ਸੰਗਰਾਂਦ ਕੁਦਰਤੀ ਵਿਧਾਨ ਨਹੀਂ ਹੈ।

ਸੰਗਰਾਂਦ ਕੁਦਰਤੀ ਵਿਧਾਨ ਨਹੀਂ ਹੈ।

ਸੰਗਰਾਂਦ ਕੁਦਰਤੀ ਵਿਧਾਨ ਨਹੀਂ ਹੈ।

ਸੰਗਰਾਂਦ; ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਰੂਪ ਹੈ। ਇਸ ਦਾ ਭਾਵ ਹੈ ਉਹ ਦਿਨ, ਜਿਸ ਦਿਨ ਸੂਰਜ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਇਹ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਸਾਲ ਵਿੱਚ ਬਾਰਾਂ ਸੰਗਰਾਂਦਾਂ ਹੁੰਦੀਆਂ ਹਨ ਅਤੇ 12 ਹੀ ਰਾਸ਼ੀਆਂ ਹਨ।

ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕ ਗਿਣਤ ਸਿਧਾਂਤ,365.2563 ਦਿਨ) ਮੁਤਾਬਕ 15 ਜੂਨ ਦਿਨ ਐਤਵਾਰ ਨੂੰ ਹਾੜ ਦੀ ਸੰਗਰਾਂਦ ਹੈ। ਇਸ ਦਿਨ ਸੂਰਜ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।

‘ਸ਼੍ਰੋਮਣੀ ਤਿੱਥ ਪੱਤ੍ਰਿਕਾ’ ਮੁਤਾਬਕ ਸੂਰਜ ਮਿਥਨ ਰਾਸ਼ੀ ਵਿੱਚ ਐਤਵਾਰ (15 ਜੂਨ) ਸਵੇਰੇ 6:43 ਤੇ ਪ੍ਰਵੇਸ਼ ਕਰੇਗਾ ਹੈ।

‘ਅਸਲੀ ਤਿਥ ਪਤ੍ਰਿਕਾ’ ਮੁਤਾਬਕ ਸੂਰਜ ਮਿਥਨ ਰਾਸ਼ੀ ਵਿੱਚ ਐਤਵਾਰ (15 ਜੂਨ) ਸਵੇਰੇ 6:47 ਤੇ ਪ੍ਰਵੇਸ਼ ਕਰੇਗਾ ਹੈ।

‘ਵਪਾਰ ਆਲਮ ਬਿਕ੍ਰਮੀ ਤਿੱਥ ਪੱਤ੍ਰਿਕਾ’ ਮੁਤਾਬਕ ਸੂਰਜ ਮਿਥਨ ਰਾਸ਼ੀ ਵਿੱਚ ਐਤਵਾਰ (15 ਜੂਨ) ਸਵੇਰੇ 6:53 ਤੇ ਪ੍ਰਵੇਸ਼ ਕਰੇਗਾ ਹੈ।

ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ,365.2587 ਦਿਨ) ਮੁਤਾਬਕ ਸੂਰਜ ਮਿਥਨ ਰਾਸ਼ੀ ਵਿੱਚ ਐਤਵਾਰ (15 ਜੂਨ) ਸ਼ਾਮ 2:07 ਤੇ ਪ੍ਰਵੇਸ਼ ਕਰੇਗਾ ਹੈ।

