ਮੋਦੀ-ਸ਼ਾਹ ਵਰਗੇ ਮਦਾਰੀ ਸਿਆਸਤਦਾਨਾਂ ਵੱਲੋ 08 ਦਸੰਬਰ ਨੂੰ ਮੋਗਾ ਵਿਖੇ ਕੀਤੇ ਜਾਣ ਵਾਲੇ ਲੁਭਾਣੇ ਐਲਾਨਾਂ ਤੋਂ ਪੰਜਾਬੀ ਤੇ ਸਿੱਖ ਕੌਮ ਗੁੰਮਰਾਹ ਨਾ ਹੋਣ : ਟਿਵਾਣਾ

ਮੋਦੀ-ਸ਼ਾਹ ਵਰਗੇ ਮਦਾਰੀ ਸਿਆਸਤਦਾਨਾਂ ਵੱਲੋ 08 ਦਸੰਬਰ ਨੂੰ ਮੋਗਾ ਵਿਖੇ ਕੀਤੇ ਜਾਣ ਵਾਲੇ ਲੁਭਾਣੇ ਐਲਾਨਾਂ ਤੋਂ ਪੰਜਾਬੀ ਤੇ ਸਿੱਖ ਕੌਮ ਗੁੰਮਰਾਹ ਨਾ ਹੋਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ਨਜ਼ਰਾਨਾ ਟਾਈਮਜ ) “ਪੰਜਾਬ ਦੀਆਂ ਆ ਰਹੀਆ 2027 ਦੀਆਂ ਅਸੈਬਲੀ ਚੋਣਾਂ ਨੂੰ ਜਿੱਤਣ ਦੇ ਮਕਸਦ ਨੂੰ ਲੈਕੇ ਹੀ ਮੌਕਾਪ੍ਰਸਤੀ ਦੀ ਸੋਚ ਅਧੀਨ ਬੀਜੇਪੀ-ਬਾਦਲ ਦਲੀਆਂ ਨੇ ਬਿਨ੍ਹਾਂ ਸ਼ਰਤ, ਗੈਰ ਇਖਲਾਕੀ ਅਤੇ ਗੈਰ ਸਿਧਾਤਿਕ ਸਮਝੌਤਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਭਾਜਪਾਈਆਂ ਅਤੇ ਬਾਦਲ ਦਲੀਆਂ ਦਾ ਪੰਜਾਬ ਵਰਗੇ ਅਮੀਰ ਵਿਰਸੇ ਦੇ ਮਾਲਕ ਸੂਬੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਲੰਮੇ ਸਮੇ ਤੋ ਵੱਡੀ ਗਿਣਤੀ ਵਿਚ ਲਟਕਦੇ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਲਈ ਨਾ ਕੋਈ ਪਹਿਲੇ ਵਾਸਤਾ ਸੀ, ਨਾ ਅੱਜ ਹੈ ਅਤੇ ਨਾ ਹੀ ਭਵਿੱਖ ਵਿਚ ਹੋਵੇਗਾ । ਬਸ ਸੰਸਾਰ ਪੱਧਰ ਤੇ ਹੱਕ-ਸੱਚ ਤੇ ਪਹਿਰਾ ਦੇਣ ਵਾਲੇ ਬਹਾਦਰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਚੋਣ ਐਲਾਨਨਾਮਿਆ, ਮਾਲੀ ਸਹੂਲਤਾਂ ਦੇ ਚੱਕਰ ਵਿਚ ਉਲਝਾਕੇ ਪੰਜਾਬ ਦੀ ਹਕੂਮਤ ਤੇ ਕਾਬਜ ਹੋਣਾ ਹੈ, ਇਸ ਤੋ ਵੱਧ ਕੁਝ ਵੀ ਨਹੀ । ਇਸ ਲਈ ਜੋ ਭਾਜਪਾ ਬਾਦਲ ਦਲੀਆ ਨੇ 08 ਦਸੰਬਰ ਨੂੰ ਮੋਗਾ ਵਿਖੇ ਸਾਂਝੀ ਰੈਲੀ ਰੱਖੀ ਹੈ ਉਸ ਵਿਚ ਸਿਆਸੀ ਸਤਰੰਜੀ ਚਾਲਾਂ ਦੇ ਮਦਾਰੀ ਬੀਜੇਪੀ ਦੇ ਆਗੂ ਮੋਦੀ-ਸ਼ਾਹ ਵੱਲੋ ਪੰਜਾਬੀਆਂ ਤੇ ਸਿੱਖ ਕੌਮ ਦੇ ਹਿੱਤ ਵਿਚ 