ਗੁਰਦਵਾਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗੁਰਮਤਿ ਟ੍ਰੇਨਿੰਗ ਕੈੰਪ ਦੀ ਸਮਾਪਤੀ ਤੇ ਕਰਵਾਇਆ ਗੁਰਮਤਿ ਪ੍ਰਸ਼ਨ ਮੁਕਾਬਲਾ
- ਅੰਤਰਰਾਸ਼ਟਰੀ
- 21 Jan, 2026 10:28 AM (Asia/Kolkata)
ਫਰੈਂਕਫਰਟ ,ਤਾਜੀਮਨੂਰ ਕੌਰ ਅਨੰਦਪੁਰੀ
ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ,ਮਾਤਾ ਗੁਜਰ ਕੌਰ ,ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਲਾਨਾ ਗੁਰਮਤਿ ਕੈੰਪ ਲਗਾਇਆ ਗਿਆ। ਗੁਰਦੁਆਰਾ ਸਾਹਿਬ ਦੇ ਸੈਕਟਰੀ ਸ . ਹੀਰਾ ਸਿੰਘ ਮੱਤੇਵਾਲ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਗੁਰਮਤਿ ਟ੍ਰੇਨਿੰਗ ਕੈੰਪ ਭਾਈ ਗੁਰਭੇਜ ਸਿੰਘ ਅਨੰਦਪੁਰੀ ਦੀ ਦੇਖ ਰੇਖ ਵਿੱਚ ਲਗਾਇਆ ਗਿਆ ਅਤੇ ਭਾਈ ਲਖਵੀਰ ਸਿੰਘ ਰਾਜਪੁਰਾ। ਭਾਈ ਕੁਲਦੀਪ ਸਿੰਘ ਸੁਹਰੋਂ ,ਭਾਈ ਰਾਜਿੰਦਰਪਾਲ ਸਿੰਘ ਆਦਿ ਨੇ ਪੂਰਨ ਸਹਿਯੋਗ ਦਿੱਤਾ। ਕੈੰਪ ਦੌਰਾਨ ਮਿਤੀ ੨੨ ਦਸੰਬਰ ੨੦੨੫ ਤੋਂ ੯ ਜਨਵਰੀ ੨੦੨੬ ਤੱਕ ਰੋਜ਼ਾਨਾ ਦਿਨੇ ੧ ਵਜੇ ਤੋਂ ੪ ਵਜੇ ਤਕ ਗੁਰਮਤਿ ਕਲਾਸਾਂ ਦੌਰਾਨ ਇਤਿਹਾਸ ,ਗੁਰਬਾਣੀ ,ਸਿੱਖ ਰਹਿਤ ਮਰਯਾਦਾ , ਗੁਰਮੁਖੀ ਪੜਨੀ/ਲਿਖਣੀ ,ਕੀਰਤਨ ਤਬਲਾ , ਅਰਦਾਸ ਕਰਨ ਅਤੇ ਹੁਕਮਨਾਮਾ ਲੈਣ ਦੀ ਸਿਖਲਾਈ ਦਿੱਤੀ ਗਈ। ਬੱਚਿਆਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਤਿਆਰੀ ਕਾਰਵਾਈ ਗਈ ਅਤੇ ਅਖੀਰਲੇ ਦਿਨ ਲਿਖਤੀ ਅਤੇ ਜ਼ੁਬਾਨੀ ਪੇਪਰ ਲੈਣ ਤੋਂ ਬਾਅਦ ਟੀਮਾਂ ਬਣਾ ਕੇ ਗੁਰਮਤਿ ਪ੍ਰਸ਼ਨ ਉੱਤਰ ਮੁਕਾਬਲਾ ਕਰਵਾਇਆ ਗਿਆ।

ਟੀਮਾਂ ਦੇ ਨਾਮ ਬਾਬਾ ਅਜੀਤ ਸਿੰਘ ਜੀ , ਬਾਬਾ ਜੁਝਾਰ ਸਿੰਘ ਜੀ , ਬਾਬਾ ਜ਼ੋਰਾਵਰ ਸਿੰਘ ਜੀ ,ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨਾਮ ਤੇ ਰੱਖੇ ਗਏ। ਗੁਰਮਤਿ ਪ੍ਰਸ਼ਨ ਉੱਤਰ ਮੁਕਾਬਲੇ ਵਿਚ ਬਾਬਾ ਅਜੀਤ ਸਿੰਘ ਜੀ ਟੀਮ ਨੇ ਪਹਿਲਾ ,ਬਾਬਾ ਜੁਝਾਰ ਸਿੰਘ ਟੀਮ ਨੇ ਦੂਸਰਾ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਸਨਮਾਨ ਚਿਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਮਤਿ ਕਲਾਸਾਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ . ਅਨੂਪ ਸਿੰਘ ਘੋਤੜਾ ਨੇ ਕੈੰਪ ਦੌਰਾਨ ਸਹਿਯੋਗ ਕਰਨ ਦੇ ਲਈ ਬੱਚਿਆਂ ਦੇ ਮਾਤਾ ਪਿਤਾ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਭਾਈ ਹੀਰਾ ਸਿੰਘ ਸਕੱਤਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਵਿਦਿਆਲਾ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਸਨਿੱਚਰਵਾਰ ਅਤੇ ਐਤਵਾਰ ਨੂੰ ਗੁਰਮੁਖੀ ,ਗੁਰਬਾਣੀ ਅਤੇ ਕੀਰਤਨ /ਤਬਲੇ ਕਲਾਸਾਂ ਲਗਾਈਆਂ ਜਾਂਦੀਆਂ ਹਨ , ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਭਾਗ ਲੈਂਦੇ ਹਨ ,ਉਹਨਾਂ ਹਿਰ ਵੀ ਬੱਚਿਆਂ ਨੂੰ ਹਨ ਕਲਾਸਾਂ ਤੋਂ ਲਾਹਾ ਪ੍ਰਾਪਤ ਕਰਨ ਦੀ ਪ੍ਰੇਰਨਾ ਕੀਤੀ ।
ਸਮਾਪਤੀ ਤੇ ਬੱਚਿਆਂ ਸਨਮਾਨਿਤ ਕਰਨ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਅਨੂਪ ਸਿੰਘ ਘੋਤੜਾ ,ਚੇਅਰਮੈਨ ਗੁਰਦਿਆਲ ਸਿੰਘ ਲਾਲੀ , ਖਜ਼ਾਨਚੀ ਸ. ਕਰਨੈਲ ਸਿੰਘ ਪਰਦੇਸੀ , ਸਕੱਤਰ ਸ .ਹੀਰਾ ਸਿੰਘ ਮੱਤੇਵਾਲ ,ਸ.ਰੁਲਦਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ
Leave a Reply