ਡਾ.ਸੌਂਧੀ ਵਲੋਂ 48 ਘੰਟੇ 'ਚ ਵੱਡਾ ਟਰਾਂਸਫਾਰਮਰ ਰੱਖਣ ਦਾ ਭਰੋਸਾ ਦੇਣ ਤੇ, ਡਾ.ਬਾਵਾ ਨੇ ਕੀਤਾ ਧੰਨਵਾਦ
- ਰਾਜਨੀਤੀ
- 08 Aug, 2026 11:06 AM (Asia/Kolkata)
ਕਪੂਰਥਲਾ 8 ਅਗਸਤ ਗੌਰਵ ਮੜੀਆ
ਸਮਾਜ ਸੇਵਕ ਡਾ.ਐਚ.ਐਸ.ਬਾਵਾ ਚੇਅਰਮੈਨ ਅਜੀਤ ਨਗਰ ਵੈਲਫੇਅਰ ਸੋਸਾਇਟੀ ਕਪੂਰਥਲਾ, ਪ੍ਰਧਾਨ ਸੁਰਿੰਦਰ ਕੁਮਾਰ ਅਤੇ ਜਨਰਲ ਸਕੱਤਰ ਮੱਖਣ ਸਿੰਘ ਦੀ ਅਗਵਾਈ ਹੇਠ ਸੋਸਾਇਟੀ ਦਾ ਇੱਕ ਵਫਦ, ਬਿਜਲੀ ਬੋਰਡ ਕਪੂਰਥਲਾ ਦੇ ਉੱਪ ਚੀਫ ਇੰਜੀਨੀਅਰ ਡਾ.ਐਸ.ਪੀ. ਸੋਂਧੀ ਨੂੰ ਮਿਲਿਆ ਅਤੇ ਮੁਹੱਲਾ ਅਜੀਤ ਨਗਰ ਵਿਖੇ ਬਿਜਲੀ ਸਪਲਾਈ ਦੇ ਮਾੜੇ ਹਲਾਤਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਗਰਮੀਆਂ ਦੇ ਸਮੇਂ ਦੇ ਵਿੱਚ ਸਾਡੇ ਇਲਾਕੇ ਚ ਬਹੁਤ ਗੰਭੀਰ ਸਮੱਸਿਆ ਇਹ ਹੈ ਕਿ ਸਾਡੇ ਇਲਾਕੇ ਚ ਇਸ ਸਮੇਂ 100 ਕੇਵੀ ਦਾ ਬਿਜਲੀ ਟਰਾਂਸਫਰ ਲੱਗਾ ਹੋਇਆ ਹੈ, ਜਿਸ ਤੇ ਮੌਜੂਦਾ ਸਮੇਂ ਵਿੱਚ ਬਹੁਤ ਜਿਆਦਾ ਲੋਡ ਹੋਣ ਕਾਰਨ ਟਰਾਂਸਫਾਰਮਰ ਅਕਸਰ ਓਵਰਲੋਡ ਹੋ ਜਾਂਦਾ ਹੈ, ਜਿਸ ਨਾਲ ਘੱਟ ਵੋਲਟੇਜ ਬਾਰ-ਬਾਰ ਬਿਜਲੀ ਦਾ ਬੰਦ ਹੋ ਜਾਣਾ ਫਿਊਜ ਉੱਡਣਾ ਅਤੇ ਟਰਾਂਸਫਾਰਮਰ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਕਾਰਨ ਇਲਾਕਾ ਵਾਸੀਆਂ ਨੂੰ ਰੋਜਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਗਰਮੀ ਦੇ ਮੌਸਮ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ, ਇਸ ਲਈ ਅਜੀਤ ਨਗਰ ਵਿੱਚ 100 ਕੇਵੀ ਟਰਾਂਸਫਰ ਦੀ ਥਾਂ 200 ਕੇਵੀ ਦਾ ਟਰਾਂਸਫਾਰਮਰ ਲਗਾਇਆ ਜਾਵੇ ਤਾਂ ਜੋ ਅਜੀਤ ਨਗਰ ਵਸਨੀਕਾਂ ਨੂੰ ਨਿਰਵਘਨ ਅਤੇ ਸੁਚੱਜੀ ਬਿਜਲੀ ਦੀ ਸਪਲਾਈ ਮਿਲ ਸਕੇ। ਇਸ ਸਮੇਂ ਸ਼੍ਰੀ ਸੌਂਧੀ ਵਲੋੰ 48 ਘੰਟੇ ਵਿੱਚ 200 ਕੇਵੀ ਦਾ ਟਰਾਂਸਫਾਰਮਰ ਲਗਾਉਣ ਦਾ ਭਰੋਸਾ ਦਿੱਤਾ ਗਿਆ ਤਾਂ ਡਾ.ਬਾਵਾ ਸਮੇਤ ਵਫਦ ਵਲੋਂ ਉਹਨਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਜਸਪ੍ਰੀਤ ਸਿੰਘ ਅਤੇ ਡਾ.ਸੈਮੁਅਲ ਮਸੀਹ ਚੇਅਰਮੈਨ ਮਸੀਹ ਵੈਲਫੇਅਰ ਬੋਰਡ ਕਪੂਰਥਲਾ, ਸੁਰਿੰਦਰ ਸਿੰਘ ਪੱਡਾ, ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ
Leave a Reply