ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਕਾਲਜ ਵਿਕਾਸ ਕੌਂਸਲ ਦੇ ਮੈਂਬਰ ਨਿਯੁਕਤ
- ਸਿੱਖਿਆ/ਵਿਗਿਆਨ
- 02 Jul, 2026 04:42 PM (Asia/Kolkata)
ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,2 ਜੁਲਾਈ
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ.ਕਰਮਜੀਤ ਸਿੰਘ ਵੱਲੋਂ ਕਾਲਜ ਵਿਕਾਸ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ।
ਡਾ.ਗਿੱਲ ਜੁਲਾਈ 2026 ਤੋਂ ਜੂਨ 2028 ਤੱਕ ਵਿਕਾਸ ਕੌਂਸਲ ਦੇ ਮੈਂਬਰ ਹੋਣਗੇ।ਪ੍ਰਿੰਸੀਪਲ ਗਿੱਲ ਵੱਲੋਂ ਇਸ ਜਿੰਮੇਵਾਰੀ ਲਈ ਵੀਸੀ,ਡੀਨ ਕਾਲਜਾਂ ਅਤੇ ਸੁਪਰਡੈਂਟ ਕਾਲਜ ਬ੍ਰਾਂਚ ਮੋਹਿਤ ਬੇਦੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮਾਣ ਵਾਲੀ ਜ਼ਿੰਮੇਵਾਰੀ ਲਈ ਡਾ.ਗਿੱਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ,ਸਕੱਤਰ ਵਿਦਿਆ ਸੁਖਮਿੰਦਰ ਸਿੰਘ ਅਤੇ ਜਥੇਦਾਰ ਗੁਰਬਚਨ ਕਰਮੂੰਵਾਲਾ ਮੈਂਬਰ ਐਸਜੀਪੀਸੀ ਦਾ ਵੀ ਧੰਨਵਾਦ ਕੀਤਾ।
Leave a Reply