ਸ਼ਹੀਦ ਬਾਬਾ ਮਹਿਤਾਬ ਸਿੰਘ ਦੇ ਇਤਿਹਾਸ ਨੂੰ ਗੁਰਦੁਆਰਾ ਮਲਾ ਸਾਹਿਬ ਮੀਰਾਂਕੋਟ ਦੀ ਕਮੇਟੀ ਧੁੰਦਲਾ ਨਾ ਕਰੇ : ਜਥੇਦਾਰ ਗੁਰਨਾਮ ਸਿੰਘ ਬੰਡਾਲਾ
- ਧਾਰਮਿਕ/ਰਾਜਨੀਤੀ
- 20 Aug, 2026 03:20 PM (Asia/Kolkata)
ਅੰਮ੍ਰਿਤਸਰ, 20 ਅਗਸਤ, ਜੁਗਰਾਜ ਸਿੰਘ ਸਰਹਾਲੀ- ਦਮਦਮੀ ਟਕਸਾਲ ਦੇ ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਮੀਰਾਂਕੋਟ ਗੁਰਦੁਆਰਾ ਮਲਾ ਸਾਹਿਬ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਸ਼ਹੀਦਾਂ ਦੇ ਇਤਿਹਾਸ ਨੂੱ ਜੜ ਜੂਨ ਨਾਲ ਨਾ ਜੋੜਿਆ ਜਾਵੇ ਇਹ ਪਾਪ ਹੈ। ਆਪ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਬਣਾ ਰਹੇ ਹੋ, ਨਾਲ ਨਾਲ ਸ਼ਹੀਦਾਂ ਦਾ ਨਾਮ ਵੀ ਚਮਕਦਾ ਰੱਖਣਾ ਹੈ, ਸ਼ਹੀਦ ਹੀ ਸੰਗਤ ਨੂੰ ਮੁਕਤ ਕਰ ਸਕਦੇ ਹਨ, ਮਲੇ ਝਾੜੀਆਂ ਤੋ ਮਥੇ ਵਿਚ ਕੰਢੇ ਵੱਜਦੇ ਹਨ। ਆਪ ਨੂ ਯਾਦ ਕਰਾਵਾ ਕਿ ਇਸ ਪਿੰਡ ਦਾ ਇਤਹਾਸ ਬਹੁਤ ਮਹਾਨ ਹੈ। ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿਤ੍ਰਤਾ ਵਾਸਤੇ ਬਾਬਾ ਮਹਿਤਾਬ ਸਿੰਘ ਜੀ ਨੂੰ ਇਹ ਵੱਡੀ ਸੇਵਾ ਕਿਵੇ ਮਿਲੀ। ਸ੍ਰੀ ਦਮਦਮਾ ਸਾਹਿਬ ਜਦੋਂ ਕਲਗੀਧਰ ਦਸਮੇਸ਼ ਪਿਤਾ ਜੀ ਜੰਗਾਂ ਤੋਂ ਬਿਸਰਾਮ ਕਰਦਿਆਂ 48 ਸਿੰਘਾਂ ਨੂੰ ਸੰਥਿਆ ਦਿੱਤੀ, ਗੁਰਬਾਣੀ ਦੇ ਅਰਥ ਪੜਾਏ, ਬਾਬਾ ਮਹਿਤਾਬ ਸਿੰਘ ਜੀ ਦੇ ਪਿਤਾ ਬਾਬਾ ਹਰਿ ਸਿੰਘ ਮਜੀ ਮੀਰਾ ਕੋਟ ਪਰੇਮ ਨਾਲ ਅਰਥ ਪੜੇ, ਅਨੰਦ ਵਿਚ ਬਿਦੇਹ ਮੁਕਤ ਹੋਏ। ਓਨਾ ਦੀ ਯਾਦ ਕੀ ਬਣਨੀ ਸੀ ਅੱਜ ਤਕ ਕਮੇਟੀ ਨੇ ਓਨਾ ਦਾ ਕਿਸੇ ਇਤਿਹਾਸ ਵਿਚ ਜਿਕਰ ਨਹੀ ਕੀਤਾ ਅਸਲ ਵਿਚ ਇਹ ਗੁਰਦੁਆਰ ਮਲਾ ਸਾਹਿਬ ਨਹੀ ਇਥੇ ਇਲਾਕੇ ਦੇ ਚੋਧਰੀ ਬਾਬਾ ਨੱਥਾ ਸਿੰਘ ਖਹਿਰਾ ਮਸ਼ਹੂਰ ਜਟ ਚਾਰ ਸਾਥੀਆਂ ਸਮੇਤ ਮੁਗਲਾ ਨਾਲ ਲੜਕੇ ਸ਼ਹੀਦ ਹੋਇਆ ਸੀ। ਬਾਬਾ ਮਹਿਤਾਬ ਸਿੰਘ ਜੀ ਦੀ ਪੱਗ ਨੂ ਰੱਤਾ ਦਾਗ ਨਹੀ ਲੱਗਣ ਦਿਤਾ, ਪੁਤਰ ਰਾਇ ਸਿੰਘ ਬਚਾ ਲਿਆ ਸੀ, ਬਾਹਰ ਵਡੇ ਗੇਟ ਤੇ ਨਾਮ ਸਹੀਦ ਬਾਬਾ ਮਹਿਤਾਬ ਸਿੰਘ ਤੇ ਚੋਧਰੀ ਸਹੀਦ ਬਾਬਾ ਨਥਾ ਸਿੰਘ ਖਹਿਰਾ ਦਾ ਨਾਮ ਲਿਖੋ ਵੱਡਾ। ਅਸਲੀ ਸ਼ਹੀਦਾਂ ਦਾ ਇਤਹਾਸ ਬੋਰਡ ਤੇ ਵੀ ਲਿਖੋ, ਮਲੇ ਦਾ ਇਤਹਾਸ ਦੰਦ ਕਥਾ ਹੈ, ਜੜ ਜੂਨ ਨਾਲ ਸੰਗਤ ਨਾ ਜੋੜੋ, ਸੰਗਤ ਨੂ ਗੁੰਮਰਾਹ ਨਾ ਕਰੋ, ਏਅਰ ਪੋਰਟ ਸੜਕ ਤੇ ਗੇਟ ਬਣਾੳਣਾ ਚਾਹੀਦਾ ਹੈ, ਨਾਲ ਨਾਲ ਗੁਰਬਾਣੀ ਸੰਗਤਾ ਨੂੰ ਪੜਾਉ।
Leave a Reply