ਸਿੱਖ ਸਮਾਜ ਅਤੇ ਦੇਸ ਪੰਜਾਬ ਦੇ ਅਜੋਕੇ ਹਾਲਾਤ

ਸਿੱਖ ਸਮਾਜ ਅਤੇ ਦੇਸ ਪੰਜਾਬ ਦੇ ਅਜੋਕੇ ਹਾਲਾਤ

ਸਿੱਖ ਕੌਮ ਅਤੇ ਦੇਸ ਪੰਜਾਬ ਨਾਲ ਚੱਲ ਕੀ ਰਿਹਾ ਹੈ ? ਸਿੱਖਾਂ ਅਤੇ ਪੰਜਾਬੀਆਂ ਨੂੰ ਐਨੀ ਖੱਜਲ-ਖੁਆਰੀ ਝੱਲਣੀ ਪੈ ਰਹੀ ਹੈ, ਹਰ ਪਾਸਿਉਂ ਹਮਲੇ ਹੋ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਨੇ। ਪਹਿਲੀਆਂ ਸਰਕਾਰਾਂ ਵਾਂਗ ਝਾੜੂ ਪਾਰਟੀ ਵੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕੀ ਜਾ ਰਹੀ ਹੈ, ਕੇਂਦਰ ਦੀ ਕਾਂਗਰਸ ਵਾਂਗ ਭਾਜਪਾ ਸਰਕਾਰ ਵੀ ਬੰਦੀ ਸਿੰਘਾਂ ਨੂੰ ਅੱਤਵਾਦੀ ਆਖਦੀ ਹੈ ਤੇ ਸਾਡੇ ਯੋਧਿਆਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਕੈਦ ਕਰੀ ਬੈਠੀ ਹੈ। ਸਕੂਲਾਂ-ਕਾਲਜਾਂ 'ਚ ਸਿੱਖ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਨੇ, ਸਰਕਾਰੀ ਅਤੇ ਗ਼ੈਰ-ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਬੋਲੀ ਨੂੰ ਤ੍ਰਿਸਕਾਰਿਆ ਜਾ ਰਿਹਾ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀਆਂ ਗੱਡੀਆਂ ਉਤੇ ਲੱਗੀਆਂ ਤਸਵੀਰਾਂ ਹਟਾਉਣ ਲਈ ਸਰਕਾਰੀ ਫੁਰਮਾਨ ਜਾਰੀ ਕੀਤੇ ਜਾਂਦੇ ਨੇ, ਪੰਜਾਬ ਦਾ ਖਾ ਕੇ ਪੰਜਾਬ ਵਿੱਚ ਰਹਿਣ ਵਾਲੇ ਹਿੰਦੂਤਵੀਏ ਪੰਜਾਬ ਵਿਰੁੱਧ ਭੁਗਤੀ ਜਾਂਦੇ ਨੇ। ਏਅਰਪੋਰਟਾਂ ਉੱਤੇ ਸਿੱਖਾਂ ਦੀਆਂ ਕਿਰਪਾਨਾਂ ਲੁਹਾਈਆਂ ਜਾ ਰਹੀਆਂ ਨੇ, ਸਿੱਖਾਂ ਦੀਆਂ ਪੱਗਾਂ ਲਾਹੁਣ ਅਤੇ ਕੇਸਾਂ ਤੋਂ ਫੜ ਕੇ ਧੂਹਣ ਦੀਆਂ ਘਟਨਾਵਾਂ ਵੀ ਅਕਸਰ ਹੀ ਚਰਚਾ ਵਿੱਚ ਰਹਿੰਦੀਆਂ ਹਨ। ਆਰ ਐਸ ਐਸ ਵੱਲੋਂ ਲਗਾਤਾਰ ਸਿੱਖ ਇਤਿਹਾਸ ਦਾ ਹਿੰਦੂਕਰਨ ਕੀਤਾ ਜਾ ਰਿਹਾ, ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਖਾਲਿਸਤਾਨੀ ਆਗੂਆਂ ਨੂੰ ਮਾਰਿਆ ਜਾ ਰਿਹਾ, ਪੰਜਾਬ ਵਿੱਚ ਵੀ ਸਰਗਰਮ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਅਤੇ ਜੇਲ੍ਹਾਂ ਵਿੱਚ ਤਾੜਿਆ ਜਾ ਰਿਹਾ। ਦੇਹਧਾਰੀ ਗੁਰੂਡੰਮ੍ਹ ਵੱਲੋਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਕੇ ਆਪਣੇ ਡੇਰਿਆਂ ਦੇ ਭਗਤ ਬਣਾਇਆ ਜਾ ਰਿਹਾ, ਅੰਨ ਪੈਦਾ ਕਰਨ ਵਾਲਾ ਕਿਸਾਨ ਸੜਕਾਂ 'ਤੇ ਰੁਲ ਰਿਹਾ, ਵਕੀਲ ਅਤੇ ਅਧਿਆਪਕ ਵੀ ਮਜ਼ਬੂਰਨ ਧਰਨੇ ਲਾ ਰਹੇ, ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਰੁਖ਼ ਕਰ ਚੁੱਕੀ ਹੈ। ਬੇਰੁਜ਼ਗਾਰੀ ਕਰਕੇ ਲੋਕਾਂ ਦਾ ਬੁਰਾ ਹਾਲ ਹੈ, ਮਹਿੰਗਾਈ ਦਿਨੋਂ-ਦਿਨ ਵੱਧਦੀ ਜਾ ਰਹੀ, ਭ੍ਰਿਸ਼ਟਾਚਾਰੀ ਜ਼ੋਰਾਂ 'ਤੇ ਹੈ, ਪੁਲਿਸ ਨੇ ਪੰਜਾਬ ਨੂੰ ਜੰਗਲ ਰਾਜ ਬਣਾਇਆ ਹੋਇਆ ਹੈ, ਪਤਾ ਨਹੀਂ ਕਦੋਂ ਕਿਸੇ ਨੂੰ ਫੜ ਕੇ ਕਦੋਂ ਟੰਗ ਦੇਣ ਤੇ ਕਿਹੜਾ ਇਲਜ਼ਾਮ ਲਗਾ ਕੇ ਦੋਸ਼ੀ ਬਣਾ ਦੇਣ, ਪੁਲਿਸ ਦੇ ਤਸੀਹੇ ਤਾਂ ਬੇਕਸੂਰਾਂ ਨੂੰ ਵੀ ਧੱਕੇ ਨਾਲ ਵੱਡੇ ਅਪਰਾਧੀ ਬਣਾ ਦਿੰਦੇ ਹਨ, ਅਦਾਲਤਾਂ ਦੇ ਜੱਜ ਵੀ ਸਰਕਾਰਾਂ ਦੇ ਹੁਕਮ ਮੰਨ ਰਹੇ ਨੇ। ਝਾੜੂ ਪਾਰਟੀ ਵੱਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਐਲਾਨ ਨਾਲ ਹੀ ਭੰਗੜੇ ਅਤੇ ਹੋਰ ਜਸ਼ਨ ਮਨਾਏ ਜਾ ਰਹੇ, ਗੈਂਗਸਟਰ ਅਤੇ ਅੱਤਵਾਦੀ ਕਹਿ ਕਿ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ, ਨਸ਼ਿਆਂ ਨਾਲ ਨੌਜਵਾਨਾਂ ਦੀ ਨਸਲਕੁਸ਼ੀ ਲਗਾਤਾਰ ਜਾਰੀ ਹੈ। ਪੰਜਾਬ ਦਾ ਵਾਤਾਵਰਨ, ਹਵਾ, ਪਾਣੀ ਸਭ ਖਰਾਬ ਹੋ ਰਿਹਾ, ਪਾਣੀ ਨੂੰ ਸੰਭਾਲਣ ਦੇ ਕੋਈ ਉਪਰਾਲੇ ਨਹੀਂ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਅਤੇ ਕੁਦਰਤੀ ਸ੍ਰੋਤਾਂ ਦਰਿਆਈ ਪਾਣੀਆਂ ਨੂੰ ਹਰਿਆਣਾ, ਹਿਮਾਚਲ ਤੇ ਰਾਜਸਥਾਨ ਲੁੱਟੀ ਜਾ ਰਿਹਾ, ਫ਼ਿਲਮਾਂ-ਨਾਟਕਾਂ ਰਾਹੀਂ ਸਿੱਖਾਂ ਦੀ ਛਵੀ ਵਿਗਾੜੀ ਜਾ ਰਹੀ, ਅਸ਼ਲੀਲਤਾ ਨੂੰ ਕੋਈ ਰੋਕਣ ਵਾਲਾ ਨਹੀਂ, ਨਸ਼ਾ ਅਤੇ ਧੰਦਾਖੋਰੀ ਆਮ ਬਣ ਗਈ ਹੈ, ਕਮੇਡੀਅਨ ਅਤੇ ਗਾਇਕ ਜੋ ਸਿਆਸੀ ਆਗੂ ਲੋਕਾਂ ਨੂੰ ਬੁੱਧੂ ਬਣਾਈ ਜਾ ਰਹੇ, ਧੁੰਮੇ ਵਰਗੇ ਅਖੌਤੀ ਬਾਬੇ ਵੀ ਭਾਜਪਾ ਦੇ ਸੋਹਿਲੇ ਗਾਈ ਜਾ ਰਹੇ ਨੇ ਤੇ ਸਿੱਖੀ ਦਾ ਪ੍ਰਚਾਰ ਦਾ ਦਾਅਵਾ ਕਰਨ ਵਾਲੇ ਹਿੰਦੂ-ਕਰਮਕਾਂਡ ਕਰੀ ਜਾਂਦੇ ਨੇ, ਯੂਟਿਊਬ ਚੈਨਲਾਂ ਉੱਤੇ ਬੱਕੜਵਾਹ ਮਾਰਦੇ ਨਕਲੀ ਨਿਹੰਗ ਖ਼ਾਲਸਈ ਬਾਣੇ ਨੂੰ ਬਦਨਾਮ ਕਰੀ ਜਾਂਦੇ ਨੇ, ਚੰਗੇ ਭਲੇ ਲੀਡਰ ਵੀ ਵਿਕਾਊ ਮਾਲ ਬਣੀ ਜਾ ਰਹੇ, ਕਿਸੇ ਨੂੰ ਈਡੀ ਦਾ ਛਾਪਾ ਡਰਾ ਦਿੰਦਾ ਤੇ ਕਿਸੇ ਨੂੰ ਗੁਪਤ ਫਿਲਮਾਂ ਦਾ, ਸਾਰੇ ਪਾਸੇ ਆਵਾ ਹੀ ਊਤਿਆ ਪਿਆ ਹੈ। ਜਨਤਾ ਵੀ ਵਿਚਾਰੇ ਕੀ ਕਰੇ, ਸਰਕਾਰਾਂ ਨੂੰ ਕੋਸ-ਕੋਸ ਕੇ ਲੋਕ ਅੱਕੇ-ਥੱਕੇ ਪਏ ਨੇ। ਕਿੰਨੇ ਕੁ ਧਰਨੇ, ਮੋਰਚੇ, ਪ੍ਰਦਰਸ਼ਨ ਕਰੀ ਜਾਈਏ, ਸਿੱਖਾਂ ਅਤੇ ਪੰਜਾਬੀਆਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਕਿਤੇ ਕਾਂਗਰਸੀ, ਕਿਤੇ ਭਾਜਪਾਈ, ਕਿਤੇ ਬਾਦਲਕੇ, ਕਿਤੇ ਝਾੜੂ ਵਾਲੇ ਬਸ ਰਲ-ਮਿਲ ਕੇ ਲੋਕਾਂ ਨੂੰ ਬੇਵਕੂਫ਼ ਬਣਾਈ ਜਾਂਦੇ ਨੇ। ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਨਾਂ 'ਤੇ ਇਹ ਲੁੱਟੀ-ਕੁੱਟੀ ਤੇ ਉਜਾੜੀ ਜਾਂਦੇ ਨੇ। ਪਰ ਸਿੱਖ ਹੋਮਲੈਂਡ ਪੰਜਾਬ ਨੂੰ ਬਚਾਉਣ ਲਈ ਕੋਈ ਰਾਹ ਕੱਢਣਾ ਹੀ ਪੈਣਾ ਹੈ, ਸੰਘਰਸ਼ ਕਰਨਾ ਹੀ ਪੈਣਾ ਹੈ, ਰਾਜ ਤੋਂ ਬਿਨਾਂ ਤਾਂ ਖੁਆਰੀ ਹੀ ਖੁਆਰੀ ਹੈ, ਪੰਜਾਬ ਨੂੰ ਭਾਰਤ ਗੁਲਾਮ ਬਣਾ ਕੇ ਬੈਠਾ ਹੈ। ਸਿੱਖੋ, ਹੱਥ 'ਤੇ ਹੱਥ ਧਰ ਕੇ ਨਹੀਂ ਸਰਨਾ, ਤੁਸੀਂ ਹੀ ਪੰਜਾਬ ਨੂੰ ਬਚਾਉਣਾ ਹੈ, ਇਹ ਪੰਜਾਬ ਤੁਹਾਡਾ ਹੀ ਹੈ, ਤੁਹਾਡਾ ਆਪਣਾ ਦੇਸ, ਤੁਹਾਡਾ ਕੌਮੀ ਘਰ। ਸਿੱਖਾਂ ਲਈ ਲੜੋ ਜਾਂ ਮਰੋ ਵਾਲੀ ਸਥਿਤੀ ਬਣੀ ਹੋਈ ਹੈ, ਗੁਰੂ ਰਹਿਮਤ ਕਰੇ। 
 

ਰਣਜੀਤ ਸਿੰਘ ਦਮਦਮੀ ਟਕਸਾਲ 

(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.