2-4 ਲੁਭਾਣੇ ਐਲਾਨ ਕੀਤੇ ਜਾ ਸਕਦੇ ਹਨ । ਪੰਜਾਬੀਆਂ ਤੇ ਸਿੱਖਾਂ ਦੀ ਬਹਾਦਰੀ, ਕੁਰਬਾਨੀ ਅਤੇ ਉਨ੍ਹਾਂ ਦੇ ਉੱਚੇ-ਸੁੱਚੇ ਇਖਲਾਕ ਤੇ ਇਤਿਹਾਸ ਦੇ ਵੇਰਵੇ ਦਿੰਦੇ ਹੋਏ ਝੂਠੇ ਸੋਹਲੇ ਵੀ ਗਾਏ ਜਾਣਗੇ । ਪਰ ਅਜਿਹੇ ਹੋਣ ਵਾਲੇ ਐਲਾਨ ਉਸੇ ਤਰ੍ਹਾਂ ਦੇ ਹੋਣਗੇ ਜਿਵੇ ‘ਇਕ ਸਿਕਾਰੀ ਪੰਛੀਆਂ ਤੇ ਜਾਨਵਰਾਂ ਨੂੰ ਲੁਭਾਉਣ ਲਈ ਚੋਗਾ ਪਾ ਕੇ ਆਪਣੇ ਜਾਲ ਵਿਚ ਫਸਾਉਣ ਲਈ ਅਮਲ ਕਰ ਰਿਹਾ ਹੁੰਦਾ ਹੈ’ ਇਸ ਲਈ ਸਮੁੱਚੇ ਸੁਹਿਰਦ ਅਤੇ ਸੂਝਵਾਨ ਪੰਜਾਬੀਆਂ ਨੂੰ 08 ਦਸੰਬਰ ਦੇ ਪੰਜਾਬ ਸੂਬੇ ਤੇ ਸਿੱਖ ਕੌਮ ਮਾਰੂ ਇਖਲਾਕੀ, ਧਾਰਮਿਕ ਤੇ ਸਮਾਜਿਕ ਮੌਤ ਵਿਚ ਧਕੇਲਣ ਵਾਲੇ ਅਤੇ ਹੋਰ ਦੁਸਵਾਰੀਆ ਪੈਦਾ ਕਰਨ ਵਾਲੇ ਜਾਲ ਤੋ ਦੂਰ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਭੇੜੀਆਂ ਰੂਪੀ ਸਿਕਾਰੀਆਂ ਦੇ ਜੰਗਲ ਦੇ ਰਾਜ ਦੀ ਸੋਚ ਨੂੰ ਖਤਮ ਕਰਨ ਦਾ ਪ੍ਰਣ ਵੀ ਕਰਨਾ ਚਾਹੀਦਾ ਹੈ । ਮੋਦੀ-ਸ਼ਾਹ ਅਤੇ ਪੰਜਾਬ ਨਾਲ ਨਿਰੰਤਰ ਧੋਖੇ-ਗਦਾਰੀਆਂ ਕਰਦੇ ਆ ਰਹੇ ਬਾਦਲ ਦਲੀਆਂ ਨੂੰ ਸੰਦੇਸ ਦੇਣਾ ਚਾਹੀਦਾ ਹੈ ਕਿ ਉਹ ਕਿੰਨੇ ਤੋ ਕਿੰਨਾ ਸੋਹਣਾ ਅਕਰਸਕ ਸਿਆਸੀ ਜਾਲ ਵਿਛਾ ਲੈਣ, ਹੁਣ ਪੰਜਾਬੀ ਤੇ ਸਿੱਖ ਉਸ ਵਿਚ ਨਹੀ ਫਸਣਗੇ । ਬਲਕਿ ਆਪਣੀ ਵੋਟ ਸ਼ਕਤੀ ਦੀ ਸਹੀ ਤੇ ਸੂਝਵਾਨਤਾ ਨਾਲ ਵਰਤੋ ਕਰਕੇ ਬੀਜੇਪੀ-ਆਰ.ਐਸ.ਐਸ ਮੁਤੱਸਵੀ ਜਮਾਤਾਂ ਤੇ ਉਨ੍ਹਾਂ ਦੇ ਭਾਈਵਾਲ ਬਾਦਲ ਦਲੀਆਂ ਦੀਆਂ 117 ਵਿਚੋ 117 ਵਿਧਾਨ ਸਭਾ ਹਲਕਿਆ ਵਿਚ ਜਮਾਨਤਾਂ ਜਬਤ ਕਰਵਾਕੇ ਪੰਜਾਬ ਦੀ ਪਵਿੱਤਰ ਆਬੋ ਹਵਾ ਵਿਚ ਜਹਿਰ ਘੋਲਣ ਦੀ ਇਜਾਜਤ ਨਹੀ ਦੇਣਗੇ ਅਤੇ ਨਾ ਹੀ ਮੋਦੀ ਸ਼ਾਹ ਵਰਗੇ ਪੰਜਾਬ ਨੂੰ ਭਾਈਆਸਤਾਨ ਬਣਾਉਣ ਅਤੇ ਬੁਰੀ ਨਜਰ ਦੀ ਹਵਾ ਪੰਜਾਬ ਨੂੰ ਨਹੀ ਲੱਗਣ ਦੇਣਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਪੁਰਬ ਦਿਹਾੜੇ ਤੇ ਬੀਜੇਪੀ-ਆਰ.