ਕੇਸਗੜ੍ਹ ਸਾਹਿਬ ਦੀ ਸਰਾਂ ਤੋਂ ਕੈਨੇਡਾ ਤੱਕ ਫੈਲੇ ਤਾਰ—ਬਾਦਲ ਦਲ ਤੇ SGPC ਲੀਡਰਸ਼ਿਪ ਕਟਹਿਰੇ ’ਚ

ਕੇਸਗੜ੍ਹ ਸਾਹਿਬ ਦੀ ਸਰਾਂ ਤੋਂ ਕੈਨੇਡਾ ਤੱਕ ਫੈਲੇ ਤਾਰ—ਬਾਦਲ ਦਲ ਤੇ SGPC ਲੀਡਰਸ਼ਿਪ ਕਟਹਿਰੇ ’ਚ

ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਤੋਂ ਲੈ ਕੇ ਕੈਨੇਡਾ ਤੱਕ ਫੈਲੇ ਤਾਰ, ਸ਼ਰਮਨਾਕ ਘਟਨਾਕ੍ਰਮ ਨੇ ਬਾਦਲ ਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੁਖਬੀਰ ਬਾਦਲ ਅਤੇ ਵਿਰਸਾ ਵਲਟੋਹਾ ਦੀ ਤਿਕੜੀ ਨੂੰ ਖੜਾ ਕੀਤਾ ਕਟਹਿਰੇ 'ਚ…

ਚਾਵਲਾ ਸੈਕਸ ਸਕੈਂਡਲ ਬਾਦਲ ਦਲ ਦੇ ਇਖਲਾਕੀ ਨਿਘਾਰ ਦੀ ਸਿਖ਼ਰ, ਗਿਆਨੀ ਹਰਪ੍ਰੀਤ ਸਿੰਘ 'ਤੇ ਸੁੱਟਣ ਤਿਆਰ ਕੀਤਾ 'ਸੈਕਸ ਬੰਬ' ਨੇ ਚਾਵਲਾ ਅਤੇ ਬਾਦਲ ਧੜੇ ਦੇ ਵਿਹੜੇ 'ਚ ਡਿੱਗ ਕੇ ਕੀਤਾ ਵੱਡਾ ਸੈਕਸ ਧਮਾਕਾ…

ਬਹਿਰੀਨ ਵਾਲੀ ਬੀਬੀ ਅਤੇ ਅਮਰਜੀਤ ਚਾਵਲਾ ਸੈਕਸ ਕਾਂਡ ਦੇ ਦੋਸ਼ੀ ਨਰੈਣੂ-ਮਸੰਦਾਂ ਕੋਲੋਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਸੰਸਥਾਵਾਂ ਕਦੋ ਕਰਵਾਉਣਗੀਆਂ ਆਜ਼ਾਦ ?

ਐਡੀਸ਼ਨਲ ਗ੍ਰੰਥੀ ਸਮੇਤ ਫੋਨਾਂ ਰਾਹੀਂ ਅਸ਼ਲੀਲ ਚੈਟਿੰਗ ਕਰਦੇ ਰਹੇ ਕਈ ਹੋਰਨਾਂ ਦਾ ਵੀ ਪੁਲਿਸ ਨੇ ਔਰਤ ਦੇ ਫੋਨ ਰਾਹੀਂ ਕੀਤਾ ਸਾਰਾ ਅਸ਼ਲੀਲ ਡਾਟਾ ਹਾਸਲ ਹੌਲੀ-ਹੌਲੀ ਹੋਣਗੇ ਖੁਲਾਸੇ…

ਚੰਡੀਗੜ੍ਹ 20 ਸਤੰਬਰ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਦੁਸ਼ਮਣ ਨੰਬਰ-1 ਆਰਐਸਐਸ/ਹਿੰਦੂਤਵ ਦੀਆਂ ਚੱਪਲਾਂ ਝਾੜਨ ਵਾਲੇ ਬਾਦਲ ਪਰਿਵਾਰ ਨੇ ਪੰਥਕ ਸ਼ਕਤੀ ਨੂੰ ਧਾਰਮਿਕ, ਆਰਥਿਕ, ਸਮਾਜਿਕ ਅਤੇ ਆਚਰਨ ਪੱਖੋਂ ਮਿੱਟੀ ਵਿੱਚ ਰੋਲ ਹੁੰਦੀਆਂ ਕੋਸ਼ਿਸ਼ਾਂ ਵਿੱਚ ਕੋਈ ਕਸਰ ਨਹੀਂ ਛੱਡੀ। ਜਿਸ ਕਾਰਨ ਬਾਦਲ ਪਰਿਵਾਰ ਦੀਆਂ ਇਹਨਾਂ ਕੋਸ਼ਿਸ਼ਾਂ ਕਰਕੇ ਅਕਾਲੀ ਦਲ ਅੱਜ 0 ਹੋ ਚੁੱਕਾ ਹੈ। ਪੰਜਾਬ ਦੀ ਰਾਜਨੀਤੀ ਅਤੇ ਧਾਰਮਿਕ ਗਲਿਆਰਿਆਂ ਵਿੱਚ ਇਸ ਵੇਲੇ ਇੱਕ ਅਜਿਹੀ ਸਨਸਨੀਖੇਜ਼ ਖ਼ਬਰ ਨੇ ਭੂਚਾਲ ਲਿਆਂਦਾ ਹੋਇਆ ਹੈ, ਜਿਸ ਨੇ ਪੰਥਕ ਸੰਸਥਾਵਾਂ ਦੀ ਕਾਰਜਪ੍ਰਣਾਲੀ, ਅਕਾਲੀ ਦਲ ਦੀ ਲੀਡਰਸ਼ਿਪ ਅਤੇ ਪੰਜਾਬ ਪੁਲਿਸ ਦੀ ਭੂਮਿਕਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਖਾਸ ਕਰਕੇ ਜਦੋਂ ਦਾ ਅਕਾਲੀ ਦਲ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਹੋਇਆ। ਇਸ ਤਰ੍ਹਾਂ ਦੇ ਬਦਇਖਲਾਕੀ ਮਾਮਲਿਆਂ ਨਾਲ ਅਕਾਲੀ ਆਗੂਆਂ ਦੇ ਨਾਮ ਵੀ ਜੁੜਨ ਲੱਗ ਪਏ ਹਨ । ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਦੇ ਅਨੇਕਾਂ ਔਰਤਾਂ ਨਾਲ ਨਾਮ ਜੁੜਨ ਦੇ ਚਰਚੇ ਅਕਸਰ ਹੀ ਪੰਜਾਬ ਦੀ ਰਾਜਨੀਤੀ ਵਿੱਚ ਸੁਆਦ ਲੈ ਲੈ ਕੇ ਸੁਣੇ ਸੁਣਾਏ ਜਾਂਦੇ ਹਨ ।ਇਹਨਾਂ ਦੋਹਾਂ ਲੀਡਰਾਂ ਦਾ ਆਪੋ-ਆਪਣੀਆਂ ਪਾਰਟੀਆਂ ਦੇ ਆਗੂਆਂ ਦੀਆਂ ਪਤਨੀਆਂ ਤੱਕ ਨਾਲ ਸਬੰਧਾਂ ਦੇ ਚਰਚੇ ਵੀ ਪੰਜਾਬ ਦੀ ਸਿਆਸਤ ਵਿੱਚ ਚਰਚਾ ਵਿੱਚ ਰਹੇ ਹਨ । ਕਿਸੇ ਸਮੇਂ ਬਾਦਲ ਪਰਿਵਾਰ ਦੇ ਖਾਸੋ-ਖ਼ਾਸ ਰਹੇ ਚਰਨਜੀਤ ਸਿੰਘ ਬਰਾੜ ਨੇ ਆਪਣੇ ਇਕ ਬਿਆਨ ਵਿੱਚ ਬਾਦਲ ਦਲ ਦੇ ਇੱਕ ਆਗੂ ਦਾ ਨਾਮ ਲੈ ਕੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸੁਖਬੀਰ ਹਰ ਵਕਤ ਉਕਤ ਆਗੂ ਦੇ ਘਰ ਵਿੱਚ ਹੀ ਵੜਿਆ ਰਹਿੰਦਾ ਹੈ । ਅਕਾਲੀ ਆਗੂ ਸੁੱਚੇ ਲੰਗਾਹ ਦੇ ਕਾਰਨਾਮਿਆਂ ਦੀਆਂ ਤਾਂ ਮੂਵੀਆਂ ਅਜੇ ਤੱਕ ਯੂ-ਟਿਊਬ ਉੱਪਰ ਪਈਆਂ ਹਨ ।ਮੇਰੇ ਪੋਸਟ ਲਿਖਦੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਗਰੇਵਾਲ ਦੀ ਕਰਤੂਤ ਵੀ ਜ਼ਾਹਿਰ ਹੋ ਗਈ ।ਅਕਾਲੀ ਆਗੂ ਸਵ. ਜਥੇਦਾਰ ਤੋਤਾ ਸਿੰਘ ਦੇ ਮੁੰਡੇ ਬਲਜਿੰਦਰ ਬਰਾੜ ਦੀ ਮੋਗਾ ਸੈਕਸ ਸਕੈਂਡਲ ਵਿੱਚ ਸ਼ਰਮਨਾਕ ਸ਼ਮੂਲੀਅਤ ਅਕਾਲੀ ਸਿਆਸਤ ਦੇ ਇਖਲਾਕੀ ਤੌਰ ਉੱਪਰ ਗ਼ਰਕ ਚੁੱਕਣ ਦੀ ਨਿਸ਼ਾਨੀ ਹੀ ਸੀ। ਚਾਵਲਾ ਸੈਕਸ ਕਾਂਡ ਵੀ ਮੋਗੇ ਕਾਂਡ ਦੀ ਤਰਜ਼ ਉੱਤੇ ਬਾਦਲ ਦਲ ਦੀ ਆਪਣੇ ਸਿਆਸੀ ਵਿਰੋਧੀਆਂ ਨੂੰ ਬਲੈਕਮੇਲ ਅਤੇ ਬਦਨਾਮ ਕਰਨ ਲਈ ਇਕ ਬਦਨਾਮ ਔਰਤ ਨੂੰ ਢਾਲ ਵਜੋਂ ਵਰਤਣ ਦੀ ਸਾਜ਼ਿਸ਼ ਸੀ। ਗਿਆਨੀ ਹਰਪ੍ਰੀਤ ਸਿੰਘ ਨੂੰ ਕੜਿੱਕੀ ਵਿੱਚ ਫਸਾਉਣ ਲਈ ਇਸ ਬਦਨਾਮ ਔਰਤ ਨੂੰ ਵਰਤਣ ਦੀ ਸਾਜ਼ਿਸ਼ ਅਕਾਲੀ ਦਲ ਦੇ ਯੰਗ ਬ੍ਰਿਗੇਡ ਦੇ ਆਗੂਆਂ ਨੇ ਘੜੀ ਸੀ। ਸੂਤਰਾਂ ਮੁਤਾਬਕ ਉਕਤ ਅਪਰੇਸ਼ਨ ਲਈ ਇਸ ਔਰਤ ਨਾਲ ਪੱਚੀ ਲੱਖ ਦੀ ਡੀਲ ਹੋਈ ਸੀ । ਔਰਤ ਨੇ ਬਾਦਲ ਦਲ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਗਿਆਨੀ ਜੀ ਮੇਰੇ ਬਹੁਤ ‘ ਨਜ਼ਦੀਕ ’ ਦੇ ਸਬੰਧ ਹਨ ਅਤੇ ਮੈਂ ਸਹਿਜੇ ਹੀ ਉਨ੍ਹਾਂ ਨੂੰ ਆਪਣੀ ਕੁੜਿੱਕੀ ਵਿੱਚ ਫਸਾ ਲਵਾਂਗੀ । ਪਰ ਔਰਤ ਵੱਲੋਂ ਗਿਆਨੀ ਜੀ ਨਾਲ ਵਾਰ ਵਾਰ ਫੋਨ ਰਾਹੀਂ ਸੰਪਰਕ ਦੇ ਕਰਨ ਬਾਵਜੂਦ ਬਣਾਈ ਗਈ ਯੋਜਨਾ ਮੁਤਾਬਿਕ ਅਪਰੇਸ਼ਨ ਸਫ਼ਲ ਨਹੀਂ ਹੋ ਸਕਿਆ । ਸੂਤਰ ਇਹ ਦੱਸਦੇ ਹਨ ਕਿ ਗਿਆਨੀ ਜੀ ਔਰਤ ਦੇ ਵਾਰ ਵਾਰ ਸੰਪਰਕ ਦੇ ਬਾਵਜੂਦ ਮੁਲਾਕਾਤ ਕਰਨ ਦੀ ਮੰਗ ਨੂੰ ਆਪਣੇ ਰੁਝੇਵਿਆਂ ਦਾ ਹਵਾਲਾ ਦੇ ਕੇ ਟਾਲਦੇ ਰਹੇ ।ਭਾਵੇਂ ਗਿਆਨੀ ਜੀ ਇਸ ਸਾਜਿਸ਼ ਵਿੱਚ ਫਸਣ ਤੋਂ ਬੱਚ ਗਏ,ਪਰ ਇਹ ਸਵਾਲ ਜਰੂਰ ਪੈਦਾ ਹੁੰਦਾ ਕਿ ਗਿਆਨੀ ਜੀ ਵਰਗੀ ਧਾਰਮਿਕ ਸ਼ਖਸੀਅਤ ਤੱਕ ਅਜਿਹੀਆਂ ਔਰਤਾਂ ਦੀ ਪਹੁੰਚ ਕਿਵੇਂ ਬਣ ਜਾਂਦੀ ਹੈਚਾਵਲਾ ਸੈਕਸ ਸਕੈਡਲ ਸਾਡੀਆਂ ਧਾਰਮਿਕ ਸੰਸਥਾਵਾਂ ਅੰਦਰ ਬੰਦ-ਇਖਲਾਕੀ ਲੋਕਾਂ ਦੀ ਨਿਸ਼ਾਨਦੇਹੀ ਕਰਵਾਉਣ ਵਾਲਾ ਇਸ ਤਰ੍ਹਾਂ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ। ਸਿੱਖ ਸਮਾਜ ਵਿੱਚ ਆ ਚੁੱਕੀ ਨੈਤਿਕ ਗਿਰਾਵਟ ਦਾ ਅਸਰ ਦਹਾਕਿਆਂ ਤੋਂ ਸਿੱਖਾਂ ਦੀਆਂ ਰਾਜਸੀ ਅਤੇ ਧਾਰਮਿਕ ਸੰਸਥਾਵਾਂ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ। ਰਾਜਨੀਤੀ ਵਿੱਚ ਪਹਿਲਾਂ ਅਜਿਹੇ ਸੈਕਸ ਸਕੈਂਡਲ ਨੈਸ਼ਨਲ ਪਾਰਟੀਆਂ ਵਿੱਚ ਸੁਨਣ ਨੂੰ ਮਿਲਦੇ ਸਨ। ਹਰ ਪੰਥਕ ਹਮਦਰਦੀਆਂ ਅਤੇ ਸਮੁੱਚੇ ਪੰਜਾਬੀਆਂ ਦੀ ਰੂਹ ਨੂੰ ਕਾਂਬਾ ਛੇੜ ਦੇਣ ਵਾਲੇ ਇਸ ਕਾਂਡ ਦਾ ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਬਾਦਲ ਦਲ ਦੇ ਆਗੂਆਂ ਨੇ ਇਸ ਬਦਨਾਮ ਔਰਤ ਨੂੰ ਗੁਰਦੁਆਰਿਆਂ ਦੀਆਂ ਸਰਾਵਾਂ ਅੰਦਰ ਨਿਵਾਸ ਹੀ ਨਹੀਂ ਕਰਵਾਇਆ, ਸਗੋਂ ਇਸ ਨੀਚ ਕੰਮ ਕਰਵਾਉਣ ਲਈ ਲਿਆਂਦੀ ਗਈ ਇਸ ਔਰਤ ਦੇ ਖ਼ਰਚੇ ਵੀ ਗੁਰੂ ਕੀ ਗੋਲਕ ਦੇ ਫੰਡਾਂ ਵਿਚੋਂ ਕੀਤੇ ਗਏ ਹਨ। ਇਸ ਗੱਲ ਦੇ ਵੀ ਚਰਚੇ ਹਨ ਕਿ ਜਦੋਂ ਇਸ ਔਰਤ ਨੇ ਆਪਣੇ ਨਾਲ ਹੋਈ ਡੀਲ ਦੇ 25 ਲੱਖ ਮੰਗੇ ਤਾਂ ਉਸ ਦਾ ਮੂੰਹ ਬੰਦ ਕਰਾਉਣ ਲਈ ਧਰਮ ਪ੍ਰਚਾਰ ਕਮੇਟੀ ਦੇ ਫੰਡ ਵਿੱਚੋ ਇੱਕ ਲੱਖ ਰੁਪਏ ਦੀ ਰਕਮ ਵੀ ਉਸ ਨੂੰ ਦਿੱਤੀ ਗਈ ਸੀ। ਇਸ ਦੌਰਾਨ ਅਮਰਜੀਤ ਚਾਵਲਾ ਅਤੇ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਉਸ ਨਾਲ ਰੰਗਰਲੀਆਂ ਮਨਾਉਂਦੇ ਰਹੇ। ਦਰਬਾਰ ਸਾਹਿਬ ਦੇ ਐਡੀਸ਼ਨਲ ਗ੍ਰੰਥੀ ਸਮੇਤ ਕਈ ਹੋਰ ਫੋਨਾਂ ਰਾਹੀਂ ਅਸ਼ਲੀਲ ਚੈਟਿੰਗ ਕਰਦੇ ਰਹੇ। ਇਹ ਵੀ ਕਿਹਾ ਜਾ ਰਿਹਾ ਕਿ ਇਸ ਔਰਤ ਦੇ ਫੋਨ ਦਾ ਸਾਰਾ ਅਸ਼ਲੀਲ ਡਾਟਾ ਪੁਲਿਸ ਨੇ ਹਾਸਲ ਕਰ ਲਿਆ। ਜਿਸ ਨੂੰ ਹੌਲੀ ਹੌਲੀ ਰਲੀਜ਼ ਕੀਤਾ ਜਾਵੇਗਾ । ਇਸ ਗੱਲ ਦੀ ਵੀ ਚਰਚਾ ਹੈ ਕਿ ਉਕਤ ਸਬੂਤਾਂ ਦੇ ਅਧਾਰ ਉੱਤੇ ਸਰਕਾਰੀ ਧਿਰ ਜੱਥੇਦਾਰ ਅਕਾਲ ਤਖ਼ਤ ਵੱਲੋਂ ਮੁੱਖ ਮੰਤਰੀ ਦਾ ਮਾਮਲਾ ਰਫਾਦਫਾ ਕਰਨ ਲਈ ਦਬਾਅ ਵੀ ਸਿਰਜ ਰਹੀ ਸੀ। ਅਮਰਜੀਤ ਚਾਵਲੇ ਦੀ ਗ੍ਰਿਫਤਾਰੀ ਨਾ ਕਰਕੇ ਉਸ ਨੂੰ ਬਾਹਰ ਨਿਕਲਣ ਦਾ ਮੌਕਾ ਦੇਣਾ ਵੀ ਸਰਕਾਰੀ ਧਿਰ ਦੀ ਮਿਥੀ ਚਾਲ ਹੈ। ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਪ੍ਰਤੀ ਅੱਜ ਤੱਕ ਚੁੱਪ ਧਾਰ ਰੱਖੀ ਹੈ। ਅੱਜ ਬਾਦਲ ਦਲ ਦੀ ਇਕ ਔਰਤ ਆਗੂ ਵੱਲੋਂ ਪੀੜਤ ਔਰਤ ਨਾਲ ਇਕ ਵੀਡੀਓ ਦਾ ਸਾਹਮਣੇ ਆਉਣਾ ਇਹ ਦਰਸਾਉਂਦਾ ਕਿ ਬਾਦਲ ਦਲ ਦੀ ਇਸ ਔਰਤ ਨਾਲ਼ ਕੋਈ ਡੀਲ ਨਿੱਬੜ ਗਈ ਹੈ। ਖਾਸ ਗੱਲ ਇਹ ਹੈ ਕਿ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਮਸੌਣ ਦੀ ਰਿਪੋਰਟ ਮੁਤਾਬਕ ਬਹਿਰੀਨ ਤੋਂ ਆਈ ਇੱਕ ਬੀਬੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ 'ਤੇ ਲਗਾਏ ਗਏ ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅਜਿਹੇ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ। ਜਿਨ੍ਹਾਂ ਨੇ ਪੂਰੇ ਸਿਸਟਮ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਪਰਖੱਚੇ ਉਡਾ ਦਿੱਤੇ ਹਨ। ਬਹਿਰੀਨ ਵਾਲੀ ਬੀਬੀ ? ਜੇਲ੍ਹ ਤੋਂ ਵੀਆਈਪੀ ਸਰਾਂ ਤੱਕ ਦਾ ਰਹੱਸਮਈ ਸਫ਼ਰ ਸਬੰਧੀ ਪ੍ਰਾਪਤ ਹੋਈਆਂ ਵਿਸਫੋਟਕ ਜਾਣਕਾਰੀਆਂ ਅਨੁਸਾਰ, ਇਹ ਬੀਬੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਥਾਣਾ ਸੇ਼ੇਰਪੁਰ ਅਧੀਨ ਪੈਂਦੇ ਪਿੰਡ ਖੇੜੀ ਕਲਾਂ ਦੀ ਰਹਿਣ ਵਾਲੀ ਹੈ, ਜਿਸ ਕੋਲ 18 ਤੋਂ 20 ਕਿੱਲੇ ਜ਼ਮੀਨ ਦੀ ਮਲਕੀਅਤ ਹੈ।

ਨਵੰਬਰ 2025 ਨੂੰ ਬੀਬੀ ਸ਼੍ਰੋਮਣੀ ਕਮੇਟੀ ਦੀ ਖਾਸ ਟਿਕਟ 'ਤੇ ਬਹਿਰੀਨ ਤੋਂ ਭਾਰਤ ਆਈ ਸੀ। ਪਰ ਉਸ 'ਤੇ ਪਹਿਲਾਂ ਤੋਂ ਹੀ ਇੱਕ ਅਪਰਾਧਿਕ ਕੇਸ ਦਰਜ ਹੋਣ ਕਰਕੇ ਭਾਰਤੀ ਏਅਰਪੋਰਟ 'ਤੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦਾ ਪਾਸਪੋਰਟ ਜ਼ਬਤ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਫਰਵਰੀ 2026 ਲਗਭਗ ਤਿੰਨ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜਦੋਂ ਫਰਵਰੀ 2026 ਵਿੱਚ ਉਸ ਦੀ ਜ਼ਮਾਨਤ ਹੋਈ, ਤਾਂ ਉਸ ਨੂੰ ਕਿਸੇ ਆਮ ਥਾਂ 'ਤੇ ਰੱਖਣ ਦੀ ਬਜਾਏ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ (ਸ਼੍ਰੀ ਅਨੰਦਪੁਰ ਸਾਹਿਬ) ਦੀ ਸਰਾਂ ਵਿੱਚ ਲਿਆ ਕੇ ਠਹਿਰਾਇਆ ਗਿਆ। ਇੱਥੇ ਸਭ ਤੋਂ ਸਨਸਨੀਖੇਜ਼ ਅਤੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਹ ਬੀਬੀ ਕੋਈ ਪੰਥਕ ਸ਼ਖ਼ਸੀਅਤ, ਸੰਤ ਜਾਂ ਕਿਸੇ ਧਾਰਮਿਕ ਜਥੇਬੰਦੀ ਦੀ ਮੁਖੀ ਨਹੀਂ ਸੀ। ਫਿਰ ਵੀ ਉਸ ਨੂੰ ਸਰਾਂ ਵਿੱਚ ਸਪੈਸ਼ਲ ਏ.