ਜੇਕਰ ਸਿੱਖ ਧਰਮ ਵਿਚ ਕਿਰਪਾਨ ਪਹਿਨਣ ਦੀ ਰਵਾਇਤ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਤਾਂ ਇਸ ਨੂੰ ਸਵੈ-ਰੱਖਿਆ ਲਈ ਵਰਤਣ ਦੀ ਇਜਾਜਤ ਵੀ ਹੈ : ਟਿਵਾਣਾ

ਜੇਕਰ ਸਿੱਖ ਧਰਮ ਵਿਚ ਕਿਰਪਾਨ ਪਹਿਨਣ ਦੀ ਰਵਾਇਤ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਤਾਂ ਇਸ ਨੂੰ ਸਵੈ-ਰੱਖਿਆ ਲਈ ਵਰਤਣ ਦੀ ਇਜਾਜਤ ਵੀ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 19 ਜੂਨ ਮੰਗਤ ਸਿੰਘ ਸੈਦਪੁਰ,,“ਕਿਰਪਾਨ ਨੂੰ ਹਰ ਅੰਮ੍ਰਿਤਧਾਰੀ ਸਿੱਖ ਵੱਲੋ ਪਹਿਨਣ ਅਤੇ ਆਪਣੇ ਨਾਲ ਲਿਜਾਣ ਦੀ ਵਿਧਾਨਿਕ ਕਾਨੂੰਨੀ ਮਾਨਤਾ ਪ੍ਰਾਪਤ ਹੈ । ਕਿਉਂਕਿ ਇਹ ਕਿਰਪਾਨ ਸਿੱਖ ਕੌਮ ਦੇ 5 ਸਦਾ ਪਹਿਨਣ ਵਾਲੇ ਕਕਾਰਾ ਵਿਚ ਆਉਦੀ ਹੈ । ਬੀਤੇ ਸੈਕੜੇ ਸਾਲਾਂ ਤੋ ਹਰ ਅੰਮ੍ਰਿਤਧਾਰੀ ਸਿੱਖ ਆਪਣੇ ਇਨ੍ਹਾਂ ਕਕਾਰਾ ਨੂੰ ਪਹਿਨਦਾ ਆ ਰਿਹਾ ਹੈ । ਲੇਕਿਨ ਅਜਿਹੀ ਕੋਈ ਗੱਲ ਜਾਂ ਅਮਲ ਸਾਹਮਣੇ ਨਹੀ ਆਇਆ ਕਿ ਕਿਸੇ ਗੁਰਸਿੱਖ ਨੇ ਆਪਣੀ ਇਸ ਕਿਰਪਾਨ ਦੀ ਕਦੀ ਦੁਰਵਰਤੋ ਕੀਤੀ ਹੋਵੇ ਜਾਂ ਇਸ ਨਾਲ ਕੋਈ ਅਪਰਾਧ ਕੀਤਾ ਹੋਵੇ । ਲੇਕਿਨ ਜਦੋ ਕਿਤੇ ਕਿਸੇ ਗੁਰਸਿੱਖ ਉਤੇ ਕੋਈ ਮੰਦਭਾਵਨਾ ਅਧੀਨ ਜਾਨਲੇਵਾ ਹਮਲੇ ਦੀ ਗੱਲ ਹੁੰਦੀ ਹੈ ਤਾਂ ਉਸਨੂੰ ਆਪਣੀ ਸਵੈ-ਰੱਖਿਆ ਲਈ ਇਸਦੀ ਵਰਤੋ ਕਰਨ ਦੀ ਧਰਮੀ ਅਤੇ ਕੌਮੀ ਇਜਾਜਤ ਵੀ ਹੈ । ਕਰਨਪ੍ਰਿਯਾਗ ਉਤਰਾਖੰਡ ਵਿਖੇ ਕੁਝ ਦਿਨ ਪਹਿਲੇ ਵਾਪਰਿਆ ਸਾਜਸੀ ਦੁਖਾਂਤ ਪ੍ਰਤੱਖ ਕਰਦਾ ਹੈ ਕਿ ਉਥੋ ਦੇ ਸਥਾਨਕ ਲੋਕਾਂ ਤੇ ਦੁਕਾਨਦਾਰਾ ਨੇ ਇਕੱਠੇ ਹੋ ਕੇ ਇਨ੍ਹਾਂ ਨਿਹੰਗ ਸਿੰਘਾਂ ਉਤੇ ਲਾਠੀਆ ਤੇ ਹੋਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸਿਸ ਕੀਤੀ ਸੀ । ਤਦ ਹੀ ਨਿਹੰਗ ਸਿੰਘਾਂ ਨੇ ਆਪਣੀ ਸਵੈਰੱਖਿਆ ਲਈ ਆਪਣੀਆ ਕਿਰਪਾਨਾ ਕੱਢੀਆ ਸਨ । ਇਹ ਗੱਲ ਉਸ ਸਮੇ ਬਣੀ ਵੀਡੀਓ ਜਾਂ ਸੀ.ਸੀ.ਟੀ.ਵੀ ਕੈਮਰਿਆ ਵਿਚ ਪ੍ਰਤੱਖ ਸਾਬਤ ਹੋ ਰਹੀ ਹੈ । ਫਿਰ ਸਵੈਰੱਖਿਆ ਲਈ ਨਿਹੰਗ ਸਿੰਘਾਂ ਵੱਲੋ ਕੱਢੀਆ ਕਿਰਪਾਨਾ ਵਾਲਿਆ ਨੂੰ ਦੋਸ਼ੀ ਕਿਵੇ ਗਰਦਾਨਿਆ ਜਾ ਸਕਦਾ ਹੈ ? ਦੋਸ਼ੀ ਤਾਂ ਉਹ ਮੁਤੱਸਵੀ ਤੇ ਫਿਰਕੂ ਸਥਾਨਕ ਸਰਾਰਤੀ ਲੋਕ ਤੇ ਦੁਕਾਨਦਾਰ ਹਨ ਜਿਨ੍ਹਾਂ ਨੇ ਧਾਰਮਿਕ ਯਾਤਰਾ ਤੋ ਵਾਪਸ ਆ ਰਹੇ ਨਿਹੰਗ ਸਿੰਘ ਦੇ ਸਵੈਮਾਣ ਨੂੰ ਵੰਗਾਰਿਆ ਅਤੇ ਹਮਲਾ ਕੀਤਾ । ਇਸ ਲਈ ਜੋ ਸਥਾਂਨਕ ਪੁਲਿਸ ਵੱਲੋ ਨਿਹੰਗ ਸਿੰਘਾਂ ਉਤੇ ਕੇਸ ਦਰਜ ਕਰਕੇ ਉਨ੍ਹਾਂ ਦੀ ਅਣਮਨੁੱਖੀ ਢੰਗਾਂ ਰਾਹੀ ਕੁੱਟਮਾਰ ਕੀਤੀ ਗਈ ਹੈ, ਇਹ ਫਿਰਕੂ ਲੋਕਾਂ ਦੇ ਫਿਰਕੂ ਸੋਚ ਅਧੀਨ ਅਤਿ ਨਿੰਦਣਯੋਗ ਅਮਲ ਹੋਏ ਹਨ । ਜਿਸ ਨਾਲ ਸਿੱਖ ਕੌਮ ਉਤੇ ਹਕੂਮਤੀ ਵਰਤਾਰਿਆ ਵਿਚ ਵਾਧਾ ਹੀ ਹੋ ਰਿਹਾ ਹੈ ਅਤੇ ਹੁਕਮਰਾਨ ਜਾਣਬੁੱਝ ਕੇ ਅਜਿਹੇ ਸਰਾਰਤੀ ਲੋਕਾਂ ਨੂੰ ਸਹਿ ਦੇ ਕੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੇ ਨਾਲ-ਨਾਲ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਦੇ ਕੇਵਲ ਗੈਰ ਸਮਾਜਿਕ ਅਮਲ ਹੀ ਨਹੀ ਕਰ ਰਹੇ ਬਲਕਿ ਸਾਡੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ਉਤੇ ਕਾਨੂੰਨੀ ਪਾਬੰਦੀਆ ਲਗਾਉਣ ਦੀਆਂ ਯੋਜਨਾਬੰਦ ਢੰਗ ਨਾਲ ਸਾਜਿਸਾ ਵੀ ਕਰ ਰਹੇ ਹਨ । ਜਿਸਦੇ ਨਤੀਜੇ ਕਦਾਚਿਤ ਅਮਨ ਚੈਨ ਨੂੰ ਕਾਇਮ ਰੱਖਣ ਲਈ ਸਹੀ ਸਾਬਤ ਨਹੀ ਹੋਣਗੇ ।”
 ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰਨਪ੍ਰਿਯਾਗ ਉਤਰਾਖੰਡ ਵਿਖੇ ਨਿਹੰਗ ਸਿੰਘਾਂ ਉਤੇ ਮੰਦਭਾਵਨਾ ਨਾਲ ਉਥੋ ਦੇ ਸਰਾਰਤੀ ਅਨਸਰਾਂ ਵੱਲੋ ਹਮਲਾ ਕਰਦੇ ਹੋਏ ਅਤੇ ਫਿਰ ਹੁਕਮਰਾਨਾਂ ਵੱਲੋ ਪੀੜਤ ਨਿਹੰਗਾਂ ਉਤੇ ਅਣਮਨੁੱਖੀ ਪੁਲਿਸ ਤਸੱਦਦ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨਸਾਫ਼ ਅਤੇ ਨਿਰਪੱਖਤਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਇਸ ਹੋਏ ਦੁਖਾਂਤ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਜਿਸ ਕਿਸੇ ਨੇ ਵੀ ਇਹ ਮਾਹੌਲ ਖਰਾਬ ਕਰਨ ਦੀ ਅਤੇ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਦੀ ਗੁਸਤਾਖੀ ਕੀਤੀ ਹੈ, ਉਸ ਵਿਰੁੱਧ ਕਾਨੂੰਨੀ ਅਮਲ ਹੋਵੇ । ਜਿਨ੍ਹਾਂ ਪੁਲਿਸ ਅਧਿਕਾਰੀਆ ਨੇ ਨਿਹੰਗ ਸਿੰਘਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਤਿ ਸ਼ਰਮਨਾਕ ਤਰੀਕੇ ਕੁੱਟਮਾਰ ਕੀਤੀ ਹੈ ਉਨ੍ਹਾਂ ਨੂੰ ਵੀ ਕਾਨੂੰਨ ਅਨੁਸਾਰ ਸਜ਼ਾ ਤਹਿ ਹੋਵੇ । ਨਾ ਕਿ ਸਿੱਖ ਕੌਮ ਵਿਰੁੱਧ ਸਮੁੱਚੇ ਮੁਲਕ ਵਿਚ ਨਫਰਤ ਪੈਦਾ ਕਰਕੇ ਉਨ੍ਹਾਂ ਦੇ ਸੈਕੜੇ ਸਾਲਾਂ ਤੋ ਪਹਿਨਦੇ ਆ ਰਹੇ ਧਾਰਮਿਕ ਕਕਾਰਾ ਤੇ ਪਾਬੰਦੀ ਲਗਾਉਣ ਦੇ ਮਨਸੂਬੇ ਬਣਾਉਣ ਦਾ ਪ੍ਰਚਾਰ ਕੀਤਾ ਜਾਵੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਕੁਝ ਕੁ ਹੁਕਮਰਾਨਾਂ ਦੀਆਂ ਰਖੇਲ ਬਣੀਆ ਸਿੱਖ ਸੰਸਥਾਵਾਂ ਅਤੇ ਕੁਝ ਸਿੱਖ ਆਗੂਆ ਨੂੰ ਖਬਰਦਾਰ ਕਰਦਾ ਹੈ ਜੋ ਬੀਜੇਪੀ-ਆਰ.ਐਸ.ਐਸ ਦੀਆਂ ਸਿੱਖ ਵਿਰੋਧੀ ਜਮਾਤਾਂ ਨੂੰ ਖੁਸ ਕਰਨ ਲਈ ਪੀੜ੍ਹਤ ਨਿਹੰਗ ਸਿੰਘਾਂ ਵਿਰੁੱਧ ਅਤੇ ਸਾਡੇ ਸਿੱਖੀ ਸ਼ਸਤਰਾਂ ਵਿਰੁੱਧ ਬੋਲ ਰਹੇ ਹਨ । ਕਕਾਰਾ ਦੇ ਮਹੱਤਵ ਨੂੰ ਸਮਝਣ ਦੀ ਬਜਾਇ ਸਾਡੀਆ ਸਿੱਖੀ ਮਰਿਯਾਦਾਵਾ ਦੇ ਉਲਟ ਅਮਲ ਕਰ ਰਹੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਉਤਰਾਖੰਡ ਅਤੇ ਡੀਜੀਪੀ ਉਤਰਾਖੰਡ ਇਸ ਅਤਿ ਗੰਭੀਰ ਵਿਸੇ ਤੇ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੇ ਆਦੇਸ ਦੇ ਕੇ ਜਿਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਜਿੰਮੇਵਾਰੀ ਨਿਭਾਉਣਗੇ, ਉਥੇ ਉਨ੍ਹਾਂ ਦੇ ਸੂਬੇ ਅਤੇ ਹੋਰ ਸੂਬਿਆ ਵਿਚ ਸਿੱਖ ਕੌਮ ਵਿਰੁੱਧ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦੇ ਹੋਣ ਵਾਲੇ ਵੱਡੇ ਨੁਕਸਾਨ ਨੂੰ ਮੁੱਖ ਰੱਖਕੇ ਅਜਿਹੀਆ ਕਾਰਵਾਈਆ ਕਰਨ ਵਾਲਿਆ ਨੂੰ ਨੱਥ ਪਾਉਣਗੇ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.