ਕਸਬਾ ਟਾਂਗਰਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ ਅਤੇ ਲੰਗਰ ਲਗਾਏ ਗਏ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਿਛਲੇ ੧੫ ਦਿਨਾਂ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਸਨ।ਅੱਜ ਪਿੰਡ ਮੁਛੱਲ ਦੇ ਗੁਰਦੁਆਰਾ ਪਤੀ ਪੀਰੋ ਨੰਗਲ ਤੋਂ ਹਰ ਸਾਲ ਦੀ ਤਰਾਂ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਗੁਰੂ ਗਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਜੋ ਪਿੰਡ ਦੇ ਵੱਖ ਗੁਰਦੁਆਰਿਆਂ ਧਰਮਸ਼ਾਲਾ ਬਾਬਾ ਜੀਵਨ ਸਿੰਘ ਜੀ, ਗੁਰਦੁਆਰਾ ਬਾਬਾ ਜੋਗਾ ਸਿੰਘ,ਗੁਰਦੁਆਰਾ ਰੌਣਕਸਰ, ਗੁਰਦੁਆਰਾ ਧਰਮਸ਼ਾਲਾ ਭਾਈ ਟਹਿਲ ਸਿੰਘ,ਗੁਰਦੁਆਰਾ ਬਾਬਾ ਸਾਵਣ ਮੱਲ੍ਹ ਜੀ ਆਦਿ ਗੁਰਦੁਆਰਿਆਂ ਵਿਚੋਂ ਦੀ ਹੁੰਦਾ ਹੋਇਆ ਸਮਾਪਤ ਹੋਇਆ।ਇਸ ਸਮੇਂ ਕਵੀਸ਼ਰ ਭਾਈ ਰਣਧੀਰ ਸਿੰਘ ਸਰਪੰਚ ਦੇ ਜਥੇ ਅਤੇ ਰਾਗੀ ਭਾਈ ਗੁਰਸਾਹਿਬ ਸਿੰਘ ਜੀ ਦੇ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ।ਇਸ ਸਮੇਂ ਮੁਖ ਪ੍ਰਬੰਧਕ ਭਾਈ ਸਾਹਿਬ ਸਿੰਘ,ਬਲਕਾਰ ਸਿੰਘ ਚਾਹਲ,ਮਾਸਟਰ ਮੁਖਤਾਰ ਸਿੰਘ,ਮੰਗਲ ਸਿੰਘ ਬਾਰੀਆ,ਸੁਖਵਿੰਦਰ ਸਿੰਘ ਸੁਖਾ ਬੱਲ,ਗੁਰਸੇਵਕ ਸਿੰਘ,ਰਣਜੀਤ ਸਿੰਘ ਰਜੀ,ਗੁਰੂ ਗਰੰਥ ਸਤਿਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ ਮੁਛੱਲ,ਗਰੰਥੀ ਭਾਈ ਗੁਰਨਾਮ ਸਿੰਘ ਭਾਈ ਪ੍ਰਤਾਪ ਸਿੰਘ,ਮੈਂਬਰ ਜਗੀਰ ਸਿੰਘ, ਬਲਜਿੰਦਰ ਸਿੰਘ,ਬਲਵਿੰਦਰ ਸਿੰਘ ਬਿੰਦੀ,ਆਦਿ ਹਾਜ਼ਰ ਸਨ।ਟਾਂਗਰਾ ਪਿੰਡ ਚੜਦੀ ਪਤੀ ਤੋਂ ਨਗਰ ਕੀਰਤਨ ਸਜਾਇਆ ਗਿਆ।ਲਹਿੰਦੀ ਪਤੀ ਗੁਰਦੁਆਰਾ,ਅਤੇ ਗੁਰਦੁਆਰਾ ਬਾਬਾ ਸੰਮਾਂ ਜੀ ਵਿਖੇ ਸੰਗਤ ਦਾ ਸਵਾਗਤ ਕਰਦਿਆਂ ਲੰਗਰ ਲਗਾਏ ਗਏ।ਟਾਂਗਰਾ ਅੱਡਾ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਚ ਬੀਬੀਆਂ ਵੱਲੋਂ ਸ਼ਬਦ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁਟ ਵਰਤਦਾ ਰਿਹਾ।ਇਸ ਸਮੇਂ ਭਾਈ ਧਰਮਵੀਰ ਸਿੰਘ,ਪ੍ਰਧਾਨ ਅਵਤਾਰ ਸਿੰਘ,ਜੱਸਾ ਸਿੰਘ,ਅਜਮੇਰ ਸਿੰਘ ਢਿਲੋਂ,ਮੁਖ ਸੇਵਾਦਾਰ ਭਾਈ ਗੁਰਪਾਲ ਸਿੰਘ ਆਦਿ ਹਾਜ਼ਰ ਸਨ।
Leave a Reply