ਗੁਰਦੁਆਰਾ ਸਿੰਘ ਸਭਾ ਡੈਨਹਾਗ , ਨੀਦਰਲੈਂਡ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
- ਅੰਤਰਰਾਸ਼ਟਰੀ
- 02 Feb, 2026 05:38 PM (Asia/Kolkata)
ਨੀਦਰਲੈਂਡ, (ਸੰਦੀਪ ਸਿੰਘ ਖਾਲੜਾ)
ਭਗਤੀ ਲਹਿਰ ਦੇ ਮਹਾਨ ਕ੍ਰਾਂਤੀਕਾਰੀ ਭਗਤ ਅਤੇ ਬ੍ਰਾਹਮਣ ਦੁਆਰਾ ਫੈਲਾਏ ਊਚ-ਨੀਚ, ਜਾਤ-ਪਾਤ, ਧਰਮ ਦੇ ਨਾਮ ਤੋਂ ਚਲਾਏ ਪਾਖੰਡ,ਕਰਮਕਾਂਡ ਦੇ ਵਿਰੁੱਧ ਲੋਕਾਈ ਨੂੰ ਸੁਚੇਤ ਕਰਨ ਵਾਲੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 649ਵਾਂ ਜਨਮ ਦਿਹਾੜਾ ਸੰਸਾਰ ਪੱਧਰ ਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਮਨਾਇਆ ਗਿਆ। ਇਸਦੇ ਤਹਿਤ ਹੀ ਗੁਰਦੁਆਰਾ ਸਿੰਘ ਸਭਾ ਡੈਨਹਾਗ, ਹਾਲੈਂਡ ਵਿਖੇ ਵੀ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ, ਉਪਰੰਤ ਲੋਕਲ ਨਿਸ਼ਕਾਮ ਜੱਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਉਪਰੰਤ ਹੈੱਡ ਗ੍ਰੰਥੀ ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੁਆਰਾ ਉਚਾਰਣ ਕੀਤੇ ਸ਼ਬਦ ਕੀਰਤਨ ਰੂਪ ਵਿੱਚ ਸਰਵਣ ਕਰਵਾਏ ਅਤੇ ਨਾਲ ਹੀ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਭਾਈ ਗੁਰਨਿਸ਼ਾਨ ਸਿੰਘ ਨੇ ਅਜੋਕੇ ਹਲਾਤਾਂ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਕੁਝ ਡੇਰੇਦਾਰ ਗੁਰੂ ਸਿਧਾਤਾਂ ਨੂੰ ਪਿੱਛੇ ਛੱਡ ਆਪਣੇ ਦੇਹਧਾਰੀ ਬਾਬਿਆਂ ਨੂੰ ਰੱਬ ਬਣਾ ਕੇ ਪੇਸ਼ ਕਰ ਰਹੇ ਹਨ, ਉਹਨਾਂ ਸੰਗਤਾਂ ਨੂੰ ਸੁਚੇਤ ਕਰਦਿਆਂ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਸੰਗਤਾਂ ਨੇ ਬੜੇ ਉਤਸ਼ਾਹ ਨਾਲ ਹਾਜ਼ਰੀਆਂ ਭਰੀਆਂ ਅਤੇ ਸਮਾਗਮ ਦਾ ਆਨੰਦ ਮਾਣਿਆ ।
Leave a Reply