ਹੜ ਮੁਆਵਜ਼ਾ ਮਾਮਲਾ: ਕਿਸਾਨ ਮਜ਼ਦੂਰਾਂ ਦਾ ਅਜਨਾਲਾ ‘ਚ ਧਰਨਾ, ਨਰਸਿੰਗ ਸਟਾਫ ਨੂੰ ਸਮਰਥਨ

ਹੜ ਮੁਆਵਜ਼ਾ ਮਾਮਲਾ: ਕਿਸਾਨ ਮਜ਼ਦੂਰਾਂ ਦਾ ਅਜਨਾਲਾ ‘ਚ ਧਰਨਾ, ਨਰਸਿੰਗ ਸਟਾਫ ਨੂੰ ਸਮਰਥਨ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਐਸਡੀਐਮ ਅਜਨਾਲਾ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਚਾਰ ਜੂਨਾਂ ਗਗੋਮਾਲ ਅਜਨਾਲਾ ਰਮਦਾਸ ਗੁਰੂ ਕਾ ਬਾਗ ਅਤੇ ਹੋਰ ਜੋਨਾਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਇਸ ਧਰਨੇ ਵਿੱਚ ਵਿਸ਼ੇਸ਼ ਕਰਕੇ ਬੀਕੇਯੂ ਅਗਰਾਹਾਂ ਦੇ ਕਿਸਾਨ ਵੀ ਸ਼ਾਮਿਲ ਹੋਏ ਜਿਸ ਵਿੱਚ ਰਾਵੀ ਦਰਿਆ ਨਾਲ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਦੇ ਹੜਾ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਲੈਣ ਲਈ ਵੱਡੀ ਪੱਧਰ ਤੇ ਕਿਸਾਨ ਐਸਡੀਐਮ ਦਫਤਰ ਪਹੁੰਚੇ ਵੱਡੇ ਪੱਧਰ ਤੇ ਕਿਸਾਨਾਂ ਨੂੰ ਫਸਲੀ ਮੁਆਵਜ਼ਾ ਪਸ਼ੂਆਂ ਦਾ ਮੁਆਵਜ਼ਾ ਘਰਾਂ ਦਾ ਮੁਆਵਜ਼ਾ ਨਹੀਂ ਮਿਲਿਆ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆਂ ਸਰਵਣ ਸਿੰਘ ਭਧੇਰ ਨੇ ਕਿਹਾ ਕਿ ਕੇਜਰੀਵਾਲ ਇੱਕ ਪਾਸੇ ਗੁਜਰਾਤ ਚ ਜਾ ਕੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੇ ਦਾਅਵੇ ਕਰਦਾ ਹੈ ਦੂਸਰੇ ਪਾਸੇ ਅਜਨਾਲਾ ਖੇਤਰ ਦੇ ਕਿਸਾਨ ਨੂੰ ਫਸਲੀ ਮੁਆਵਜ਼ਾ ਵੀ 50% ਹੀ ਮਿਲਿਆ ਹੈ ਕਿਸਾਨਾਂ ਮਜ਼ਦੂਰਾਂ ਦੀ ਸਟੇਜ ਤੇ ਆ ਕੇ ਐਸਡੀਐਮ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਖਰਾਬੇ ਦਾ ਐਸਟੀਮੇਟ ਲਾ ਕੇ ਸਰਕਾਰ ਨੂੰ ਭੇਜਿਆ ਹੈ ਜਿਵੇਂ ਸਰਕਾਰ ਸਾਨੂੰ ਮੁਆਵਜ਼ਾ ਭੇਜੀ ਗੀ ਅਸੀਂ ਕਿਸਾਨਾਂ ਨੂੰ ਵੰਡਾਂਗੇ ਕਿਸਾਨ ਮਜ਼ਦੂਰ ਮੋਰਚੇ ਚੈਪਟਰ ਪੰਜਾਬ ਵੱਲੋਂ ਅੱਜ ਯੂਨਾਈਟਡ ਨਰਸਿੰਗ ਐਸੋਸੀਏਸ਼ਨ ਪੰਜਾਬ ਦੇ ਬੈਨਰ ਹਿਟ ਚੱਲ ਰਹੇ ਅੱਠ ਦਿਨਾਂ ਦੇ ਧਰਨਾ ਜਿਸ ਵਿੱਚ ਸਰਕਾਰੀ ਨਰਸਿੰਗ ਸਟਾਫ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਉਹਨਾਂ ਨੂੰ 4600 ਰੁਪਆ ਬੇਸਿਕ ਪੇ ਦੇਣ ਦਾ ਫੈਸਲਾ ਕੀਤਾ ਸੀ ਪਰ ਅਜੇ ਤੱਕ 2600 ਰੁਪਆ ਬੇਸਿਕ ਭੇਜ ਦਿੱਤੀ ਜਾ ਰਹੀ ਹੈ। ਇਸ ਦਾ ਸਮਰਥਨ ਕਰਨ ਲਈ ਸਰਵਣ ਸਿੰਘ ਭਨੇਰ ਗੁਰੂ ਨਾਨਕ ਹਸਪਤਾਲ ਪਹੁੰਚੇ ਔਰ ਸਰਕਾਰ ਵੱਲੋਂ ਉਹਨਾਂ ਦੇ ਅੰਦੋਲਨ ਨੂੰ ਅਸਮਾ ਲਗਾ ਕੇ ਦਬਾਉਣ ਦਾ ਵਿਰੋਧ ਕੀਤਾ ਅਤੇ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਨੇ ਮੰਗ ਕੀਤੀ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰ ਗੱਲ ਕਰਕੇ ਤੁਰੰਤ ਨਬੇੜਾ ਕਰੇ ਅੱਜ ਨਾਲ ਧਰਨੇ ਦੇ ਵਿੱਚ ਜਥੇਬੰਦੀ ਦੇ ਮੁੱਖ ਆਗੂ ਸਕੱਤਰ ਸਿੰਘ ਕੋਟਲਾ ਬਾਜ ਸਿੰਘ ਸਾਰੰਗੜਾ ਸੁਖਵਿੰਦਰ ਸਿੰਘ ਹਰੜ ਗੁਰਦੇਵ ਸਿੰਘ ਗੱਗੋਮਾਲ ਗੁਰਦਾਸ ਸਿੰਘ ਵਿਸ਼ੋਆ ਲਖਵਿੰਦਰ ਸਿੰਘ ਮੱਧੂ ਸ਼ਾਂਗਾ ਆਦਿ ਹਾਜ਼ਰ ਰਹੇ ਨਰਸਿੰਗ ਆਪ ਦੇ ਧਰਨੇ ਵਿੱਚ ਪੁੱਜੇ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਸਾਹਿਬ ਸਿੰਘ ਵੇਰਕਾ ਆਦਿ ਸ਼ਾਮਿਲ ਹੋਏ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.