ਸੂਰਜ ਦਾ ਰੱਥ

ਸੂਰਜ ਦਾ ਰੱਥ

ਕਰਤੇ ਦੇ ਬਣਾਏ ਵਿਧੀ-ਵਿਧਾਨ ਮੁਤਾਬਕ, ਧਰਤੀ ਸੂਰਜ ਦੁਆਲੇ ਚੱਕਰ ਕੱਟਦੀ ਹੈ। ਧਰਤੀ ਦੇ ਇਕ ਚੱਕਰ ਪੂਰਾ ਕਰਨ ਦੇ ਸਮੇਂ ਨੂੰ ਇਕ ਸਾਲ ਮੰਨਿਆ ਜਾਂਦਾ ਹੈ।

ਇਸ ਸਾਲ ਵਿਚ ਦੋ ਦਿਨ ਅਜਿਹੇ ਆਉਂਦੇ ਹਨ, ਜਦੋਂ ਧਰਤੀ 'ਤੇ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਸਾਲ ਵਿਚ ਦੋ ਦਿਨ ਅਜਿਹੇ ਵੀ ਆਉਂਦੇ ਹਨ, ਜਦੋਂ ਉੱਤਰੀ ਅਰਧ ਗੋਲੇ ਵਿਚ ਦਿਨ ਵੱਡੇ ਅਤੇ ਰਾਤ ਛੋਟੀ ਹੁੰਦੀ ਹੈ, ਉਸੇ ਵੇਲੇ ਦੱਖਣੀ ਅਰਧ ਗੋਲੇ ਵਿਚ ਰਾਤ ਵੱਡੀ ਅਤੇ ਦਿਨ ਛੋਟਾ ਹੁੰਦਾ ਹੈ। ਇਸ ਤੋਂ ਉਲਟ ਉਲਟ ਜਦੋਂ ਉੱਤਰੀ ਅਰਧ ਗੋਲੇ ਵਿਚ ਦਿਨ ਛੋਟਾ ਅਤੇ ਰਾਤ ਵੱਡੀ ਹੁੰਦੀ ਹੈ, ਉਸ ਵੇਲੇ ਦੱਖਣੀ ਅਰਧ ਗੋਲੇ ਵਿਚ ਦਿਨ ਵੱਡਾ ਅਤੇ ਰਾਤ ਛੋਟੀ ਹੁੰਦੀ ਹੈ। ਭਾਵੇਂ ਸਾਨੂੰ ਇਹ ਦੱਸਿਆ ਗਿਆ ਹੈ ਕਿ ਸੂਰਜ ਪੂਰਬ ਤੋਂ ਚੜ੍ਹਦਾ ਹੈ ਪਰ ਅਜਿਹਾ ਸਾਲ ਵਿਚ ਕੁਝ ਦਿਨ ਹੀ (21 ਮਾਰਚ ਅਤੇ 21 ਸਤੰਬਰ) ਹੁੰਦਾ ਹੈ। ਜਦੋਂ ਸੂਰਜ ਪੂਰਬ ਭਾਵ 90 ਡਿਗਰੀ ਤੋਂ ਚੜ੍ਹਦਾ ਹੈ। ਉਸ ਤੋਂ ਅਗਲੇ ਦਿਨ ਸੂਰਜ 89 ਡਿਗਰੀ ਜਾਂ 91 ਡਿਗਰੀ ਤੋਂ ਚੜ੍ਹਦਾ ਹੈ। ਜੂਨ ਦੇ ਮਹੀਨੇ (21 22 ਜੂਨ) ਜਦ ਦਿਨ ਵੱਡਾ ਹੁੰਦਾ ਹੈ, ਅੰਮ੍ਰਿਤਸਰ ਸਾਹਿਬ ਵਿਖੇ ਸੂਰਜ ਲਗਭਗ 62 ਡਿਗਰੀ 'ਤੇ ਚੜ੍ਹਦਾ ਹੈ। ਇਸ ਤੋਂ ਉਲਟ 21-22 ਦਸੰਬਰ ਨੂੰ ਸੂਰਜ ਲਗਭਗ 117 ਡਿਗਰੀ ਤੋਂ ਚੜ੍ਹਦਾ ਹੈ। ਸੂਰਜ ਚੜ੍ਹਨ ਦੇ ਇਸ ਸਫਰ ਨੂੰ (62 ਡਿਗਰੀ ਤੋਂ 117 ਡਿਗਰੀ) ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ।

ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜ੍ਹੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਅੱਜ ਇਹ ਘੋੜੇ ਚੜ੍ਹੀ ਸੰਚਾਈ ਹੈ ਕਿ ਧਰਤੀ ਗੋਲ ਹੈ ਅਤੇ ਸੂਰਜ ਦੁਆਲੇ ਘੁੰਮਦੀ ਹੈ। ਧਰਤੀ ਦਾ ਸੂਰਜ ਦੁਆਲੇ ਇਕ ਚੱਕਰ 365 ਦਿਨ 5 ਘੰਟੇ 48 ਮਿੰਟ 45 ਸੈਕਿੰਡ (365.2422) ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਧਰਤੀ ਤੇ ਰੁੱਤਾਂ, ਸਾਲ ਦੀ ਇਸੇ ਲੰਬਾਈ ਮੁਤਾਬਕ ਬਦਲਦੀਆਂ ਹਨ। ਧਰਤੀ ਦੇ ਧੁਰੇ ਦਾ 23.5% ਝੁਕਿਆ ਹੋਣ ਕਾਰਨ, ਜਦੋਂ ਧਰਤੀ ਸੂਰਜ ਦਾ ਚੱਕਰ ਕੱਟਦੀ ਹੈ, ਤਾਂ ਧਰਤੀ ਦੋ ਵੱਖ-ਵੱਖ ਹਿੱਸਿਆਂ 'ਤੇ ਸੂਰਜ ਦੀ ਰੋਸ਼ਨੀ ਅਤੇ ਗਰਮੀ ਵੱਧਦੀ-ਘੱਟਦੀ ਰਹਿੰਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਵੱਡੇ-ਛੋਟੇ ਹੁੰਦੇ ਹਨ ਅਤੇ ਰੁੱਤਾਂ ਬਦਲਦੀਆਂ ਹਨ।

ਜੁਨ ਦੇ ਮਹੀਨੇ ਉੱਤਰੀ ਅਰਧ ਗਲੇ ਵਿਚ ਗਰਮੀ ਪੂਰੇ ਜੋਬਨ 'ਤੇ ਹੁੰਦੀ ਹੈ ਅਤੇ ਦਿਨ ਵੱਡੇ ਹੋ ਰਹੇ ਹੁੰਦੇ ਹਨ। ਸਵੇਰ ਵੇਲੇ ਸੂਰਜ, ਪਹਿਲੇ ਦਿਨ ਨਾਲੋਂ ਕੁਝ ਸਮਾਂ ਪਹਿਲਾਂ ਚੜ੍ਹਦਾ ਹੈ। ਜੇ ਆਪਾਂ ਸੂਰਜ ਨੂੰ ਚੜ੍ਹਨ ਵੇਲੇ ਵੇਖੀਏ, ਤਾਂ ਹਰ ਰੋਜ ਸੂਰਜ ਥੋੜਾ-ਥੋੜਾ ਉੱਤਰ ਵੱਲ ਨੂੰ ਜਾ ਰਿਹਾ ਹੁੰਦਾ ਹੈ। 21-22 ਜੂਨ ਨੂੰ ਸੂਰਜ ਵੱਧ ਤੋਂ ਵੱਧ ਉੱਤਰ ਵੱਲ ਹੁੰਦਾ ਹੈ ਅਤੇ ਉਤਰੀ ਅਰਧ ਗੋਲੇ ਵਿਚ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ। ਜੰਤਰੀਆਂ ਦੀ ਭਾਸ਼ਾ ਵਿਚ ਇਸ ਨੂੰ ਉਤਰਾਇਣ ਕਹਿੰਦੇ ਹਨ। ਇਕ ਸਮਾਂ ਅਜਿਹਾ ਆਉਂਦਾ ਹੈ, ਜਦੋਂ ਸੂਰਜ ਦਾ ਉੱਤਰ ਵੱਲ ਨੂੰ ਜਾਂਦਾ-ਜਾਂਦਾ ਰੁੱਕ ਜਾਂਦਾ ਹੈ ਅਤੇ ਪਿੱਛੇ ਮੁੜ ਪੈਂਦਾ ਹੈ, ਭਾਵ ਦੱਖਣ ਵੱਲ ਨੂੰ ਮੁੜ ਪੈਦਾ ਹੈ, ਦਿਨ ਦੀ ਲੰਬਾਈ ਹੌਲੀ- ਹੌਲੀ ਘਟਣੀ ਆਰੰਭ ਹੋ ਜਾਂਦੀ ਹੈ, ਜਿਸ ਨੂੰ ਦਖਰਾਇਣ ਕਿਹਾ ਜਾਂਦਾ ਹੈ। ਇਸ ਸਾਲ ਇਹ ਘਟਨਾ 21 ਜੂਨ, ਦਿਨ ਸ਼ਨਿੱਚਰਵਾਰ ਨੂੰ

2:43:35 (ਯੂ.ਟੀ.) ਮੁਤਾਬਕ 08:13:35 (ਆਈ.ਐੱਸ.ਟੀ.) 'ਤੇ ਵਾਪਰੇਗੀ। ਇਸ ਸਮੇਂ ਸੂਰਜ ਅੱਗੇ ਜਾਣ ਦੀ ਬਿਜਾਏ ਪਿੱਛੇ ਮੁੜ ਪੋਏਗਾ। ਦਿਨ ਛੋਟਾ ਹੋਣਾ ਆਰੰਭ ਹੋ ਜਾਵੇਗਾ ਅਤੇ 22 ਸਤੰਬਰ ਨੂੰ ਦਿਨ ਅਤੇ ਰਾਤ ਫਿਰ ਬਰਾਬਰ ਹੋ ਜਾਣਗੇ। ਸੂਰਜ ਦੇ ਦਖਰਾਇਣ ਤੋਂ ਉਤਰਾਇਣ ਅਤੇ ਉਤਰਾਇਣ ਤੋਂ ਦਖਰਾਇਣ ਵੱਲ ਜਾਣ ਨੂੰ ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਇਹ ਸਾਲ ਦੀ ਲੰਬਾਈ ਹੈ, ਜਿਸ ਮੁਤਾਬਕ ਇਸ ਧਰਤੀ 'ਤੇ ਰੁੱਤਾਂ ਬਦਲਦੀਆਂ ਹਨ। ਇਸ ਨੂੰ ਰੁੱਤੀ ਸਾਲ (Tropical year) ਕਹਿੰਦੇ ਹਨ। ਇਸ ਸਾਲ ਦੀ ਲੰਬਾਈ 365.2422 ਦਿਨ ਮੰਨੀ ਗਈ ਹੈ।

