ਹਰਦਿਆਲ ਸਿੰਘ ਭਾਜਪਾ ਚ ਹੋਏ ਸ਼ਾਮਲ,ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਪਾਰਟੀ ਦਾ ਪਟਕਾ ਪਾ ਕੇ ਕੀਤਾ ਸਵਾਗਤ
- ਰਾਜਨੀਤੀ
- (Asia/Kolkata)
ਕਪੂਰਥਲਾ 2 ਨਵੰਬਰ ਗੌਰਵ ਮੜੀਆ
ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹਲਕਾ ਕਪੂਰਥਲਾ ਹਲਕੇ ਵਿਚ ਭਾਜਪਾ ਨੂੰ ਉਸ ਸ਼ਮੇ ਭਾਰੀ ਬਲ ਮਿਲਿਆ,ਜਦੋ ਭਾਜਪਾ ਆਗੂ ਐਡਵੋਕੇਟ ਪਿਯੂਸ਼ ਮਨਚੰਦਾ ਤੇ ਭਾਜਪਾ ਆਗੂ ਧਰਮਪਾਲ ਮਹਾਜਨ ਦੇ ਯਤਨਾਂ ਸਦਕਾ ਹਰਦਿਆਲ ਸਿੰਘ ਨੇ ਭਾਜਪਾ ਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਤੇ ਭਾਜਪਾ ਜ਼ਿਲ੍ਹਾ ਜਰਨਲ ਸਕੱਤਰ ਮਨੂੰ ਧੀਰ ਨੇ ਹਰਦਿਆਲ ਸਿੰਘ ਨੂੰ ਭਾਜਪਾ ਟੀਮ ਚ ਜੀ ਆਇਆਂ ਕਿਹਾ। ਚੇਤਨ ਸੂਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਵਿਕਾਸ ਸਬੰਧੀ ਸੋਚ ਤੋਂ ਪ੍ਰਭਾਵਿਤ ਹੋ ਕੇ ਦੇਸ਼ ਭਰ ਵਿੱਚ ਲੋਕ ਭਾਜਪਾ ਨਾਲ ਜੁੜ ਰਹੇ ਹਨ।ਪਾਰਟੀ ਵਿੱਚ ਸ਼ਾਮਲ ਹੋਏ ਹਰਦਿਆਲ ਸਿੰਘ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ਤੇ ਉਠਾਇਆ ਜਾਵੇਗਾ।ਪਾਰਟੀ ਚ ਸ਼ਾਮਲ ਹੋਣ ਵਾਲੇ ਹਰਦਿਆਲ ਸਿੰਘ ਨੇ ਕਿਹਾ ਕਿ ਉਹ ਭਾਜਪਾ ਦੀ ਸੋਚ ਤੇ ਮੋਦੀ ਸਰਕਾਰ ਦੀ ਕਾਰਜਸ਼ੈਲੀ ਅਤੇ ਇਲਾਕੇ ਪ੍ਰਤੀ ਭਾਜਪਾ ਆਗੂਆਂ ਦੀ ਸਰਗਰਮੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਜੁੜੇ ਹਨ।ਚੇਤਨ ਸੂਰੀ ਨੇ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਲ ਸਾਰੇ ਧਰਮਾਂ ਨੂੰ ਜੋੜ ਕੇ ਰੱਖਣ ਦੀ ਨੀਤੀ ਨਾਲ ਚੱਲਦੀ ਹੈ।ਪ੍ਰਧਾਨ ਮੰਤਰੀ ਅਗਵਾਈ ਚ ਭਾਰਤ ਅੱਜ ਜਿਸ ਅੰਤਰਰਾਸ਼ਟਰੀ ਬੁਲੰਦੀ ਤੇ ਆ ਗਿਆ ਹੈ ਜਿਸਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਉਨ੍ਹਾਂਨੇ ਕਿਹਾ ਕਿ ਪੂਰੇ ਦੇਸ਼ ਵਿਚ ਲੋਕ ਭਾਜਪਾ ਦੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਵਿਚ ਵੀ ਲੋਕ ਕਾਂਗਰਸ,ਅਕਾਲੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਦੁਖੀ ਹੋ ਕੇ ਭਾਜਪਾ ਨੂੰ ਪੰਜਾਬ ਵਿਚ ਸੱਤਾ ਵਿਚ ਲਿਆਉਣਾ ਚਾਹੁੰਦੇ ਹਨ।ਇਸ ਮੌਕੇ ਤੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਜਰਨਲ ਸਕੱਤਰ ਭਰਤ ਮਹਾਜਨ,ਨਿਰਮਲ ਸਿੰਘ ਨਾਹਰ,ਸੰਨੀ ਬੈਂਸ,ਅਸ਼ੋਕ ਮਾਹਲਾ, ਡਾ.ਧਰਮਵੀਰ ਕੰਡਾ,ਵਿਸ਼ਾਲ ਸੋਂਧੀ,ਰਾਜੇਸ਼ ਭਾਰਗਵ ਸਮੇਤ ਭਾਜਪਾ ਆਗੂ ਹਾਜ਼ਰ ਸਨ।
Leave a Reply