ਐਸ.ਐਸ ਅਤੇ ਬਾਦਲ ਦਲੀਆਂ ਵੱਲੋ ਫਿਰ ਗੈਰ ਸਿਧਾਤਿਕ ਸਮਝੌਤਾ ਕਰਕੇ ਪੰਜਾਬ ਤੇ ਪੰਜਾਬੀਆਂ ਨੂੰ ਹੋਰ ਦੁਸਵਾਰੀਆ ਵੱਲ ਧਕੇਲਣ ਦੇ ਹੋਏ ਦਿਸ਼ਾਹੀਣ ਅਮਲ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਿਆਸੀ ਤਵਸਰੇ ਨੂੰ ਅੱਗੇ ਵਧਾਉਦੇ ਹੋਏ ਪ੍ਰਗਟ ਕੀਤੇ । ਸ. ਟਿਵਾਣਾ ਨੇ ਦਾਅਵਾ ਕੀਤਾ ਕਿ ਪੰਜਾਬੀਆ ਤੇ ਸਿੱਖਾਂ ਦੀ 80-85% ਵਸੋ ਬੀਜੇਪੀ-ਆਰ.ਐਸ.ਐਸ, ਮੋਦੀ-ਸ਼ਾਹ ਅਤੇ ਬਾਦਲ ਦਲੀਆਂ ਵੱਲੋ ਬੀਤੇ 14 ਸਾਲਾਂ ਤੋ ਕੀਤੇ ਜਾਂਦੇ ਆ ਰਹੇ ਜਬਰ-ਵਿਤਕਰਿਆ ਤੇ ਬੇਇਨਸਾਫ਼ੀਆਂ ਦੀ ਬਦੌਲਤ ਵੱਡੀ ਨਫਰਤ ਕਰਦੇ ਹਨ । ਇਸ ਲਈ ਜੇਕਰ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੇ ਚੋਣ ਕਮਿਸਨ ਇੰਡੀਆ ਵੱਲੋ ਇਨ੍ਹਾਂ ਨਾਲ ਮਿਲੀਭੁਗਤ ਕਰਕੇ ਵੈਸਟ ਬੰਗਾਲ ਅਤੇ ਦਿੱਲੀ ਵਿਚ ਖੇਡੀ ਗਈ ਸਿਆਸੀ ਤੇ ਸਵਾਰਥੀ ਖੇਡ ਉਤੇ ਬਾਜ ਨਜਰ ਰੱਖਕੇ ਪੰਜਾਬ ਵਿਚ ਹੋਣ ਜਾ ਰਹੀਆ ਚੋਣ ਧਾਦਲੀਆ ਨੂੰ ਅਸਫਲ ਕਰਨ ਦੀ ਜਿੰਮੇਵਾਰੀ ਦ੍ਰਿੜਤਾ ਨਾਲ ਨਿਭਾਅ ਦਿੱਤੀ ਤਾਂ ਸੱਚ ਮੰਨਿਓ ਗੁਰੂ ਸਾਹਿਬਾਨ ਪੰਜਾਬੀਆਂ ਤੇ ਸਿੱਖ ਕੌਮ ਦੇ ਅੰਗ-ਸੰਗ ਰਹਿੰਦੇ ਹੋਏ ਬੀਜੇਪੀ-ਆਰ.ਐਸ.ਐਸ ਅਤੇ ਬਾਦਲ ਦਲੀਆਂ ਦੀਆਂ 117 ਦੇ 117 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਵਾਕੇ ਉਪਰੋਕਤ ਤਿੰਨੇ ਪੰਜਾਬ ਵਿਰੋਧੀ ਜਮਾਤਾਂ ਨੂੰ ਸਿਆਸੀ ਮੌਤ ਵੱਲ ਧਕੇਲਣ ਦੀ ਵੱਡੀ ਇਖਲਾਕੀ ਜਿੰਮੇਵਾਰੀ ਨਿਭਾਉਣਗੇ । ਹਰ ਵਿਤਕਰੇ ਭੇਦ ਤੋ ਰਹਿਤ ਬਰਾਬਰਤਾ ਤੇ ਇਨਸਾਫ ਪ੍ਰਦਾਨ ਕਰਨ ਵਾਲੇ ਸਹੀ ਮਾਇਨਿਆ ਵਿਚ ‘ਬੇਗਮਪੁਰਾ’ ਦੀ ਸੋਚ ਨੂੰ ਪੂਰਨ ਕਰਨ ਵਾਲੀ ਸਭ ਵਰਗਾਂ ਦੀ ਪੰਜਾਬ ਵਿਚ ਸਰਬਸਾਂਝੀ ਸਰਕਾਰ ਬਣਾਉਣ ਵਿਚ ਅਵੱਸ ਕਾਮਯਾਬ ਹੋਣਗੇ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.