ਝੋਟਾ ਕਤਲਕਾਂਡ। ਪਤਨੀ ਜਾਣਦੀ ਸੀ ਅਸ਼ਵਨੀ ਦੀ ਮਨਸ਼ਾ ਕੀ ਹੈ,,ਮੋਹਾਲੀ ਤੋਂ ਮੰਗਵਾਉਂਦਾ ਸੀ ਮੁਲਜ਼ਮ ਮੈਡੀਕਲ ਨਸ਼ਾ, ਪੁਲਿਸ ਤਫਤੀਸ਼ ਚ ਖੁਲਾਸਾ।

ਝੋਟਾ ਕਤਲਕਾਂਡ।                                                                                                      ਪਤਨੀ ਜਾਣਦੀ ਸੀ ਅਸ਼ਵਨੀ ਦੀ ਮਨਸ਼ਾ ਕੀ ਹੈ,,ਮੋਹਾਲੀ ਤੋਂ ਮੰਗਵਾਉਂਦਾ ਸੀ ਮੁਲਜ਼ਮ ਮੈਡੀਕਲ ਨਸ਼ਾ, ਪੁਲਿਸ ਤਫਤੀਸ਼ ਚ ਖੁਲਾਸਾ।

ਮਾਨਸਾ 16 ਅਕਤੂਬਰ , ਬਿੰਦਰ ਸਿੰਘ  ਖੁੱਡੀ ਕਲਾਂ- ਪਰਵਿੰਦਰ ਸਿੰਘ ਝੋਟਾ ਕਤਲਕਾਂਡ ਮਾਮਲੇ ਚ ਮੁਲਜ਼ਮ ਤੋਂ ਮੁਢਲੀ ਪੁੱਛਗਿੱਛ ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੀ ਪਤਨੀ ਨੀਲਮ ਰਾਣੀ ਉਸਦੀ ਇਸ ਮਨਸ਼ਾ ਨੂੰ ਜਾਣਦੀ ਸੀ,ਪਰ ਉਸਨੇ ਪੁਲਿਸ ਨੂੰ ਇਸਦੀ ਕੋਈ ਸੂਚਨਾ ਨਹੀਂ ਦਿੱਤੀ,ਜਿਸ ਕਰਕੇ ਉਸ ਨੂੰ ਗਿਰਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਐਸ ਐਸ ਪੀ ਮਾਨਸਾ ਵੈਭਵ ਚੌਧਰੀ ਨੇ ਝੋਟਾ ਕਤਲਕਾਂਡ ਦੀ ਮੁਲਜ਼ਮਾਂ ਪਾਸੋਂ ਮੁਢਲੀ ਤਫਤੀਸ਼ ਦੌਰਾਨ ਕੀਤੀ ਪੁੱਛਗਿੱਛ ਦਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਜੇਕਰ ਮੁਲਜ਼ਮ ਦੀ ਪਤਨੀ ਪੁਲਿਸ ਨੂੰ ਇਸਦੀ ਸੂਚਨਾ ਦੇ ਦਿੰਦੀ ਤਾਂ ਸ਼ਾਇਦ ਇਹ ਵਾਰਦਾਤ ਨਾ ਵਾਪਰਦੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਸ਼ਵਨੀ ਕੁਮਾਰ ਨੇ ਵਾਰਦਾਤ ਤੋਂ ਕੁਝ ਮਿੰਟ ਪਹਿਲਾਂ ਫੋਨ ਆਪਣੇ ਚਾਚੇ ਤੇ ਲੜਕੇ ਨੂੰ ਕੀਤੇ ਸਨ । ਉਨ੍ਹਾਂ ਕਿਹਾ ਕਿ ਪੁਲਿਸ ਇਸਦੀ ਹੋਰ ਜਾਂਚ ਵਿਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅਸ਼ਵਨੀ ਕੁਮਾਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬੁਲਟ ਮੋਟਰਸਾਈਕਲ ਤੇ ਇਥੋਂ ਨਿਕਲਿਆ ਤੇ ਫਿਰ ਬੱਸਾਂ ਰਾਹੀ ਰਾਜਸਥਾਨ ਪੁੱਜਿਆ, ਜਿੱਥੋਂ ਉਸਨੂੰ ਕਾਬੂ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਹ ਵਿਅਕਤੀ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਮੋਹਾਲੀ ਤੋਂ ਮੈਡੀਕਲ ਨਸ਼ਾ ਮੰਗਵਾ ਕੇ ਇਸਦੀ ਸਪਲਾਈ ਕਰਦਾ ਸੀ।ਐਸ ਐਸ ਪੀ ਵੈਭਵ ਚੌਧਰੀ ਨੇ ਦੱਸਿਆ ਕਿ ਉਸਦੇ ਅਸਲਾ ਲਾਇਸੈਂਸ ਬਣਨ ਤੇ ਮੈਡੀਕਲ ਸਟੋਰ ਲਾਇਸੈਂਸ ਦੀ ਵੀ ਪੜਤਾਲ ਪੁਲਿਸ ਤੇ ਸੰਬੰਧਿਤ ਵਿਭਾਗ ਤੋਂ ਕੀਤੀ ਜਾ ਰਹੀ ਹੈ। ਜਿਸ ਪ੍ਰਤੀ ਠੋਸ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਬੇਅੰਤ ਕੌਰ ਨੂੰ ਇਸ ਮਾਮਲੇ ਚ ਲਾਪਰਵਾਹੀ ਰੱਖਣ ਨੂੰ ਲੈ ਕੇ ਮੁਅੱਤਲ ਕੀਤਾ ਗਿਆ ਹੈ ਤੇ ਡੀਐਸਪੀ ਪ੍ਰਤੀ ਵਿਭਾਗ ਨੂੰ ਕਾਰਵਾਈ ਤੇ ਜਾਂਚ ਲਈ ਲਿਖਿਆ ਗਿਆ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.