ਐਫਬੀਆਈ ਦੇ ਵਾਂਟੇਡ ਗੈਂਗਸਟਰਾਂ ਸਬੰਧੀ ਗੁਰਦੁਆਰਿਆਂ ’ਚ ਲਗੇ ਜਾਗਰੂਕਤਾ ਪੋਸਟਰ -ਕੋਆਰਡੀਨੇਟਰ ਹਿੰਮਤ ਸਿੰਘ:

ਐਫਬੀਆਈ ਦੇ ਵਾਂਟੇਡ ਗੈਂਗਸਟਰਾਂ ਸਬੰਧੀ ਗੁਰਦੁਆਰਿਆਂ ’ਚ ਲਗੇ ਜਾਗਰੂਕਤਾ ਪੋਸਟਰ -ਕੋਆਰਡੀਨੇਟਰ ਹਿੰਮਤ ਸਿੰਘ:

ਵਿਦੇਸ਼ਾਂ 'ਚ ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਦੇ ਦੁਖਾਂਤ ਨੂੰ ਸਮਝਦਿਆਂ ਖਾਲਸਾ ਰਾਜ ਦੀ ਆਜ਼ਾਦੀ ਲਈ ਕੀਤਾ ਜਾ ਰਿਹਾ ਵੱਡੇ ਪੱਧਰ 'ਤੇ ਸੰਘਰਸ਼…

ਨਿਊਯਾਰਕ, 15 ਜੁਲਾਈ (ਮੰਗਤ ਸਿੰਘ ਸੈਦਪੁਰ) : ਅਮਰੀਕਾ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਇੱਕ ਐਮਰਜੈਂਸੀ ਕਾਨਫਰੰਸ ਕਾਲ 12 ਜੁਲਾਈ 2026 ਨੂੰ ਹੋਈ। ਇਸ ਮੀਟਿੰਗ ਵਿੱਚ ਅਮਰੀਕਾ ਦੀ ਫੈਡਰਲ ਅਦਾਲਤ ਦੇ ਸੈਂਟਰਲ ਡਿਸਟ੍ਰਿਕਟ ਆਫ਼ ਕੈਲੀਫ਼ੋਰਨੀਆ ਵਿੱਚ ਪਿਛਲੇ ਹਫ਼ਤੇ ਭਾਰਤ ਸਰਕਾਰ ਨਾਲ ਕਥਿਤ ਸਬੰਧ ਰੱਖਣ ਵਾਲੇ ਅਪਰਾਧਿਕ ਗਿਰੋਹਾਂ ਦੇ ਮੈਂਬਰਾਂ ਵਿਰੁੱਧ ਦਾਇਰ ਕੀਤੇ ਗਏ ਦੋਸ਼-ਪੱਤਰਾਂ (ਇੰਡਾਈਟਮੈਂਟਸ) ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਜਨਤਕ ਕੀਤੇ ਗਏ ਦੋਸ਼-ਪੱਤਰ ਅਨੁਸਾਰ ਐਫ਼ਬੀਆਈ. ਦੇ ਲਾਸ ਏਂਜਲਸ ਫ਼ੀਲਡ ਦਫ਼ਤਰ ਦੇ ਇੰਚਾਰਜ ਸਹਾਇਕ ਡਾਇਰੈਕਟਰ ਪੈਟਰਿਕ ਗ੍ਰੈਂਡੀ ਨੇ ਦੱਸਿਆ ਕਿ ਕੈਲੀਫ਼ੋਰਨੀਆ 'ਚ 11, ਇੰਡੀਆਨਾ ਵਿੱਚ ਇੱਕ, ਜਾਰਜੀਆ ਵਿੱਚ ਇੱਕ, ਸਪੇਨ ਵਿੱਚ ਇੱਕ ਅਤੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਈ ਹੋਰ ਮੁਲਜ਼ਮ ਪਹਿਲਾਂ ਹੀ ਹਿਰਾਸਤ ਵਿੱਚ ਹਨ, ਜਦਕਿ ਕੁਝ ਹੋਰਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਐਫ਼ਬੀਆਈ.  ਅਨੁਸਾਰ, ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਇੱਕ ਅਜਿਹੇ ਅੰਤਰਰਾਸ਼ਟਰੀ ਅਪਰਾਧਿਕ ਜਾਲ ਦਾ ਪਰਦਾਫ਼ਾਸ਼ ਹੋਇਆ ਹੈ। ਜਿਸ ’ਤੇ ਦਹਿਸ਼ਤ ਫੈਲਾਉਣ, ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਅਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਹਿੰਸਕ ਵਾਰਦਾਤਾਂ ਰਾਹੀਂ ਅਨੇਕਾਂ ਜਾਨਾਂ ਲੈਣ ਦੇ ਦੋਸ਼ ਹਨ।

