ਪੰਜਾਬ ਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਇਕ ਵਾਰ ਫਿਰ ਫੜੇਗਾ ਵਿਕਾਸ ਦੀ ਗੱਤੀ-ਐਚਐਸ ਵਾਲੀਆ

ਪੰਜਾਬ ਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਇਕ ਵਾਰ ਫਿਰ ਫੜੇਗਾ ਵਿਕਾਸ ਦੀ ਗੱਤੀ-ਐਚਐਸ ਵਾਲੀਆ

ਕਾਂਗਰਸ ਛੱਡ ਕੇ 20 ਪਰਿਵਾਰ ਅਕਾਲੀ ਦਲ ਚ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਦਾ ਸਮਾਂ ਨਜਦੀਕ ਆਉਂਦਿਆਂ ਦੇਖ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਵਿਚ ਆਏ ਦਿਨ ਹੋ ਰਿਹਾ ਵਾਧਾ 

ਕਪੂਰਥਲਾ 7 ਸਿਤੰਬਰ ਗੌਰਵ ਮੜੀਆ 

ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਕਪੂਰਥਲਾ ਵਿਚ ਉਸ ਸ਼ਮੇ ਭਾਰੀ ਬਲ ਮਿਲਿਆ ਜਦੋ ਹਰਿੰਦਰ ਸਿੰਘ ਬਡਿਆਲ ਦੇ ਯਤਨਾਂ ਸਦਕਾ ਹਲਕਾ ਕਪੂਰਥਲਾ ਦੇ ਪਿੰਡ ਬਡਿਆਲ ਵਿਖੇ ਦੋ ਵਾਰ ਸਰਪੰਚ ਰਹੇ ਬੀਬੀ ਲਖਵਿੰਦਰ ਕੌਰ ਦੇ ਸਪੁੱਤਰ ਹਰਦੀਪ ਸਿੰਘ ਦੀਪਾ ਅਤੇ 20 ਹੋਰ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।ਪਾਰਟੀ ਵਿਚ ਸ਼ਾਮਲ ਹੋਣ ਵਾਲ਼ੀਆਂ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚਐਸ ਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸ਼ਮੇ ਕੀਤੇ ਗਏ ਬੇਮਿਸਾਲ ਕੰਮਾਂ ਨੂੰ ਦੇਖਦੇ ਹੋਏ ਤੇ ਲੋਕ ਭਲਾਈ ਲਈ ਚੁੱਕੇ ਗਏ ਕਦਮਾਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ।ਇਸ ਮੌਕੇ ਐੱਚਐੱਸ ਵਾਲੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪ ਦੀਆਂ ਲੋਕ ਪੱਖੀ ਨੀਤੀਆਂ ਤੋਂ ਚੰਗੀ ਤਰ੍ਹਾ ਜਾਣੂੰ ਹੋ ਚੁੱਕੇ ਹਨ,ਜਿਸ ਕਰਕੇ ਲਗਾਤਾਰ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ੍ਹ ਰਹੇ ਹਨ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਤੋਂ ਹੀ ਬਦਲੇ ਦੀ ਭਾਵਨਾ ਨਾਲ ਰਾਜਨੀਤੀ ਕੀਤੀ ਹੈ ਅਤੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਪੰਜਾਬ ਦੀ ਜਨਤਾ ਨਾਲ ਵਿਸ਼ਵਾਸਘਾਤ ਕਰਦੀ ਆ ਰਹੀ ਹੈ।ਉਨ੍ਹਾਂ ਨੇ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ (ਆਪ)ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ। ਵਾਲੀਆ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਜੰਗਲ ਰਾਜ ਤੋਂ ਵੀ ਭੈੜੇ ਹੋ ਗਏ ਹਨ ਅਤੇ ਅੱਜ ਸੂਬੇ ਦਾ ਹਰ ਵਰਗ ਪੀੜਤ ਹੈ।ਉਨ੍ਹਾਂ ਕਿਹਾ ਕਪੂਰਥਲਾ ਸ਼ਹਿਰ ਵਿਚ ਹਰ ਰੋਜ਼ ਕੋਈ ਨਾ ਕੋਈ ਅਪਰਾਧਿਕ ਘਟਨਾ ਵਾਪਰ ਰਹੀ ਹੈ, ਭਾਵੇਂ ਉਹ ਚੋਰੀ ਹੋਵੇ ਜਾਂ ਗੋਲਾਬਾਰੀ।ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਸਿਆਸਤ ਦੇ ਮਾਇਨੇ ਬਦਲ ਰਹੇ ਹਨ।ਲੋਕ ਹੁਣ ਸਿਰਫ਼ ਨਾਅਰਿਆਂ ਦੀ ਗੂੰਜ ਨਹੀਂ,ਸਗੋਂ ਆਪਣੀ ਜ਼ਿੰਦਗੀ ਵਿੱਚ ਸਰਕਾਰੀ ਫ਼ੈਸਲਿਆਂ ਨਾਲ ਲੋਕ ਭਲਾਈ ਸਕੀਮਾਂ ਦੀ ਸਾਰਥਕ ਛਾਪ ਦੇਖਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਲੋਕਾਂ ਦਾ ਵਧਦਾ ਕਾਫ਼ਲਾ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਹੁਣ ਵਾਅਦਿਆਂ ਨਾਲੋਂ ਕੰਮ ਦੀ ਭਾਸ਼ਾ ਨੂੰ ਵੱਧ ਮਹੱਤਵ ਦੇ ਰਹੇ ਹਨ।ਸਿੱਧੂ ਨੇ ਕਿਹਾ ਕਿ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਇਕ ਵਾਰ ਫੇਰ ਵਿਕਾਸ ਦੀ ਹਨੇਰੀ ਝੁਲੇਗੀ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ।ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਪੱਬਾਂ ਭਾਰ ਹੋਏ ਬੈਠੇ ਹਨ ਕਿਉਕਿ ਉਹ ਜਾਣਦੇ ਨੇ ਕਿ ਅਕਾਲੀ ਦਲ ਦੀ ਸਰਕਾਰ ਬਣਨ ਨਾਲ ਹੀ ਉਹ ਸਭ ਸਹੂਲਤਾਂ ਦਾ ਅਨੰਦ ਮਾਣ ਸਕਣਗੇ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਡੇ-ਵੱਡੇ ਸਬਜਬਾਗ ਦਿਖਾ ਕੇ ਪੰਜਾਬ ਦੀ ਸਤਾ ਤੇ ਕਾਬਜ਼ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਆਪਣੇ ਨਿਝੀ ਮੁਫਾਦਾਂ ਦੀ ਪੂਰਤੀ ਵਾਸਤੇ ਤਾਂ ਸਰਕਾਰੀ ਖਜਾਨੇ ਨੂੰ ਖੋਰਾ ਲਗਾਉਣ ਚ ਕੋਈ ਕਸਰ ਨਹੀਂ ਛੱਡੀ ਪਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਅਤੇ ਸਰਕਾਰੀ ਮੁਲਾਜਮਾ ਨੂੰ ਹੱਕ ਦੇਣ ਵੇਲੇ ਉਹ ਆਰਥਿਕ ਤੰਗ ਦਾ ਬਹਾਨਾ ਘੜਨ ਲੱਗ ਪਈ ਹੈ।ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਹੱਥ ਸਤਾ ਸੌਂਪਣਾ ਹੀ ਪੰਜਾਬੀਆ ਦੀ ਵੱਡੀ ਭੁੱਲ ਸੀ ਜਿਸ ਨੂੰ ਉਹ ਹੁਣ ਭੁੱਲ ਕੇ ਵੀ ਭਵਿੱਖ ਚ ਨਹੀਂ ਦਹਿਰਾਉਣਗੇ।ਉਨ੍ਹਾਂ ਅਖੀਰ ਚ ਕਿਹਾ ਕਿ ਵਿਰੋਧੀ ਕੰਧ ਤੇ ਲਿਖਿਆ ਪੜ੍ਹ ਲੈਣ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਜਿਹੜੀ ਲੋਕਾਂ ਦੀਆ ਸਭ ਰੀਝਾਂ ਪੂਰੀਆ ਕਰੇਗੀ।ਇਸ ਮੌਕੇ ਸਰਕਲ ਜੱਥੇਦਾਰ ਇੰਦਰਜੀਤ ਸਿੰਘ ਮੰਨਣ,ਸਰਕਲ ਜੱਥੇਦਾਰ ਜਰਨੈਲ ਸਿੰਘ ਨੱਥੂਚਾਹਲ,ਸਰਕਲ ਜੱਥੇਦਾਰ ਤੇ ਪਿੰਡ ਖਾਨੋਵਾਲ ਦੇ ਸਰਪੰਚ ਹਰਜਿੰਦਰ ਸਿੰਘ ਖਾਨੋਵਾਲ ,ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਸੰਧੂਚੱਠਾ,ਦਿਹਾਤੀ ਪ੍ਰਧਾਨ ਯੂਥ ਅਕਾਲੀ ਦਲ ਗੁਰਮੇਲ ਸਿੰਘ ਗੋਪੀ,ਯੂਥ ਆਗੂ ਤੀਰਥ ਸਿੰਘ ਕਾਲਾਸੰਘਿਆਂ ਤੋਂ ਇਲਾਵਾ ਪਾਰਟੀ ਵਰਕਰ ਹਾਜਰ ਸਨ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.