ਰਵਾਇਤੀ ਪਾਰਟੀਆਂ ਨੇ ਹਮੇਸ਼ਾ ਪੰਜਾਬੀਆਂ ਨੂੰ ਮੂਰਖ਼ ਬਣਾਇਆ ਵੋਟਾਂ ਹਾਸਲ ਕਰਨ ਲਈ ਝੂਠੇ ਵਾਅਦਿਆਂ ਦੇ ਹਦ ਬੰਨੇ ਪਾਰ ਕੀਤੇ ਜਾ ਰਹੇ ਹਨ--: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ।
- ਰਾਜਨੀਤੀ
- 17 Feb, 2026 11:34 AM (Asia/Kolkata)
ਕੁਲਦੀਪ ਸਿੰਘ ਅਟਾਰੀ ਨੂੰ ਜਰਨਲ ਸਕੱਤਰ ਪੰਜਾਬ ਲਗਾਇਆ।
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਪਾਰਟੀ ਦਾ ਪਹਿਲਾ ਸਥਾਪਨਾ ਦਿਵਸ ਅਤੇ ਇੰਟਰਨੈਸ਼ਨਲ ਵੈਮੈਨ ਡੇ 8 ਮਾਰਚ 2026 ਨੂੰ ਬਠਿੰਡਾ ਵਿਖੇ ਮਨਾਇਆ ਜਾ ਰਿਹਾ ਹੈ। ਇੰਜ ਸ਼ੇਰਗਿੱਲ ਨੇ ਪਾਰਟੀ ਅਹੁਦੇਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਕਿ ਜੋ ਧੋਖਾ ਰਵਾਇਤੀ ਪਾਰਟੀਆਂ ਵਲੋਂ ਬਾਰ ਬਾਰ ਕੀਤਾ ਜਾ ਰਿਹਾ ਉਸ ਪ੍ਰਤੀ ਸੁਚੇਤ ਕੀਤਾ ਜਾਵੇ ਅਤੇ ਪਾਰਟੀ ਦਾ ਪ੍ਰੋਗਰਾਮ ਆਮ ਜਨਤਾ ਤੱਕ ਪਹੁੰਚਾਇਆ ਜਾਵੇ।
ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ 2007 ਤੋਂ 2017 ਨਸ਼ਿਆਂ ਦਾ ਕਾਰੋਬਾਰ ਸ਼ੁਰੂ ਹੋਇਆ। ਇਸ ਤੋਂ ਬਾਅਦ ਕਾਂਗਰਸ ਦੇ ਲੋਕਾਂ ਵੀ ਵਗਦੀ ਗੰਗਾ ਵਿੱਚ ਹੱਥ ਧੋਤੇ। ਚਾਰ ਸਾਲ ਹੋਏ ਹੁਣ ਵਾਲੇ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹੇ।
ਮਾਝਾ ਜੋਨ ਦੇ ਇੰਚਾਰਜ ਅਤੇ ਸਾਬਕਾ ਸਰਪੰਚ ਤਰਸੇਮ ਸਿੰਘ ਘੋਗਾ ਨੇ ਕਿਹਾ ਕਿ ਪੰਜਾਬੀਆਂ ਨੂੰ ਮੂਰਖ਼ ਬਣਾਉਣ ਦਾ ਡਰਾਮਾ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਵੀ ਆਖਰੀ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਨੌਕਰੀਆਂ ਦੇਣ ਲਈ ਲੋਕਾਂ ਕੋਲੋਂ ਫਾਰਮ ਭਰਵਾਏ ਸਨ। ਹੁਣ ਆਮ ਆਦਮੀ ਦੀ ਸਰਕਾਰ ਨੇ ਵੀ ਮੈਡੀਕਲ ਕਾਰਡ ਬਣਾਉਣ ਦਾ ਨਾਟਕ ਕਰਕੇ ਵੋਟਾਂ ਬਟੋਰਨ ਲਈ ਉਤਾਵਲੀ ਹੈ।
ਇਸ ਮੌਕੇ ਕੁਲਦੀਪ ਸਿੰਘ ਅਟਾਰੀ ਨੂੰ ਪਾਰਟੀ ਦਾ ਜਰਨਲ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਜ਼ਿਲਾ ਜਰਨਲ ਸਕੱਤਰ ਸੁਲੱਖਣ ਸਿੰਘ ਨਾਗ, ਹਰਪ੍ਰੀਤ ਸਿੰਘ ਗਿੱਲ ਮੀਡੀਆ ਇੰਚਾਰਜ, ਇੰਜ ਸੋਹਨਜੀਤ ਸਿੰਘ ਕੌਮੀ ਵਿੱਤ ਸਕੱਤਰ, ਇੰਜ ਜਰਨੈਲ ਸਿੰਘ, ਇੰਜ ਦੇਵ ਪ੍ਰਕਾਸ਼ ਸਹੋਤਾ, ਰਣਬੀਰ ਸਿੰਘ ਗਿੱਲ, ਇੰਜ ਰਾਮ ਸਿੰਘ, ਤਰਸੇਮ ਮਸੀਹ ਗੁਰਦਾਸਪੁਰ ਅਤੇ ਸ੍ਰ ਬਾਵਾ ਸਿੰਘ ਰੀਟਾਅਰਡ ਏ ਆਰ ਹਾਜ਼ਰ ਸਨ।
Leave a Reply