ਇਹ ਦੋਸ਼-ਪੱਤਰ ਐਫ਼ਬੀਆਈ. ਦੀ 3 ਸਾਲਾ ਗੁਪਤ ਜਾਂਚ “ਆਪਰੇਸ਼ਨ ਹਾਰਡ ਬਾਲ” ਦਾ ਨਤੀਜਾ ਹੈ। ਜਾਂਚ ਦੌਰਾਨ ਇਹ ਕਥਿਤ ਤੌਰ ’ਤੇ ਸਾਹਮਣੇ ਆਇਆ ਕਿ ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਉੱਤਰੀ ਅਮਰੀਕਾ ਵਿੱਚ ਸਰਗਰਮ ਆਪਣੇ ਗਿਰੋਹ ਰਾਹੀਂ 2023 ਵਿੱਚ ਕੈਨੇਡਾ ਦੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਰਚੀ। ਦੋਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਥਿਤ ਨੁਮਾਇੰਦਾ (ਪ੍ਰੌਕਸੀ) ਵਜੋਂ ਕੰਮ ਕਰ ਰਿਹਾ ਹੈ। ਦੋਸ਼-ਪੱਤਰ ਵਿੱਚ ਇਹ ਵੀ ਦੋਸ਼ ਲਗਾਇਆ  ਗਿਆ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਸਾਥੀ ਸਤਿੰਦਰਜੀਤ ਸਿੰਘ ਉਰਫ਼ “ਗੋਲਡੀ ਬਰਾੜ” ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਯੋਜਨਾ ਤਿਆਰ ਕੀਤੀ। ਗੋਲਡੀ ਬਰਾੜ ਅਜੇ ਵੀ ਫ਼ਰਾਰ ਹੈ ਅਤੇ ਐਫ਼ਬੀਆਈ. ਨੇ ਉਸ ਦੀ ਗ੍ਰਿਫ਼ਤਾਰੀ ਵਿੱਚ ਸਹਾਇਕ ਜਾਣਕਾਰੀ ਦੇਣ ਵਾਲੇ ਲਈ 50 ਹਜ਼ਾਰ ਅਮਰੀਕੀ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। ਮੀਟਿੰਗ ਵਿੱਚ ਸ਼ਾਮਲ ਸਮੂਹ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉੱਤਰੀ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐਫ਼.ਬੀ.ਆਈ. ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹੇਠ ਲਿਖੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਜਿਨ੍ਹਾਂ ਵਿੱਚ 1. ਐਫ਼.ਬੀ.ਆਈ. ਅਤੇ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਦਾ ਭਾਰਤ ਸਰਕਾਰ ਨਾਲ ਕਥਿਤ ਸਬੰਧ ਰੱਖਣ ਵਾਲੇ ਅਪਰਾਧਿਕ ਗਿਰੋਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਰਸਮੀ ਧੰਨਵਾਦ ਕੀਤਾ ਅਤੇ ਭਾਰਤ ਦੀ ਹਿਰਾਸਤ ਵਿੱਚ ਮੌਜੂਦ ਲਾਰੈਂਸ ਬਿਸ਼ਨੋਈ ਸਮੇਤ ਹੋਰ ਮੁਲਜ਼ਮਾਂ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ ਕੀਤੀ ਜਾਵੇ। 2. ਇਨ੍ਹਾਂ ਅਪਰਾਧਾਂ ਦੇ ਕਥਿਤ ਸਰਪ੍ਰਸਤ ਅਮਿਤ ਸ਼ਾਹ ਅਤੇ ਅਜੀਤ ਡੋਵਾਲ ਨੂੰ ਵੀ ਅਮਰੀਕਾ ਹਵਾਲੇ ਕਰਨ ਦੀ ਮੰਗ ਕੀਤੀ ਜਾਵੇ। 3. ਅਮਰੀਕਾ ਅਤੇ ਕੈਨੇਡਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਸੰਗਤਾਂ ਨੂੰ ਇਨ੍ਹਾਂ ਦੋਸ਼-ਪੱਤਰਾਂ ਬਾਰੇ ਜਾਣੂ ਕਰਵਾ ਕੇ ਇਸ ਮਾਮਲੇ ਪ੍ਰਤੀ ਜਾਗਰੂਕਤਾ ਪੈਦਾ ਕਰਨ। 4. ਜੇਕਰ ਕਿਸੇ ਵੀ ਵਿਅਕਤੀ ਕੋਲ ਐਫ਼.ਬੀ.ਆਈ. ਵੱਲੋਂ ਲੋੜੀਂਦੇ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਜਾਂਚ ਏਜੰਸੀਆਂ ਨਾਲ ਸਾਂਝੀ ਕਰਕੇ ਕਾਨੂੰਨੀ ਕਾਰਵਾਈ ਵਿੱਚ ਸਹਿਯੋਗ ਦੇਵੇ। 