ਸੀ. ਰੂਮ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਸਾਹਿਬਾਨ ਦੇ ਬਰਾਬਰ ਸਪੈਸ਼ਲ ਸਰਕਾਰੀ ਗੱਡੀ, ਡਰਾਈਵਰ ਅਤੇ ਖਾਸ ਸੇਵਾਦਾਰ ਤਾਇਨਾਤ ਕੀਤੇ ਗਏ। ਇਹ ਸਭ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਸੀ। 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਦੋਂ ਵਿਰਸਾ ਸਿੰਘ ਵਲਟੋਹਾ ਵਰਗੇ ਆਗੂ ਗਿਆਨੀ ਹਰਪ੍ਰੀਤ ਸਿੰਘ 'ਤੇ ਨਿਸ਼ਾਨੇ ਸਾਧ ਰਹੇ ਸਨ। ਉਦੋਂ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਇੱਕ ਗੁਪਤ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ। ਇਸ ਕਾਨਫਰੰਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਅਰਧ-ਪਾਗਲ ਸਾਂਢੂ ਦੇ ਨਾਲ ਇਸੇ ਬਹਿਰੀਨ ਵਾਲੀ ਬੀਬੀ ਨੇ ਮੀਡੀਆ ਅੱਗੇ ਆ ਕੇ ਜਥੇਦਾਰ 'ਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨੀ ਸੀ। ਪਰ ਕਿਸੇ ਕਾਰਨ ਕਰਕੇ ਕਾਨਫਰੰਸ ਸ਼ੁਰੂ ਹੋਣ ਤੋਂ ਠੀਕ ਅੱਧਾ ਘੰਟਾ ਪਹਿਲਾਂ ਇਸ ਨੂੰ ਰੱਦ ਕਰ ਦਿੱਤਾ ਗਿਆ। ਜੋ "ਬੰਬ" ਗਿਆਨੀ ਹਰਪ੍ਰੀਤ ਸਿੰਘ 'ਤੇ ਸੁੱਟਣਾ ਸੀ, ਉਹ ਅੱਜ ਆਪ ਹੀ ਚਾਵਲਾ ਅਤੇ ਬਾਦਲ ਧੜੇ ਦੇ ਵਿਹੜੇ ਵਿੱਚ ਧਮਾਕੇ ਨਾਲ ਫਟ ਚੁੱਕਾ ਹੈ। ਅਮਰਜੀਤ ਸਿੰਘ ਚਾਵਲਾ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਚਰਚਾਵਾਂ ਅਨੁਸਾਰ, ਜੋਧਪੁਰ ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਵੀ ਚਾਵਲਾ ਨੂੰ ਅਜਿਹੀ ਹੀ ਇੱਕ ਅਨੈਤਿਕ ਅਤੇ ਗੰਦੀ ਹਰਕਤ ਕਰਦੇ ਹੋਏ ਉਸ ਦੇ ਸਾਥੀਆਂ ਨੇ ਰੰਗੇ ਹੱਥੀਂ ਫੜਿਆ ਸੀ। ਸ਼੍ਰੀ ਅਨੰਦਪੁਰ ਸਾਹਿਬ ਵਿੱਚ ਚਾਵਲਾ ਦਾ ਇੰਨਾ ਜ਼ਬਰਦਸਤ ਸਿਆਸੀ ਦਬਾਅ ਸੀ ਕਿ ਜਦੋਂ ਬੀਬੀ ਨੇ ਉਸ 'ਤੇ ਬਲਾਤਕਾਰ ਦੀ ਐਫਆਈਆਰ ਦਰਜ ਕਰਵਾਈ, ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਇੱਕ ਖੁੱਲ੍ਹੀ ਛੋਟ ਦਿੱਤੀ। ਪੁਲਿਸ ਨੇ ਚਾਵਲਾ ਨੂੰ ਕਿਹਾ ਕਿ ਜਾਂ ਤਾਂ 15 ਦਿਨਾਂ ਦੇ ਅੰਦਰ-ਅੰਦਰ ਇਸ ਔਰਤ ਨਾਲ ਪੈਸੇ ਦੇ ਕੇ ਸਮਝੌਤਾ ਕਰ ਲੈ, ਜਾਂ ਫਿਰ ਚੁੱਪਚਾਪ ਦੇਸ਼ ਛੱਡ ਕੇ ਬਾਹਰ ਭੱਜ ਜਾ! ਹੈਰਾਨੀ ਦੀ ਗੱਲ ਇਹ ਹੈ ਕਿ ਕੇਸ ਦਰਜ ਹੋਣ ਦੇ 25 ਦਿਨਾਂ ਤੱਕ ਪੰਜਾਬ ਪੁਲਿਸ ਹੱਥ 'ਤੇ ਹੱਥ ਧਰ ਕੇ ਬੈਠੀ ਰਹੀ। ਚਾਵਲਾ ਬੜੇ ਆਰਾਮ ਨਾਲ ਭਾਰਤ ਛੱਡ ਕੇ ਕੈਨੇਡਾ ਪਹੁੰਚ ਗਿਆ। ਜਦੋਂ ਚਾਵਲਾ ਨੇ ਕੈਨੇਡਾ ਪਹੁੰਚ ਕੇ ਖੁਦ ਸੋਸ਼ਲ ਮੀਡੀਆ 'ਤੇ ਐਫਆਈਆਰ ਹੋਣ ਦੀ ਜਾਣਕਾਰੀ ਦਿੱਤੀ, ਉਸ ਤੋਂ ਬਾਅਦ ਜਾ ਕੇ ਪੰਜਾਬ ਸਰਕਾਰ ਨੇ ਉਸ ਦੇ ਖ਼ਿਲਾਫ਼ 'ਲੁੱਕ ਆਊਟ ਨੋਟਿਸ' ਜਾਰੀ ਕਰਨ ਦਾ ਢੋਂਗ ਰਚਿਆ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੀ ਉਸ ਨੂੰ ਭਜਾਉਣ ਵਿੱਚ ਬਰਾਬਰ ਦੇ ਭਾਗੀਦਾਰ ਸਨ।

ਜਦੋਂ ਗਿਆਨੀ ਹਰਪ੍ਰੀਤ ਸਿੰਘ 'ਤੇ ਝੂਠੇ ਦੋਸ਼ ਲਗਾਏ ਗਏ ਸਨ, ਤਾਂ ਉਨ੍ਹਾਂ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਸੰਗਤਾਂ ਸਾਹਮਣੇ ਸਾਫ਼ ਕਿਹਾ ਸੀ ਕਿ ਉਹ ਨਿਰਦੋਸ਼ ਹਨ। ਕੀ ਸੁਖਬੀਰ ਸਿੰਘ ਬਾਦਲ, ਹਰਜਿੰਦਰ ਸਿੰਘ ਧਾਮੀ ਅਤੇ ਵਿਰਸਾ ਸਿੰਘ ਵਲਟੋਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਇਹ ਕਹਿਣ ਦੀ ਹਿੰਮਤ ਕਰਨਗੇ ਕਿ ਉਹ ਇਸ ਬਹਿਰੀਨ ਵਾਲੀ ਬੀਬੀ ਨੂੰ ਨਹੀਂ ਜਾਣਦੇ ? ਫਰਵਰੀ 2026 ਤੋਂ ਲੈ ਕੇ ਹੁਣ ਤੱਕ ਸ਼੍ਰੀ ਅਨੰਦਪੁਰ ਸਾਹਿਬ ਦੀ ਸਰਾਂ ਵਿੱਚ ਉਸ ਔਰਤ ਨੂੰ ਕਿਸ ਦੇ ਹੁਕਮ ਨਾਲ ਵੀਆਈਪੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਸਨ ? ਜੇਕਰ ਇਹ ਤਿਕੜੀ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਸੱਚ ਬੋਲਣ ਦਾ ਦਾਅਵਾ ਕਰਦੀ ਹੈ, ਤਾਂ ਹੀ ਸਿੱਖ ਸੰਗਤਾਂ ਇਨ੍ਹਾਂ ਦੀ ਗੱਲ 'ਤੇ ਯਕੀਨ ਕਰਨਗੀਆਂ। ਇਸ ਘਟਨਾ ਨੇ ਪੰਥਕ ਸੰਸਥਾਵਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਗੰਧਲ਼ੀ ਰਾਜਨੀਤੀ ਦੇ ਚਿਹਰੇ ਤੋਂ ਮੁਖੌਟਾ ਪੂਰੀ ਤਰ੍ਹਾਂ ਲਾਹ ਦਿੱਤਾ ਹੈ।