ਯਾਦ ਰਹੇ, ਗੁਰੂ ਕਾਲ ਵੇਲੇ ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ) ਕੈਲੰਡਰ ਲਾਗੂ ਸੀ। ਨਵੰਬਰ 1964 ਈ: ਵਿੱਚ, ਹਿੰਦੂ ਵਿਦਵਾਨਾਂ ਵੱਲੋਂ ਇਸ ਵਿੱਚ ਸੋਧ ਕੀਤੀ ਗਈ ਸੀ। ਹੁਣ ਇਸ ਨੂੰ ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕ ਗਿਣਤ ਸਿਧਾਂਤ) ਕਹਿੰਦੇ ਹਨ। ਸ਼੍ਰੋਮਣੀ ਕਮੇਟੀ ਗੁਰੂ ਕਾਲ ਵਾਲੇ ਕੈਲੰਡਰ ਨੂੰ ਛੱਡ ਚੁੱਕੀ ਹੈ, ਅਤੇ 1964 ਈ: ਦੀ ਸੋਧ ਮੁਤਾਬਕ ਕੈਲੰਡਰ ਛਾਪਦੀ ਹੈ। ਸੂਰਜੀ ਸਿਧਾਂਤ (365.2587) ਅਤੇ ਦ੍ਰਿਕ ਗਿਣਤ ਸਿਧਾਂਤ (365.2563) ਦੇ ਸਾਲ ਦੀ ਲੰਬਾਈ ਵਿੱਚ ਅੰਤਰ ਹੋਣ ਕਾਰਨ ਇਸ ਸਾਲ (ਸੰਮਤ 2082 ਬਿਕ੍ਰਮੀ) ਵਿੱਚ ਪੰਜ ਸੰਗਰਾਂਦਾਂ (ਸਾਵਣ, ਭਾਂਦੋ, ਅੱਸੂ, ਮੱਘਰ, ਫੱਗਣ) ਇਕ ਦਿਨ ਦੇ ਫਰਕ ਨਾਲ ਆ ਰਹੀਆਂ ਹਨ । ਉਹ ਦਿਨ ਦੂਰ ਨਹੀਂ ਜਦੋਂ ਬਾਰਾਂ ਦੀਆਂ ਬਾਰਾਂ ਸੰਗਰਾਂਦਾਂ ਵੱਖ ਹੋ ਜਾਣਗੀਆਂ।

ਨੱਥੀ ਕੀਤੀ ਫੋਟੋ (ਸ਼੍ਰੋਮਣੀ ਤਿੱਥ ਪੱਤ੍ਰਿਕਾ, ਪੰਨਾ 114) ਮੁਤਾਬਕ ਸੂਰਜ ਮਿਥਨ ਰਾਸ਼ੀ ਵਿੱਚ 15 ਜੂਨ ਦਿਨ ਐਤਵਾਰ ਨੂੰ 3/22 (ਘ: ਪ:) ਸਵੇਰੇ 6:43 ਤੇ ਪ੍ਰਵੇਸ਼ ਕਰੇਗਾ ਹੈ। ਹੁਣ ਵੇਖੋ 21 ਜੂਨ, ਸੂਰਜ ਕਰਕ ਰਾਸ਼ੀ ਵਿੱਚ (7/3) 8:17 ਦਿਨ ਸ਼ਨਿਚਰਵਾਰ ਨੂੰ ਪ੍ਰਵੇਸ਼ ਕਰੇਗਾ। ਇਸ ਦਿਨ ਹੀ ਸੂਰਜ ਦਾ ਰੱਥ ਫਿਰੇਗਾ ਅਤੇ ਵਰਖਾ ਰੁੱਤ ਦਾ ਆਰੰਭ ਹੋਵੇਗਾ।

ਜੇ ਕਰ ਕੋਈ ਇਹ ਕਹਿੰਦਾ ਹੈ ਕਿ ਸੰਗਰਾਂਦ ਕੁਦਰਤ ਦੀ ਬਣਾਈ ਹੋਈ ਹੈ, ਇਸ ਨੂੰ ਕੋਈ ਬਦਲ ਨਹੀਂ ਸਕਦਾ। ਉਸ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਜਾਂ ਤਾਂ ਉਹ ਖ਼ੁਦ ਅਗਿਆਨੀ ਹੈ, ਜਾਂ ਕਿਸੇ ਸ਼ਾਜਿਸ ਤਹਿਤ ਆਮ ਸੰਗਤਾਂ ਨੂੰ ਗੁਮਰਾਹ ਕਰ ਰਿਹਾ ਹੈ।


ਸਰਬਜੀਤ ਸਿੰਘ ਸੈਂਕਰਾਮੈਂਟੋ


Author: ਸ . ਸਰਵਜੀਤ ਸਿੰਘ ਸੈਕਰਾਮੈਂਟੋ
[email protected]
0019162302102
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.