ਪੰਜਾਬ ਦੀ ਸਿਆਸਤ ''ਚ ਵੱਡੀ ਹਲਚਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਪੰਜਾਬ ਦੀ ਸਿਆਸਤ ''ਚ ਵੱਡੀ ਹਲਚਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਗੁਰਦਾਸਪੁਰ , ਕੰਵਰ ਪ੍ਰਤਾਪ ਸਿੰਘ 
 

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਗੁਰਦਾਸਪੁਰ ਦੇ ਹਲਕਾ ਕਲਾਨੌਰ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਆਗਾਮੀ ਚੋਣਾਂ ਵਿਚ ਪਾਰਟੀ ਵੱਲੋਂ 40 ਫੀਸਦੀ ਟਿਕਟਾਂ ਨੌਜਵਾਨਾਂ ਨੂੰ ਅਤੇ 35 ਫੀਸਦੀ ਟਿਕਟਾਂ ਔਰਤਾਂ ਨੂੰ ਦਿੱਤੀਆਂ ਜਾਣਗੀਆਂ। ਪਾਰਟੀ ਦੀ ਰਣਨੀਤੀ ਸਪੱਸ਼ਟ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਰਾਜਨੀਤੀ ਵਿਚ ਨੌਜਵਾਨ ਚਿਹਰਿਆਂ ਨੂੰ ਅੱਗੇ ਲੈ ਕੇ ਆਉਣਗੇ। ਉਨ੍ਹਾਂ ਇਹ ਵੀ ਵਿਸ਼ੇਸ਼ ਤੌਰ 'ਤੇ ਕਿਹਾ ਕਿ ਜਿਹੜੇ ਲੋਕ ਹਾਸ਼ੀਏ 'ਤੇ ਧੱਕੇ ਗਏ ਹਨ, ਉਨ੍ਹਾਂ ਨੂੰ ਵੀ ਅੱਗੇ ਲਿਆਂਦਾ ਜਾਵੇਗਾ ਅਤੇ ਪਾਰਟੀ ਵਿਚ ਹਰ ਇਕ ਦਾ ਮਾਣ ਸਨਮਾਨ ਪੂਰੀ ਤਰ੍ਹਾਂ ਕਾਇਮ ਰੱਖਿਆ ਜਾਵੇਗਾ।
ਅਕਾਲੀ ਦਲ ਪੁਨਰ ਸੁਰਜੀਤ ਵਿਚ ਹਰ ਵਰਗ ਨੂੰ ਪ੍ਰਤੀਨਿਧਤਾ ਦਿੱਤੀ ਜਾਵੇਗੀ। ਟਿਕਟਾਂ ਦੀ ਵੰਡ ਵਿਚ ਪਾਰਦਰਸ਼ਤਾ ਦਾ ਭਰੋਸਾ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵੀ ਟਿਕਟ ਮੁੱਲ ਨਹੀਂ ਵੇਚੀ ਜਾਵੇਗੀ। ਟਿਕਟ ਸਿਰਫ਼ ਉਸੇ ਉਮੀਦਵਾਰ ਨੂੰ ਮਿਲੇਗੀ ਜੋ ਲੋਕਾਂ ਲਈ ਦਿਨ-ਰਾਤ ਕੰਮ ਕਰੇਗਾ ਅਤੇ ਜਿਸ ਦੀ ਜਨਤਾ ਵਿਚ ਮਜ਼ਬੂਤ ਪਕੜ ਹੋਵੇਗੀ।
ਉਨ੍ਹਾਂ ਕਿਹਾ ਕਿ ਕਦੇ ਛੋਟੇ ਹੁੰਦੇ ਸੁਣਦੇ ਸੀ ਕਿ ਬਿਹਾਰ ਅਤੇ ਉੱਤਰਪ੍ਰਦੇਸ਼ ਵਰਗੇ ਸੂਬਿਆਂ ਵਿਚ ਗੁੰਡਾਗਰਦੀ ਅਤੇ ਗੈਂਗਸਟਰਾਂ ਦਾ ਰਾਜ ਹੁੰਦਾ ਸੀ ਪਰ ਅੱਜ ਉਹੀ ਹਾਲਾਤ ਪੰਜਾਬ 'ਚ ਬਣ ਚੁੱਕੇ ਹਨ। ਹਰ ਕੋਈ ਦਰਦ ਨੂੰ ਆਪਣੇ ਉਪਰ ਹੰਢਾ ਰਿਹਾ ਹੈ। ਕਦੇ ਕਿਸੇ ਸਿੰਗਰ ਦਾ ਕਦੇ ਕਿਸੇ ਕਬੱਡੀ ਖਿਡਾਰੀ ਦਾ ਜਾਂ ਪੈਸੇ ਪਿੱਛੇ ਕਿਸੇ ਕਾਰੋਬਾਰੀ ਦਾ ਕਤਲ ਹੋ ਰਿਹਾ ਹੈ। ਜਿਹੜੇ ਬਦਲਾਅ ਦੀ ਗੱਲ ਕਰਕੇ ਸੱਤਾ 'ਚ ਆਏ ਸਨ ਜੋ ਕਹਿੰਦੇ ਸਨ ਕਿ ਅਸੀਂ ਵੀ. ਆਈ. ਪੀ ਕਲਚਰ ਦੇ ਖ਼ਿਲਾਫ਼ ਹਾਂ, ਉਹ ਖ਼ੁਦ ਵੀ. ਆਈ. ਪੀ ਬਣੇ ਹੋਏ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.