ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀਆਂ ਚੋਣਾਂ ਵਿੱਚ ਪੰਥਕ ਸਲੇਟ ਦੇ ਪੰਜ ਉਮੀਦਵਾਰ ਜੇਤੂ

ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀਆਂ ਚੋਣਾਂ ਵਿੱਚ ਪੰਥਕ ਸਲੇਟ ਦੇ ਪੰਜ ਉਮੀਦਵਾਰ ਜੇਤੂ

ਸਰੀ, ਬੀ.ਸੀ. 29 ਸਤੰਬਰ ਗੌਰਵ ਮੜੀਆ 
ਬੀਤੇਂ ਦਿਨ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਕੈਨੇਡਾ ਦੀਆਂ ਡਾਇਰੈਕਟਰ ਚੋਣਾਂ ਵਿੱਚ ਪੰਥਕ ਸਲੇਟ ਦੇ ਪੰਜ ਉਮੀਦਵਾਰ ਜੇਤੂ ਰਹੇ। ਕੁੱਲ 313 ਮੈਂਬਰਾਂ ਵਿੱਚੋਂ 286 ਨੇ ਆਪਣੀ ਵੋਟ ਪਾਈ।ਜਗਤਾਰ ਸਿੰਘ ਸੰਧੂ ਨੇ ਸਭ ਤੋਂ ਵੱਧ 159 ਵੋਟਾਂ ਪ੍ਰਾਪਤ ਕੀਤੀਆਂ। ਕਿਸ਼ਨ ਸਿੰਘ ਹੀਰ ਨੂੰ 155, ਕਮਲਜੀਤ ਸਿੰਘ ਹੁੰਦਲ ਨੂੰ 152, ਸੁਖਵਿੰਦਰ ਕੌਰ ਸਿੱਧੂ ਨੂੰ 151 ਅਤੇ ਰਣਧੀਰ ਸਿੰਘ ਸਹੋਤਾ ਨੂੰ 145 ਵੋਟਾਂ ਮਿਲੀਆਂ। ਹੋਰ ਉਮੀਦਵਾਰਾਂ ਵਿੱਚ ਪਿਆਰਾ ਸਿੰਘ ਪਨੇਸਰ ਅਤੇ ਸਤਿੰਦਰਪਾਲ ਸਿੰਘ ਗਿੱਲ ਨੂੰ 127-127, ਗੁਰਦੀਪ ਸਿੰਘ ਸਮਰਾ ਨੂੰ 123, ਕੁਲਵੰਤ ਕੌਰ ਦਿਓਲ ਨੂੰ 119 ਅਤੇ ਸੁਖਦੇਵ ਸਿੰਘ ਗਿੱਲ ਨੂੰ 113 ਵੋਟਾਂ ਪ੍ਰਾਪਤ ਹੋਈਆਂ।ਪੰਥਕ ਸਲੇਟ ਦੀ ਚੋਣ ਮੁਹਿੰਮ ਵਿੱਚ ਮਿੰਦੀ ਵਿਰਕ, ਜਸਵਿੰਦਰ ਸਿੰਘ ਬਦੇਸ਼ਾ, ਸੁਖਵੰਤ ਸਿੰਘ ਤੱਖਰ ਅਤੇ ਮਨਜੀਤ ਸਿੰਘ ਧਾਮੀ ਦੇ ਨਾਲ ਦਵਿੰਦਰ ਸਿੰਘ ਗਰੇਵਾਲ, ਪਿਆਰਾ ਸਿੰਘ ਨੱਤ, ਹਰਜੀਤ ਸਿੰਘ ਅਟਵਾਲ, ਸਵਰਨ ਸਿੰਘ ਸਿੱਧੂ, ਬਹਾਦਰ ਸਿੰਘ ਸੰਧੂ, ਬਲਦੇਵ ਸਿੰਘ ਸੰਧੂ, ਪਰੀਤਮ ਸਿੰਘ ਬੋਲਾ ਅਤੇ ਅਮਰੀਕ ਸਿੰਘ ਸਿਹੋਤਾ ਨੇ ਵੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਸਮੇਤ ਹੋਰ ਸਹਿਯੋਗੀਆਂ ਨੇ ਮੈਂਬਰਾਂ ਨਾਲ ਰਾਬਤਾ ਕਰਕੇ ਗੁਰਦੁਆਰਾ ਸਾਹਿਬ ਦੇ ਸੁਚੱਜੇ ਪ੍ਰਬੰਧ ਲਈ ਆਪਣਾ ਪੱਖ ਰੱਖਿਆ।ਚੋਣਾਂ ਤੋਂ ਬਾਅਦ ਨਵੇਂ ਚੁਣੇ ਗਏ ਡਾਇਰੈਕਟਰਾਂ ਤੋਂ ਉਮੀਦ ਹੈ ਕਿ ਉਹ ਸਮੁੱਚੀ ਸੰਗਤ ਨੂੰ ਨਾਲ ਲੈ ਕੇ, ਪਾਰਦਰਸ਼ਤਾ ਅਤੇ ਆਪਸੀ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਨਗੇ। ਵੋਟ ਪਾਉਣ ਵਾਲੇ ਸਾਰੇ ਮੈਂਬਰਾਂ ਅਤੇ ਚੋਣ ਪ੍ਰਕਿਰਿਆ ਵਿੱਚ ਸੇਵਾ ਨਿਭਾਉਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.