ ਹੈ ਕਿ ਹਰ ਪਿੰਡ ਵਿਚ ਕਿਸਾਨਾਂ ਕੋਲ ਲੋੜੀਦੀ ਮਸ਼ੀਨਰੀ ਹੋਵੇ ਅਤੇ ਕਸਟਮ ਹਾਇਰਿੰਗ ਸੈਂਟਰ ਹੋਣ ਅਤੇ ਇਹ ਮਸ਼ੀਨਰੀ ਹਰ ਛੋਟੇ ਅਤੇ ਵੱਡੇ ਕਿਸਾਨ ਦੀ ਪਹੁੰਚ ਵਿੱਚ ਹੋਵੇ, ਤਾਂ ਜੋ ਪਰਾਲੀ ਦੀ ਸੰਭਾਲ ਅਸਾਨੀ ਨਾਲ ਹੋ ਸਕੇ ਅਤੇ ਕਿਸਾਨ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ।ਵਟਸਐਪ ਗਰੁੱਪਾਂ ਰਾਹੀਂ ਬੇਲਰ ਆਪਰੇਟਰਾਂ ਦੇ ਸੰਪਰਕ ਨੰਬਰ ਸਾਂਝੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਤਰਸਿੱਕਾ ਵੱਲੋ ਚਲਾਏ ਜਾਂਦੇ ਵਟਸਐਪ ਗਰੁੱਪਾਂ ਰਾਹੀਂ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢ ਕੇ ਗੰਢਾਂ ਬਣਾਉਣ ਵਾਲੇ ਬੇਲਰ ਮਾਲਕਾਂ ਅਤੇ ਉਨ੍ਹਾਂ ਦੇ ਖੇਤਰ ਅਨੁਸਾਰ ਸੰਪਰਕ ਨੰਬਰਾਂ ਦੀ ਸੂਚੀ ਲਗਾਤਾਰ ਕਿਸਾਨਾਂ ਨਾਲ ਸਾਂਝੀ ਕੀਤੀ ਜਾਂ ਰਹੀ ਹੈ। ਇਸ ਨਾਲ ਕਿਸਾਨ ਸਿੱਧਾ ਆਪਣੇ ਇਲਾਕੇ ਦੇ ਬੇਲਰ ਆਪਰੇਟਰ ਨਾਲ ਸੰਪਰਕ ਕਰਕੇ ਬਿਨਾਂ ਕਿਸੇ ਦੇਰੀ ਦੇ ਆਪਣੇ ਖੇਤਾਂ ਵਿੱਚੋਂ ਪਰਾਲੀ ਚੁੱਕਵਾ ਰਹੇ ਹਨ, ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋ ਰਹੀ ਹੈ।ਇਸ ਤੋ ਇਲਾਵਾ ਕਿਸਾਨਾ ਨਾਲ ਲਗਾਤਾਰ ਸੰਪਰਕ ਕਰਕੇ ਉਹਨਾ ਦੀਆਂ ਮੂਸ਼ਕਿਲਾਂ ਵੀ ਸੁਣੀਆਂ ਜਾਂਦੀਆਂ ਹਨ ਅਤੇ ਇਹ ਨਿਸ਼ਚਿਤ ਕੀਤਾ ਜਾਂ ਰਿਹਾ ਹੈ ਕਿ ਕਿਸਾਨ ਕੋਲ ਲੋੜੀਦੀਆਂ ਮਸ਼ੀਨਾਂ ਉਪਲਬਧ ਹੋਣ ।ਕਿਸਾਨਾਂ ਨੂੰ ਅਪੀਲ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੰਜਾਬ ਦੇ ਮਿਹਨਤੀ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਮੀਨ ਦੇ ਮਿੱਤਰ ਕੀੜਿਆਂ ਅਤੇ ਜ਼ਮੀਨੀ ਤੱਤਾਂ ਨੂੰ ਬਚਾਉਣ ਲਈ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ । ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ, ਮਸ਼ੀਨਾਂ  ਅਤੇ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਇੱਕ ਹਰੇ-ਭਰੇ ਅਤੇ ਪ੍ਰਦੂਸ਼ਣ-ਮੁਕਤ ਪੰਜਾਬ ਦੇ ਨਿਰਮਾਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ। ਇਸ ਮੌਕੇ ਡਾ. ਰਛਪਾਲ ਸਿੰਘ ਬੰਡਾਲਾ , ਡਾ. ਸਤਵਿੰਦਰਬੀਰ ਸਿੰਘ ,ਡਾ. ਹਰਉਪਿੰਦਰਜੀਤ ਸਿੰਘ , ਡਾ. ਹਰਮਨਦੀਪ ਸਿੰਘ ਸਮੇਤ ਤਰਸਿਕਾ ਦੇ ਸਾਰੇ ਖੇਤੀਬਾੜੀ ਵਿਕਾਸ ਅਫਸਰ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.