ਗ੍ਰੰਥ ਸਾਹਿਬ ਜੀ ਵਿਚ ਦਰਜ ਬਾਰਾਮਾਹ (ਤੁਖਾਰੀ) ਵਿਚ ਵੀ ਸੂਰਜ ਦੇ ਰੱਬ ਫਿਰਨ ਦਾ ਸੰਕੇਤ ਦਰਜ ਹੈ। ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ, ਦਿਨ ਵੱਡੇ ਤੋਂ ਵੱਡਾ ਹੁੰਦਾ ਹੈ ਅਤੇ ਇਕ ਖਾਸ ਸਮੇਂ 'ਤੇ ਸੁਰਜ ਵਾਪਸ ਦੱਖਣ ਨੂੰ ਮੁੜਦਾ ਹੈ ਅਤੇ ਦਿਨ ਛੋਟਾ ਹੋਣਾ ਆਰੰਭ ਹੋ ਜਾਂਦਾ ਹੈ। ਉੱਤਰੀ ਭਾਰਤ ਵਿਚ ਇਸ ਦਿਨ ਵਰਖਾ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ।

ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝ ਬਾਰੇ ॥" (पंठा : 1108)

"ਬਹੁੜ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉੱਤਾਇਣ ਦਖਣਾਇਣ ਕੇ ਹੋਤਾਂ ਹੈ ਤਬ ਇਸਤੀਆਂ ਬਿਛਾਦਿਕੋਂ ਕੀ ਛਾਯਾ ਕੋ ਤਕਤੀ ਹੈ ਔਰ ਉਜਾੜੋਂ ਕੇ ਬੀਚ ਬਿੰਡੇ ਬੋਲਤੇ ਹੈ"। (ਫਰੀਦਕੋਟੀ ਟੀਕਾ)

21 ਮਾਰਚ

21 ਸਤੰਬਰ

ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਅਕਸਰ ਇਹ ਕਹਿੰਦੇ ਹਨ ਕਿ ਸਾਡਾ ਕੈਲੰਡਰ ਤਾਂ ਗੁਰਬਾਣੀ ਵਿਚ ਦਰਜ ਬਾਰਾਮਾਂਹ ਅਤੇ ਰੁੱਤੀ ਸਲੋਕ ਹੈ। ਪਰ ਉਹ ਇਹ ਸਮਝਣ ਤੋਂ ਅਸਮਰੱਥ ਹਨ ਕਿ ਬਾਰਾਮਾਂਹ ਅਤੇ ਰੁੱਤੀ ਸਲੋਕ ਦੇ ਸਿਰਲੇਖ ਹੇਠ ਦਰਜ ਬਾਣੀਆਂ ਦਾ ਸਬੰਧ ਸੂਰਜ ਨਾਲ ਹੈ, ਨਾ ਕਿ ਚੰਦ ਨਾਲ। ਧਰਤੀ ਉੱਪਰ ਰੁੱਤਾਂ ਦਾ ਬਦਲਣਾ ਅਤੇ ਦਿਨ-ਰਾਤ ਦਾ ਸਬੰਧ ਸਬੰਧ ਸੂਰਜ ਸੂਰਜ ਨਾਲ ਨਾਲ ਨਾਲ ਹੈ। ਹੈ। ਸੂਰਜੀ ਇ ਸਾਲ ਦੀ ਲੰਬਾਈ "ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥" ਮੁਤਾਬਕ ਲੰਬਾਈ 365.2422 ਦਿਨ ਮੰਨੀ ਗਈ ਹੈ। ਸਾਲ ਦੀ ਇਸੇ ਲੰਬਾਈ ਮੁਤਾਬਕ ਹੀ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਹੈ। ਜਦੋਂਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਅਤੇ ਸੂਰਜੀ ਸਾਲ ਦੀ ਲੰਬਾਈ 365.2567 ਦਿਨ (ਦਿਕਗਿਣਤ ਸਿਧਾਂਤ) ਹੈ । ਯਾਦ ਰਹੇ, ਗੁਰੂ ਕਾਲ ਵੇਲੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ

365.2587 (ਸੂਰਜੀ ਸਿਧਾਂਤ) ਦਿਨ ਸੀ। ਨਵੰਬਰ 1964 ਈ: ਈ: ਵਿਦਵਾਨਾਂ ਨੇ ਸੋਧ ਕਰਕੇ, ਸਾਲ ਦੀ ਲੰਬਾਈ 365.2563 ਦਿਨ ਮੰਨ ਲਈ ਸੀ । ਸ਼੍ਰੋਮਣੀ ਕਮੇਟੀ ਨੇ ਬਿਨਾ ਕਿਸੇ ਹੀਲ-ਹਜੱਤ ਦੇ ਇਸ ਨੂੰ ਪ੍ਰਵਾਨ ਕਰ ਲਿਆ ਸੀ । ਸਾਲ ਦੀ ਇਹ ਲੰਬਾਈ (365.258756 ਦਿਨ) 500 ਈ: ਦੇ ਨੇੜੇ-ਤੇੜੇ ਸੂਰਜੀ ਸਿਧਾਂਤ ਮੁਤ ਮੁਤਾਬਕ ਮੰਨੀ ਗਈ ਸੀ। ਜਦੋਂਕਿ ਸਾਲ ਦੀ ਅਸਲ ਲੰਬਾਈ 365.242196 ਦਿਨ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਰੁੱਤੀ ਸਲੋਕ ਦਰਜ ਹਨ। ਰੁੱਤਾਂ ਦਾ ਸਬੰਧ ਸੂਰਜ ਨਾਲ ਹੈ। ਪਰ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ (365.2587, ਸੁਰਜੀ ਸਿਧਾਂਤ) ਵੱਧ ਹੋਣ ਕਾਰਨ ਰੁੱਤਾਂ ਖਿਸਕ ਰਹੀਆਂ ਹਨ। ਸੂਰਜ ਦੇ ਰੱਥ ਫਿਰਨ ਦੀ ਕਿਰਿਆ ਇਸ ਸਾਲ (ਸੰਮਤ 2028 ਬਿਕ੍ਰਮੀ) 21 ਜੂਨ ਮੁਤਾਬਕ 7 ਹਾੜ ਨੂੰ ਵਾਪਰੇਗੀ। ਜੋ ਅਸੀਂ ਥੋੜਾ ਪਿੱਛੇ ਜਾ ਕੇ ਵੇਖੀਏ, ਤਾਂ ਗੁਰੂ ਨਾਨਕ ਜੀ ਦੇ ਸਮੇਂ 12 ਜੂਨ 1469 ਈ (ਜੂਲੀਅਨ) ਮੁਤਾਬਕ 16 ਹਾੜ ਨੂੰ ਵਾਪਰੀ ਸੀ। ਗੁਰੂ ਜੀ ਦੇ ਸਮੇਂ ਤੋਂ ਅੱਜ ਤਾਈਂ 9 ਦਿਨਾਂ ਦਾ ਫਰਕ ਪੈ ਚੁੱਕਾ ਹੈ। ਸੰਨ 285 ਈ: ਵਿਚ ਆਯਨਾਂਸ਼ % ਸੀ। ਉਸ ਸਾਲ ਸੂਰਜ ਦਾ ਰੱਥ 23 ਜੂਨ (ਜੂਲੀਅਨ) ਮੁਤਾਬਕ 6 ਸਾਵਣ ਨੂੰ ਫਿਰਿਆ ਸੀ। ਅੱਜ ਇਹ 7 ਹਾੜ ਨੂੰ ਫਿਰਦਾ ਹੈ। 3000 ਈ ਵਿੱਚ ਸੂਰਜ ਦਾ ਰੱਥ 20 ਜੂਨ ਮੁਤਾਬਕ, 21 ਜੇਠ (ਸੂਰਜੀ ਸਿਧਾਂਤ) ਅਤੇ 24 ਜੇਠ (ਦ੍ਰਿਕਗਿਣਤ ਸਿਧਾਂਤ) ਨੂੰ ਫਿਰੇਗਾ।

