ਮਨੁੱਖ ਦਾ ਪਿਆਰ ਹੀ ਮਨੁੱਖ ਦੀ ਅਸਲ ਕਮਾਈ ਹੈ-ਪੱਡਾ
- ਰਾਜਨੀਤੀ
- 13 Aug, 2026 01:22 PM (Asia/Kolkata)
ਕਪੂਰਥਲਾ 13 ਅਗਸਤ ਗੌਰਵ ਮੜੀਆ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਸਰਦਾਰ ਨਿਸ਼ਾਨ ਸਿੰਘ ਜਠੋਲ ਦੀ ਅੰਤਿਮ ਅਰਦਾਸ ਵਿੱਚ ਹਾਜਰੀ ਲਾਉਂਦੇ ਹੋਏ ਸੁਖਵੰਤ ਸਿੰਘ ਪੱਡਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਤੇ ਸੁਖਵੰਤ ਸਿੰਘ ਪੱਡਾ ਨੇ ਕਿਹਾ ਨਿਸ਼ਾਨ ਸਿੰਘਜਠੌਲ ਜੋ ਪਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਹਿਣ ਕਰਨ ਦਾ ਬਲ ਬਖਸ਼ੇ।ਸੁਖਵੰਤ ਸਿੰਘ ਪੱਡਾ ਨੇ ਸ਼ਰਧਾਂਜਲੀ ਮੌਕੇ ਉਪਕਾਰ ਸਿੰਘ ਖਾਲਸਾ ਜੋ ਨਿਸ਼ਾਨ ਸਿੰਘ ਰਿਸਾਲ ਦੇ ਵੱਡੇ ਬੇਟੇ ਅਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਹਨ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਅਸੀਂ ਹਮੇਸ਼ਾ ਹਰ ਮੁਸ਼ਕਿਲ ਵਿੱਚ ਤੁਹਾਡੇ ਨਾਲ ਹਾਂ।ਪੱਡਾ ਨੇ ਕਿਹਾ ਕਿ ਮਨੁੱਖ ਦੇ ਚੰਗੇ ਕੰਮ ਸਦੀਵੀਂ ਪਛਾਣ ਬਣਦੇ ਹਨ।ਭਾਵੇਂ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ,ਉਸ ਦੇ ਨੇਕ ਕਰਮ ਅਤੇ ਲੋਕ-ਭਲਾਈ ਦੇ ਕੰਮ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿੰਦੇ ਹਨ ਅਤੇ ਇਤਿਹਾਸ ਵਿੱਚ ਯਾਦ ਰੱਖੇ ਜਾਂਦੇ ਹਨ।ਉਨ੍ਹਾਂਨੇ ਕਿਹਾ ਕਿ ਇਨਸਾਨ ਦੀ ਅਸਲੀ ਦੌਲਤ ਉਸ ਦਾ ਕਿਰਦਾਰ ਅਤੇ ਚੰगे ਕਰਮ ਹੁੰਦੇ ਹਨ।ਕੀਤੇ ਗਏ ਨੇਕ ਕੰਮ ਦੂਜਿਆਂ ਨੂੰ ਵੀ ਪ੍ਰੇਰਿਤ ਕਰਦੇ ਹਨ।ਚੰਗੇ ਕੰਮ ਕਰਨ ਵਾਲਿਆਂ ਨੂੰ ਦੁਨੀਆ ਹਮੇਸ਼ਾ ਆਦਰ ਨਾਲ ਯਾਦ ਰੱਖਦੀ ਹੈ।ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸਰਕਲ ਇੰਚਾਰਜ ਜਸਵੰਤ ਸਿੰਘ ਨੰਦਾ, ਕੰਬੋਜ ਵੈਲਫੇਅਰ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਜਿਹੜੀ, ਬਲਾਕ ਪ੍ਰਧਾਨ ਕਿਸਾਨ ਵਿੰਗ ਕਨਵਰਜੀਤ ਸਿੰਘ ਬਾਵਾ,ਬਲਾਕ ਪ੍ਰਧਾਨ ਕਿਸਾਨ ਵਿੰਗ ਗੁਰਚਰਨ ਸਿੰਘ,ਸਮਾਜ ਸੇਵਕ ਨਵਰੂਪ ਸਿੰਘ ਅਤੇ ਗਣੇਸ਼ ਗੁਪਤਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਤੇ ਇਲਾਕੇ ਦੀਆਂ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਗਤਾਂ ਹਾਜ਼ਰ ਸਨ।
Leave a Reply