ਏਕਤਾ ਪਾਰਟੀ ਅਤੇ ਭਾਰਤੀ ਆਮ ਜਨਤਾ ਪਾਰਟੀ 29 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਐਸ ਐਸ ਪੀ ਦਫਤਰ ਦਾ ਕਰੇਗੀ ਘੇਰਾਓ

ਏਕਤਾ ਪਾਰਟੀ ਅਤੇ ਭਾਰਤੀ ਆਮ ਜਨਤਾ ਪਾਰਟੀ 29 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਐਸ ਐਸ ਪੀ ਦਫਤਰ ਦਾ ਕਰੇਗੀ ਘੇਰਾਓ

ਕਪੂਰਥਲਾ 25 ਜੁਲਾਈ ਗੌਰਵ ਮੜੀਆ 

ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਅਤੇ ਭਾਰਤੀ ਆਮ ਜਨਤਾ ਪਾਰਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬਰਨਾਲਾ ਵਿਖੇ ਐਸ ਸੀ ਸਮਾਜ ਦੇ ਲੋਕਾਂ ਤੇ ਬੁੱਚੜ ਡੀ ਐਸ ਪੀ ਵਲੋ ਜਾਲਮਾਨਾ ਕੀਤੇ ਲਾਠੀ ਚਾਰਜ਼ ਦੀ ਘੋਰ ਨਿੰਦਾ ਕੀਤੀ ਹੈ ਓਹਨਾ ਕਿਹਾ ਕਿ ਇਹ ਸਾਰਾ ਕੁਝ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਹੀ ਹੋ ਰਿਹਾ ਹੈ ਸ਼ੁਰੂ ਤੋਂ ਐਸ ਸੀ ਸਮਾਜ ਨੂੰ ਕੁੱਟਿਆ ਤੇ ਦਬਾਇਆ ਜਾ ਰਿਹਾ ਹੈ ਪ੍ਰੰਤੂ ਹੁਣ ਇਸ ਤਰ੍ਹਾ ਨਹੀਂ ਹੋਵੇਗਾ ਸਾਰਾ ਐਸ ਸੀ ਸਮਾਜ ਇਕਜੁਟ ਹੋਕੇ ਸਰਕਾਰ ਨੂੰ ਗੋਡੇ ਟੇਕਣ ਤੇ ਮਜਬੂਰ ਕਰ ਦੇਵੇਗਾ ਇਕੱਲੇ ਸਸਪੇਂਡ ਕਰਨ ਨਾਲ ਗੱਲ ਨਹੀਂ ਬਣਨੀ ਉਸ ਬੁੱਚੜ ਨੂੰ ਨੌਕਰੀ ਤੋਂ ਕੱਢਕੇ ਐਸ ਸੀ ਐਕਟ ਦਾ ਪਰਚਾ ਕਰਵਾਨਾਂ ਪਵੇਗਾ ਫਿਰ ਸਾਡਾ ਸਮਾਜ ਸ਼ਾਂਤ ਹੋਵੇਗਾ ਦੂਜੇ ਪਾਸੇ ਗੁਰਮੀਤ ਲਾਲ ਬਿੱਟੂ ਨਾਲ ਪੁਲਿਸ ਵਲੋ ਧੱਕੇਸ਼ਾਹੀ ਕਰਨ ਦੇ ਆਰੋਪ ਲਗਾਏ ਗਏ ਬਿੱਟੂ ਨੇ ਕਿਹਾ ਕਿ ਮੇਰਾ ਜਾਯਜ਼ ਕੰਮ ਕਾਫੀ ਅਰਸੇ ਤੋ ਲਟਕਿਆ ਪਿਆ ਹੈ ਜਿਸ ਦੀ ਪੁਲਿਸ ਨੂੰ ਕੋਈ ਪ੍ਰਵਾਹ ਨਹੀਂ ਹੈ ਮੈਨੂੰ ਕਈ ਮਹੀਨਿਆਂ ਤੋਂ ਅਧਵਿਚਕਾਰ ਰਖਿਆ ਗਿਆ ਹੈ ਜਿਸ ਦੇ ਵਿਰੋਧ ਚ 29 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਮਾਰਕਫੈੱਡ ਚੌਂਕ ਤੋਂ ਜਾਕੇ ਐਸ ਐਸ ਪੀ ਦਫਤਰ ਦਾ ਘੇਰਾਓ ਕੀਤਾ ਜਾਵੇਗਾ ਇਸ ਮੌਕੇ ਸੁਰਜੀਤ ਸਿੰਘ ਮਾਨ ਸਹਿਤ ਹੋਰ ਵੀ ਆਗੂ ਅਤੇ ਪਾਰਟੀ ਵਰਕਰ ਹਾਜ਼ਿਰ ਸਨ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.