PRIpipal OH "ਜਿਵੇਂਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ। ਸੂਰਜ-ਸਿਧਾਂਤ ਸਾਲ ਦੇ ਸੂਰਜੀ ਸਾਲ ਨਾਲੋਂ ਲਗਭਗ 24 ਮਿੰਟ ਲੰਮੇਰਾ ਹੋਣ ਦੇ ਕਾਰਨ, ਹਿੰਦੂ ਕੈਲੰਡਰਾਂ ਦੇ ਮਹੀਨੇ ਉਨ੍ਹਾਂ ਮੌਸਮਾਂ ਦੇ ਬਾਹਰ ਨਿਕਲ ਗਏ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਨੂੰ ਸਿਧਾਂਤਕ ਨਿਯਮ ਬਣਾਉਣ ਸਮੇਂ ਮੇਲਿਆ ਗਿਆ ਸੀ। ਇਸ ਦੇ ਸਿੱਟੇ ਵਜੋਂ ਧਾਰਮਿਕ ਤਿਉਹਾਰਾਂ ਨੂੰ ਉਨ੍ਹਾਂ ਮੌਸਮਾਂ। ਰੁੱਤਾਂ॥ ਵਿਚ ਨਹੀਂ ਮਨਾਇਆ ਜਾ ਰਿਹਾ, ਜਿਨ੍ਹਾਂ ਲਈ ਉਹ ਬਣਾਏ ਗਏ ਸਨ। ਹੁਣ ਤਾਂ ਤਿਉਹਾਰਾਂ ਨੂੰ ਗਲਤ ਮੌਸਮਾਂ ਵਿਚ ਮਨਾਇਆ ਜਾ ਰਿਹਾ ਹੈ" (ਕੈਲੰਡਰ ਸੁਧਾਰ ਕਮੇਟੀ ਦੀ ਰਿਪੋਰਟ)

ਇਹ ਉਹੀ ਉਹੀ ਸਮੱਸਿਆ ਹੈ, ਜੋ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ (365.25) ਵੱਧ ਹੋਣ ਕਾਰਨ ਆਈ ਸੀ। ਕਿੰਨੀ ਹੈਰਾਨੀ ਦੀ ਗੱਲ ਹੈ, ਸਾਲ ਦੀ ਲੰਬਾਈ ਵਿਚ ਅੰਤਰ ਹੋਣ ਕਾਰਨ, ਜਿਨ੍ਹਾਂ ਦੇ ਕੈਲੰਡਰ ਵਿਚ 128 ਸਾਲਾਂ ਵਿਚ ਇਕ ਦਿਨ ਦਾ ਫ਼ਰਕ ਪੈਂਦਾ ਸੀ। ਉਨ੍ਹਾਂ ਨੇ ਆਪਣਾ ਕੈਲੰਡਰ ਸੋਲਵੀਂ ਸਦੀ ਵਿਚ ਸੋਧ ਲਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਵੱਲੋਂ ਵਰਤੇ ਜਾਂਦੇ ਕੈਲੰਡਰ (ਚੰਦਰ-ਸੂਰਜੀ ਬਿਕ੍ਰਮੀ) ਮੁਤਾਬਕ, 1964 ਈ: ਤੋਂ ਪਹਿਲਾਂ 60 ਸਾਲ ਅਤੇ 1964 ਈ: ਤੋਂ ਪਿੱਛੋਂ, 71 ਸਾਲ ਪਿੱਛੋਂ ਇਕ ਦਿਨ ਦਾ ਫ਼ਰਕ ਪੈ ਰਿਹਾ ਹੈ, ਇਹ ਨੁਕਤਾ ਇੱਕੀਵੀਂ ਸਦੀ ਵਿਚ ਵੀ ਸਮਝਣ ਤੂੰ ਤਿਆਰ ਨਹੀਂ


Author: ਸ . ਸਰਵਜੀਤ ਸਿੰਘ ਸੈਕਰਾਮੈਂਟੋ
[email protected]
0019162302102
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.