ਪਰਮਿੰਦਰ ਸਿੰਘ ਜੋਸਨ ਲਗਾਤਾਰ 31 ਵੀਂ ਵਾਰ ਪ੍ਰੈਸ ਵੈਲਫੇਅਰ ਕਲਬ ਦੇ ਪ੍ਰਧਾਨ ਬਣੇ

ਪਰਮਿੰਦਰ ਸਿੰਘ ਜੋਸਨ ਲਗਾਤਾਰ 31 ਵੀਂ ਵਾਰ ਪ੍ਰੈਸ ਵੈਲਫੇਅਰ ਕਲਬ ਦੇ ਪ੍ਰਧਾਨ ਬਣੇ

ਸਰਕਾਰ ਪਾਸੋਂ ਪਤਰਕਾਰਾਂ ਨੂੰ ਸੁਰੱਖਿਆ ਲਈ ਬਿਨਾਂ ਲੰਮੀ ਚੌੜੀ ਕਾਰਵਾਈ ਦੇ ਅਸਲਾ ਲਾਸੰਸ ਦਿਤੇ ਜਾਣ ਦੀ ਮੰਗ ਕੀਤੀ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਬਲਿੳੂ ਸਟਾਰ ਰੈਸਟੋਰੈਂਟ ਵਿਚ ਪ੍ਰੈਸ ਵੈਲਫੇਅਰ ਕਲਬ ਅੰਮਿ੍ਤਸਰ ਦੇ ਸੰਮੂਹ ਪਤਰਕਾਰ ਮੈਂਬਰਾਂ ਦੀ ਮੀਟਿੰਗ ਹੋੲੀ ਜਿਸ ਵਿਚ ਪ੍ਰਮਿੰਦਰ ਸਿੰਘ ਜੋਸਨ ਨੂੰ ਪ੍ਰੈੱਸ ਵੈੱਲਫੇਅਰ ਕਲੱਬ ਜ਼ਿਲ੍ਹਾ ਅੰਮ੍ਰਿਤਸਰ ਦਾ 31 ਵੀਂ ਵਾਰ ਲਗਾਤਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਇਸ ਚੋਣ ਵਿੱਚ ਰਾਮ ਪ੍ਰਸ਼ਾਦ ਸ਼ਰਮਾਂ ਨੂੰ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਨਵਾਂ ਪਿੰਡ ਨੂੰ ਮੀਤ ਪ੍ਰਧਾਨ, ਗੁਰਨਾਮ ਸਿੰਘ ਬੁੱਟਰ ਨੂੰ ਜਨਰਲ ਸਕੱਤਰ, ਸੁਰਜੀਤ ਸਿੰਘ ਖਾਲਸਾ ਨੂੰ ਪ੍ਰੈਸ ਸਕੱਤਰ, ਜਸਪਾਲ ਸ਼ਰਮਾਂ ਨੂੰ ਖਜਾਨਚੀ, ਡਾ . ਅਸ਼ਵਨੀ ਸ਼ਰਮਾਂ ਨੂੰ ਮੁੱਖ ਸਲਾਹਕਾਰ, ਸੁਰਿੰਦਰ ਪਾਲ ਸਿੰਘ ਨੂੰ ਜੁਆਇੰਟਿ ਸਕੱਤਰ ਅਤੇ ਤਰਲੋਚਨ ਸਿੰਘ ਧੰਜੂ, ਜਸਵਿੰਦਰ ਸਿੰਘ ਜੱਸਾ ਅਨਜਾਣ, ਦਿਆਲ ਅਰੋੜਾ, ਹਰਿੰਦਰ ਸਿੰਘ ਲਾਡੀ ਮੱਲੀ, ਵਿਸ਼ਵਜੀਤ ਸਿੰਘ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ । ਇਸ ਮੌਕੇ ਪ੍ਰੈੱਸ ਵੈੱਲਫੇਅਰ ਕਲੱਬ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਜੋਸਨ ਅਤੇ ਸੀਨੀਅਰ ਮੀਤ ਪ੍ਰਧਾਨ ਰਾਮ ਪ੍ਰਸਾਦ ਸ਼ਰਮਾਂ ਨੇ ਫੀਲਡ ਵਿੱਚ ਕਰਮ ਕਰਦੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲ ਤੋਂ ਜਾਣੂ ਕਰਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਅਤੇ ਇਲਾਕੇ ਵਿੱਚ ਕਿਧਰੇ ਵੀ ਕੋਈ ਘਟਨਾਂ ਵਾਪਰਦੀ ਹੈ ਤਾਂ ਪੱਤਰਕਾਰਾਂ ਨੂੰ ਹਨੇਰੇ ਸਵੇਰੇ ਮੌਕੇ ਤੇ ਜਾਣਾਂ ਪੈਂਦਾ ਹੈ ਜਦੋਂ ਕਿ ਕਿਧਰੇ ਵੀ ਪੱਤਰਕਾਰਾਂ ਦੀ ਸੁਰੱਖਿਆ ਵਿਖਾਈ ਨਹੀਂ ਦਿੰਦੀ । ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਪੱਤਰਕਾਰਾਂ ਦੀ ਅੱਜ ਤੱਕ ਬਾਂਹ ਨਹੀਂ ਫੜੀ ਜਦੋਂ ਕਿ ਪੱਤਰਕਾਰ ਆਪਣਾਂ ਕੀਮਤੀ ਸਮਾਂ ਕੱਢ ਕੇ ਸਰਕਾਰਾਂ ਦੀਆਂ ਪ੍ਰਾਪਤੀਆਂ, ਇਲਾਕੇ ਦੀਆਂ ਗਤੀਵਿਧੀਆਂ ਨੂੰ ਬੜੀ ਮਿਹਨਤ ਨਾਲ ਲੋਕਾਂ ਤੱਕ ਪਹੁੰਚਾਉਂਦੇ ਹਨ ਪਰ ਕਿਸੇ ਵੀ ਸਰਕਾਰ ਨੂੰ ਪੱਤਰਕਾਰਾਂ ਨੂੰ ਕੋਈ ਸਹੂਲਤ ਦੇਣ ਦਾ ਕਦੇ ਚੇਤਾ ਨਹੀਂ ਆਇਆ । ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਬੱਚਿਆਂ ਲਈ ਨੌਕਰੀਆਂ ਲਈ ਸਪੈਸ਼ਲ ਕੋਟਾ, 20 ਲੱਖ ਦਾ ਬੀਮਾਂ, ਸਸਤੇ ਰੇਟ ਤੇ ਪਲਾਟ ਅਤੇ 58 ਸਾਲ ਤੋਂ ਉੱਪਰ ਦੀ ਉਮਰ ਵਾਲੇ ਪੱਤਰਕਾਰ ਨੂੰ ਪੈਨਸ਼ਨ ਅਤੇ ਫਰੀ ਮੈਡੀਕਲ ਵਰਗੀਆਂ ਸਹੂਲਤਾਂ ਨੂੰ ਪੱਤਰਕਾਰਾਂ ਦੀ ਮਿਹਨਤ ਨੂੰ ਵੇਖਦਿਆਂ ਹੋਇਆਂ ਲਾਗੂ ਕਰਨਾ ਚਾਹੀਦਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.