ਨਗਰ ਕੀਰਤਨ ਵਿੱਚ ਸਿੱਖ ਏਡ ਸੇਵਾ ਸੁਸਾਇਟੀ ਅਸਟਰੀਆ ਵੱਲੋਂ ਕਿਤਾਬਾਂ ਦਾ ਲੰਗਰ - ਭਾਈ ਹਰਪ੍ਰੀਤ ਸਿੰਘ ਪੰਮਾ

ਨਗਰ ਕੀਰਤਨ ਵਿੱਚ ਸਿੱਖ ਏਡ ਸੇਵਾ ਸੁਸਾਇਟੀ ਅਸਟਰੀਆ ਵੱਲੋਂ ਕਿਤਾਬਾਂ ਦਾ ਲੰਗਰ - ਭਾਈ ਹਰਪ੍ਰੀਤ ਸਿੰਘ ਪੰਮਾ

ਅੰਮ੍ਰਿਤਸਰ 23 ਸਤੰਬਰ (ਚਰਨਜੀਤ ਸਿੰਘ) ਆਸਟਰੀਆ ਦੇ ਸ਼ਹਿਰ ਕਲਾਗਨਫੋਰਟ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਨਮਿਤ ਬਹੁਤ ਹੀ ਮਹਾਨ ਨਗਰ ਕੀਰਤਨ ਸਜਾਇਆ ਗਿਆ । ਨਗਰ ਕੀਰਤਨ ਵਿੱਚ ਜਰਮਨ ਇਟਲੀ ਅਤੇ ਪੂਰੇ ਆਸਟਰੀਆ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ । ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ , ਕੀਰਤਨ ਦਾ ਪ੍ਰਵਾਹ ਚੱਲਿਆ ਕਥਾ ਵਿਚਾਰਾਂ ਵੀ ਹੋਈਆਂ । ਨਗਰ ਕੀਰਤਨ ਵਿੱਚ ਸਿੱਖ ਏਡ ਸੇਵਾ ਸੁਸਾਇਟੀ ਆਸਟਰੀਆ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਸਟਰੀਆ ਵਲੋਂ ਰਲ ਮਿਲ ਧਾਰਮਿਕ ਅਤੇ ਇਤਿਹਾਸਕ ਕਿਤਾਬਾਂ ਦਾ ਲੰਗਰ ਲਗਾਇਆ ਗਿਆ । ਇੰਸਬਰੁੱਕ ਅਤੇ ਜਰਮਨੀ ਦੀਆ ਸੰਗਤਾਂ ਵਲੋਂ ਮਠਿਆਈ ਦਾ ਲੰਗਰ ਚੜ੍ਹਦੀ ਕਲਾ ਵਿੱਚ ਲਗਾਇਆ । ਗਤਕਾ ਟੀਮ ਨੇ ਗਤਕੇ ਦੇ ਬਹੁਤ ਜੋਸ਼ ਖਰੋਸ਼ ਨਾਲ ਜੌਹਰ ਵਿਖਾਏ । ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਲਾਗਨਫੋਰਟ ਦੀ ਪ੍ਰਬੰਧਕ ਕਮੇਟੀ ਸਾਰੀਆਂ ਹੀ ਸੰਸਥਾਵਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ । ਸਿੱਖ ਚੈਨਲ ਯੂਕੇ ਨੇ ਨਗਰ ਕੀਰਤਨ ਦੇ ਪਰੋਗਰਾਮ ਨੂੰ ਲਾਈਵ ਕੀਤਾ । ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਭਾਈ ਹਰਪ੍ਰੀਤ ਸਿੰਘ ਜੀ ਪੰਮਾ ਮੁੱਖ ਸੇਵਾਦਾਰ ਸਿੱਖ ਏਡ ਸੇਵਾ ਸੁਸਾਇਟੀ ਆਸਟਰੀਆ ਮੁੱਖ ਸੇਵਾਦਾਰ ਪ੍ਰਬੰਧਕ ਕਮੇਟੀ ਇੰਸਬਰੁੱਕ ਮੈਂਬਰ ਅਕਾਲੀ ਦਲ ਵਾਰਿਸ ਪੰਜਾਬ ਦੇ , ਭਾਈ ਗੁਰਪ੍ਰੀਤ ਸਿੰਘ ਗੋਪੀ ਸੈਕਟਰੀ ਪ੍ਰਬੰਧਕ ਕਮੇਟੀ ਇੰਸਬਰੁੱਕ, ਭਾਈ ਤਰਨਜੀਤ ਸਿੰਘ ਪਰਮਾਰ ਜਰਮਨੀ ਇੰਸਬਰੁੱਕ ਕਮੇਟੀ ਮੈਂਬਰ ਅਤੇ ਉੱਹਨਾ ਦੇ ਹੋਰ ਵੀ ਸਾਥੀ , ਭਾਈ ਸਿਮਰਨਜੀਤ ਸਿੰਘ ਢਿੱਲੋਂ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਸਟਰੀਆ, ਵਾਈ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਆਸਟਰੀਆ, ਸਕੱਤਰ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਦੀਦਾਰ ਸਿੰਘ ਸਿੱਧੂ ਉੱਰਫ ਸ਼ੈਰੀ ਸਿੱਧੂ, ਵਾਈਸ ਸੈਕਟਰੀ ਭਾਈ ਜਸਪਾਲ ਸਿੰਘ ਖਾਲਸਾ, ਭਾਈ ਨਛੱਤਰ ਸਿੰਘ ਖਾਲਸਾ ਭੈਣੀ ਮੱਸਾ ਵਾਲੇ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਯੂਰਪ, ਭਾਈ ਬਲਬੀਰ ਸਿੰਘ ਜੀ ਸਾਲਜਬਰਗ ਸ਼ਹਿਰ, ਭਾਈ ਦਲੀਪ ਕੁਮਾਰ ਜੀ ਸਾਲਜਬਰਗ ਸ਼ਹਿਰ, ਭਾਈ ਲੁਭਾਇਆ ਰਾਮ ਜੀ ਸਾਲਜਬਰਗ ਸ਼ਹਿਰ , ਭਾਈ ਸਤਨਾਮ ਸਿੰਘ ਜੀ ਭਾਈ ਪਰਮਿੰਦਰ ਸਿੰਘ ਜੱਜ ਬੰਟੀ ਵੀਰ , ਵਿਆਨ ਅਤੇ ਹੋਰ ਵੀ ਪੂਰੀ ਕਮੇਟੀ ਅਤੇ ਟੀਮ ਅਕਾਲੀ ਦਲ ਵਾਰਿਸ ਪੰਜਾਬ ਦੇ ਆਸਟਰੀਆ, ਭਾਈ ਕੁਲਦੀਪ ਸਿੰਘ ਜੁੱਟ , ਭਾਈ ਸ਼ਮਸ਼ੇਰ ਸਿੰਘ ਸ਼ੇਰਾ , ਭਾਈ ਰਾਜੀਵ ਕੁਮਾਰ ਨਾਗਪਾਲ ਜੀ ਇੰਸਬਰੁੱਕ, ਭਾਈ ਪਰਸ਼ਨ ਸਿੰਘ ਸੰਧੂ ਇੰਸਬਰੁੱਕ, ਭਾਈ ਪਰਦੀਪ ਸਿੰਘ ਪਰਮਾਰ ਇੰਸਬਰੁੱਕ, ਭਾਈ ਬਲਬੀਰ ਸਿੰਘ ਨਾਗਰਾ ਉੱਰਫ ਬਾਬਾ ਘੁਆਲਾ ਸਿੰਘ, ਭਾਈ ਸੁਰਜੀਤ ਸਿੰਘ ਕਾਹਲੋਂ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸ਼ਹਿਰ ਗਰਾਸ , ਭਾਈ ਧੰਨਜੀਤ ਸਿੰਘ ਜੀ , ਭਾਈ ਕੰਵਲਜੀਤ ਸਿੰਘ ਰੰਧਾਵਾ ਵਿਆਨਾ ਅਤੇ ਜਰਮਨੀ ਇਟਲੀ ਅਤੇ ਆਸਟਰੀਆ ਤੋਂ ਵਧ ਚੜ੍ਹ ਕੇ ਸੰਗਤਾਂ ਨੇ ਨਗਰ ਕੀਰਤਨ ਵਿੱਚ ਹਿੱਸਾ ਲਿਆ, ਬੀਬੀਆਂ ਭੈਣਾਂ ਬੱਚੇ ਬੱਚੀਆਂ ਨੇ ਵੱਧ ਚੜ੍ਹ ਕੇ ਲੰਗਰਾਂ ਦੀਆਂ ਅਤੇ ਸਫਾਈਆਂ ਦੀਆਂ ਸੇਵਾਵਾਂ ਕੀਤੀਆਂ । ਸਭ ਸੰਗਤਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਬਾਕੀ ਦੀਆਂ ਪੰਥਕ ਪਾਰਟੀਆਂ ਦੀ 2027 ਵਿੱਚ ਹਮਾਇਤ ਕਰਨ ਦਾ ਵੀ ਪ੍ਵਣ ਲਿਆ ਅਤੇ ਗੱਜ ਵੱਜ ਕੇ ਜੈਕਾਰੇ ਵੀ ਗਜਾਏ । ਇਹ ਮੌਕੇ ਭਾਈ ਹਰਪ੍ਰੀਤ ਸਿੰਘ ਪੰਮਾ ਆਸਟਰੀਆ, ਭਾਈ ਬਲਰਾਜ ਸਿੰਘ ਕਲੇਰ ਉਰਫ਼ ਬਿੱਲਾ ਵਾਈਸ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਆਸਟਰੀਆ ਵੀ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.