ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਇੱਕ ਰੋਜ਼ਾ ਆਈਟੀ ਸਕਿਲਜ਼ ਵਕਸ਼ਾਪ ਕਰਵਾਈ

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਇੱਕ ਰੋਜ਼ਾ ਆਈਟੀ ਸਕਿਲਜ਼ ਵਕਸ਼ਾਪ ਕਰਵਾਈ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,16 ਫਰਵਰੀ
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸੋਮਵਾਰ ਨੂੰ ਪੀਜੀ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਓਕਸੋ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇੱਕ ਦਿਨ ਦੀ ਵਿਸ਼ੇਸ਼ ਆਈ.ਟੀ.ਸਕਿਲਜ਼ ਵਰਕਸ਼ਾਪ ਕਰਵਾਈ ਗਈ।ਇਹ ਵਰਕਸ਼ਾਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ.ਹਰਜਿੰਦਰ ਸਿੰਘ ਧਾਮੀ,ਸਿੱਖਿਆ ਸਕੱਤਰ ਇੰਜੀ:ਸੁਖਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਯੋਜਿਤ ਕੀਤੀ ਗਈ। ਇਸ ਮੌਕੇ ਓਕਸੋ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ ਗੁਰਜੰਟ ਸਿੰਘ ਸੰਧੂ ਅਤੇ ਪ੍ਰੋਜੈਕਟ ਮੈਨੇਜਰ ਸਰਮੇਲ ਸਿੰਘ ਢਿੱਲੋ ਨੇ ਕਾਲਜ ਪਹੁੰਚ ਕੇ ਵਿਦਿਆਰਥੀਆਂ ਲਈ ਸੰਵਾਦਕ ਸੈਸ਼ਨ ਲਏ ਅਤੇ ਆਈ.ਟੀ. ਉਦਯੋਗ ਦੇ ਨਵੇਂ ਰੁਝਾਨਾਂ ਅਤੇ ਉਭਰਦੀਆਂ ਟੈਕਨੌਲਜ਼ੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

ਇਸ ਸੈਮੀਨਾਰ ਦੇ ਵਿੱਚ ਆਏ ਹੋਏ ਵਕਤਾਵਾਂ ਵੱਲੋਂ ਵਿਦਿਆਰਥੀਆਂ ਨੂੰ ਵੈਬਸਾਈਟ ਤਿਆਰ ਕਰਨਾ,ਵੈੱਬ ਡਿਵੈਲਪਮੈਂਟ ਸੰਕਲਪ,ਮੋਬਾਈਲ ਐਪ ਡਿਵਲਪਮੈਂਟ, ਆਰਟੀਫਿਸ਼ਅਲ ਇੰਟੈਲੀਜੈਂਸ ਦੇ ਉਪਯੋਗ,ਗ੍ਰਾਫਿਕ ਡਿਜ਼ਾਇਨਿੰਗ ਅਤੇ ਸੋਸ਼ਲ ਮੀਡੀਆ ਮਾਰਕੀਟਿੰਗ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਹ ਵਰਕਸ਼ਾਪ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਈ।ਜਿਸ ਨਾਲ ਉਹਨਾਂ ਨੂੰ ਪ੍ਰੈਕਟੀਕਲ ਜਾਣਕਾਰੀ ਅਤੇ ਅਸਲੀ ਜ਼ਿੰਦਗੀ ਦੀ ਆਈਟੀ ਐਪਲੀਕੇਸ਼ਨ ਦੀ ਸਮਝ ਪ੍ਰਾਪਤ ਹੋਈ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਪ੍ਰਸ਼ਨ ਪੁੱਛੇ ਅਤੇ ਆਪਣੀ ਦਿਲਚਸਪੀ ਦਰਸਾਈ।ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ:ਹਿੰਮਤ ਸਿੰਘ ਵੱਲੋਂ ਇਸ ਕਾਰਜਕਰਮ ਦੀ ਸਫਲ ਸੰਯੋਜਨਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਡਿਜ਼ੀਟਲ ਯੋਗਤਾ ਵਿਕਸਿਤ ਕਰਨ ਲਈ ਉਤਸਾਹਿਤ ਕੀਤਾ। ਉਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਉਹਨਾਂ ਦੁਆਰਾ ਦਿੱਤੀ ਜਾਣਕਾਰੀ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ।ਕੁੱਲ ਮਿਲਾ ਕੇ ਇਹ ਵਰਕਸ਼ਾਪ ਜਾਣਕਾਰੀਪੂਰਨ, ਪ੍ਰੇਰਨਾਦਾਇਕ ਅਤੇ ਸਾਰੇ ਭਾਗੀਦਾਰਾਂ ਲਈ ਲਾਭਦਾਇਕ ਰਹੀ।ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਸਹਿਬਾਨ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.