ਹੁਣ ਇਸ ਤਰ੍ਹਾਂ ਜਾਪਦਾ ਕਿ ਇਸ ਘਟਨਾ ਦਾ ਭਾਂਡਾ ਚਾਵਲੇ ਅਤੇ ਕੁਝ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਸਿਰ ਭੰਨ ਕੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਇਸ ਕਾਂਡ ਵਿੱਚ ਭਾਈਵਾਲ਼ ਤੋਂ ਸੁਰਖ਼ਰੂ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਹ ਮਾਮਲਾ ਚਾਹੇ ਕੋਈ ਵੀ ਕਰਵਟ ਲਵੇ ਪਰ ਸਿੱਖ ਕੌਮ ਲਈ ਗੰਭੀਰ ਮਸਲਾ ਇਹ ਹੈ ਕਿ ਇਹਨਾਂ ਨਰੈਣੂ ਮਸੰਦਾਂ ਤੋਂ ਸਿੱਖ ਸੰਸਥਾਵਾਂ ਨੂੰ ਕਿਵੇਂ ਆਜ਼ਾਦ ਕਰਵਾਇਆ ਜਾਵੇ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਪੰਥਕ ਦਾ ਧਾਰਮਿਕ ਸਮਾਜਿਕ ਅਤੇ ਪੰਜਾਬ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਾਲੀ ਕਿਸਾਨ ਜਥੇਬੰਦੀਆਂ ਇਸ ਮਾਮਲੇ ਨੂੰ ਲੈ ਕੇ ਕੀ ਵਿਚਾਰ ਪ੍ਰਗਟ ਕਰਨਗੇ ਫਿਲਹਾਲ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ ਪ੍ਰੰਤੂ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪ੍ਰਬੰਧ ਨੂੰ ਸੰਭਾਲਣ ਵਾਲੀ ਖਾਲਸਾ ਪੰਥ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੀ ਗੁਲਾਮੀ ਨੂੰ ਕਬੂਲਦੀ ਹੋਈ ਆਪਣਾ ਪ੍ਰਬੰਧ ਚਲਾ ਰਹੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੀ ਬਾਦਲ ਪਰਿਵਾਰ ਦੀ ਚਾਪਲੂਸੀ ਕਰਨ ਵਾਲੇ ਹੀ ਜੇਬ 'ਚੋਂ ਨਿਕਲਦੇ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂਆਂ ਵੱਲੋਂ ਸੱਚੇ ਸੁੱਚੇ ਪੰਥਕ ਲੀਡਰਾਂ ਨੂੰ ਬਦਨਾਮ ਕਰਨ ਦਾ ਜਾਲ ਵਿਛਾਉਣ ਦੀਆਂ ਸਾਜਿਸ਼ਾਂ ਵਿੱਚ ਆਪ ਹੀ ਫਸ ਚੁੱਕੇ ਹਨ। ਹੁਣ ਫੈਸਲਾ ਸੰਗਤ ਕਰੇਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਗੁਲਾਮ ਲੋਕਾਂ ਕੋਲੋਂ ਕਿਵੇਂ ਆਜ਼ਾਦ ਕਰਾਉਣਾ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.