5. ਮਨੁੱਖੀ ਅਧਿਕਾਰਾਂ ਦੇ ਮਹਾਨ ਯੋਧੇ ਅਤੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਸ਼ਹਾਦਤ ’ਤੇ ਆਧਾਰਿਤ ਫ਼ਿਲਮ “ਸਤਲੁਜ” ਦੇ ਜਨਤਕ ਪ੍ਰਦਰਸ਼ਨ ਜਨਤਕ ਸਥਾਨਾਂ ’ਤੇ ਕਰਵਾਏ ਜਾਣ। 6. ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਅਰਦਾਸ ,ਸ਼ਰਧਾਂਜਲੀ ਸਮਾਗਮਾ ਦਾ ਆਯੋਜਨ ਕੀਤਾ ਜਾਵੇ। ਹਿੰਮਤ ਸਿੰਘ ਕੋਆਰਡੀਨੇਟਰ- ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਡਾ. ਪ੍ਰਿਤਪਾਲ ਸਿੰਘ ਕੋਆਰਡੀਨੇਟਰ– ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵਿੰਦਰ ਬੋਪਾਰਾਏ ਪ੍ਰਧਾਨ ਸਿੱਖ ਕਲਚਰਲ ਸੋਸਾਇਟੀ, ਨਿਊਯਾਰਕ, ਹਰਜਿੰਦਰ ਸਿੰਘ ਕਾਰਜਕਾਰੀ ਡਾਇਰੈਕਟਰ ਅਮਰੀਕਨ ਸਿੱਖ ਕਾਕਸ ਕਮੇਟੀ, ਜੋਗਾ ਸਿੰਘ ਪ੍ਵਾਧਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਨਿਊ ਜਰਸੀ ਚੈਪਟਰ, ਜਸਵੰਤ ਸਿੰਘ ਹੋਠੀ ਪ੍ਰਧਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਜੀਤ ਸਿੰਘ ਕੁਲਾਰ ਪ੍ਵਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ, ਬਲਵਿੰਦਰ ਸਿੰਘ ਚੱਠਾ, ਵਰਲਡ ਸਿੱਖ ਪਾਰਲੀਮੈਂਟ, ਭਗਤ ਸਿੰਘ, ਵਰਲਡ ਸਿੱਖ ਪਾਰਲੀਮੈਂਟ– ਔਟਾਵਾ, ਕੈਨੇਡਾ, ਜਸਵਿੰਦਰ ਸਿੰਘ ਜੰਡੀ, ਗੁਰਦੁਆਰਾ ਫ੍ਰੀਮਾਂਟ, ਕੈਲੀਫੋਰਨੀਆ, ਕੁਲਜੀਤ ਸਿੰਘ ਨਿੱਝਰ ਸਟਾਕਟਨ ਗੁਰਦੁਆਰਾ, ਕੈਲੀਫੋਰਨੀਆ ਦੇਵਿੰਦਰ ਸਿੰਘ ਦਿਓ ਸਿੰਘ ਸਭਾ ਗੁਰਦੁਆਰਾ, ਵਰਜੀਨੀਆ, ਸੰਤੋਖ ਸਿੰਘ ਵਰਲਡ ਸਿੱਖ ਪਰਾਲੀਮੈਂਟ ਇੰਡੀਆਨਾ, ਸੁਰਿੰਦਰ ਗਿੱਲ ਸਿੰਘ ਸਭਾ ਗੁਰਦੁਆਰਾ, ਡੈਲਸ, ਟੈਕਸਾਸ, ਡਾ. ਹਰਦਮ ਸਿੰਘ ਆਜ਼ਾਦ ਨੈਸ਼ਨਲ ਸਿੱਖ ਸੈਂਟਰ, ਹਿਊਸਟਨ, ਟੈਕਸਾਸ, ਬਲਾਕਾ ਸਿੰਘ ਸਿੱਖ ਯੂਥ ਆਫ਼ ਅਮਰੀਕਾ ਅਤੇ ਹਰਪਾਲ ਸਿੰਘ ਗੁਰਦੁਆਰਾ ਸੀਐਟਲ, ਵਾਸ਼ਿੰਗਟਨ ਆਦ ਪੰਥਕ ਆਗੂਆਂ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਦਾ ਸੁਨਹਿਰੀ ਭਵਿੱਖ ਜਲਦੀ ਹੀ ਬਣਨ ਜਾ ਰਿਹਾ ਹੈ। ਜੋ ਵਿਦੇਸ਼ਾਂ ਵਿੱਚ ਰਹਿ ਕੇ ਪੰਜਾਬ ਦੇ ਦੀ ਆਜ਼ਾਦੀ ਲਈ ਵੱਡੇ ਪੱਧਰ 'ਤੇ ਸੰਘਰਸ਼ ਕਰ ਰਹੇ ਹਨ ਅਤੇ ਅਤੇ ਪੰਜਾਬ ਦੇ ਦੁਖਾਂਤ ਨੂੰ ਦਿਲੋਂ ਸਮਝ ਦਿਆਂ ਪੰਜਾਬ ਦੀ ਆਜ਼ਾਦੀ ਲਈ ਹਰ ਤਰਹਾਂ ਦਾ ਯੋਗਦਾਨ ਪਾ ਰਹੇ ਹਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.